• Skip to main content
  • Skip to secondary menu
  • Skip to primary sidebar
  • Skip to footer
  • Home
  • About Us
  • Authors
  • Contact Us

The Punjab Pulse

Centre for Socio-Cultural Studies

  • Areas of Study
    • Maharaja Ranjit Singh
    • Social & Cultural Studies
    • Religious Studies
    • Governance & Politics
    • National Perspectives
    • International Perspectives
    • Communism
  • Activities
    • Conferences & Seminars
    • Discussions
  • News
  • Resources
    • Books & Publications
    • Book Reviews
  • Icons of Punjab
  • Videos
  • Academics
  • Agriculture
  • General

ਸ਼ਹੀਦ ਊਧਮ ਸਿੰਘ ਨੂੰ ਕਦੋਂ ਮਿਲੇਗੀ ਪਛਾਣ

August 3, 2026 By News Bureau

Share

ਚਾਰ ਬੁੱਤ, ਦਿੱਖ ਵੱਖ–ਵੱਖ ? 87 ਸਾਲਾਂ ਬਾਅਦ ਵੀ ਉਡੀਕ ਵਿੱਚ ਸੁਨਾਮ…

ਸੁਨਾਮ ਵਿੱਚ ਸ਼ਹੀਦ ਊਧਮ ਸਿੰਘ ਦੇ ਚਾਰ ਵੱਖ–ਵੱਖ ਦਿੱਖ ਵਾਲੇ ਬੁੱਤ ਲੱਗੇ ਹੋਏ ਹਨ ਜਿਨ੍ਹਾਂ ਨੂੰ ਲੈ ਕੇ ਵੱਡੇ ਸਵਾਲ ਖੜ੍ਹੇ ਹੋ ਰਹੇ ਹਨ।

03 ਅੱਗਸਤ, 2026 – ਸੰਗਰੂਰ/ਸੁਨਾਮ: 31 ਜੁਲਾਈ 1940 ਭਾਰਤ ਦੇ ਆਜ਼ਾਦੀ ਸੰਘਰਸ਼ ਦੇ ਇਤਿਹਾਸ ਦਾ ਉਹ ਦਿਨ ਹੈ, ਜਦੋਂ ਸੁਨਾਮ ਦੀ ਧਰਤੀ ਦੇ ਮਹਾਨ ਸਪੂਤ ਸ਼ਹੀਦ ਊਧਮ ਸਿੰਘ ਨੂੰ ਲੰਡਨ ਦੀ ਪੈਂਟਨਵਿਲ ਜੇਲ੍ਹ ਵਿੱਚ ਅੰਗਰੇਜ਼ ਸਰਕਾਰ ਨੇ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਸੀ। ਜਲ੍ਹਿਆਂਵਾਲਾ ਬਾਗ ਹੱਤਿਆਕਾਂਡ ਦਾ ਬਦਲਾ ਲੈਣ ਵਾਲੇ ਇਸ ਮਹਾਨ ਯੋਧੇ ਨੇ 13 ਮਾਰਚ 1940 ਨੂੰ ਲੰਡਨ ਦੇ ਕੈਕਸਟਨ ਹਾਲ ਵਿੱਚ ਪੰਜਾਬ ਦੇ ਸਾਬਕਾ ਲੈਫਟੀਨੈਂਟ ਗਵਰਨਰ ਮਾਈਕਲ ਓ’ਡਵਾਇਰ ਨੂੰ ਗੋਲੀ ਮਾਰ ਕੇ ਹਜ਼ਾਰਾਂ ਬੇਗੁਨਾਹਾਂ ਦੇ ਖੂਨ ਦਾ ਹਿਸਾਬ ਲਿਆ ਸੀ।

ਸ਼ਹੀਦ ਊਧਮ ਸਿੰਘ ਦੀ ਅਸਲ ਦਿੱਖ ਨੂੰ ਲੈ ਕੇ ਵਿਵਾਦ ਜਾਰੀ

ਪਰ ਅੱਜ ਸ਼ਹਾਦਤ ਦੇ 86 ਸਾਲ ਬੀਤ ਜਾਣ ਦੇ ਬਾਵਜੂਦ ਸ਼ਹੀਦ ਊਧਮ ਸਿੰਘ ਦੀ ਅਸਲ ਦਿੱਖ ਨੂੰ ਲੈ ਕੇ ਵਿਵਾਦ ਜਾਰੀ ਹੈ। ਸੁਨਾਮ ਵਿੱਚ ਲੱਗੇ ਚਾਰ ਵੱਖ-ਵੱਖ ਬੁੱਤ ਇੱਕ-ਦੂਜੇ ਨਾਲ ਮੇਲ ਨਹੀਂ ਖਾਂਦੇ, ਜਿਸ ਕਾਰਨ ਲੋਕਾਂ ਵਿੱਚ ਇਹ ਸਵਾਲ ਉੱਠ ਰਿਹਾ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਸ਼ਹੀਦ ਦਾ ਅਸਲੀ ਚਿਹਰਾ ਕਿਵੇਂ ਪਤਾ ਲੱਗੇਗਾ। ਸਮਾਜ ਸੇਵੀ ਜਤਿੰਦਰ ਜੈਨ ਅਤੇ ਖੋਜਕਰਤਾ ਰਾਕੇਸ਼ ਕੁਮਾਰ ਨੇ ਇਸ ਮਾਮਲੇ ਨੂੰ ਮੁੜ ਉਭਾਰਦਿਆਂ ਸਰਕਾਰ ਤੋਂ ਵਾਅਦਾ ਪੂਰਾ ਕਰਨ ਦੀ ਮੰਗ ਕੀਤੀ ਹੈ।

“ਕਰੀਬ ਮੈਨੂੰ 28 ਸਾਲ ਸ਼ਹੀਦ ਊਧਮ ਸਿੰਘ ਦੀ ਜ਼ਿੰਦਗੀ ਬਾਰੇ ਖੋਜ ਕਰਦਿਆਂ ਨੂੰ ਹੋ ਚੁੱਕੇ ਹਨ। ਸੁਨਾਮ ਵਿੱਚ ਸ਼ਹੀਦ ਊਧਮ ਸਿੰਘ ਦੇ ਜੋ ਚਾਰ ਬੁੱਤ ਲੱਗੇ ਹਨ ਉਹ ਉਨ੍ਹਾਂ ਦੀ ਅਸਲ ਦਿੱਖ ਨਾਲ ਨਹੀਂ ਮਿਲਦੇ ਇਹ ਗੱਲ ਬਿਲਕੁਲ ਸਹੀ ਹੈ। ਪਿਛਲੇ ਸਮੇਂ ਵਿੱਚ ਪੰਜਾਬ ਸਰਕਾਰ ਵੱਲੋਂ 31 ਜੁਲਾਈ 2021 ਨੂੰ ਜੋ ਬੁੱਤ ਮੈਮੋਰੀਅਲ ਵਿੱਚ ਲਗਾਇਆ ਸੀ ਉਹ ਵੀ ਸ਼ਹੀਦ ਊਧਮ ਸਿੰਘ ਦੀ ਅਸਲ ਦਿੱਖ ਨਾਲ ਨਹੀਂ ਮਿਲਦਾ। ਉਸ ਸਮੇਂ ਵੀ ਸਵਾਲ ਉੱਠੇ ਸਨ ਕਿ ਜੋ ਸਰਕਾਰ ਵੱਲੋਂ ਬੁੱਤ ਲੱਗ ਰਹੇ ਉਹ ਤਾਂ ਘੱਟੋ ਘੱਟ ਅਸਲ ਦਿੱਖ ਨਾਲ ਮਿਲਦੇ ਬੁੱਤ ਲੱਗਣੇ ਚਾਹੀਦੇ ਸਨ ਤਾਂ ਕਿ ਸ਼ਹੀਦ ਦਾ ਅਸਲ ਅਕਸ ਲੋਕਾਂ ਵਿੱਚ ਜਾਵੇ ਉਨ੍ਹਾਂ ਦੇ ਦਿਲ ਵਿੱਚ ਵਸੇ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਸਹੀ ਦਿੱਖ ਵਾਲਾ ਬੁੱਤ ਲਗਾਉਣ ਦੀ ਗੱਲ ਕਹੀ ਗਈ ਸੀ ਪਰ ਅਜੇ ਤੱਕ ਅਸਲ ਦਿੱਖ ਵਾਲਾ ਬੁੱਤ ਨਹੀਂ ਲਗਾਇਆ ਗਿਆ।”– ਰਾਕੇਸ਼ ਕੁਮਾਰ,ਇਤਿਹਾਸਕਾਰ

‘ਸ਼ਹੀਦ ਊਧਮ ਸਿੰਘ ਦੇ ਚਾਰੇ ਬੁੱਤ ਅਸਲ ਦਿੱਖ ਨਾਲ ਮੇਲ ਨਹੀਂ ਮਿਲਦੇ‘

ਲੇਖਕ ਅਤੇ ਖੋਜਕਰਤਾ ਰਾਕੇਸ਼ ਕੁਮਾਰ, ਜਿਨ੍ਹਾਂ ਨੇ ਕਰੀਬ 28 ਸਾਲਾਂ ਤੱਕ ਸ਼ਹੀਦ ਊਧਮ ਸਿੰਘ ਦੇ ਜੀਵਨ ਅਤੇ ਇਤਿਹਾਸ ‘ਤੇ ਖੋਜ ਕੀਤੀ ਹੈ, ਨੇ ਆਪਣੀ ਨਵੀਂ ਕਿਤਾਬ “ਉਧਮ ਸਿੰਘ ਭਾਰਤ ਦੀ ਆਜ਼ਾਦੀ ਲਈ ਫਾਂਸੀ ਚੜ੍ਹਿਆ” ਵਿੱਚ ਕਈ ਮਹੱਤਵਪੂਰਨ ਤੱਥ ਸਾਹਮਣੇ ਰੱਖੇ ਹਨ। ਉਨ੍ਹਾਂ ਦਾ ਦਾਅਵਾ ਹੈ ਕਿ “ਸੁਨਾਮ ਵਿੱਚ ਲੱਗੇ ਸ਼ਹੀਦ ਊਧਮ ਸਿੰਘ ਦੇ ਚਾਰੇ ਬੁੱਤ ਉਨ੍ਹਾਂ ਦੀ ਅਸਲ ਦਿੱਖ ਨਾਲ ਮੇਲ ਨਹੀਂ ਖਾਂਦੇ। ਇੱਥੋਂ ਤੱਕ ਕਿ ਪੰਜਾਬ ਸਰਕਾਰ ਦੇ ਸੈਰ-ਸਪਾਟਾ ਵਿਭਾਗ ਵੱਲੋਂ 31 ਜੁਲਾਈ 2021 ਨੂੰ ਕਰੀਬ 9 ਲੱਖ ਰੁਪਏ ਦੀ ਲਾਗਤ ਨਾਲ ਸਥਾਪਤ ਕੀਤਾ ਗਿਆ ਬੁੱਤ ਵੀ ਇਤਿਹਾਸਕ ਤਸਵੀਰਾਂ ਅਤੇ ਦਸਤਾਵੇਜ਼ਾਂ ਨਾਲ ਮੇਲ ਨਹੀਂ ਖਾਂਦਾ।”

ਲੰਡਨ’ ਚ ਮੌਜੂਦ ਸ਼ਹੀਦ ਊਧਮ ਸਿੰਘ ਨਾਲ ਜੁੜਿਆ ਇਤਿਹਾਸ ?

ਸਮਾਜ ਸੇਵੀ ਅਤੇ ਆਰਟੀਆਈ ਐਕਟਵਿਸਟ ਜਤਿੰਦਰ ਜੈਨ ਨੇ ਵੀ ਇਸ ਮਾਮਲੇ ‘ਤੇ ਚਿੰਤਾ ਜਤਾਉਂਦਿਆਂ ਕਿਹਾ ਕਿ “ਸ਼ਹੀਦ ਊਧਮ ਸਿੰਘ ਨਾਲ ਜੁੜੀਆਂ ਕਈ ਅਸਲ ਇਤਿਹਾਸਕ ਵਸਤਾਂ ਅੱਜ ਵੀ ਲੰਡਨ ਵਿੱਚ ਸੁਰੱਖਿਅਤ ਹਨ। ਕੇਂਦਰ ਅਤੇ ਪੰਜਾਬ ਸਰਕਾਰ ਨੂੰ ਮਿਲ ਕੇ ਇਹ ਯਤਨ ਕਰਨੇ ਚਾਹੀਦੇ ਹਨ ਕਿ ਉਹ ਵਿਰਾਸਤੀ ਚੀਜ਼ਾਂ ਸੁਨਾਮ ਲਿਆਂਦੀਆਂ ਜਾਣ ਤਾਂ ਜੋ ਲੋਕਾਂ ਨੂੰ ਸ਼ਹੀਦ ਦੇ ਜੀਵਨ ਅਤੇ ਸੰਘਰਸ਼ ਬਾਰੇ ਸਹੀ ਜਾਣਕਾਰੀ ਮਿਲ ਸਕੇ।”

“ਜਿੱਥੇ ਸ਼ਹੀਦ ਨੂੰ ਹਰ ਸਾਲ ਸਰਕਾਰਾਂ ਇਸ ਸਥਾਨ ’ਤੇ ਆ ਕੇ ਨਮਨ ਕਰਦੀਆਂ ਹਨ। ਸਰਕਾਰਾਂ ਨੂੰ ਸ਼ਹੀਦ ਊਧਮ ਸਿੰਘ ਦੀ ਦਿੱਖ ਨੂੰ ਲੈ ਕੇ ਗੰਭੀਰ ਹੋਣ ਦੀ ਲੋੜ ਹੈ ਕਿਉਂਕਿ ਸੁਨਾਮ ਵਿੱਚ ਸ਼ਹੀਦ ਊਧਮ ਸਿੰਘ ਦੇ ਕਈ ਬੁੱਤ ਲੱਗੇ ਹੋਏ ਹਨ ਪਰ ਸਾਰੇ ਹੀ ਬੁੱਤਾਂ ਦੀ ਦਿੱਖ ਇੱਕ ਦੂਜੇ ਨਾਲ ਨਹੀਂ ਮਿਲਦੀ। ਮੇਰੇ ਵੱਲੋਂ ਪਹਿਲਾਂ ਵੀ ਇਹ ਮਸਲਾ ਸਰਕਾਰ ਕੋਲ ਚੁੱਕਿਆ ਗਿਆ ਸੀ। ਇੱਕੋ ਪਛਾਣ ਦੀ ਮੰਗ ਕੀਤੀ ਗਈ ਸੀ ਤਾਂ ਕਿ ਆਉਣ ਵਾਲੀ ਪੀੜ੍ਹੀ ਸ਼ਹੀਦ ਊਧਮ ਸਿੰਘ ਦੀ ਅਸਲੀ ਦਿੱਖ ਤੋਂ ਜਾਣੂ ਹੋ ਸਕੇ। ਕੋਸ਼ਿਸ਼ਾਂ ਅਜੇ ਵੀ ਜਾਰੀ ਹਨ ਤਾਂ ਕਿ ਸਰਕਾਰ ਤੱਕ ਗੱਲ ਪਹੁੰਚੇ। ਮੇਰੇ ਵੱਲੋਂ ਮੰਤਰੀ ਅਮਨ ਅਰੋੜਾ ਨੂੰ ਮੰਗ ਪੱਤਰ ਦਿੱਤਾ ਜਾਵੇਗਾ ਤਾਂ ਕਿ ਮੰਤਰੀ ਮੰਡਲ ਵਿੱਚ ਮੁੱਦਾ ਉੱਠੇ ਅਤੇ ਇਸ ਮਸਲੇ ਦਾ ਹੱਲ ਨਿੱਕਲੇ।”–ਜਤਿੰਦਰ ਜੈਨ,ਆਰਟੀਆਈ ਐਕਟਵਿਸਟ

ਸੀਐਮ ਮਾਨ ਵੱਲੋਂ ਕੀਤਾ ਗਿਆ ਸੀ ਇਹ ਦਾਅਵਾ ?

ਇਸ ਵਿਵਾਦ ਤੋਂ ਬਾਅਦ 31 ਜੁਲਾਈ 2022 ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਭਰੋਸਾ ਦਿੱਤਾ ਸੀ ਕਿ ਮਾਹਰ ਮੂਰਤੀਕਾਰਾਂ ਦੀ ਸਹਾਇਤਾ ਨਾਲ ਇਤਿਹਾਸਕ ਸਬੂਤਾਂ ਦੇ ਅਧਾਰ ‘ਤੇ ਸ਼ਹੀਦ ਊਧਮ ਸਿੰਘ ਦਾ ਨਵਾਂ ਅਤੇ ਅਸਲੀ ਅਕਸ ਦਰਸਾਉਂਦਾ ਬੁੱਤ ਤਿਆਰ ਕਰਵਾਇਆ ਜਾਵੇਗਾ। ਪਰ ਖੋਜਕਰਤਾਵਾਂ ਦਾ ਕਹਿਣਾ ਹੈ ਕਿ ਅਜੇ ਤੱਕ ਇਸ ਦਿਸ਼ਾ ਵਿੱਚ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ।

ਪੀੜ੍ਹੀਆਂ ਨੂੰ ਇਤਿਹਾਸ ਬਾਰੇ ਦਿੱਤੀ ਜਾ ਰਹੀ ਗਲਤ ਜਾਣਕਾਰੀ ?

ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸ਼ਹੀਦ ਦੀ ਸਹੀ ਤਸਵੀਰ ਅਤੇ ਇਤਿਹਾਸ ਨੂੰ ਲੋਕਾਂ ਸਾਹਮਣੇ ਨਹੀਂ ਲਿਆਂਦਾ ਗਿਆ ਤਾਂ ਆਉਣ ਵਾਲੀਆਂ ਪੀੜ੍ਹੀਆਂ ਗਲਤ ਜਾਣਕਾਰੀ ਨਾਲ ਵੱਡੀਆਂ ਹੋਣਗੀਆਂ। ਇਸ ਲਈ ਲੋੜ ਹੈ ਕਿ ਸਰਕਾਰ ਆਪਣੇ ਵਾਅਦੇ ਨੂੰ ਜਲਦ ਪੂਰਾ ਕਰੇ ਅਤੇ ਸ਼ਹੀਦ ਦੀ ਯਾਦਗਾਰ ਨੂੰ ਇਤਿਹਾਸਕ ਤੱਥਾਂ ਦੇ ਅਨੁਸਾਰ ਵਿਕਸਤ ਕੀਤਾ ਜਾਵੇ।

ਸਾਨੂੰ ਹੁਣ ਤੱਕ ਇਸ ਬਾਰੇ ਜਾਣਕਾਰੀ ਨਹੀਂ–ਐਸਡੀਐਮ

ਇਸ ਮਾਮਲੇ ਦੇ ਵਿੱਚ ਜਦੋਂ ਈਟੀਵੀ ਭਾਰਤ ਦੇ ਵੱਲੋਂ ਐਸਡੀਐਮ ਸੁਨਾਮ ਗਗਨਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ “ਸਾਨੂੰ ਹੁਣ ਤੱਕ ਇਸ ਬਾਰੇ ਜਾਣਕਾਰੀ ਨਹੀਂ ਸੀ, ਅਸੀਂ ਇਸ ਬਾਰੇ ਜਾਂਚ ਕਰਾਂਗੇ ਜੇਕਰ ਸਾਨੂੰ ਇਸ ਦੇ ਵਿੱਚ ਗੜਬੜ ਲੱਗਦੀ ਹੈ ਤਾਂ ਇਸ ਦੀ ਸਬੰਧਿਤ ਵਿਭਾਗ ਨੂੰ ਜਾਣਕਾਰੀ ਦਿੱਤੀ ਜਾਵੇਗੀ।”

ਅਸਲੀ ਦਿੱਖ ਬਾਰੇ ਸਰਕਾਰ ਅਜੇ ਵੀ ਅਨਜਾਣ ?

ਸ਼ਹੀਦ ਊਧਮ ਸਿੰਘ ਸਿਰਫ਼ ਸੁਨਾਮ ਜਾਂ ਪੰਜਾਬ ਹੀ ਨਹੀਂ, ਸਗੋਂ ਪੂਰੇ ਦੇਸ਼ ਦੇ ਮਾਣ ਹਨ। ਉਨ੍ਹਾਂ ਦੀ ਸ਼ਹਾਦਤ ਅਤੇ ਕੁਰਬਾਨੀ ਹਰ ਭਾਰਤੀ ਲਈ ਪ੍ਰੇਰਣਾ ਦਾ ਸਰੋਤ ਹੈ। ਅਜਿਹੇ ਮਹਾਨ ਯੋਧੇ ਦੀ ਅਸਲੀ ਪਛਾਣ ਅਤੇ ਇਤਿਹਾਸ ਨੂੰ ਸਹੀ ਰੂਪ ਵਿੱਚ ਸੰਭਾਲਣਾ ਸਰਕਾਰ ਅਤੇ ਸਮਾਜ ਦੋਵਾਂ ਦੀ ਜ਼ਿੰਮੇਵਾਰੀ ਹੈ। ਲੋਕਾਂ ਦੀ ਮੰਗ ਹੈ ਕਿ ਸ਼ਹੀਦ ਦਾ ਅਸਲੀ ਅਕਸ ਦਰਸਾਉਂਦਾ ਨਵਾਂ ਬੁੱਤ ਜਲਦ ਸਥਾਪਤ ਕੀਤਾ ਜਾਵੇ ਅਤੇ ਲੰਡਨ ਵਿੱਚ ਮੌਜੂਦ ਉਨ੍ਹਾਂ ਨਾਲ ਸਬੰਧਤ ਇਤਿਹਾਸਕ ਵਸਤਾਂ ਨੂੰ ਸੁਨਾਮ ਲਿਆ ਕੇ ਭਵਿੱਖ ਦੀਆਂ ਪੀੜ੍ਹੀਆਂ ਲਈ ਸੰਭਾਲਿਆ ਜਾਵੇ।

ਕਦੋਂ ਮਿਲੇਗੀ ਅਸਲੀ ਪਛਾਣ ?

ਪ੍ਰਸ਼ਾਸਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਹਾਲੇ ਤੱਕ ਇਸ ਬਾਰੇ ਜਾਣਕਾਰੀ ਨਹੀਂ ਹੈ , ਉਹ ਜਲਦ ਇਸ ਮਾਮਲੇ ਦੀ ਜਾਂਚ ਕਰਕੇ ਸਬੰਧਿਤ ਵਿਭਾਗ ਨੂੰ ਇਸ ਬਾਰੇ ਜਾਣਕਾਰੀ ਦੇਣਗੇ, ਹੁਣ ਦੇਖਣਾ ਹੋਵੇਗਾ ਕਿ ਇਸ ਮਹਾਨ ਸ਼ਹੀਦ ਨੂੰ ਉਸ ਦੇ ਆਪਣੇ ਹੀ ਜੱਦੀ ਸ਼ਹਿਰ ਦੇ ਵਿੱਚ ਆਪਣੀ ਅਸਲੀ ਪਛਾਣ ਮਿਲਦੀ ਹੈ।

ETV BHARAT


Share

Filed Under: News

Primary Sidebar

Mahraja Ranjit Singh Portal

Maharaja Ranjit Singh is an icon of Punjab and Punjabis. He is also called Sher-e-Punjab (Lion of Punjab) in view of the respect that is due to him for his bravery and visionary leadership which led to the creation of the Sikh Empire (Sarkaar-e-Khalsa). The Punjab Pulse has dedicated a portal to the study of the Maharaja with the view to understand his life and identify his strengths for emulation in our culture and traditions. The study will emcompass his life, his reign, his associates, his family and all other aspects pertaining to the Sikh Empire.

Go to the Portal

More to See

Sri Guru Granth Sahib

August 24, 2025 By Jaibans Singh

Punjab’s Tanvi Sharma Youngest Taipei Open Champ

August 3, 2026 By News Bureau

ਕਿਸਾਨ ਨੇ ਵਾਹੀ ਝੋਨੇ ਦੀ ਫਸਲ, ਠੇਕੇ ’ਤੇ ਲਈ ਸੀ ਜ਼ਮੀਨ

August 3, 2026 By News Bureau

Tags

AAP Amritsar Bangladesh BJP CAA Captain Amarinder Singh Capt Amarinder Singh China Congress COVID CPEC Farm Bills FATF General Qamar Bajwa Guru Angad Dev JI Guru Gobind Singh Guru Granth Sahib Guru Nanak Dev Ji Harmandir Sahib Imran Khan Indian Army ISI Kartarpur Corridor Kartarpur Sahib Kashmir LAC LeT LOC Maharaja Ranjit Singh Narendra Modi operation sindoor Pakistan PLA POJK President Xi Jinping Prime Minister Narednra Modi PRime Minister Narendra Modi Punjab QUAD RSS SAD SFJ SGPC Sikh Sukhbir Badal

Featured Video

More Posts from this Category

Footer

Text Widget

This is an example of a text widget which can be used to describe a particular service. You can also use other widgets in this location.

Examples of widgets that can be placed here in the footer are a calendar, latest tweets, recent comments, recent posts, search form, tag cloud or more.

Sample Link.

Recent

  • Punjab Woman Turns Waterlogged Fields into Shrimp Farming Business
  • Punjab’s Tanvi Sharma Youngest Taipei Open Champ
  • ਕਿਸਾਨ ਨੇ ਵਾਹੀ ਝੋਨੇ ਦੀ ਫਸਲ, ਠੇਕੇ ’ਤੇ ਲਈ ਸੀ ਜ਼ਮੀਨ
  • ਨਰਮੇ ‘ਤੇ ਚਿੱਟੇ ਮੱਛਰ ਤੋਂ ਬਾਅਦ ਗੁਲਾਬੀ ਸੁੰਡੀ ਦਾ ਹਮਲਾ ਬਣਿਆ ਮੁਸੀਬਤ
  • ਚੱਕਾ ਜਾਮ ; ਅੱਜ ਪੰਜਾਬ ‘ਚ ਨਹੀਂ ਚੱਲਣਗੀਆਂ ਬੱਸਾਂ

Search

Tags

AAP Amritsar Bangladesh BJP CAA Captain Amarinder Singh Capt Amarinder Singh China Congress COVID CPEC Farm Bills FATF General Qamar Bajwa Guru Angad Dev JI Guru Gobind Singh Guru Granth Sahib Guru Nanak Dev Ji Harmandir Sahib Imran Khan Indian Army ISI Kartarpur Corridor Kartarpur Sahib Kashmir LAC LeT LOC Maharaja Ranjit Singh Narendra Modi operation sindoor Pakistan PLA POJK President Xi Jinping Prime Minister Narednra Modi PRime Minister Narendra Modi Punjab QUAD RSS SAD SFJ SGPC Sikh Sukhbir Badal

Copyright © 2026 · The Punjab Pulse

Developed by Web Apps Interactive