ਇਕਬਾਲ ਸਿੰਘ ਲਾਲਪੁਰਾ
ਇਹ ਸਵਾਲ ਵਾਰ ਵਾਰ ਉੱਠਦਾ ਹੈ । ਗੁਰੂ ਕਾਲ ਵਿੱਚ ਧਰਮ ਪ੍ਰਚਾਰ ਲਈ ਨਿਯੁਕਤ ਕੀਤੇ ਮਸੰਦ ਦਸਵੰਧ ਇਕੱਠਾ ਕਰਦੇ ਭ੍ਰਿਸ਼ਟ ਹੋ ਗਏ , ਕਈ ਗੁਰੂ ਵੀ ਬਣ ਬੈਠੇ ਤੇ ਵਿਰੋਧੀਆਂ ਦਾ ਹੱਥ ਠੋਕਾ ਬਣ ਸਿੱਖਾਂ ਖ਼ਿਲਾਫ਼ ਮੁਖ਼ਬਰ ਤੇ ਕਾਤਲ ਵੀ ਬਣੇ ।
ਬਾਬਾ ਬੰਦਾ ਸਿੰਘ ਬਹਾਦੁਰ ਵਿਰੁੱਧ ਵੀ ਕੁਝ ਹੁਕਮਨਾਮੇ ਤੇ ਚਰਚਾ ਪੜਤਾਲ ਮੰਗਦੇ ਹਨ , ਜਿਸ ਸਿੰਘ ਨੇ ਅਜੇਹੀ ਸ਼ਹਾਦਤ ਦਿੱਤੀ , ਕੀ ਕੋਈ ਸੋਚ ਸਕਦਾ ਹੈ ਉਹ ਗੁਰੂ ਹੁਕਮ ਤੋਂ ਬੇਮੁਖ ਹੋਇਆ ਹੋਵੇਗਾ ?
ਮਿਸਲਾਂ ਦੇ ਸਮੇਂ ਸਿੱਖ ਕੌਮ ਕੁਰਬਾਨੀ ਤੇ ਬਹਾਦੁਰੀ ਦੀ ਬੁਲੰਦੀ ਤੇ ਸੀ ਪਰ ਮੁਗਲ ਪ੍ਰਸਤ ਤੇ ਅਹਿਮਦ ਸ਼ਾਹ ਅਬਦਾਲੀ ਦੇ ਮੁਖ਼ਬਰ ਵੀ ਵਿੱਚੋਂ ਹੀ ਸਨ !
ਖਾਲਸਾ ਰਾਜ ਨੂੰ ਦਿੱਲੀ ਪੁੱਜਣ ਤੋਂ ਰੋਕਣ ਵਾਲੇ ਮਹਾਰਾਜਾ ਰਣਜੀਤ ਸਿੰਘ ਵਿਰੋਧੀ ਵੀ ਵਿੱਚੋਂ ਹੀ ਸਨ !
ਅੰਗਰੇਜ ਨੇ ਸਿੱਖ ਨੂੰ ਦੂਜੇ ਮੁਲਕਾਂ ਵਿੱਚ ਮਜ਼ਦੂਰ ਜਾਂ ਫੌਜ ਵਿੱਚ ਲੜਨ ਮਰਨ ਲਈ ਕਡ ਦਿਤਾ ਤੇ ਇੱਥੇ ਰਹਿ ਗਏ ਰਾਜ ਕੁਮਾਰ ਜਾ ਚਾਪਲੂਸ ! ਅੰਗਰੇਜ ਨੇ ਫੇਰ ਮਸੰਦ ਜਾਂ ਮਹੰਤ , ਸਰਵਰਾਹਾਂ ਰਾਹੀ ਗੁਰਦੁਆਰਾ ਪ੍ਰਬੰਧ ਤਬਾਹ ਕਰ ਸਿੱਖ ਕੌਮ ਨੂੰ ਤਬਾਹ ਕਰਨ ਦਾ ਕੰਮ ਕੀਤਾ ।
ਗੁਰੂ ਪਾਤਿਸਾਹ ਦੇ ਅੰਮ੍ਰਿਤ ਦੀ ਦਾਤ ਦੀ ਬਖਿਸ਼ਸ਼ ਨਾਲ , ਖਾਲਸਾ ਫ਼ਲਸਫ਼ੇ ਤੇ ਜੀਵਨ ਨੇ ਇਹ ਪੰਥ ਅੱਗੇ ਤੋਰਿਆ ।
1920 ਈ ਵਿੱਚ ਕੁਝ ਵਿਦਵਾਨ ਨਿੱਤਰੇ ਤੇ ਸ਼੍ਰੀ ਹਰਮਿੰਦਰ ਸਾਹਿਬ ਦੇ ਪੁਜਾਰੀਆਂ ਵੱਲੋਂ ਜਾਤਿ ਪਾਤ ਦੇ ਵਿਤਕਰੇ ਵਿਰੁੱਧ ਆਵਾਜ ਬੁਲੰਦ ਕਰ ਕੌਮ ਨੂੰ ਜਾਗ੍ਰਿਤ ਕਰ ਇਕ ਵੱਡੀ ਮੁਹਿੰਮ ਖੜੀ ਕਰ ਦਿਤੀ । ਕੌਮ ਦੀ ਕੁਰਬਾਨੀ ਨੇ ਅੰਗਰੇਜ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਲਈ ਮਜਬੂਰ ਕਰ ਦਿੱਤਾ !
ਪਰ ਛੇਤੀ ਹੀ ਆਗੂ ਧਰਮ ਨੂੰ ਪਿੱਛੇ ਸੁੱਟ ਰਾਜਨੀਤੀ ਵਿੱਚ ਕੁੱਦ ਪਏ , ਗੁਰਦੁਆਰਿਆਂ ਦੇ ਪ੍ਰਬੰਧਕ ਸਾਹਿਬਾਨ ਧਰਮ ਪ੍ਰਚਾਰ ਦੀ ਥਾਂ ਰਾਜਨੀਤੀ ਵੱਲ ਪ੍ਰੇਰਿਤ ਹੋ ਗਏ । ਲੋਕਲ ਕਮੇਟੀਆਂ ਖਤਮ ਕਰ ਸਿੱਧੇ ਕਬਜ਼ੇ ਕਰਨ ਵੱਲ ਟੁੱਰ ਪਏ , ਚਾਹੀਦਾ ਤਾਂ ਪਿੰਡ ਪਿੰਡ ਸਿੰਘ ਸਭਾ ਬਣਾਉਂਦੇ ।
ਅੱਜ ਗੁਰਦੁਆਰਾ ਪ੍ਰਬੰਧ ਰਸਾਤਲ ਤੇ ਹੈ , ਵਾੜ ਹੀ ਖੇਤ ਨੂੰ ਖਾਣ ਲੱਗੀ ਹੋਈ ਹੈ , ਪਰ ਦੁੱਖ ਹੈ ਕਿ ਇਕ ਪਰਿਵਾਰ ਦੀ ਅਜਾਰੇਦਾਰੀ ਤਾਂ ਪੰਥ ਨੇ ਖਤਮ ਕਰਨੀ ਹੈ , ਸ਼੍ਰੀ ਭਗਵੰਤ ਮਾਨ ਜੀ ਨੂੰ ਇਹ ਬੇਨਤੀ ਕਿਸ ਸਿੱਖ ਨੇ ਕੀਤੀ ਹੈ ?
ਵਿਸ਼ਾ ਬੜਾ ਗੰਭੀਰ ,ਪੰਥ ਦੀ ਸ਼ਾਨ ਤੇ ਅਜ਼ਾਦੀ ਦਾ ਹੈ , ਰਾਜਨੀਤਿਕ ਲਾਭ ਲਈ ਕਿਸਾਨੀ ਦੇ ਨਾਂ ਤੇ ਦੂਜੇ ਸੂਬਿਆਂ ਦੇ ਗੈਰ ਸਿੱਖ ਰਾਜਸੀ ਆਗੂ ਪੈਸਾ ਭੇਜ , ਸਿੱਖ ਕੌਮ ਨੂੰ ਪਿਆਰ ਕਰਨ ਵਾਲਿਆਂ ਵਿਰੁੱਧ ਨਫ਼ਰਤ ਫੈਲਾ ਰਹੇ ਹਨ !
ਪੰਥਕ ਸੋਚ ਵਾਲੇ ਵਿਦਵਾਨਾ , ਸਾਬਕਾ ਫੌਜੀ ਜਰਨੈਲਾਂ , ਸਾਬਕਾ ਸਿਵਲ ਅਧਿਕਾਰੀਆਂ ਤੇ ਕਾਨੂੰਨ ਦਾਨਾ ਨੂੰ ਇਕੱਠੇ ਹੋਕੇ ਗੁਰਦੁਆਰਾ ਪ੍ਰਬੰਧ ਵਿੱਚ ਸੁਧਾਰ ਤੇ ਸਰਕਾਰੀ ਦਖਲਅੰਦਾਜੀ ਤੋਂ ਮੁਕਤੀ ਲਈ ਨੀਤੀ ਘੜਣੀ ਚਾਹੀਦੀ ਹੈ !
ਚਰਚਾ ਲਈ ਪੇਸ਼ ਹੈ ਜੀ !!
ਵਾਹਿਗੁਰੂ ਜੀ ਕੀ ਫ਼ਤਿਹ ।।
test