ਤਰਨਤਾਰਨ ਅਤੇ ਗੁਰਦਾਸਪੁਰ ਵਿੱਚ ਭਾਜਪਾ ਦਫਤਰਾਂ ‘ਤੇ ਹਮਲਾ ਹੋਇਆ ਹੈ, ਸ਼ਰੇਆਮ ਗੁੰਡਾਗਰਦੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਗਿਆ ਹੈ।
12 ਮਈ, 2026 – ਤਰਨਤਾਰਨ/ਗੁਰਦਾਸਪੁਰ:ਪੰਜਾਬ ’ਚ 2 ਵੱਡੀਆਂ ਵਾਰਦਾਤਾਂ ਹੋਈਆਂ ਹਨ। ਭਾਜਪਾ ਦਫਤਰਾਂ ਨੂੰ 2 ਵੱਖ-ਵੱਖ ਥਾਵਾਂ ‘ਤੇ ਨਿਸ਼ਾਨਾ ਬਣਾਇਆ ਗਿਆ ਹੈ। ਤਰਨਤਾਰਨ ਅਤੇ ਗੁਰਦਸਾਪੁਰ ਵਿੱਚ ਭਾਜਪਾ ਦਫਤਰਾਂ ਉੱਤੇ ਹਮਲਾ ਹੋਇਆ ਹੈ। ਤਰਨਤਾਰਨ ਵਿੱਚ ਭਾਜਪਾ ਦਫਤਰ ਉੱਤੇ ਹੋਏ ਹਮਲੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜੋ ਬੇਹੱਦ ਖ਼ੌਫਨਾਕ ਹਨ। ਵੱਡੀ ਗਿਣਤੀ ਵਿੱਚ ਅਪਣਛਾਤੇ ਬਦਮਾਸ਼ ਸ਼ਰੇਆਮ ਭਾਜਪਾ ਦਫਤਰ ਵਿੱਚ ਦਾਖਲ ਹੋ ਗਏ। ਬਦਮਾਸ਼ਾਂ ਨੇ ਆਉਂਦਿਆਂ ਸਾਰ ਹੀ ਦਫਤਰ ਵਿੱਚ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ।
ਮੀਂਹ ਵਾਂਗ ਵਰ੍ਹਾਏ ਇੱਟਾਂ ਰੋੜੇ
ਮੀਂਹ ਵਾਂਗ ਬਦਮਾਸ਼ਾਂ ਵੱਲੋਂ ਇੱਟਾਂ ਰੋੜੋ ਵਰ੍ਹਾਏ ਗਏ ਹਨ। ਜੰਮਕੇ ਡਾਂਗਾਂ ਸੋਟੀਆਂ ਨਾਲ ਮੁਲਜ਼ਮਾਂ ਵੱਲੋਂ ਭੰਨਤੋੜ ਵੀ ਦਫਤਰ ਵਿੱਚ ਕੀਤੀ ਗਈ ਹੈ। ਭਾਜਪਾ ਦਫਤਰ ਵਿੱਚ ਮੌਜੂਦ ਪਾਰਟੀ ਦੇ ਆਗੂਆਂ ਤੇ ਵਰਕਰਾਂ ਤੇ ਵੀ ਮੁਲਜ਼ਮਾਂ ਵੱਲੋਂ ਅਟੈਕ ਕੀਤਾ ਗਿਆ ਹੈ। ਉਨ੍ਹਾਂ ਦੀ ਕੁੱਟਮਾਰ ਦੇ ਇਲਜ਼ਾਮ ਵੀ ਬਦਮਾਸ਼ਾਂ ਉੱਤੇ ਲੱਗੇ ਹਨ। ਇਸ ਮੌਕੇ ਬਦਮਾਸ਼ਾਂ ਨੇ ਸਿਆਹੀ ਭਾਜਪਾ ਵਰਕਰਾਂ ਅਤੇ ਆਗੂਆਂ ਉੱਤੇ ਸੁੱਟੀ ਦਿੱਤੀ, ਭਾਜਪਾ ਮੁਰਦਾਬਾਦ ਦੇ ਨਾਅਰੇ ਵੀ ਮੁਲਜ਼ਮਾਂ ਵੱਲੋਂ ਲਗਾਏ ਗਏ, ਕਾਫੀ ਸਮਾਂ ਗੁੰਡਾਗਰਦੀ ਕਰਨ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ।
ਹਮਲਾਵਰਾਂ ਨੂੰ ਭਾਜਪਾ ਦੀ ਚਿਤਾਵਨੀ
ਭਾਜਪਾ ਦਫਤਰਾਂ ’ਤੇ ਹੋਏ ਹਮਲਿਆਂ ਨੂੰ ਲੈਕੇ ਭਾਜਪਾ ਵਿੱਚ ਭਾਰੀ ਰੋਸ ਦੀ ਲਹਿਰ ਪਾਈ ਜਾ ਰਹੀ ਹੈ। ਗੁੱਸੇ ਵਿੱਚ ਆਏ ਭਾਜਪਾ ਆਗੂ ਹਰਜੀਤ ਸਿੰਘ ਸੰਧੂ ਵੱਲੋਂ ਮਾਨ ਸਰਕਾਰ ‘ਤੇ ਤਿੱਖੇ ਨਿਸ਼ਾਨੇ ਸਾਧੇ ਗਏ ਹਨ। ਉਨ੍ਹਾਂ ਕਿਹਾ ਕਿ ਹਮਲਾਵਰਾਂ ਨੇ ਨੁਕਸਾਨ ਦੀ ਕੋਈ ਕਸਰ ਨਹੀਂ ਛੱਡੀ, ਪਰ ਖੁਦਕਿਸ਼ਮਤੀ ਕਿ ਇਸ ਹਮਲੇ ਵਿੱਚ ਉਨ੍ਹਾਂ ਦੀ ਪਾਰਟੀ ਦੇ ਵਰਕਰ ਅਤੇ ਆਗੂਆਂ ਦਾ ਕੋਈ ਨੁਕਸਾਨ ਨਹੀਂ ਹੋਇਆ। ਭਾਜਪਾ ਆਗੂ ਨੇ ਕਿਹਾ “ਅਸੀਂ ਇਸ ਤਰੀਕੇ ਨਾਲ ਇੰਨ੍ਹਾਂ ਬਦਮਾਸ਼ਾਂ ਤੋਂ ਡਰਨ ਵਾਲੇ ਨਹੀਂ, ਇਨ੍ਹਾਂ ਦਾ ਗੁੰਡਾਰਾਜ ਇਸ ਤਰੀਕੇ ਨਾਲ ਚੱਲਣ ਨਹੀਂ ਦੇਵਾਂਗੇ। ਉਨ੍ਹਾਂ ਮਾਨ ਸਰਕਾਰ ‘ਤੇ ਕਾਨੂੰਨ ਵਿਵਸਥਾ ਨੂੰ ਲੈਕੇ ਸਵਾਲ ਚੁੱਕੇ ਗਏ ਹਨ, ਜੇ ਰਾਜਨੀਤਿਕ ਲੋਕ ਆਪਣੇ ਦਫਤਰਾਂ ਵਿੱਚ ਬੈਠ ਕੇ ਕਿਸੇ ਦਾ ਦੁੱਖ ਸੁੱਖ ਨਹੀਂ ਸੁਣ ਸਕਦੇ ਤਾਂ ਫਿਰ ਉਹ ਕਿੱਥੇ ਜਾਣਗੇ। ਭਾਜਪਾ ਆਗੂ ਵਲੋਂ ਬਦਮਾਸ਼ਾਂ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਭਾਜਪਾ ਇਸ ਤਰੀਕੇ ਨਾਲ ਬਦਮਾਸ਼ਾਂ ਤੋਂ ਡਰ ਕੇ ਦਫਤਰ ਬੰਦ ਨਹੀਂ ਕਰੇਗੀਦੀ, ਸਗੋਂ ਡਟ ਕੇ ਸਾਹਮਣਾ ਕਰੇਗੀ।”
ਅਪਛਾਤਿਆਂ ਨੇ ਕੀਤਾ ਅਟੈਕ
ਇਸ ਮਾਮਲੇ ਵਿੱਚ ਐਸਐਪੀ ਸੁਰੇਂਦਰ ਲਾਂਬਾ ਨੇ ਮੌਕੇ ’ਤੇ ਪਹੁੰਚ ਕੇ ਦੱਸਿਆ ਕਿ 10 ਤੋਂ 12 ਅਣਪਛਾਤੇ ਲੋਕਾਂ ਵੱਲੋਂ ਭਾਜਪਾ ਦਫਤਰ ਵਿੱਚ ਵੜਕੇ ਹਮਲਾ ਕੀਤਾ ਗਿਆ ਹੈ,ਪੂਰੀ ਵਾਰਦਾਤ ਸੀਸੀਟੀਵੀ ਵਿੱਚ ਕੈਦ ਹੋਈ ਹੈ, ਉਸ ਸੀਸੀਟੀਵੀ ਤਸਵੀਰਾਂ ਦੇ ਆਧਾਰ ’ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਗੁਰਦਸਾਪੁਰ ‘ਚ ਵੀ ਮਾਹੌਲ ਬਣਿਆ ਤਣਾਅਪੂਰਨ
ਗੁਰਦਾਸਪੁਰ ਦੇ ਬਟਾਲਾ ਵਿੱਚ ਵੀ ਉਸ ਸਮੇਂ ਮਾਹੌਲ ਤਣਾਅਪੂਰਨ ਬਣ ਗਿਆ ਜਦੋਂ ਵੱਡੀ ਗਿਣਤੀ ਵਿੱਚ ਆਏ ਅਣਪਛਾਤੇ ਬਦਮਾਸ਼ਾਂ ਵੱਲੋਂ ਭਾਜਪਾ ਦਫਤਰ ਵਿੱਚ ਵੜਕੇ ਗੁੰਡਾਗਰਦੀ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਦਫਤਰ ਵਿੱਚ ਕੰਮ ਕਰਨ ਵਾਲੇ ਸ਼ਖ਼ਸ ਸੰਜੀਵ ਗੁਪਤਾ ਨਾਲ ਮੁਲਜ਼ਮਾਂ ਨੇ ਬਹਿਬਸਾਜ਼ੀ ਸ਼ੁਰੂ ਕਰ ਦਿੱਤੀ, ਉਸ ਉੱਤੇ ਮੁਲਜ਼ਮ ਕਾਲੀ ਸਿਆਹੀ ਡੋਲ ਦਿੱਤੀ।ਪੀੜਤ ਮੁਤਾਬਕ ਉਹ ਪਾਰਟੀ ਦਫਤਰ ਵਿੱਚ ਇਕੱਲਾ ਸੀ, ਮੁਲਜ਼ਮ ਪ੍ਰਧਾਨ ਬਾਰੇ ਪੁੱਛ ਰਹੇ ਸੀ, ਉਹ ਪ੍ਰਧਾਨ ਨੂੰ ਟਾਰਗੇਟ ਕਰਨਾ ਚਾਹੁੰਦੇ ਸੀ, ਕਾਫੀ ਸਮਾਂ ਹੰਗਾਮਾ ਕਰਨ ਤੋਂ ਬਾਅਦ ਉਹ ਉਸ ’ਤੇ ਸਿਆਹੀ ਸੁੱਟ ਮੌਕੇ ਤੋਂ ਫਰਾਰ ਹੋ ਗਏ।
ਭਾਜਪਾ ਵੱਲੋਂ ਘਟਨਾ ਦੀ ਨਿਖੇਧੀ
ਇਸ ਘਟਨਾ ਦੀ ਭਾਜਪਾ ਦੇ ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਨਿਖੇਧੀ ਕੀਤੀ ਗਈ, ਉਨ੍ਹਾਂ ਕਿਹਾ ਕਿ “ਭਾਜਪਾ ਦਫਤਰ ਵਿੱਚ ਸਿਆਹੀ ਸੁੱਟੀ ਗਈ ਹੈ, ਇਹ ਬੜੀ ਹੀ ਸ਼ਰਮ ਦੀ ਗੱਲ ਹੈ। ਇਹ ਬਟਾਲਾ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਪਾਰਟੀ ਦਫਤਰ ਵਿੱਚ ਅਜਿਹੀ ਘਟਨਾ ਵਾਪਰੀ ਹੋਵੇ। ਨੇੜੇ ਚੋਣਾਂ ਆ ਰਹੀਆਂ ਨੇ, ਕੀ ਸਰਕਾਰ ਕਰਵਾ ਰਹੀ ਹੈ ਇਸ ਬਾਰੇ ਪਤਾ ਲੱਗਣਾ ਚਾਹੀਦਾ ਹੈ।”
ਪੁਲਿਸ ਨੇ ਜਾਂਚ ਕੀਤੀ ਸ਼ੁਰੂ
ਇਸ ਘਟਨਾ ਨੂੰ ਲੈਕੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਸਤਵਿੰਦਰ ਸਿੰਘ ਨੇ ਦੱਸਿਆ ਕਿ “ਜੋ ਮੁਲਜ਼ਮ ਹੰਗਾਮ ਕਰਕੇ ਗਏ ਹਨ, ਉਨ੍ਹਾਂ ਦੀ ਪਛਾਣ ਕਰਨ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਨਾਲ ਹੀ ਇਸ ਮਾਮਲੇ ਨੂੰ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਵੀ ਲਿਆ ਦਿੱਤਾ ਗਿਆ ਹੈ।”
ETV BHARAT