ਇਕਬਾਲ ਸਿੰਘ ਲਾਲਪੁਰਾ
ਲ਼ੁਧਿਆਣਾ ਦੇ ਐਮ ਐਲ ਏ ਸਰਦਾਰ ਬੈਂਸ ਵੱਲੋਂ ਗੁਰਦਾਸ ਪੁਰ ਦੇ ਡੀ ਸੀ ਨਾਲ ਕੀਤੀ ਬਦਤਮੀਜ਼ੀ ਦੀ video, ਪੰਜਾਬ ਦੇ ਅਸਲ ਹਾਲਾਤਾਂ ਵਾਰੇ ਬੁਹਤ ਕੁਝ ਬਿਆਨ ਕਰਦੀ ਹੈ !!
ਡੀ ਸੀ ਜਿਲੇ ਵਿੱਚ ਸਰਕਾਰ ਦਾ ਪ੍ਰਤੀਕ ਹੈ ਹੋਰ ਸਾਰੇ ਵਿਭਾਗਾਂ ਦੇ ਅਫਸਰ ਉਸਦੇ ਸਹਿਯੋਗੀ ਹੁੰਦੇ ਹਨ !! ਉਂਝ ਤਾਂ ਹਰ ਸਰਕਾਰੀ ਕਰਮਚਾਰੀ ਆਪਣੇ ਕਾਰਜ ਖੇਤਰ ਤੇ ਵਿਭਾਗ ਦੀ ਸਰਕਾਰ ਹੁੰਦਾ ਹੈ, ਪਰ ਜਿਲਾ ਮੁਖੀਆ ਦਾ ਰੁਤਬਾ ਕੁਝ ਉੱਚਾ ਹੁੰਦਾ ਹੈ !!
ਐਮ ਐਲ ਏ ਜਾ ਐਮ ਪੀ ਲੋਕ ਨੁਮਾਇੰਦੇ ਹੁੰਦੇ ਹਨ ! ਉਂਨਾਂ ਕੋਲ ਵਿਧਾਨ ਸਭਾ ਤੇ ਲੋਕ ਸਭਾ ਅਜਿਹੇ ਪਲੇਟ ਫ਼ਾਰਮ ਹਨ ਜਿੱਥੇ ਉਹ ਆਪਣੀ ਸਮੱਸਿਆਵਾਂ ਰੱਖ ਸਕਦੇ ਹਨ !! ਫੇਰ ਉਹ ਸਰਕਾਰੀ ਅਫਸਰਾ ਨਾਲ ਕਿਉਂ ਲੜ ਰਹੇ ਹਨ ?
ਅੱਤਵਾਦ ਤੋਂ ਵਾਦ 1992 ਵਿੱਚ ਬਣੀ ਸਰਕਾਰ ਕੇਵਲ 8 ਫੀਸਦੀ ਵੋਟਾਂ ਨਾਲ ਬਣੀ ਸੀ !!1983 ਤੋਂ 1992 ਦਰਮਿਆਨ ਬਹੁਤਾ ਸਮਾਂ ਰਾਸ਼ਟਰਪਤੀ ਭਾਵ ਅਫਸਰਾਂ ਦਾ ਰਾਜ ਹੀ ਰਿਹਾ !! 8 ਫੀਸਦੀ ਵੋਟਾਂ ਵਾਲਿਆਂ ਕੋਲ ਨਾ ਤਜਰਬਾ ਸੀ ਨਾ ਹੀ ਲੋਕ ਮਤ ! ਅਫਸਰ ਰਾਜ ਛੱਡਣ ਲਈ ਤਿਆਰ ਨਹੀਂ ਸਨ !! ਸਮਝੌਤਾ ਹੋ ਗਿਆ ?
ਮਿਲ ਕੇ ਲੁੱਟਿਆ ਤੇ ਮੌਜਾਂ ਕੀਤੀਆਂ ਜਾ ਸਕਦੀਆਂ ਹਨ !! ਸਮਝੌਤਾ ਅਜੇ ਵੀ ਕਾਇਮ ਲਗਦਾ ਹੈ ?
ਉੱਪਰੋਂ ਥੱਲੇ ਰਾਜ਼ੀਨਾਮੇ ਤਹਿਤ ,ਚਪੜਾਸੀ ਤੋਂ ਚੀਫ ਸੈਕਟਰੀ ਤੱਕ ,ਸਿਪਾਹੀ ਤੋਂ ਡੀ ਜੀ ਪੀ ਤੱਕ ,ਨੇ ਮਿਲ ਕੇ ,ਰਾਜ ਕਰ ਰਹੀ ਪਾਰਟੀ ਦੇ ਲੋਕਲ ਐਮ ਐਲ ਏ ਨੂੰ ਰਾਜਾ ਮਨ ,ਉਸਦੀ ਸਰਦਾਰੀ ਹੇਠ ਕੰਮ ਕਰਨ ਦੀ ਪਿਰਤ ਤੋਰ ਦਿੱਤੀ !! ਮੁੱਖ ਮੰਤਰੀ ਤੇ ਮੰਤਰੀ ਵੀ ਐਮ ਐਲ ਏ ਰਾਜ ਵਿੱਚ ਪ੍ਰਭਾਵਸ਼ਾਲੀ ਨਹੀਂ ਰਹੇ !!
ਅਜਿਹੇ ਹਾਲਾਤਾਂ ਵਿੱਚ ਛੋਟੇ ਵੱਡੇ ਕਰਮਚਾਰੀਆਂ ਨੂੰ ਰਾਜ ਕਰ ਰਹੀ ਪਾਰਟੀ ਦੇ ਵਰਕਰ ਵਾਂਗ ਕੰਮ ਕਰਨ ਨਾਲ ਮਲਾਈ ਦਾਰ ਅਹੁਦੇ ਮਿਲਣ ਲੱਗ ਪਏ !! ਪਰ ਇਸਦੀ ਕੀਮਤ ਵੀ ਦੇ ਰਹੇ ਹਨ !!
ਆਮ ਜਨਤਾ ਦਾ ਜੀਵਨ ਮੁਸ਼ਕਲ ਹੋ ਗਿਆ ਹੈ ! ਭ੍ਰਿਸ਼ਟਾਚਾਰ ਚਰਮ ਸੀਮਾ ਤੇ ਹੈ !! ਰਾਜ ਕਰ ਪਾਰਟੀ ਦੇ ਆਗੂ ਮੁਲਾਜ਼ਮਾਂ ਕੋਲੋਂ ਆਪਣੇ ਨੋਕਰਾ ਦੀ ਤਰਾਂ ਕੰਮ ਦੀ ਆਸ ਰੱਖਦੇ ਹਨ ! ਤੇ ਉਂਨਾਂ ਨੂੰ ਸੁਰੱਖਿਆ ਵੀ ਦਿੰਦੇ ਹਨ !
ਅਜਿਹੇ ਹਾਲਾਤਾਂ ਵਿੱਚ ਵਿਰੋਧੀ ਧਿਰ ਤੇ ਆਮ ਨਾਗਰਿਕ ਲਈ ਕੋਈ ਇਨਸਾਫ਼ ਤੇ ਇਜ਼ਤ ਮਿਲਣੀ ਨਾਮੁਮਕਿਨ ਹੋਗਈ ਹੈ !! ਤੰਗ ਆਦਮ ਭੁਜੰਗ ਆਮਦ ਵਾਲੀ ਸਥਿਤੀ ਵਿੱਚ ਜਿੱਥੇ ਨਿਯਾ ਨ ਮੁਮਕਿਨ ਹੋ ਗਿਆ , ਗ਼ੈਰ ਕਨੂੰਨੀ ਖਨਣ , ਨਸ਼ਿਆਂ ਦਾ ਕਾਰੋ ਵਾਰ ਵੀ ਬੇਕਾਬੂ ਹੈ , ਇਸੇ ਲਈ ਸਰਕਾਰ ਤੇ ਸਰਕਾਰੀ ਮੁਲਾਜ਼ਮਾਂ ਵਿਰੁੱਧ ਬੋਲਣ ਤੇ ਉਨਾਂ ਦੀ ਬੇਇਜ਼ਤੀ ਕਰਨ ਵਾਲਾ ਲੋਕਾਂ ਦਾ ਹੀਰੋ ਬਣਦਾ !!
ਜੇਕਰ ਤਹਿਸੀਲ ਦਾਰ ਕੁੱਟ-ਮਾਰ ਦਾ ਇਨਸਾਫ ਸਮੇਂ ਨਾਲ ਹੁੰਦਾ ਤਾਂ ਬੈਂਸ ਵੀ ਮੂੰਹ ਖੋਲਣ ਲਈ ਦੁਬਾਰਾ ਸੋਚਣ ਲਈ ਮਜਬੂਰ ਹੁੰਦਾ ! ਜੇ ਤਹਿਸੀਲਦਾਰ ਕਸੂਰਵਾਰ ਸੀ ਤਾਂ ਉਸਨੂੰ ਸਜ਼ਾ ਮਿਲਣੀ ਚਾਹੀਦੀ ਸੀ !!
ਸਰਕਾਰਾਂ ਦੀ ਲੋਕ ਵਿਰੋਧੀ ਨਿਤੀਆਂ ਤੇ ਬੇਰੁਖ਼ੀ ਤੇ ਭ੍ਰਸ਼ਿਸ਼ਟਾਚਾਰ , ਕਾਰਨ ਸਰਕਾਰੀ ਅਫਸਰਾ ਤੋਂ ਪੈਸੇ ਵਾਪਸ ਕਰਾਉਣ ਵਾਲਾ ਤੇ ਉਂਨਾਂ ਦੀ ਬੇੲਜਤੀ ਕਰਨ ਵਾਲੇ video ਪਾ ਲੋਕ ਜਨਤਾ ਦੇ ਆਗੂ ਸਿੰਘਮ ਬਣਦੇ ਹਨ !!
ਸਰਕਾਰੀ ਅਫਸਰ ਪੈਸੇ ਤੇ ਧੋਖੇ ਨਾਲ ਰਾਜਸੀ ਆਗੂਆਂ ਨੂੰ ਉਂਗਲਾਂ ਤੇ ਨੱਚਾ ਰਹੇ ਹਨ ,ਚਮਚਾਗਿਰੀ ਤੇ ਰਾਜਨੀਤੀ ਕਰਦੇ ਹੱਦ ਤੇ ਅੱਗੇ ਲੰਘ ਲੋਕਾਂ ਦੀਆ ਨਜ਼ਰਾਂ ਵਿੱਚ ਜੁੱਤੀਆਂ ਦੇ ਹੱਕਦਾਰ ਬਣ ਗਏ ਹਨ !!
ਜੇ ਇਜ਼ਤ ਨਾਲ ਜਿਉਣਾਂ ਚਾਹੁੰਦੇ ਹੋ ਤਾਂ ਲੋਕ ਸੇਵਕ ਤੇ ਇਨਸਾਫ਼ ਪਸੰਦ ਬਣੋ ਨਹੀਂ ਤਾਂ ਜੁੱਤੀਆਂ ਕਿਧਰੇ ਸਕਟ੍ਰੀਏਟ ਤੱਕ ਨਾ ਪੁੱਜ ਜਾਣ !!
ਵਾਹਿਗੁਰੂ ਜੀ ਕੀ ਫ਼ਤਿਹ !!
test