PSPCL ਮੁਲਾਜ਼ਮਾਂ ਨੇ ਮੰਗੀ ਕਾਰਵਾਈ
ਲੁਧਿਆਣਾ ਵਿੱਚ ਬਿਜਲੀ ਦੇ ਕੱਟ ਤੋਂ ਭੜਕੇ ਲੋਕਾਂ ਵੱਲੋਂ ਬਿਜਲੀ ਗਰਿੱਡ ਵਿੱਚ ਆ ਕੇ ਹੰਗਾਮਾ ਕੀਤਾ ਗਿਆ। ਜਿਸ ਦੀਆਂ ਵੀਡੀਓਜ਼ ਵੀ ਸਾਹਮਣੇ ਆਈਆਂ ਹਨ।
02 ਜੁਲਾਈ, 2026 – ਲੁਧਿਆਣਾ: ਜ਼ਿਲ੍ਹੇ ਦੇ ਪੁਲਿਸ ਸਟੇਸ਼ਨ ਮੇਹਰਬਾਨ ਦੇ ਅਧੀਨ ਪੈਂਦੇ ਗੌਂਸਗੜ 220 ਕੇਵੀ ਗਰਿੱਡ ਦਾ ਬੀਤੇ ਦਿਨੀਂ ਮੇਨ ਗੇਟ ਤੋੜਨ ਤੋਂ ਬਾਅਦ ਅੰਦਰ ਵੜਕੇ ਬਿਜਲੀ ਕਾਮਿਆਂ ਨਾਲ ਬਦਸਲੂਕੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਇਸ ਦੀਆਂ ਕੁਝ ਵੀਡਿਓ ਵੀ ਸੋਸ਼ਲ ਮੀਡੀਆ ਉੱਤੇ ਸਾਹਮਣੇ ਆਈਆਂ ਹਨ ਜਿਸ ਤੋਂ ਬਾਅਦ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੀ ਧਾਰਾ 132, 197, 3(5) ਬੀਐਨਐਸ ਤਹਿਤ ਥਾਣਾ ਮੇਹਰਬਾਨ ਦੀ ਪੁਲਿਸ ਵੱਲੋਂ ਮੁਕੱਦਮਾ ਨੰਬਰ 100 ਤਾਂ ਦਰਜ ਕਰ ਦਿੱਤਾ ਗਿਆ। ਪਰ ਕੁਝ ਮੁਲਜ਼ਮਾਂ ਦੇ ਨਾਮ ਦੱਸਣ ਅਤੇ ਦੋ ਵਿਅਕਤੀਆਂ ਨੂੰ ਫੜਾਉਣ ਦੇ ਬਾਵਜੂਦ ਅਣਪਛਾਤਿਆਂ ‘ਤੇ ਪਰਚਾ ਦਰਜ ਕਰਨ ਦੇ ਰੋਸ ਵਿੱਚ ਥਾਣਾ ਮੇਹਰਬਾਨ ਦੇ ਬਾਹਰ ਬਿਜਲੀ ਮੁਲਜ਼ਮਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ।
ਬਿਜਲੀ ਵਿਭਾਗ ਦੇ ਮੁਲਾਜ਼ਮਾਂ ਨੇ ਹੰਗਾਮਾਕਾਰੀਆਂ ਖ਼ਿਲਾਫ਼ ਮੰਗੀ ਕਾਰਵਾਈ
ਬਿਜਲੀ ਵਿਭਾਗ ਦੇ ਜੇਈ ਪਰਦੀਪ ਸਿੰਘ ਨਾਲ ਹੋਰਨਾਂ ਮੁਲਜ਼ਮਾਂ ਨੇ ਦੱਸਿਆ ਕਿ “ਦੇਰ ਰਾਤ ਨੂੰ ਬਿਜਲੀ ਨਿਗਮ ਦੀ ਮੈਨੇਜਮੈਂਟ ਵੱਲੋਂ ਕੈਟਾਗਰੀ–1 ਉੱਤੇ ਰਾਤੀਂ 11 ਵਜੇ ਤੱਕ ਅਤੇ ਕੈਟਾਗਰੀ–2 ਉੱਤੇ ਸਵੇਰ ਦੇ 7 ਵਜੇ ਤੱਕ ਬਿਜਲੀ ਕੱਟ ਦੇ ਆਦੇਸ਼ ਆਏ ਸਨ ਜਿਨ੍ਹਾਂ ’ਤੇ ਅਮਲ ਕਰਦਿਆਂ ਗੌਂਸਗੜ ਪੈਂਦੇ 220 ਕੇਵੀ ਗਰਿੱਡ ਦੇ ਸਟਾਫ ਵੱਲੋਂ ਕੁਝ ਫੀਡਰਾਂ ਦੀ ਬਿਜਲੀ ਸਪਲਾਈ ਬੰਦ ਕਰ ਦਿੱਤੀ ਗਈ। ਬਿਜਲੀ ਬੰਦ ਹੋ ਜਾਣ ਉੱਤੇ ਕੁਝ ਪਿੰਡਾਂ ਦੇ ਲੋਕ ਗਰਿੱਡ ਉੱਤੇ ਆਏ ਜਿਨ੍ਹਾਂ ਪਹਿਲਾਂ ਗੇਟ ’ਤੇ ਤਾਇਨਾਤ ਸਕਿਓਰਿਟੀ ਗਾਰਡ ਨਾਲ ਬਦਸਲੂਕੀ ਕਰਦਿਆਂ ਮੁੱਖ ਗੇਟ ਤੋੜ ਦਿੱਤਾ ਅਤੇ ਗਰਿੱਡ ਦੇ ਅੰਦਰ ਦਾਖਲ ਹੋ ਕੇ ਸਟਾਫ ਅਤੇ ਮੌਕੇ ’ਤੇ ਡਿਊਟੀ ਲਾਈਨਮੈਨ ਹਿਰਦੇ ਰਾਮ ਨਾਲ ਬਤਮੀਜ਼ੀ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਹਿਰਦੇ ਰਾਮ ਨੇ ਏਨਾ ਦੀ ਵੀਡੀਓ ਬਣਾਉਣੀ ਸ਼ੁਰੂ ਕੀਤੀ ਤਾਂ ਹੁੱੜਦੁੰਗ ਮਚਾ ਰਹੇ ਲੋਕਾਂ ਨੇ ਉਸ ਦੀ ਖਿੱਚ ਧੂਹ ਕਰਦਿਆਂ ਕੁੱਟਮਾਰ ਕੀਤੀ ਅਤੇ ਉਸਦਾ ਮੋਬਾਇਲ ਖੋਹ ਕੇ ਬਣਾਈ ਵੀਡੀਓ ਤੱਕ ਡਿਲੀਟ ਕਰ ਦਿੱਤੀ। ਜਿਸ ਨੂੰ ਬਾਅਦ ਵਿੱਚ ਰੀਸਾਇਕਲ ਬਿਨ ’ਚੋਂ ਰੀਸਟੋਰ ਕੀਤਾ ਗਿਆ।”
- ਬਿਜਲੀ ਬੰਦ ਹੋ ਜਾਣ ਉੱਤੇ ਕੁਝ ਪਿੰਡਾਂ ਦੇ ਲੋਕ ਗਰਿੱਡ ਉੱਤੇ ਆਏ ਜਿਨ੍ਹਾਂ ਪਹਿਲਾਂ ਗੇਟ ’ਤੇ ਤਾਇਨਾਤ ਸਕਿਓਰਿਟੀ ਗਾਰਡ ਨਾਲ ਬਦਸਲੂਕੀ ਕਰਦਿਆਂ ਮੁੱਖ ਗੇਟ ਤੋੜ ਦਿੱਤਾ ਅਤੇ ਗਰਿੱਡ ਦੇ ਅੰਦਰ ਦਾਖਲ ਹੋ ਕੇ ਸਟਾਫ ਅਤੇ ਮੌਕੇ ’ਤੇ ਡਿਊਟੀ ਲਾਈਨਮੈਨ ਨਾਲ ਬਤਮੀਜ਼ੀ ਕੀਤੀ। ਪੁਲਿਸ ਵੱਲੋਂ ਵੀ ਬਣਦੀ ਕਾਰਵਾਈ ਨਹੀਂ ਕੀਤੀ ਗਈ।ਜੇਕਰ ਹੰਗਾਮਾ ਕਰਨ ਵਾਲੇ ਲੋਕਾਂ ਖ਼ਿਲਾਫ਼ ਕਾਰਵਾਈ ਕਰਦੇ ਹੋਏ ਪੁਲਿਸ ਵੱਲੋਂ ਮੁਲਜ਼ਮਾਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਪੀਐਸਪੀਸੀਐਲ ਮੁਲਾਜ਼ਮਾਂ ਵੱਲੋਂ ਸੰਘਰਸ਼ ਵਿੱਢਿਆ ਜਾਵੇਗਾ।-ਪੀਐੱਸਪੀਸੀਐੱਲ ਮੁਲਾਜ਼ਮ
ਹੰਗਾਮਾ ਕਰਨ ਵਾਲਿਆਂ ਖ਼ਿਲਾਫ਼ ਮਾਮਲਾ ਦਰਜ (etv bharat)
ਮੰਗ ਨੂੰ ਲੈਕੇ ਥਾਣੇ ਬਾਹਰ ਲਗਾਇਆ ਧਰਨਾ
ਇਸ ਮਾਮਲੇ ਤੋਂ ਬਾਅਦ ਮੁਖੀ ਗਰਿੱਡ ਦੀ ਸ਼ਿਕਾਇਤ ’ਤੇ ਪੁਲਿਸ ਸਟੇਸ਼ਨ ਮੇਹਰਬਾਨ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ, ਜਿਸ ਦੀ ਕਾਪੀ ਵੀ ਅੱਜ ਆਈ ਹੈ, ਪਰ ਆਗੂਆਂ ਨੇ ਦੱਸਿਆ ਕਿ “ਰਾਤ ਵੇਲੇ ਥਾਣਾ ਮੇਹਰਬਾਨ ਦੀ ਪੁਲਿਸ ਮੌਕੇ ’ਤੇ ਗਈ ਪਰ ਕੋਈ ਕਾਰਵਾਈ ਨਹੀਂ ਕੀਤੀ, ਸਵੇਰ ਵੇਲੇ ਵੱਡੀ ਗਿਣਤੀ ਵਿੱਚ ਬਿਜਲੀ ਕਾਮਿਆਂ ਤੋਂ ਪੁਲਿਸ ਥਾਣੇ ਪਹੁੰਚੇ। ਪਰ ਥਾਣੇ ਤੋਂ ਬਾਹਰ ਗਏ ਹੋਏ ਥਾਣਾ ਮੁਖੀ ਗਿੱਲ ਵੱਲੋਂ ਜਦੋਂ ਕੋਈ ਚੰਗਾ ਰਿਸਪਾਂਸ ਨਾ ਦਿੱਤਾ ਗਿਆ ਤਾਂ ਰੋਸ ਵਿੱਚ ਆਏ ਸਾਰੇ ਬਿਜਲੀ ਮੁਲਾਜ਼ਮਾਂ ਨੇ ਕੰਮ ਬੰਦ ਕਰਕੇ ਥਾਣੇ ਦੇ ਗੇਟ ਅੱਗੇ ਧਰਨਾ ਲਗਾ ਕੇ ਇਲਜ਼ਾਮਾਂ ਉੱਤੇ ਪਰਚਾ ਦਰਜ ਕਰਕੇ ਉਨ੍ਹਾਂ ਦੀ ਫੋਰਨ ਗ੍ਰਿਫਤਾਰੀ ਦੀ ਮੰਗ ਨੂੰ ਲੈਕੇ ਥਾਣਾ ਮੁਖੀ ਦਾ ਪਿੱਟ ਸਿਆਪਾ ਸ਼ੁਰੂ ਕਰ ਦਿੱਤਾ। ਜਿਸ ਤੋਂ ਬਾਅਦ ਏ ਐਸ ਆਈ ਬਰਿੰਦਰ ਸਿੱਧੂ ਅਤੇ ਰਾਧੇ ਸ਼ਾਮ ਦੇ ਭਰੋਸਾ ਦੇਣ ਤੇ ਧਰਨਾ ਬੰਦ ਕੀਤਾ। ਪੁਲਿਸ ਨੇ ਕਾਰਵਾਈ ਦਾ ਭਰੋਸਾ ਦਿੱਤਾ ਹੈ।
ETV BHARAT