ਜਿੱਤਿਆ ਸਿਲਵਰ ਮੈਡਲ
ਲੁਧਿਆਣਾ ਦੀ ਮਹਰੀਨ ਕੌਰ ਨੇ ਪੰਜ ਸਾਲ ਤੋਂ ਘੱਟ ਉਮਰ ਵਿੱਚ ਕੌਮਾਂਤਰੀ ਕਰਾਟੇ ਚੈਂਪੀਅਨਸ਼ਿੱਪ ਵਿੱਚ ਸਿਲਵਰ ਮੈਡਲ ਜਿੱਤਿਆ
02 ਜੁਲਾਈ, 2026 – ਲੁਧਿਆਣਾ: ਧੀਆਂ ਵੀ ਕਿਸੇ ਨਾਲੋਂ ਘੱਟ ਨਹੀਂ ਇਸ ਗੱਲ ਨੂੰ ਸਾਬਤ ਕਰ ਦਿੱਤਾ ਹੈ ਪੰਜ ਸਾਲਾਂ ਤੋਂ ਵੀ ਘੱਟ ਉਮਰ ਦੀ ਮਹਿਰੀਨ ਨੇ ਜਿਸ ਨੇ ਮਲੇਸ਼ੀਆ ਵਿੱਚ ਹੋਏ ਮਾਇਲੋ ਅੰਤਰਾਸ਼ਟਰੀ ਕਰਾਟੇ ਚੈਂਪੀਅਨਸ਼ਿਪ ਵਿੱਚ ਭਾਗ ਲੈ ਕੇ ਸਿਲਵਰ ਮੈਡਲ ਆਪਣੇ ਨਾਮ ਕੀਤਾ ਹੈ। ਇਨਾ ਹੀ ਨਹੀਂ ਸੂਬਾ ਪੱਧਰ ਅਤੇ ਕੌਮੀ ਪੱਧਰ ਉੱਤੇ ਇਸ ਤੋਂ ਪਹਿਲਾਂ ਆਪਣੀ ਉਮਰ ਤੋਂ ਜ਼ਿਆਦਾ ਮੈਡਲ ਆਪਣੇ ਨਾਮ ਕਰ ਚੁੱਕੀ ਹੈ।
ਢੋਲ ਵਜਾ ਮਹਿਰੀਨ ਦਾ ਕੀਤਾ ਸੁਆਗਤ
ਬੀਤੇ ਦਿਨ ਮਹਿਰੀਨ ਲੁਧਿਆਣਾ ਪਹੁੰਚਣ ’ਤੇ ਢੋਲ ਵਜਾ ਕੇ ਹਾਰ ਪਾ ਕੇ ਮਹਿਰੀਨ ਦਾ ਸਵਾਗਤ ਕੀਤਾ ਗਿਆ ਹੈ। ਮਲੇਸ਼ੀਆ ਵਿੱਚ ਹੋਏ ਇਸ ਟੂਰਨਾਮੈਂਟ ਵਿੱਚ 18 ਦੇਸ਼ਾਂ ਦੇ ਲਗਭਗ 2000 ਬੱਚਿਆਂ ਨੇ ਭਾਗ ਲਿਆ ਸੀ ਜਿਸ ਵਿੱਚ ਸਭ ਤੋਂ ਘੱਟੋ ਉਮਰ ਦੀ ਭਾਗ ਲੈਣ ਵਾਲੀ ਬੱਚੀ ਮਹਿਰੀਨ ਨੇ ਸਿਲਵਰ ਮੈਡਲ ਆਪਣੇ ਨਾਮ ਕਰ ਆਪਣਾ ,ਆਪਣੇ ਮਾਂ ਬਾਪ ਅਤੇ ਪੂਰੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ।
ਜਿੱਤ ’ਤੇ ਮਹਿਰੀਨ ਨੇ ਜਤਾਈ ਖੁਸ਼ੀ
ਮਹਿਰੀਨ ਨੇ ਦੱਸਿਆ ਕਿ ਉਸ ਦੀ ਉਮਰ ਪੰਜ ਸਾਲ ਤੋ ਘੱਟ ਹੈ ਅਤੇ ਉਹ ਕਰਾਟੇ ਚੈਂਪੀਅਨਸ਼ਿਪ ਵਿੱਚ ਮਲੇਸ਼ੀਆ ਖੇਡ ਕੇ ਆਈ ਹੈ ਜਿੱਥੇ ਲਗਭਗ ਚਾਰ ਦੇ ਕਰੀਬ ਉਸਨੇ ਆਪਣੇ ਪ੍ਰਤੀ ਭਾਗੀਆਂ ਨੂੰ ਹਰਾਇਆ ਹੈ।
“ਮੇਰੀ ਧੀ ਅੱਗੇ ਸਤੰਬਰ ਵਿੱਚ ਪੰਜ ਸਾਲ ਦੀ ਹੋਵੇਗੀ। ਮੇਰੀਆਂ ਦੋ ਧੀਆਂ ਹਨ। ਮੈਂ ਮੁੰਡਿਆਂ ਨਾਲੋਂ ਕਦੇ ਇੰਨ੍ਹਾਂ ਨੂੰ ਘੱਟ ਨਹੀਂ ਸਮਝਿਆ। ਬੱਚਾ ਮੁੰਡਾ ਹੋਵੇ ਜਾਂ ਕੁੜੀ ਜਿਸ ਪੱਧਰ ‘ਤੇ ਬੱਚਾ ਜਾਣਾ ਚਾਹੁੰਦਾ ਹੈ ਉਸਨੂੰ ਉੱਥੇ ਲਿਜਾਣਾ ਚਾਹੀਦਾ ਹੈ। ਮਲੇਸ਼ੀਆ ਵਿੱਚ ਕੌਮਾਂਤਰੀ ਪੱਧਰ ਦਾ ਇਹ ਟੂਰਨਾਮੈਂਟ ਹੋਇਆ ਸੀ ਜਿਸ ਵਿੱਚ ਉਨ੍ਹਾਂ ਦੀ ਧੀ ਨੇ ਇਹ ਮੈਡਲ ਜਿੱਤਿਆ ਹੈ। ਧੀ ਦੀ ਜਿੱਤ ਦੀ ਇੰਨੀਂ ਜ਼ਿਆਦਾ ਖੁਸ਼ੀ ਹੈ ਕਿ ਮੈਨੂੰ ਦੋ ਦਿਨ ਨੀਂਦ ਨਹੀਂ ਆਈ। ਅਸੀਂ ਆਪਣੀ ਧੀ ਨੂੰ ਕਰੀਬ ਢੇਡ ਸਾਲ ਤੋਂ ਕਰਾਟੇ ਦੀ ਕੋਚਿੰਗ ਦਿਵਾ ਰਹੇ ਹਾਂ।”– ਮਹਿਰਿਨ ਕੌਰ ਦੀ ਮਾਤਾ
ਧੀ ਦੀ ਜਿੱਤ ਨੂੰ ਲੈਕੇ ਮਾਪਿਆਂ ਵਿੱਚ ਖੁਸ਼ੀ ਦੀ ਲਹਿਰ
ਮਹਿਰੀਨ ਦੇ ਮਾਤਾ-ਪਿਤਾ ਨੇ ਦੱਸਿਆ ਕਿ ਉਹ ਬਚਪਨ ਤੋਂ ਹੀ ਬੜੀ ਐਕਟਿਵ ਸੀ ਜਿਸਦੇ ਚੱਲਦਿਆਂ ਉਸ ਨੂੰ ਕਰਾਟੇ ਕਲਾਸ ਵਿੱਚ ਲਗਾ ਦਿੱਤਾ ਜਿੱਥੇ ਲਗਭਗ ਢਾਈ ਘੰਟੇ ਉਹ ਪ੍ਰੈਕਟਿਸ ਕਰਦੀ ਹੈ। ਉਨ੍ਹਾਂ ਕਿਹਾ ਕਿ ਉਸਨੇ ਸੂਬਾ ਪੱਧਰ ਅਤੇ ਕੌਮੀ ਪੱਧਰ ’ਤੇ ਵੀ ਮੈਡਲ ਜਿੱਤੇ ਹਨ ਅਤੇ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ ਕਿ ਉਹਨਾਂ ਦੀ ਧੀ ਨੇ ਸਾਡਾ ਨਾਮ ਰੌਸ਼ਨ ਕੀਤਾ ਹੈ। ਧੀਆਂ ਅਤੇ ਪੁੱਤਾਂ ਵਿੱਚ ਕੋਈ ਫਰਕ ਨਹੀਂ ਹੁੰਦਾ। ਉਨ੍ਹਾਂ ਦੋ ਬੇਟੀਆਂ ਹੀ ਹਨ। ਦੋਵਾਂ ਨੂੰ ਪੁੱਤਾਂ ਵਾਂਗ ਹੀ ਉਹ ਪਿਆਰ ਕਰਦੇ ਹਨ।
ਕਿਵੇਂ ਸੰਭਵ ਹੋਈ ਮਹਿਰੀਨ ਦੀ ਜਿੱਤ ?
ਮਹਿਰੀਨ ਦੀ ਕੋਚ ਨੇ ਦੱਸਿਆ ਕਿ ਮਹਰੀਨ ਪਿਛਲੇ ਡੇਢ ਸਾਲ ਉਨ੍ਹਾਂ ਕੋਲ ਕੋਚਿੰਗ ਲੈ ਰਹੀ ਹੈ। ਬੇਸ਼ੱਕ ਛੋਟੇ ਬੱਚਿਆਂ ਨੂੰ ਸਿਖਾਉਣਾ ਪਾਉਣ ਔਖਾ ਹੁੰਦਾ ਹੈ। ਪਰ ਮਹਿਰੀਨ ਬਹੁਤ ਵਧੀਆ ਸਿੱਖ ਰਹੀ ਹੈ ਅਤੇ ਇਸ ਤੋਂ ਪਹਿਲਾਂ ਜ਼ਿਲ੍ਹਾ ਪੱਧਰ, ਸੂਬਾ ਪੱਧਰ ਅਤੇ ਕੌਮੀ ਪੱਧਰ ’ਤੇ ਵੀ ਮੈਡਲ ਹਾਸਲ ਕਰ ਚੁੱਕੀ ਹੈ।
ETV BHARAT