RS Bindra
1.ਘਰ ਵਿੱਚ ਅਤੇ ਬਾਹਰ ਪੰਜਾਬੀ ਵਿੱਚ ਗੱਲ ਕਰੀਏ ।
2.ਏ ਟੀ ਐਮ ਤੋਂ ਪੈਸੇ ਕੱਢਣ ਲੱਗੇ ਪੰਜਾਬੀ ਭਾਸ਼ਾ ਦਾ ਬਟਨ ਨੱਪੀਏ ਤਾਂ ਕਿ ਸਿਸਟਮ ਚ ਪਤਾ ਲੱਗੇ ਕਿ ਗਾਹਕ ਪੰਜਾਬੀ ਭਾਸ਼ਾ ਵਰਤਦਾ ਹੈ । ਸੋ ਉਹ ਆਪਣੇ ਸਿਸਟਮ ਚ ਪੰਜਾਬੀ ਬਣਾਈ ਰੱਖਣਗੇ ।
3.ਕਿਸੇ ਵੀ ਸਰਕਾਰੀ ਦਫ਼ਤਰ ਚ ਜਾ ਕੇ ਅਗਲੇ ਨਾਲ ਪੰਜਾਬੀ ਚ ਗੱਲ ਕਰੀਏ ਚਾਹੇ ਉਹ ਹਿੰਦੀ ਚ ਬੋਲਦਾ ਪਰ ਅਸੀਂ ਪੰਜਾਬੀ ਚ ਬੋਲੀਏ ।
4 .ਵਿਆਹ ਸ਼ਾਦੀਆਂ ਤੇ ਹੋਰ ਕਾਰਡ ਪੰਜਾਬੀ ਵਿੱਚ ਛਪਵਾਇਆ ਕਰੀਏ ।
5 . ਫ਼ੋਨ ਤੇ ਗਾਹਕ ਸੇਵਾ ਲੈਣ ਲਈ ਵੀ ਪੰਜਾਬੀ ਭਾਸ਼ਾ ਵਰਤੀਏ । ਤੇ ਫ਼ੋਨ ਤੇ ਕੁਝ ਵੀ ਕੂਮੇਟ ਮੈਸਜ ਲਈ ਪੰਜਾਬੀ ਵਰਤੋਂ ਕਰੀਏ।
6. ਜਦੋਂ ਵੱਡੇ ਮਾਲ ਚ ਜਾ ਕੇ ਕੁਝ ਖਰੀਦਣਾ ਜਾਂ ਖਾਣਾ ਤਾਂ ਪੰਜਾਬੀ ਵਿੱਚ ਬੋਲੀਏ । ਕਿਉਂਕਿ ਓਥੇ ਕੰਮ ਕਰਨ ਵਾਲੇ ਪੰਜਾਬੀ ਹੀ ਹੁੰਦੇ।
7 .ਬੱਚਿਆ ਨੂੰ ਮਾਂ ਬੋਲੀ ਨਾਲ ਜੋੜੀਏ ਤੇ ਉਹਨਾ ਨੂੰ ਪੰਜਾਬੀ ਮਾਂ ਬੋਲੀ ਵੀ ਬੋਲਣ ਤੇ ਲਿਖਣੀ ਸਿਖਾਈਏ।
8 . ਬੱਚਿਆ ਨੂੰ ਉਹ ਸਕੂਲ ਚ ਪੜ੍ਹਨ ਲਾਈਏ ਜਿਥੇ ਮਾਂ ਬੋਲੀ ਦੀ ਕਦਰ ਹੋਵੇ ।
9.ਆਪਣੇ ਨਿੱਜੀ ਕਾਰ ਵਿਵਹਾਰ ਚ ਪੰਜਾਬੀ ਦੀ ਵਰਤੋਂ ਕਰੀਏ ।
10 .ਪਿੰਡ ਚ ਹਰ ਵਧੀਆ ਜਗ੍ਹਾਂ ਪੰਜਾਬੀ ਮਾਂ ਬੋਲੀ ਦੀਆ ਸਤਰਾਂ ਲਿਖੀਆ ਜਾਣ ਸਿੱਖਿਆਦਾਇਕ ਨਾਲੇ ਮਾਂ ਬੋਲੀ ਪੰਜਾਬੀ ਦਾ ਪ੍ਰਚਾਰ ਨਾਲੇ ਕੁਝ ਕੰਮ ਦੀਆ ਗੱਲਾਂ ਪਤਾ ਲੱਗਣ ਗੀਆ ।
11 .ਜੇ ਕਰ ਅਸੀਂ ਆਪਣੀ ਪੰਜਾਬੀ ਦੀ ਕਦਰ ਕਰਾਗੇ ਤਾਂ ਹੀ ਬਚ ਸਕਦੀ ਹੈ ਪੰਜਾਬੀ ਮਾਂ ਬੋਲੀ ।
12.ਊੜਾ ਤੇ ਜੂੜਾ ਕਦੇ ਵੀ ਨਾ ਭੁੱਲਣ ਦਿਉ ਬੱਚਿਆ ਨੂੰ ।
test