• Skip to main content
  • Skip to secondary menu
  • Skip to primary sidebar
  • Skip to footer
  • Home
  • About Us
  • Authors
  • Contact Us

The Punjab Pulse

Centre for Socio-Cultural Studies

  • Areas of Study
    • Maharaja Ranjit Singh
    • Social & Cultural Studies
    • Religious Studies
    • Governance & Politics
    • National Perspectives
    • International Perspectives
    • Communism
  • Activities
    • Conferences & Seminars
    • Discussions
  • News
  • Resources
    • Books & Publications
    • Book Reviews
  • Icons of Punjab
  • Videos
  • Academics
  • Agriculture
  • General

ਮਿਡ-ਡੇਅ-ਮੀਲ ਵਰਕਰਾਂ ਵੱਲੋਂ ਅਣਮਿੱਥੇ ਸਮੇਂ ਲਈ ਹੜਤਾਲ

July 2, 2026 By News Bureau

Share

ਬੋਲੀਆਂ– ‘ਸਾਨੂੰ ਫ਼ਰੀ ਦੀ ਟੂੰ–ਟੂੰ ਨਹੀਂ, ਮਿਹਨਤ ਦਾ ਹੱਕ ਚਾਹੀਦਾ‘

ਮਿਡ–ਡੇਅ–ਮੀਲ ਵਰਕਰਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਰੋਸ ਪ੍ਰਦਰਸ਼ਨ ਕੀਤਾ ਗਿਆ।

02 ਜੁਲਾਈ, 2026 – ਬਰਨਾਲਾ: ਸਥਾਨਕ ਡੀ.ਸੀ. ਦਫ਼ਤਰ ਦੇ ਗੇਟ ਅੱਗੇ ਅੱਜ ਮਿਡ-ਡੇਅ-ਮੀਲ ਵਰਕਰਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਵਰਕਰਾਂ ਨੇ ਐਲਾਨ ਕੀਤਾ ਕਿ ਹੁਣ ਉਹ ਲਾਰਿਆਂ ਵਿੱਚ ਨਹੀਂ ਆਉਣਗੀਆਂ ਅਤੇ ਅੱਜ ਤੋਂ ਹੀ ਅਣਮਿੱਥੇ ਸਮੇਂ ਲਈ ਹੜਤਾਲ ‘ਤੇ ਚਲੀਆਂ ਗਈਆਂ ਹਨ। ਸਾਨੂੰ ਫ਼ਰੀ ਦੀ ‘ਟੂੰ-ਟੂੰ’ ਨਹੀਂ, ਆਪਣੇ ਰੁਜ਼ਗਾਰ ਦਾ ਫ਼ਲ ਚਾਹੀਦਾ ਹੈ। ਉਨ੍ਹਾਂ ਨੇ ਔਰਤਾਂ ਨੂੰ 1000-1500 ਰੁਪਏ ਦੇਣ ਦੇ ਵਾਅਦੇ ‘ਤੇ ਸਵਾਲ ਚੁੱਕਦਿਆਂ ਤਨਖਾਹ ਵਾਧੇ ਅਤੇ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਮਿਡ-ਡੇ-ਮੀਲ ਵਰਕਰਾਂ ਵੱਲੋਂ ਡੀ.ਸੀ. ਦਫ਼ਤਰ ਮੂਹਰੇ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ ਅਤੇ ਕਿਹਾ ਕਿ ਸਾਨੂੰ 1000-1500 ਦਾ ਲਾਰਾ ਨਹੀਂ, ਮਿਹਨਤਾਨਾ ਚਾਹੀਦਾ ਹੈ।

“ਇੰਨੀ ਮਹਿੰਗਾਈ ਦੇ ਦੌਰ ਵਿੱਚ 3,000 ਰੁਪਏ ਨਾਲ ਘਰ ਦਾ ਗੁਜ਼ਾਰਾ ਕਰਨਾ ਅਸੰਭਵ“

ਪ੍ਰਦਰਸ਼ਨਕਾਰੀਆਂ ਦੀ ਅਗਵਾਈ ਕਰ ਰਹੀ ਕਰਮਜੀਤ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਸਕੂਲਾਂ ਵਿੱਚ ਬੱਚਿਆਂ ਲਈ ਪੂਰੀ ਸਫ਼ਾਈ ਨਾਲ ਖਾਣਾ ਬਣਾਉਂਦੀਆਂ ਹਨ, ਪਰ ਬਦਲੇ ਵਿੱਚ ਸਰਕਾਰ ਵੱਲੋਂ ਉਨ੍ਹਾਂ ਨੂੰ ਮਹੀਨੇ ਦਾ ਸਿਰਫ਼ 3,000 ਰੁਪਏ ਮਿਹਨਤਾਨਾ ਦਿੱਤਾ ਜਾ ਰਿਹਾ ਹੈ, ਜੋ ਕਿ ਰੋਜ਼ਾਨਾ ਦਾ ਸਿਰਫ਼ 100 ਰੁਪਏ ਬਣਦਾ ਹੈ। ਇੰਨੀ ਮਹਿੰਗਾਈ ਦੇ ਦੌਰ ਵਿੱਚ 3,000 ਰੁਪਏ ਨਾਲ ਘਰ ਦਾ ਗੁਜ਼ਾਰਾ ਕਰਨਾ ਅਸੰਭਵ ਹੈ, ਜਦੋਂ ਕਿ ਸਾਡੇ ਗੁਆਂਢੀ ਸੂਬੇ ਹਰਿਆਣਾ ਵਿੱਚ ਮਿਡ-ਡੇ-ਮੀਲ ਵਰਕਰਾਂ ਨੂੰ ਬਹੁਤ ਵਧੀਆ ਮਿਹਨਤਾਨਾ ਮਿਲ ਰਿਹਾ ਹੈ।

“ਸੀਐਮ ਮਾਨ ਦੀ ਕੋਠੀ ਅਤੇ ਵਿਧਾਨ ਸਭਾ ਦਾ ਘਿਰਾਓ ਕਰਨ ਤੋਂ ਵੀ ਪਿੱਛੇ ਨਹੀਂ ਹਟਾਂਗੇ“

ਇਸ ਦੇ ਨਾਲ ਹੀ “ਉਨ੍ਹਾਂ ਇਲਜ਼ਾਮ ਲਾਇਆ ਕਿ ਸਕੂਲਾਂ ਵਿੱਚ ਕੰਮ ਦੌਰਾਨ ਕਿਸੇ ਦੁਰਘਟਨਾ ਦੀ ਸੂਰਤ ਵਿੱਚ ਨਾ ਕੋਈ ਸਹੂਲਤ ਜਾਂ ਸਿਹਤ ਬੀਮਾ ਨਹੀਂ ਦਿੱਤਾ ਗਿਆ ਅਤੇ ਨਾ ਹੀ ਕੋਈ ਪਛਾਣ ਪੱਤਰ ਜਾਂ ਵਰਦੀ ਮਿਲੀ ਹੈ। ਜੇਕਰ ਕੋਈ ਵਰਕਰ ਬਿਮਾਰ ਹੋ ਜਾਵੇ, ਤਾਂ ਮੈਡੀਕਲ ਛੁੱਟੀ ਦੀ ਥਾਂ ਸਾਨੂੰ ਆਪਣੇ ਪੱਧਰ ‘ਤੇ ਹੀ ਕਿਸੇ ਹੋਰ ਦਾ ਪ੍ਰਬੰਧ ਕਰਕੇ ਭੇਜਣਾ ਪੈਂਦਾ ਹੈ। ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਾਨੂੰ ਪੱਕਾ (ਰੈਗੂਲਰ) ਕੀਤਾ ਜਾਵੇ ਅਤੇ ਘੱਟੋ–ਘੱਟ ਉਜਰਤ ਦੇ ਘੇਰੇ ਵਿੱਚ ਲਿਆ ਕੇ 26,000 ਰੁਪਏ ਮਹੀਨਾ ਤਨਖਾਹ ਦਿੱਤੀ ਜਾਵੇ। ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਸੀਂ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅਤੇ ਵਿਧਾਨ ਸਭਾ ਦਾ ਘਿਰਾਓ ਕਰਨ ਤੋਂ ਵੀ ਪਿੱਛੇ ਨਹੀਂ ਹਟਾਂਗੇ।”

“ਸਰਕਾਰ ਸਿਰਫ਼ ‘ਲੋਲੀਪੋਪ‘ ਦੇ ਰਹੀ ਹੈ“

ਪੰਜਾਬ ਸਰਕਾਰ ਵੱਲੋਂ 1 ਜੁਲਾਈ ਤੋਂ ਔਰਤਾਂ ਦੇ ਖਾਤੇ ਵਿੱਚ ਪੈਸੇ ਪਾਉਣ ਦੇ ਵਾਅਦੇ ‘ਤੇ ਤੰਜ ਕੱਸਦਿਆਂ ਕਰਮਜੀਤ ਕੌਰ ਨੇ ਕਿਹਾ ਕਿ ਸਰਕਾਰ ਸਿਰਫ਼ ‘ਲੋਲੀਪੋਪ’ ਦੇ ਰਹੀ ਹੈ, “ਜਿਹੜੀ ਸਰਕਾਰ ਸਾਡੀ ਦਿਨ-ਰਾਤ ਦੀ ਮਿਹਨਤ ਦਾ ਪੂਰਾ ਮੁੱਲ ਨਹੀਂ ਦੇ ਸਕਦੀ, ਉਹ ਸਾਨੂੰ ਮੁਫ਼ਤ ਵਿੱਚ 1,000 ਜਾਂ 1,500 ਰੁਪਏ ਕਿੱਥੋਂ ਦੇਵੇਗੀ? ਸਾਨੂੰ ਖ਼ਦਸ਼ਾ ਹੈ ਕਿ ਕਿਤੇ ਖਾਤੇ ਲਿੰਕ ਹੋਣ ਦੇ ਬਹਾਨੇ ਬੀਬੀਆਂ ਦੇ ਖਾਤਿਆਂ ਵਿੱਚ ਪਏ ਪਹਿਲੇ ਪੰਜ-ਸੱਤ ਸੌ ਰੁਪਏ ਵੀ ਨਾ ਉੱਡ ਜਾਣ।

“ਉਹ ਆਪਣੀ ‘ਟੂੰ–ਟੂੰ‘ ਆਪਣੇ ਦਰਬਾਰ ਵਿੱਚ ਹੀ ਰੱਖਣ“

ਇਸ ਮੌਕੇ ਮਨਪ੍ਰੀਤ ਕੌਰ ਅਤੇ ਦਵਿੰਦਰਜੀਤ ਕੌਰ ਨੇ ਵੀ ਸਰਕਾਰ ਦੀਆਂ ਨੀਤੀਆਂ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਮਿਡ-ਡੇ-ਮੀਲ ਵਰਕਰਾਂ ਤੋਂ ਕੰਮ ਲੈਣਾ ਅਤੇ ਵੋਟਾਂ ਵੇਲੇ ਡਿਊਟੀਆਂ ਲਾਉਣਾ ਤਾਂ ਆਉਂਦਾ ਹੈ, ਪਰ ਤਨਖਾਹਾਂ ਦੇਣ ਵੇਲੇ ਪਾਸਾ ਵੱਟ ਲਿਆ ਜਾਂਦਾ ਹੈ। ਬਾਕੀ ਸਾਰੀਆਂ ਯੂਨੀਅਨਾਂ ਦੇ ਮਿਹਨਤਾਨੇ ਵਿੱਚ ਵਾਧਾ ਕੀਤਾ ਗਿਆ ਹੈ, ਪਰ ਮਿਡ-ਡੇ-ਮੀਲ ਵਰਕਰਾਂ ਨੂੰ ਸਭ ਤੋਂ ਹੇਠਲੇ ਪੱਧਰ ‘ਤੇ ਰੱਖਿਆ ਗਿਆ ਹੈ। “ਅਸੀਂ ਇੰਨੀ ਗਰਮੀ ਅਤੇ ਅੱਗ ਦੇ ਮੂਹਰੇ ਤਪ ਕੇ ਬੱਚਿਆਂ ਲਈ ਖਾਣਾ ਬਣਾਉਂਦੀਆਂ ਹਾਂ। ਜੇਕਰ ਸਕੂਲ ਵਿੱਚ ਇੱਕ ਵੀ ਬੱਚਾ ਘਟ ਜਾਵੇ, ਤਾਂ ਵਰਕਰ ਨੂੰ ਦੂਜੇ ਸਕੂਲ ਸ਼ਿਫਟ ਕਰ ਦਿੱਤਾ ਜਾਂਦਾ ਹੈ। ਸਾਨੂੰ ਮੁੱਖ ਮੰਤਰੀ ਦੇ ਮੋਬਾਈਲ ਸੁਨੇਹਿਆਂ (ਟੂੰ–ਟੂੰ) ਦੀ ਲੋੜ ਨਹੀਂ ਹੈ, ਉਹ ਆਪਣੀ ‘ਟੂੰ–ਟੂੰ‘ ਆਪਣੇ ਦਰਬਾਰ ਵਿੱਚ ਹੀ ਰੱਖਣ। ਸਾਨੂੰ ਸਾਡੀ ਮਿਹਨਤ ਦਾ ਹੱਕ ਚਾਹੀਦਾ ਹੈ।” ਵਰਕਰਾਂ ਨੇ ਸਾਫ਼ ਕਿਹਾ ਕਿ ਜਿੰਨਾ ਚਿਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਸਕੂਲਾਂ ਵਿੱਚ ਮਿਡ-ਡੇ-ਮੀਲ ਦਾ ਕੰਮ ਮੁਕੰਮਲ ਬੰਦ ਰਹੇਗਾ ਅਤੇ ਇਸ ਦੀ ਜ਼ਿੰਮੇਵਾਰੀ ਮਾਨ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ।

ETV BHARAT


Share

Filed Under: News

Primary Sidebar

Mahraja Ranjit Singh Portal

Maharaja Ranjit Singh is an icon of Punjab and Punjabis. He is also called Sher-e-Punjab (Lion of Punjab) in view of the respect that is due to him for his bravery and visionary leadership which led to the creation of the Sikh Empire (Sarkaar-e-Khalsa). The Punjab Pulse has dedicated a portal to the study of the Maharaja with the view to understand his life and identify his strengths for emulation in our culture and traditions. The study will emcompass his life, his reign, his associates, his family and all other aspects pertaining to the Sikh Empire.

Go to the Portal

More to See

Sri Guru Granth Sahib

August 24, 2025 By Jaibans Singh

Historic gurdwara demolition in Pakistan: BJP says ‘there is a message’ for Punjab’s ruling AAP

July 2, 2026 By News Bureau

ਪੰਜਾਬ ਦੀ ਧੀ ਨੇ 5 ਸਾਲ ਤੋਂ ਘੱਟ ਉਮਰ ’ਚ ਕੌਮਾਂਤਰੀ ਕਰਾਟੇ ਚੈਂਪੀਅਨਸ਼ਿੱਪ ’ਚ ਪਾਈ ਧੱਕ

July 2, 2026 By News Bureau

Tags

AAP Amritsar Bangladesh BJP CAA Captain Amarinder Singh Capt Amarinder Singh China Congress COVID CPEC Farm Bills FATF General Qamar Bajwa Guru Angad Dev JI Guru Gobind Singh Guru Granth Sahib Guru Nanak Dev Ji Harmandir Sahib Imran Khan Indian Army ISI Kartarpur Corridor Kartarpur Sahib Kashmir LAC LeT LOC Maharaja Ranjit Singh Narendra Modi operation sindoor Pakistan PLA POJK President Xi Jinping Prime Minister Narednra Modi PRime Minister Narendra Modi Punjab QUAD RSS SAD SFJ SGPC Sikh Sukhbir Badal

Featured Video

More Posts from this Category

Footer

Text Widget

This is an example of a text widget which can be used to describe a particular service. You can also use other widgets in this location.

Examples of widgets that can be placed here in the footer are a calendar, latest tweets, recent comments, recent posts, search form, tag cloud or more.

Sample Link.

Recent

  • First monsoon rain cripples Ludhiana, roads cave in and water supply contaminated
  • Historic gurdwara demolition in Pakistan: BJP says ‘there is a message’ for Punjab’s ruling AAP
  • ਪੰਜਾਬ ਦੀ ਧੀ ਨੇ 5 ਸਾਲ ਤੋਂ ਘੱਟ ਉਮਰ ’ਚ ਕੌਮਾਂਤਰੀ ਕਰਾਟੇ ਚੈਂਪੀਅਨਸ਼ਿੱਪ ’ਚ ਪਾਈ ਧੱਕ
  • ਮਿਡ-ਡੇਅ-ਮੀਲ ਵਰਕਰਾਂ ਵੱਲੋਂ ਅਣਮਿੱਥੇ ਸਮੇਂ ਲਈ ਹੜਤਾਲ
  • ਬਿਜਲੀ ਨਾ ਆਉਣ ‘ਤੇ ਭੜਕੇ ਲੋਕਾਂ ਦਾ ਬਿਜਲੀ ਗਰਿੱਡ ‘ਚ ਜ਼ਬਰਦਸਤ ਹੰਗਾਮਾ

Search

Tags

AAP Amritsar Bangladesh BJP CAA Captain Amarinder Singh Capt Amarinder Singh China Congress COVID CPEC Farm Bills FATF General Qamar Bajwa Guru Angad Dev JI Guru Gobind Singh Guru Granth Sahib Guru Nanak Dev Ji Harmandir Sahib Imran Khan Indian Army ISI Kartarpur Corridor Kartarpur Sahib Kashmir LAC LeT LOC Maharaja Ranjit Singh Narendra Modi operation sindoor Pakistan PLA POJK President Xi Jinping Prime Minister Narednra Modi PRime Minister Narendra Modi Punjab QUAD RSS SAD SFJ SGPC Sikh Sukhbir Badal

Copyright © 2026 · The Punjab Pulse

Developed by Web Apps Interactive