• Skip to main content
  • Skip to secondary menu
  • Skip to primary sidebar
  • Skip to footer
  • Home
  • About Us
  • Authors
  • Contact Us

The Punjab Pulse

Centre for Socio-Cultural Studies

  • Areas of Study
    • Maharaja Ranjit Singh
    • Social & Cultural Studies
    • Religious Studies
    • Governance & Politics
    • National Perspectives
    • International Perspectives
    • Communism
  • Activities
    • Conferences & Seminars
    • Discussions
  • News
  • Resources
    • Books & Publications
    • Book Reviews
  • Icons of Punjab
  • Videos
  • Academics
  • Agriculture
  • General

ਭਾਜਪਾ ਦਫਤਰਾਂ ’ਚ ਵੜੇ ਗੁੰਡੇ ! ਚਲਾਏ ਇੱਟਾਂ-ਰੋੜੇ ਅਤੇ ਡਾਂਗਾਂ

May 12, 2026 By News Bureau

Share

ਤਰਨਤਾਰਨ ਅਤੇ ਗੁਰਦਾਸਪੁਰ ਵਿੱਚ ਭਾਜਪਾ ਦਫਤਰਾਂ ‘ਤੇ ਹਮਲਾ ਹੋਇਆ ਹੈ, ਸ਼ਰੇਆਮ ਗੁੰਡਾਗਰਦੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਗਿਆ ਹੈ।

12 ਮਈ, 2026 – ਤਰਨਤਾਰਨ/ਗੁਰਦਾਸਪੁਰ:ਪੰਜਾਬ ’ਚ 2 ਵੱਡੀਆਂ ਵਾਰਦਾਤਾਂ ਹੋਈਆਂ ਹਨ। ਭਾਜਪਾ ਦਫਤਰਾਂ ਨੂੰ 2 ਵੱਖ-ਵੱਖ ਥਾਵਾਂ ‘ਤੇ ਨਿਸ਼ਾਨਾ ਬਣਾਇਆ ਗਿਆ ਹੈ। ਤਰਨਤਾਰਨ ਅਤੇ ਗੁਰਦਸਾਪੁਰ ਵਿੱਚ ਭਾਜਪਾ ਦਫਤਰਾਂ ਉੱਤੇ ਹਮਲਾ ਹੋਇਆ ਹੈ। ਤਰਨਤਾਰਨ ਵਿੱਚ ਭਾਜਪਾ ਦਫਤਰ ਉੱਤੇ ਹੋਏ ਹਮਲੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜੋ ਬੇਹੱਦ ਖ਼ੌਫਨਾਕ ਹਨ। ਵੱਡੀ ਗਿਣਤੀ ਵਿੱਚ ਅਪਣਛਾਤੇ ਬਦਮਾਸ਼ ਸ਼ਰੇਆਮ ਭਾਜਪਾ ਦਫਤਰ ਵਿੱਚ ਦਾਖਲ ਹੋ ਗਏ। ਬਦਮਾਸ਼ਾਂ ਨੇ ਆਉਂਦਿਆਂ ਸਾਰ ਹੀ ਦਫਤਰ ਵਿੱਚ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ।

ਮੀਂਹ ਵਾਂਗ ਵਰ੍ਹਾਏ ਇੱਟਾਂ ਰੋੜੇ

ਮੀਂਹ ਵਾਂਗ ਬਦਮਾਸ਼ਾਂ ਵੱਲੋਂ ਇੱਟਾਂ ਰੋੜੋ ਵਰ੍ਹਾਏ ਗਏ ਹਨ। ਜੰਮਕੇ ਡਾਂਗਾਂ ਸੋਟੀਆਂ ਨਾਲ ਮੁਲਜ਼ਮਾਂ ਵੱਲੋਂ ਭੰਨਤੋੜ ਵੀ ਦਫਤਰ ਵਿੱਚ ਕੀਤੀ ਗਈ ਹੈ। ਭਾਜਪਾ ਦਫਤਰ ਵਿੱਚ ਮੌਜੂਦ ਪਾਰਟੀ ਦੇ ਆਗੂਆਂ ਤੇ ਵਰਕਰਾਂ ਤੇ ਵੀ ਮੁਲਜ਼ਮਾਂ ਵੱਲੋਂ ਅਟੈਕ ਕੀਤਾ ਗਿਆ ਹੈ। ਉਨ੍ਹਾਂ ਦੀ ਕੁੱਟਮਾਰ ਦੇ ਇਲਜ਼ਾਮ ਵੀ ਬਦਮਾਸ਼ਾਂ ਉੱਤੇ ਲੱਗੇ ਹਨ। ਇਸ ਮੌਕੇ ਬਦਮਾਸ਼ਾਂ ਨੇ ਸਿਆਹੀ ਭਾਜਪਾ ਵਰਕਰਾਂ ਅਤੇ ਆਗੂਆਂ ਉੱਤੇ ਸੁੱਟੀ ਦਿੱਤੀ, ਭਾਜਪਾ ਮੁਰਦਾਬਾਦ ਦੇ ਨਾਅਰੇ ਵੀ ਮੁਲਜ਼ਮਾਂ ਵੱਲੋਂ ਲਗਾਏ ਗਏ, ਕਾਫੀ ਸਮਾਂ ਗੁੰਡਾਗਰਦੀ ਕਰਨ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ।

ਹਮਲਾਵਰਾਂ ਨੂੰ ਭਾਜਪਾ ਦੀ ਚਿਤਾਵਨੀ

ਭਾਜਪਾ ਦਫਤਰਾਂ ’ਤੇ ਹੋਏ ਹਮਲਿਆਂ ਨੂੰ ਲੈਕੇ ਭਾਜਪਾ ਵਿੱਚ ਭਾਰੀ ਰੋਸ ਦੀ ਲਹਿਰ ਪਾਈ ਜਾ ਰਹੀ ਹੈ। ਗੁੱਸੇ ਵਿੱਚ ਆਏ ਭਾਜਪਾ ਆਗੂ ਹਰਜੀਤ ਸਿੰਘ ਸੰਧੂ ਵੱਲੋਂ ਮਾਨ ਸਰਕਾਰ ‘ਤੇ ਤਿੱਖੇ ਨਿਸ਼ਾਨੇ ਸਾਧੇ ਗਏ ਹਨ। ਉਨ੍ਹਾਂ ਕਿਹਾ ਕਿ ਹਮਲਾਵਰਾਂ ਨੇ ਨੁਕਸਾਨ ਦੀ ਕੋਈ ਕਸਰ ਨਹੀਂ ਛੱਡੀ, ਪਰ ਖੁਦਕਿਸ਼ਮਤੀ ਕਿ ਇਸ ਹਮਲੇ ਵਿੱਚ ਉਨ੍ਹਾਂ ਦੀ ਪਾਰਟੀ ਦੇ ਵਰਕਰ ਅਤੇ ਆਗੂਆਂ ਦਾ ਕੋਈ ਨੁਕਸਾਨ ਨਹੀਂ ਹੋਇਆ। ਭਾਜਪਾ ਆਗੂ ਨੇ ਕਿਹਾ “ਅਸੀਂ ਇਸ ਤਰੀਕੇ ਨਾਲ ਇੰਨ੍ਹਾਂ ਬਦਮਾਸ਼ਾਂ ਤੋਂ ਡਰਨ ਵਾਲੇ ਨਹੀਂ, ਇਨ੍ਹਾਂ ਦਾ ਗੁੰਡਾਰਾਜ ਇਸ ਤਰੀਕੇ ਨਾਲ ਚੱਲਣ ਨਹੀਂ ਦੇਵਾਂਗੇ। ਉਨ੍ਹਾਂ ਮਾਨ ਸਰਕਾਰ ‘ਤੇ ਕਾਨੂੰਨ ਵਿਵਸਥਾ ਨੂੰ ਲੈਕੇ ਸਵਾਲ ਚੁੱਕੇ ਗਏ ਹਨ, ਜੇ ਰਾਜਨੀਤਿਕ ਲੋਕ ਆਪਣੇ ਦਫਤਰਾਂ ਵਿੱਚ ਬੈਠ ਕੇ ਕਿਸੇ ਦਾ ਦੁੱਖ ਸੁੱਖ ਨਹੀਂ ਸੁਣ ਸਕਦੇ ਤਾਂ ਫਿਰ ਉਹ ਕਿੱਥੇ ਜਾਣਗੇ। ਭਾਜਪਾ ਆਗੂ ਵਲੋਂ ਬਦਮਾਸ਼ਾਂ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਭਾਜਪਾ ਇਸ ਤਰੀਕੇ ਨਾਲ ਬਦਮਾਸ਼ਾਂ ਤੋਂ ਡਰ ਕੇ ਦਫਤਰ ਬੰਦ ਨਹੀਂ ਕਰੇਗੀਦੀ, ਸਗੋਂ ਡਟ ਕੇ ਸਾਹਮਣਾ ਕਰੇਗੀ।”

ਅਪਛਾਤਿਆਂ ਨੇ ਕੀਤਾ ਅਟੈਕ

ਇਸ ਮਾਮਲੇ ਵਿੱਚ ਐਸਐਪੀ ਸੁਰੇਂਦਰ ਲਾਂਬਾ ਨੇ ਮੌਕੇ ’ਤੇ ਪਹੁੰਚ ਕੇ ਦੱਸਿਆ ਕਿ 10 ਤੋਂ 12 ਅਣਪਛਾਤੇ ਲੋਕਾਂ ਵੱਲੋਂ ਭਾਜਪਾ ਦਫਤਰ ਵਿੱਚ ਵੜਕੇ ਹਮਲਾ ਕੀਤਾ ਗਿਆ ਹੈ,ਪੂਰੀ ਵਾਰਦਾਤ ਸੀਸੀਟੀਵੀ ਵਿੱਚ ਕੈਦ ਹੋਈ ਹੈ, ਉਸ ਸੀਸੀਟੀਵੀ ਤਸਵੀਰਾਂ ਦੇ ਆਧਾਰ ’ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਗੁਰਦਸਾਪੁਰ ‘ਚ ਵੀ ਮਾਹੌਲ ਬਣਿਆ ਤਣਾਅਪੂਰਨ

ਗੁਰਦਾਸਪੁਰ ਦੇ ਬਟਾਲਾ ਵਿੱਚ ਵੀ ਉਸ ਸਮੇਂ ਮਾਹੌਲ ਤਣਾਅਪੂਰਨ ਬਣ ਗਿਆ ਜਦੋਂ ਵੱਡੀ ਗਿਣਤੀ ਵਿੱਚ ਆਏ ਅਣਪਛਾਤੇ ਬਦਮਾਸ਼ਾਂ ਵੱਲੋਂ ਭਾਜਪਾ ਦਫਤਰ ਵਿੱਚ ਵੜਕੇ ਗੁੰਡਾਗਰਦੀ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਦਫਤਰ ਵਿੱਚ ਕੰਮ ਕਰਨ ਵਾਲੇ ਸ਼ਖ਼ਸ ਸੰਜੀਵ ਗੁਪਤਾ ਨਾਲ ਮੁਲਜ਼ਮਾਂ ਨੇ ਬਹਿਬਸਾਜ਼ੀ ਸ਼ੁਰੂ ਕਰ ਦਿੱਤੀ, ਉਸ ਉੱਤੇ ਮੁਲਜ਼ਮ ਕਾਲੀ ਸਿਆਹੀ ਡੋਲ ਦਿੱਤੀ।ਪੀੜਤ ਮੁਤਾਬਕ ਉਹ ਪਾਰਟੀ ਦਫਤਰ ਵਿੱਚ ਇਕੱਲਾ ਸੀ, ਮੁਲਜ਼ਮ ਪ੍ਰਧਾਨ ਬਾਰੇ ਪੁੱਛ ਰਹੇ ਸੀ, ਉਹ ਪ੍ਰਧਾਨ ਨੂੰ ਟਾਰਗੇਟ ਕਰਨਾ ਚਾਹੁੰਦੇ ਸੀ, ਕਾਫੀ ਸਮਾਂ ਹੰਗਾਮਾ ਕਰਨ ਤੋਂ ਬਾਅਦ ਉਹ ਉਸ ’ਤੇ ਸਿਆਹੀ ਸੁੱਟ ਮੌਕੇ ਤੋਂ ਫਰਾਰ ਹੋ ਗਏ।

ਭਾਜਪਾ ਵੱਲੋਂ ਘਟਨਾ ਦੀ ਨਿਖੇਧੀ

ਇਸ ਘਟਨਾ ਦੀ ਭਾਜਪਾ ਦੇ ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਨਿਖੇਧੀ ਕੀਤੀ ਗਈ, ਉਨ੍ਹਾਂ ਕਿਹਾ ਕਿ “ਭਾਜਪਾ ਦਫਤਰ ਵਿੱਚ ਸਿਆਹੀ ਸੁੱਟੀ ਗਈ ਹੈ, ਇਹ ਬੜੀ ਹੀ ਸ਼ਰਮ ਦੀ ਗੱਲ ਹੈ। ਇਹ ਬਟਾਲਾ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਪਾਰਟੀ ਦਫਤਰ ਵਿੱਚ ਅਜਿਹੀ ਘਟਨਾ ਵਾਪਰੀ ਹੋਵੇ। ਨੇੜੇ ਚੋਣਾਂ ਆ ਰਹੀਆਂ ਨੇ, ਕੀ ਸਰਕਾਰ ਕਰਵਾ ਰਹੀ ਹੈ ਇਸ ਬਾਰੇ ਪਤਾ ਲੱਗਣਾ ਚਾਹੀਦਾ ਹੈ।”

ਪੁਲਿਸ ਨੇ ਜਾਂਚ ਕੀਤੀ ਸ਼ੁਰੂ

ਇਸ ਘਟਨਾ ਨੂੰ ਲੈਕੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਸਤਵਿੰਦਰ ਸਿੰਘ ਨੇ ਦੱਸਿਆ ਕਿ “ਜੋ ਮੁਲਜ਼ਮ ਹੰਗਾਮ ਕਰਕੇ ਗਏ ਹਨ, ਉਨ੍ਹਾਂ ਦੀ ਪਛਾਣ ਕਰਨ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਨਾਲ ਹੀ ਇਸ ਮਾਮਲੇ ਨੂੰ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਵੀ ਲਿਆ ਦਿੱਤਾ ਗਿਆ ਹੈ।”

ETV BHARAT


Share

Filed Under: News

Primary Sidebar

Mahraja Ranjit Singh Portal

Maharaja Ranjit Singh is an icon of Punjab and Punjabis. He is also called Sher-e-Punjab (Lion of Punjab) in view of the respect that is due to him for his bravery and visionary leadership which led to the creation of the Sikh Empire (Sarkaar-e-Khalsa). The Punjab Pulse has dedicated a portal to the study of the Maharaja with the view to understand his life and identify his strengths for emulation in our culture and traditions. The study will emcompass his life, his reign, his associates, his family and all other aspects pertaining to the Sikh Empire.

Go to the Portal

More to See

Sri Guru Granth Sahib

August 24, 2025 By Jaibans Singh

Maharaja Duleep Singh’s Letter to Russian Czar: A mirror of India, Punjab, and the Sikhs

May 12, 2026 By Iqbal Singh Lalpura

Pakistan-based viral video promotes ‘tantra-mantra’ in Guru Nanak Dev’s name triggers outrage among Sikhs

May 12, 2026 By News Bureau

Tags

AAP Amritsar Bangladesh BJP CAA Captain Amarinder Singh Capt Amarinder Singh China Congress COVID CPEC Farm Bills FATF General Qamar Bajwa Guru Angad Dev JI Guru Gobind Singh Guru Granth Sahib Guru Nanak Dev Ji Harmandir Sahib Imran Khan Indian Army ISI Kartarpur Corridor Kartarpur Sahib Kashmir LAC LeT LOC Maharaja Ranjit Singh Narendra Modi operation sindoor Pakistan PLA POJK President Xi Jinping Prime Minister Narednra Modi PRime Minister Narendra Modi Punjab QUAD RSS SAD SFJ SGPC Sikh Sukhbir Badal

Featured Video

More Posts from this Category

Footer

Text Widget

This is an example of a text widget which can be used to describe a particular service. You can also use other widgets in this location.

Examples of widgets that can be placed here in the footer are a calendar, latest tweets, recent comments, recent posts, search form, tag cloud or more.

Sample Link.

Recent

  • Pakistan: An Artificial Country Between Two Disputed Lines
  • Maharaja Duleep Singh’s Letter to Russian Czar: A mirror of India, Punjab, and the Sikhs
  • Pakistan-based viral video promotes ‘tantra-mantra’ in Guru Nanak Dev’s name triggers outrage among Sikhs
  • Canada gang violence: 2 teens killed in targeted attack in Punjabi-dominated Newton neighbourhood
  • ਪੰਜਾਬ ‘ਚ ਮਿਊਂਸਪਲ ਚੋਣਾਂ ਦਾ ਐਲਾਨ

Search

Tags

AAP Amritsar Bangladesh BJP CAA Captain Amarinder Singh Capt Amarinder Singh China Congress COVID CPEC Farm Bills FATF General Qamar Bajwa Guru Angad Dev JI Guru Gobind Singh Guru Granth Sahib Guru Nanak Dev Ji Harmandir Sahib Imran Khan Indian Army ISI Kartarpur Corridor Kartarpur Sahib Kashmir LAC LeT LOC Maharaja Ranjit Singh Narendra Modi operation sindoor Pakistan PLA POJK President Xi Jinping Prime Minister Narednra Modi PRime Minister Narendra Modi Punjab QUAD RSS SAD SFJ SGPC Sikh Sukhbir Badal

Copyright © 2026 · The Punjab Pulse

Developed by Web Apps Interactive