• Skip to main content
  • Skip to secondary menu
  • Skip to primary sidebar
  • Skip to footer
  • Home
  • About Us
  • Authors
  • Contact Us

The Punjab Pulse

Centre for Socio-Cultural Studies

  • Areas of Study
    • Maharaja Ranjit Singh
    • Social & Cultural Studies
    • Religious Studies
    • Governance & Politics
    • National Perspectives
    • International Perspectives
    • Communism
  • Activities
    • Conferences & Seminars
    • Discussions
  • News
  • Resources
    • Books & Publications
    • Book Reviews
  • Icons of Punjab
  • Videos
  • Academics
  • Agriculture
  • General

NRI ਦਰਸ਼ਕਾਂ ਨੇ ਬਦਲੀ ਪੰਜਾਬੀ ਫਿਲਮਾਂ ਦੀ ਕਿਸਮਤ

June 30, 2026 By News Bureau

Share

ਪੰਜਾਬੀ ਸਿਨੇਮਾ ਨੂੰ ਗਲੋਬਲ ਪੱਧਰ ਉਤੇ ਪ੍ਰਸਿੱਧ ਕਰਨ ਵਿੱਚ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਭਾਵ ਕਿ NRI ਦਾ ਬਹੁਤ ਵੱਡਾ ਯੋਗਦਾਨ ਹੈ।

30 ਜੂਨ, 2026 – ਚੰਡੀਗੜ੍ਹ: ਪੰਜਾਬੀ ਫਿਲਮ ਇੰਡਸਟਰੀ…ਜਿਸਨੂੰ ਆਮ ਤੌਰ ‘ਤੇ “ਪਾਲੀਵੁੱਡ” ਕਿਹਾ ਜਾਂਦਾ ਹੈ। ਅੱਜ ਭਾਰਤ ਦੀਆਂ ਸਭ ਤੋਂ ਤੇਜ਼ੀ ਨਾਲ ਵਿਕਸਤ ਹੋ ਰਹੀਆਂ ਖੇਤਰੀ ਫਿਲਮ ਇੰਡਸਟਰੀਆਂ ਵਿੱਚੋਂ ਇੱਕ ਹੈ। ਇਸ ਸਫਲਤਾ ਦੇ ਪਿੱਛੇ ਪੰਜਾਬ ਦੇ ਦਰਸ਼ਕਾਂ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਭਾਵ ਕਿ NRI (Non-Resident Indians) ਦਾ ਬਹੁਤ ਵੱਡਾ ਯੋਗਦਾਨ ਹੈ।

ਤੁਹਾਨੂੰ ਦੱਸ ਦੇਈਏ ਕਿ ਕੈਨੇਡਾ, ਬ੍ਰਿਟੇਨ, ਅਮਰੀਕਾ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਰਗੇ ਦੇਸ਼ਾਂ ਵਿੱਚ ਵੱਸਦੇ ਲੱਖਾਂ ਪੰਜਾਬੀਆਂ ਨੇ ਪੰਜਾਬੀ ਫਿਲਮਾਂ ਨੂੰ ਸਿਰਫ਼ ਆਰਥਿਕ ਸਹਾਰਾ ਹੀ ਨਹੀਂ ਦਿੱਤਾ ਸਗੋਂ ਉਨ੍ਹਾਂ ਨੂੰ ਵਿਸ਼ਵ ਪੱਧਰ ‘ਤੇ ਪਛਾਣ ਹਾਸਿਲ ਕਰਵਾਉਣ ਵਿੱਚ ਵੀ ਮਦਦ ਕੀਤੀ ਹੈ। ਅੱਜ ਪੰਜਾਬੀ ਫਿਲਮਾਂ ਦੀ ਕਾਮਯਾਬੀ ਦਾ ਵੱਡਾ ਹਿੱਸਾ NRI ਦਰਸ਼ਕਾਂ ਨਾਲ ਜੁੜਿਆ ਹੋਇਆ ਹੈ।

ਵਿਦੇਸ਼ਾਂ ‘ਚ ਰਿਲੀਜ਼ ਹੋਈਆਂ ਪਹਿਲੀਆਂ ਫਿਲਮਾਂ

ਇੱਥੇ ਇਹ ਜ਼ਿਕਰ ਕਰਨਾ ਬਣਦਾ ਹੈ ਕਿ ਪਾਲੀਵੁੱਡ ਦੀਆਂ ਫਿਲਮਾਂ ਅੱਜ ਕੱਲ੍ਹ ਨਹੀਂ ਬਲਕਿ ਲੰਮੇਂ ਸਮੇਂ ਤੋਂ ਅੰਤਰਰਾਸ਼ਟਰੀ ਬਾਕਸ ਆਫਿਸ ਉਤੇ ਦਬਦਬਾ ਬਣਾ ਕੇ ਬੈਠੀਆਂ ਹਨ। ਇਸਦੀ ਸ਼ੁਰੂਆਤ ਸਿਨੇਮੈਟੋਗ੍ਰਾਫਰ ਤੋਂ ਫਿਲਮ ਨਿਰਮਾਤਾ ਬਣੇ ਮਨਮੋਹਨ ਸਿੰਘ ਦੁਆਰਾ ਬਣਾਈ ਗਈ ਇੱਕ ਫਿਲਮ ‘ਜੀ ਆਇਆ ਨੂੰ‘ (2002) ਨਾਲ ਹੋਈ। ਇਸ ਫਿਲਮ ਨੇ ਪੰਜਾਬ ਦੀ ਤਸਵੀਰ ਨੂੰ ਪੂਰੀ ਤਰ੍ਹਾਂ ਬਦਲ ਕੇ ਪੇਸ਼ ਕੀਤਾ। ਇਸ ਤੋਂ ਪਹਿਲਾਂ ਵਾਲੀਆਂ ਫਿਲਮਾਂ ਵਿੱਚ ਅਕਸਰ ਹੀ ਪਿੰਡਾਂ, ਘੋੜਿਆਂ ਅਤੇ ਡਾਕੂਆਂ ਨੂੰ ਦਰਸਾਇਆ ਜਾਂਦਾ ਰਿਹਾ, ਪਰ ਇਸ ਫਿਲਮ ਵਿੱਚ ਇਸ ਸਭ ਦੀ ਬਜਾਏ ਸ਼ਾਨਦਾਰ ਫਾਰਮ ਹਾਊਸਾਂ, ਸਵੀਮਿੰਗ ਪੂਲ ਅਤੇ ਆਧੁਨਿਕ ਐਸ਼ੋ-ਆਰਾਮ ਨਾਲ ਭਰੇ ਪੰਜਾਬ ਨੂੰ ਪੇਸ਼ ਕੀਤਾ। ਦਰਸ਼ਕਾਂ ਖਾਸ ਕਰਕੇ ਵਿਦੇਸ਼ਾਂ ਵਿੱਚ ਰਹਿਣ ਵਾਲਿਆਂ ਨੂੰ ਇਸ ਫਿਲਮ ਨੇ ਡੂੰਘਾ ਪ੍ਰਭਾਵਿਤ ਕੀਤਾ।

‘ਜੀ ਆਇਆ ਨੂੰ‘ ਤੋਂ ਪਹਿਲਾਂ ਪੰਜਾਬੀ ਫਿਲਮ ‘ਨਾਨਕ ਨਾਮ ਜਹਾਜ਼ ਹੈ‘ (1969) ਨੂੰ ਪ੍ਰਵਾਸੀ ਪੰਜਾਬੀਆਂ ਵੱਲੋਂ ਪਿਆਰ ਨਾਲ ਨਿਵਾਜਿਆ ਗਿਆ। ਇਸ ਦੌਰਾਨ ਹੀ ਫਿਲਮ ‘ਮੁੰਡੇ ਯੂਕੇ ਦੇ‘ ਪਹਿਲੀ ਆਧੁਨਿਕ ਪੰਜਾਬੀ ਫਿਲਮ ਹੈ, ਜੋ ਵਿਦੇਸ਼ਾਂ ਵਿੱਚ ਵੱਡੇ ਪੱਧਰ ‘ਤੇ ਰਿਲੀਜ਼ ਹੋਈ ਹੈ ਅਤੇ ਅੰਤਰਰਾਸ਼ਟਰੀ ਬਾਕਸ ਆਫਿਸ ‘ਤੇ ਮਹੱਤਵਪੂਰਨ ਪ੍ਰਭਾਵ ਪਾਇਆ ਹੈ। 2009 ਵਿੱਚ ਮਨਮੋਹਨ ਸਿੰਘ ਦੁਆਰਾ ਨਿਰਦੇਸ਼ਤ, ਨੀਰੂ ਬਾਜਵਾ ਅਤੇ ਜਿੰਮੀ ਸ਼ੇਰਗਿੱਲ ਸਟਾਰਰ ਇਸ ਫਿਲਮ ਨੂੰ ਯੂਕੇ, ਕੈਨੇਡਾ ਅਤੇ ਆਸਟ੍ਰੇਲੀਆ ਵਿੱਚ ਕਾਫੀ ਸਫਲਤਾ ਪ੍ਰਾਪਤ ਹੋਈ।

ਭਾਰਤ ‘ਚ ਬੈਨ ਵਿਦੇਸ਼ਾਂ ‘ਚ ਹਿੱਟ

ਪੰਜਾਬੀ ਫਿਲਮਾਂ ਦੀ ਸਫਲਤਾ ਵਿੱਚ NRI ਦਰਸ਼ਕਾਂ ਦੀ ਭੂਮਿਕਾ ਦਾ ਅੰਦਾਜ਼ਾਂ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ 2025 ਵਿੱਚ ਰਿਲੀਜ਼ ਹੋਈ ਦਿਲਜੀਤ ਦੁਸਾਂਝ ਦੀ ਫਿਲਮ ‘ਸਰਦਾਰ ਜੀ 3′ ਨੇ ਭਾਰਤ ਵਿੱਚ ਰਿਲੀਜ਼ ਨਾ ਹੋਣ ਦੇ ਬਾਵਜੂਦ ਵਿਦੇਸ਼ਾਂ ਵਿੱਚ 67 ਤੋਂ 70 ਕਰੋੜ ਤੱਕ ਦੀ ਕਮਾਈ ਕੀਤੀ ਅਤੇ ਪੰਜਾਬੀ ਸਿਨੇਮਾ ਦੀ ਵਿਦੇਸ਼ਾਂ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਪਹਿਲੀ ਫਿਲਮ ਬਣ ਗਈ। ਇਹ ਦਰਸਾਉਂਦਾ ਹੈ ਕਿ ਕੈਨੇਡਾ, ਯੂਕੇ, ਅਮਰੀਕਾ ਅਤੇ ਆਸਟ੍ਰੇਲੀਆ ਵਿੱਚ ਵੱਸਦੇ ਪੰਜਾਬੀ ਦਰਸ਼ਕ ਪੰਜਾਬੀ ਫਿਲਮਾਂ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਬਣਾਉਣ ਵਿੱਚ ਕਿੰਨਾ ਵੱਡਾ ਯੋਗਦਾਨ ਪਾ ਰਹੇ ਹਨ।

ਪੰਜਾਬੀ ਫਿਲਮਾਂ ਦੀ ਕਮਾਈ ਦਾ ਸਭ ਤੋਂ ਵੱਡਾ ਹਿੱਸਾ ਕੈਨੇਡਾ, ਯੂਕੇ, ਅਮਰੀਕਾ ਅਤੇ ਆਸਟ੍ਰੇਲੀਆ ਤੋਂ ਹੀ ਆਉਂਦਾ ਹੈ। ਕਈ ਫਿਲਮਾਂ ਦੀ ਕੁੱਲ ਕਮਾਈ ਦਾ 40 ਤੋਂ 60 ਫ਼ੀਸਦੀ ਹਿੱਸਾ ਵਿਦੇਸ਼ੀ ਮਾਰਕੀਟਾਂ ਤੋਂ ਆਉਂਦਾ ਹੈ, ਜੋ ਇਹ ਦਰਸਾਉਂਦਾ ਹੈ ਕਿ NRI ਭਾਈਚਾਰਾ ਪੰਜਾਬੀ ਸਿਨੇਮਾ ਦੀ ਆਰਥਿਕ ਰੀੜ੍ਹ ਦੀ ਹੱਡੀ ਬਣ ਚੁੱਕਾ ਹੈ।

ਕੀ ਕਹਿੰਦੀਆਂ ਨੇ ਸਿਨੇਮਾ ਹਸਤੀਆਂ

ਜਦੋਂ ਅਸੀਂ ਇਸ ਵਿਸ਼ੇ ਨੂੰ ਵਿਸਥਾਰ ਨਾਲ ਸਮਝਣ ਲਈ ਪੰਜਾਬੀ ਇੰਡਸਟਰੀ ਦੀਆਂ ਹਸਤੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਾਫੀ ਖਾਸ ਜਾਣਕਾਰੀ ਸਾਂਝੀ ਕੀਤੀ ਅਤੇ ਕਈ ਅਣਸੁਣੇ ਪਹਿਲੂਆਂ ਉਤੇ ਸਾਡਾ ਧਿਆਨ ਦਿਵਾਇਆ। ਦਿੱਲੀ ਰੰਗਮੰਚ ਦੀ ਦੁਨੀਆਂ ਦਾ ਮੰਨਿਆ-ਪ੍ਰਮੰਨਿਆ ਚਿਹਰਾ ਮੰਨੇ ਜਾਂਦੇ ਗੁਰਦੀਪ ਸਿੰਘ ਸੇਹਰਾ ਦਾ ਕਹਿਣਾ ਹੈ ਕਿ ਵਿਦੇਸ਼ੀ ਦਰਸ਼ਕ ਭਾਰਤੀ ਪੰਜਾਬੀ ਦਰਸ਼ਕਾਂ ਨਾਲੋਂ ਫਿਲਮਾਂ ਦੇ ਮਾਮਲੇ ਵਿੱਚ ਜਿਆਦਾ ਜਾਗਰੂਕ ਹਨ। ਇਸ ਲਈ ਉਹ ਚੰਗੇ ਸਿਨੇਮਾ ਦੀ ਹਮੇਸ਼ਾ ਹਿਮਾਇਤ ਕਰਦੇ ਹਨ। ਉਨ੍ਹਾਂ ਨੇ ਕਿਹਾ:

“ਮੈਨੂੰ ਲੱਗਦਾ ਹੈ ਕਿ ਪੰਜਾਬੀ NRI ਭਾਰਤੀ ਪੰਜਾਬੀ ਦਰਸ਼ਕਾਂ ਨਾਲੋਂ ਫਿਲਮਾਂ ਦੇ ਮਾਮਲੇ ‘ਚ ਜਿਆਦਾ ਜਾਗਰੂਕ ਹਨ, ਪਿੱਛੇ ਜਿਹੇ ਰਿਲੀਜ਼ ਹੋਈ ਪੰਜਾਬੀ ਫਿਲਮ ‘ਗੁਰੂ ਨਾਨਕ ਜਹਾਜ਼‘ ਪਾਲੀਵੁੱਡ ਇੰਡਸਟਰੀ ਦੀ ਬਹੁਤ ਵੱਡੀ ਅਤੇ ਚੰਗੀ ਫਿਲਮ ਹੈ, ਹਾਲਾਂਕਿ ਫਿਲਮ ਜਿਆਦਾ ਵੱਡੇ ਬਜਟ ਉਤੇ ਵੀ ਨਹੀਂ ਬਣੀ ਸੀ, ਫਿਲਮ ਹਾਲੀਵੁੱਡ ਫਿਲਮ ਵਰਗੀ ਮਹਿਸੂਸ ਹੁੰਦੀ ਸੀ, ਕਿਉਂਕਿ ਤਰਸੇਮ ਜੱਸੜ ਨੇ ਫਿਲਮ ਨੂੰ ਉਸ ਹੱਦ ਤੱਕ ਤਰਾਸ਼ਿਆ ਸੀ। ਪਰ ਵੱਡੀ ਗੱਲ ਫਿਲਮ ਭਾਰਤ ਵਿੱਚ ਉਸ ਤਰੀਕੇ ਦਾ ਕਲੈਕਸ਼ਨ ਨਹੀਂ ਕਰ ਪਾਈ, ਜਿੰਨ੍ਹਾਂ ਉਹ ਵਿਦੇਸ਼ਾਂ–ਜਿਵੇਂ ਯੂਏਆਈ, ਆਸਟ੍ਰੇਲੀਆ, ਕੈਨੇਡਾ ਅਤੇ ਅਮਰੀਕਾ ਵਿੱਚ ਪਸੰਦ ਕੀਤੀ ਗਈ।”

ਪੰਜਾਬ ਵਿੱਚ ਰਹਿੰਦੇ ਦਰਸ਼ਕਾਂ ਦੀ ਮਾਨਸਿਕ ਨੂੰ ਸਮਝਦੇ ਹੋਏ ਗੁਰਦੀਪ ਸਿੰਘ ਸੇਹਰਾ ਕਹਿੰਦੇ ਹਨ ਕਿ ਖੇਤਾਂ ਵਿੱਚ ਕੰਮ ਕਰਨ ਵਾਲੇ ਕਦੇ ਵੀ ਨਹੀਂ ਚਾਹੁੰਦੇ ਕਿ ਉਹ ਮਨੋਰੰਜਨ ਦੇ ਨਾਂਅ ਉਤੇ ਕੋਈ ਸੀਰੀਅਸ ਵਿਸ਼ੇ ਉਤੇ ਫਿਲਮ ਦੇਖਣ, ਉਹ 2-3 ਘੰਟੇ ਲਈ ਹੱਸਣਾ-ਖੇਡਣਾ ਚਾਹੁੰਦੇ ਹਨ, ਇਸ ਲਈ ਉਹ ਇਸੇ ਤਰ੍ਹਾਂ ਦੇ ਸਿਨੇਮਾ ਨੂੰ ਦੇਖਣਾ ਪਸੰਦ ਕਰਦੇ ਹਨ।

“ਵਿਦੇਸ਼ ਵਿੱਚ ਬੈਠੇ ਪੰਜਾਬੀ ਚੰਗੀਆਂ ਫਿਲਮਾਂ ਦੇਖਣ ਲਈ ਜਿਆਦਾ ਸੰਵੇਦਨਸ਼ੀਲ ਹਨ। ਭਾਰਤ ਵਿੱਚ ਬੈਠੇ ਕੁੱਝ ਖਾਸ ਕਿੱਤੇ ਨਾਲ ਸੰਬੰਧਿਤ ਪੰਜਾਬੀਆਂ ਨੂੰ ਹਾਸੇ–ਠੱਠੇ ਵਾਲੀਆਂ ਚੀਜ਼ਾਂ ਚਾਹੀਦੀਆਂ ਹਨ। ਇਸੇ ਕਰਕੇ ਪੰਜਾਬ ਵਿੱਚ ਜਿਆਦਾ ਫਿਲਮਾਂ ਨਹੀਂ ਚੱਲਦੀਆਂ, ਕਿਉਂਕਿ ਇੱਥੇ ਮਸਤੀ ਪਸੰਦ ਵਰਗ ਜਿਆਦਾ ਹੈ।”

ਕਿਉਂ ਵਿਦੇਸ਼ੀ ਧਰਤੀ ਉਤੇ ਜਿਆਦਾ ਕਮਾਈ ਕਰਦੀਆਂ ਨੇ ਪੰਜਾਬੀ ਫਿਲਮਾਂ

ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਬਾਰੇ ਬੋਲਦੇ ਹੋਏ ਗੁਰਦੀਪ ਸਿੰਘ ਸੇਹਰਾ ਕਹਿੰਦੇ ਹਨ:

“ਵਿਦੇਸ਼ਾਂ ਵਿੱਚ ਬੈਠੇ ਲੋਕਾਂ ਲਈ ਭਾਵੇਂ ਕਿ ਮਨੋਰੰਜਨ ਦੇ ਜਿਆਦਾ ਸਾਧਨ ਹਨ, ਪਰ ਉਹ ਅਜਿਹੀ ਚੀਜ਼ ਦੇਖਣਾ ਚਾਹੁੰਦੇ ਹਨ, ਜੋ ਉਨ੍ਹਾਂ ਨੂੰ ਆਪਣੇ ਸੱਭਿਆਚਾਰ ਨਾਲ ਜੋੜੇ…ਇਹੀ ਕਾਰਨ ਹੈ ਕਿ ਪੰਜਾਬੀ ਫਿਲਮਾਂ ਦੀ ਕਮਾਈ ਵਿੱਚ ਵੱਡਾ ਹਿੱਸਾ ਵਿਦੇਸ਼ੀ ਪੰਜਾਬੀ ਦਰਸ਼ਕਾਂ ਦਾ ਹੈ।”

ਹੁਣ ਇੱਥੇ ਜੇਕਰ ਆਪਾਂ ਗੁਰਦੀਪ ਸਿੰਘ ਸੇਹਰਾ ਦੀ ਆਪਣੀਆਂ ਕਦਰਾਂ-ਕੀਮਤਾਂ ਨਾਲ ਜੁੜਨ ਵਾਲੀ ਗੱਲ ਨੂੰ ਵਿਸਥਾਰ ਨਾਲ ਜਾਂਚੀਏ ਤਾਂ ਇਹ ਕਾਫੀ ਹੱਦ ਤੱਕ ਸਹੀ ਪ੍ਰਤੀਤ ਹੁੰਦੀ ਹੈ, ਕਿਉਂਕਿ ਜੇਕਰ ਆਪਾਂ ਪੰਜਾਬੀ ਸਿਨੇਮਾ ਦੀਆਂ ਸਭ ਤੋਂ ਜਿਆਦਾ ਕਮਾਈ ਕਰਨ ਵਾਲੀਆਂ ਪੰਜਾਬੀ ਫਿਲਮ ਦੀ ਗੱਲ ਕਰੀਏ ਤਾਂ ਉਸ ਵਿੱਚ ਵੀ ਸਾਨੂੰ ਪੰਜਾਬ ਦੇ ਮੁਕਾਬਲੇ ਜਿਆਦਾ ਕਮਾਈ ਵਿਦੇਸ਼ਾਂ ਵਿੱਚੋਂ ਹੀ ਪ੍ਰਾਪਤ ਹੁੰਦੀ ਦਿਸਦੀ ਹੈ। ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਫਿਲਮ ਪੰਜਾਬ ਵਿੱਚ ਔਸਤ ਕਾਰੋਬਾਰ ਕਰਦੀ ਹੈ, ਪਰ ਵਿਦੇਸ਼ਾਂ ਵਿੱਚ ਵੱਡੀ ਕਮਾਈ ਕਰਕੇ ਹਿੱਟ ਸਾਬਤ ਹੋ ਜਾਂਦੀ ਹੈ। ਇਸ ਤਰ੍ਹਾਂ NRI ਦਰਸ਼ਕ ਪੰਜਾਬੀ ਫਿਲਮਾਂ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਬਣਾਉਂਦੇ ਹਨ। ਇਸ ਨੂੰ ਤੁਸੀਂ ਹੇਠਾਂ ਦਿੱਤੇ ਡਾਟਾ ਨਾਲ ਸਮਝ ਸਕਦੇ ਹੋ:

ਜਦੋਂ ਅਸੀਂ ਕਾਮੇਡੀਅਨ ਅਤੇ ਅਦਾਕਾਰ ਜਸਵੰਤ ਸਿੰਘ ਰਾਠੌਰ ਨਾਲ ਇਸ ਵਿਸ਼ੇ ਸੰਬੰਧੀ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਵਿਦੇਸ਼ਾਂ ਵਿੱਚ ਪੰਜਾਬੀ ਫਿਲਮਾਂ ਦੀ ਸਫ਼ਲਤਾ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਵਿਦੇਸ਼ਾਂ ਵਿੱਚ ਬੈਠੇ ਪਰਿਵਾਰ ਫਿਲਮਾਂ ਵਿੱਚੋਂ ਆਪਣਾ ਪੰਜਾਬ ਵਿੱਚ ਗੁਜ਼ਰਿਆ ਹੋਇਆ ਸਮਾਂ ਦੇਖਦੇ ਹਨ।

“ਪੰਜਾਬੀ ਸਿਨੇਮਾ ਨੂੰ ਉੱਪਰ ਚੁੱਕਣ ਵਿੱਚ ਸਭ ਤੋਂ ਵੱਡਾ ਯੋਗਦਾਨ NRI ਪਰਿਵਾਰਾਂ ਦਾ ਹੈ, ਉੱਥੋਂ ਹੀ ਨਿਰਮਾਤਾ, ਦਰਸ਼ਕਾਂ ਆਉਂਦੇ ਹਨ, ਜਿੰਨਾਂ ਕਰਕੇ ਪੰਜਾਬੀ ਸਿਨੇਮਾ ਦਿਨ ਪ੍ਰਤੀ ਦਿਨ ਐਕਸਪੈਰੀਮੈਂਟ ਕਰ ਰਿਹਾ, ਕਿਉਂਕਿ ਜਿਹੜੀਆਂ ਫਿਲਮਾਂ ਭਾਰਤ ਵਿੱਚ ਬੈਨ ਹੋ ਜਾਂਦੀਆਂ ਹਨ, ਉਹ ਵਿਦੇਸ਼ਾਂ ਵਿੱਚ ਜ਼ਬਰਦਸਤ ਕਮਾਈ ਕਰਕੇ ਹਿੱਟ ਹੋ ਜਾਂਦੀਆਂ ਹਨ, ਕਿਉਂਕਿ ਉੱਥੇ ਹਰ ਪਰਿਵਾਰ ਫਿਲਮਾਂ ਵਿੱਚ ਬੀਤਿਆ ਹੋਇਆ ਪੰਜਾਬ ਦੇਖਦਾ ਹੈ।”

ਤੁਹਾਨੂੰ ਦੱਸ ਦੇਈਏ ਕਿ ਬਹੁਤ ਸਾਰੇ NRI ਪੰਜਾਬੀ ਫਿਲਮਾਂ ਸਿਰਫ਼ ਦੇਖਦੇ ਹੀ ਨਹੀਂ ਬਲਕਿ ਫਿਲਮਾਂ ਦੇ ਨਿਰਮਾਣ ਵਿੱਚ ਵੀ ਨਿਵੇਸ਼ ਕਰਦੇ ਹਨ। ਵਿਦੇਸ਼ਾਂ ਵਿੱਚ ਵੱਸਦੇ ਕਾਰੋਬਾਰੀ ਅਤੇ ਉਦਯੋਗਪਤੀ ਫਿਲਮਾਂ ਲਈ ਪੈਸਾ ਲਗਾਉਂਦੇ ਹਨ, ਜਿਸ ਨਾਲ ਨਿਰਮਾਤਾਵਾਂ ਨੂੰ ਵਧੀਆ ਬਜਟ ਮਿਲਦਾ ਹੈ। ਇਸ ਵਿੱਤੀ ਸਹਾਇਤਾ ਕਾਰਨ ਪੰਜਾਬੀ ਫਿਲਮਾਂ ਦੀ ਤਕਨੀਕੀ ਗੁਣਵੱਤਾ, ਸਿਨੇਮਾਟੋਗ੍ਰਾਫੀ, ਸੰਗੀਤ ਅਤੇ ਪ੍ਰੋਡਕਸ਼ਨ ਵੈਲਿਊ ਵਿੱਚ ਵੱਡਾ ਸੁਧਾਰ ਆਇਆ ਹੈ। ਕਈ ਵਾਰ ਫਿਲਮਾਂ ਦੇ ਵਿਦੇਸ਼ੀ ਅਧਿਕਾਰ ਪਹਿਲਾਂ ਹੀ ਵੇਚੇ ਜਾਂਦੇ ਹਨ, ਜਿਸ ਨਾਲ ਨਿਰਮਾਤਾ ਆਪਣੀ ਲਾਗਤ ਦਾ ਵੱਡਾ ਹਿੱਸਾ ਰਿਲੀਜ਼ ਤੋਂ ਪਹਿਲਾਂ ਹੀ ਵਸੂਲ ਕਰ ਲੈਂਦੇ ਹਨ।

ਪਾਲੀਵੁੱਡ ਦੇ ਨਾਲ-ਨਾਲ ਸਾਹਿਤਕ ਗਲਿਆਰਿਆਂ ਵਿੱਚ ਵੀ ਮਾਣਮੱਤੀ ਪਹਿਚਾਣ ਕਾਇਮ ਕਰ ਚੁੱਕੇ ਲੇਖਕ, ਨਿਰਮਾਤਾ ਅਤੇ ਨਿਰਦੇਸ਼ਕ ਭਗਵੰਤ ਸਿੰਘ ਕੰਗ ਨੇ ਇਸੇ ਸੰਬੰਧੀ ਗੱਲ ਕਰਦਿਆਂ ਕਿਹਾ ਕਿ ਪੰਜਾਬੀ ਸਿਨੇਮਾ ਨੂੰ ਗਲੋਬਲ ਪਹਿਚਾਣ ਦਿਵਾਉਣ ਵਿੱਚ ਵੱਖ-ਵੱਖ ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਭਾਈਚਾਰੇ ਦਾ ਹੀ ਹੈ।

“ਜੇ ਅਸੀਂ ਅੱਜ ਪੰਜਾਬੀ ਸਿਨੇਮਾ ਦੀ ਗੱਲ ਕਰੀਏ ਤਾਂ ਸਾਨੂੰ ਗਲੋਬਲ ਪਹਿਚਾਣ ਪ੍ਰਾਪਤ ਕਰਵਾਉਣ ਵਿੱਚ NRI ਭਾਈਚਾਰੇ ਅਤੇ ਦੁਨੀਆਂ ਦੇ ਅਲੱਗ ਅਲੱਗ ਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਦਾ ਯੋਗਦਾਨ ਹੈ, NRI ਪੰਜਾਬੀ ਸਿਰਫ਼ ਦਰਸ਼ਕ ਹੀ ਨਹੀਂ ਬਲਕਿ ਪੰਜਾਬੀ ਫਿਲਮਾਂ ਦੇ ਨਿਵੇਸ਼ਕ ਅਤੇ ਪ੍ਰਮੋਟਰ ਹਨ।”

“ਕੈਨੇਡਾ, ਬ੍ਰਿਟੇਨ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਯੂਰਪ ਵਰਗੇ ਦੇਸ਼ਾਂ ਵਿੱਚ ਰਹਿੰਦੇ ਪੰਜਾਬੀ ਹਰ ਨਵੀਂ ਪੰਜਾਬੀ ਫਿਲਮ ਆਪਣਾ ਪਿਆਰ ਅਤੇ ਸਮਰਥਨ ਦਿੰਦੇ ਹਨ। ਇਨ੍ਹਾਂ ਦਰਸ਼ਕਾਂ ਕਰਕੇ ਹੀ ਪੰਜਾਬੀ ਸਿਨੇਮਾ ਨੂੰ ਅੰਤਰਰਾਸ਼ਟਰੀ ਪੱਧਰ ਉਤੇ ਥਾਂ ਮਿਲੀ, ਜਿਸ ਕਾਰਨ ਫਿਲਮ ਨਿਰਮਾਤਾ ਨੂੰ ਵੱਡੇ ਪੱਧਰ ਉਤੇ ਫਿਲਮ ਬਣਾਉਣ ਦਾ ਹੌਂਸਲਾ ਮਿਲਿਆ ਹੈ।”

“ਇਸ ਤੋਂ ਇਲਾਵਾ ਵਿਦੇਸ਼ਾਂ ਵਿੱਚ ਵੱਸਦੇ ਦੇ ਪੰਜਾਬੀ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਲਈ ਪੰਜਾਬੀ ਫਿਲਮ ਨੂੰ ਇੱਕ ਪੁਲ ਵਾਂਗ ਦੇਖਦੇ ਹਨ। ਉਹ ਆਪਣੀ ਨਵੀਂ ਪੀੜੀ ਨੂੰ ਪੰਜਾਬੀ ਭਾਸ਼ਾ, ਸੱਭਿਆਚਾਰ ਅਤੇ ਵਿਰਸੇ ਨਾਲ ਜੋੜਨ ਲਈ ਪੰਜਾਬੀ ਸਿਨੇਮਾ ਨੂੰ ਇੱਕ ਮਹੱਤਵਪੂਰਨ ਮਾਧਿਆਮ ਮੰਨਦੇ ਹਨ। ਇਸ ਲਈ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਪੰਜਾਬੀ ਸਿਨੇਮਾ ਨੂੰ ਅੱਜ ਜੋ ਵਿਸ਼ਵ ਪੱਧਰੀ ਪਛਾਣ ਮਿਲੀ ਹੈ, ਉਸ ਦਾ ਕਾਰਨ ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਹੀ ਹਨ।”

ਕਈ ਬਾਲੀਵੁੱਡ-ਪਾਲੀਵੁੱਡ ਫਿਲਮਾਂ ਦਾ ਹਿੱਸਾ ਰਹਿ ਚੁੱਕੇ ਅਦਾਕਾਰ ਦਰਸ਼ਨ ਔਲਖ ਨਾਲ ਜਦੋਂ ਅਸੀਂ ਇਸ ਵਿਸ਼ੇ ਨੂੰ ਹੋਰ ਸਮਝ ਲਈ ਗੱਲ ਕੀਤੀ ਤਾਂ ਉਨ੍ਹਾਂ ਨੇ ਕਾਫੀ ਖਾਸ ਜਾਣਕਾਰੀ ਸਾਂਝੀ ਕੀਤੀ, ਉਨ੍ਹਾਂ ਨੇ ਕਿਹਾ:

“NRI ਪਰਿਵਾਰਾਂ ਨੇ ਹੀ ਪੰਜਾਬੀ ਸਿਨੇਮਾ ਨੂੰ ਅੱਗੇ ਵਧਾਉਣ ਵਿੱਚ ਯੋਗਦਾਨ ਪਾਇਆ ਹੈ, ਕਿਉਂਕਿ ਉਹ ਕਲਚਰ ਨਾਲ ਜੁੜੇ ਰਹਿਣ ਲਈ ਫਿਲਮਾਂ ਵਿੱਚੋਂ ਪੰਜਾਬ ਨੂੰ ਲੱਭਦੇ ਹਨ।”

NRI ਨੂੰ ਆਪਣੀਆਂ ਜੜ੍ਹਾਂ ਨਾਲ ਜੋੜੀ ਰੱਖਦੀਆਂ ਨੇ ਪੰਜਾਬੀ ਫਿਲਮਾਂ

ਮਸ਼ਹੂਰ ਹਸਤੀਆਂ ਨਾਲ ਹੁਣ ਤੱਕ ਕੀਤੀ ਗੱਲਬਾਤ ਤੋਂ ਸਪੱਸ਼ਟ ਹੁੰਦਾ ਹੈ ਕਿ NRI ਪੰਜਾਬੀਆਂ ਨੇ ਪੰਜਾਬੀ ਫਿਲਮਾਂ ਰਾਹੀਂ ਪੰਜਾਬੀ ਸੱਭਿਆਚਾਰ ਨੂੰ ਵਿਸ਼ਵ ਪੱਧਰ ‘ਤੇ ਪਹੁੰਚਾਉਣ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਵਿਦੇਸ਼ਾਂ ਵਿੱਚ ਜਨਮੇ ਅਤੇ ਪਲੇ-ਬੜੇ ਨੌਜਵਾਨਾਂ ਲਈ ਪੰਜਾਬੀ ਫਿਲਮਾਂ ਆਪਣੀ ਮਾਤਭਾਸ਼ਾ ਅਤੇ ਸੱਭਿਆਚਾਰ ਨਾਲ ਜੁੜੇ ਰਹਿਣ ਦਾ ਸਾਧਨ ਬਣੀਆਂ ਹਨ। ਫਿਲਮਾਂ ਵਿੱਚ ਦਿਖਾਈਆਂ ਜਾਣ ਵਾਲੀਆਂ ਪੰਜਾਬੀ ਰਸਮਾਂ, ਪਰਿਵਾਰਕ ਰਿਸ਼ਤੇ, ਲੋਕ-ਗੀਤ ਅਤੇ ਵਿਰਸਾ ਨਵੀਂ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਦੇ ਹਨ।

ਕੀ ਪੰਜਾਬੀ ਫਿਲਮਾਂ ਦੇ ਵਿਸ਼ੇ NRI ਦਰਸ਼ਕਾਂ ਨੂੰ ਸਾਹਮਣੇ ਰੱਖ ਕੇ ਲਿਖੇ ਜਾਂਦੇ ਨੇ?

ਇਸ ਤੋਂ ਇਲਾਵਾ NRI ਭਾਈਚਾਰੇ ਦੇ ਪ੍ਰਭਾਵ ਕਾਰਨ ਪੰਜਾਬੀ ਫਿਲਮਾਂ ਦੇ ਵਿਸ਼ਿਆਂ ਵਿੱਚ ਵੀ ਬਦਲਾਅ ਆਇਆ ਹੈ। ਬਹੁਤ ਸਾਰੀਆਂ ਫਿਲਮਾਂ ਵਿੱਚ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਦੀ ਜ਼ਿੰਦਗੀ, ਉਨ੍ਹਾਂ ਦੇ ਸੰਘਰਸ਼, ਇਮੀਗ੍ਰੇਸ਼ਨ, ਪਰਿਵਾਰਕ ਰਿਸ਼ਤੇ ਅਤੇ ਸੱਭਿਆਚਾਰਕ ਪਛਾਣ ਵਰਗੇ ਮੁੱਦੇ ਦਰਸਾਏ ਜਾਂਦੇ ਹਨ। ਇਸ ਨਾਲ ਵਿਦੇਸ਼ਾਂ ਵਿੱਚ ਰਹਿੰਦੇ ਦਰਸ਼ਕ ਆਪਣੇ ਆਪ ਨੂੰ ਕਹਾਣੀਆਂ ਨਾਲ ਜੋੜ ਸਕਦੇ ਹਨ। ਇਸ ਦੀ ਉਦਾਹਰਣ ਤੁਹਾਨੂੰ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਵਿੱਚ ਆਮ ਹੀ ਮਿਲ ਜਾਏਗੀ, ਜਿਵੇਂ- ‘ਚੱਲ ਮੇਰਾ ਪੁੱਤ’, ‘ਜੱਟ ਐਂਡ ਜੂਲੀਅਟ’, ‘ਲਵ ਪੰਜਾਬ’, ‘ਛੱਲਾ ਮੁੜ ਕੇ ਨਹੀਂ ਆਇਆ’, ‘ਸ਼ਿੰਦਾ ਸ਼ਿੰਦਾ ਨੋ ਪਾਪਾ’, ‘ਕੰਨੈਡਾ’, ‘ਮਾਹੀ NRI’ ਵਰਗੀਆਂ ਬਹੁਤ ਸਾਰੀਆਂ ਫਿਲਮਾਂ ਸ਼ਾਮਿਲ ਹਨ।

ਵਿਦੇਸ਼ਾਂ ‘ਚ ਸ਼ੁਰੂ ਹੋਈ ਫਿਲਮਾਂ ਦੀ ਸ਼ੂਟਿੰਗ

NRI ਭਾਈਚਾਰੇ ਦੀ ਮਦਦ ਨਾਲ ਪੰਜਾਬੀ ਫਿਲਮਾਂ ਦੀ ਸ਼ੂਟਿੰਗ ਕੈਨੇਡਾ, ਯੂਕੇ, ਆਸਟ੍ਰੇਲੀਆ ਅਤੇ ਅਮਰੀਕਾ ਵਰਗੇ ਦੇਸ਼ਾਂ ਵਿੱਚ ਹੋਣੀ ਸ਼ੁਰੂ ਹੋਈ। ਇਸ ਨਾਲ ਫਿਲਮਾਂ ਦਾ ਵਿਜ਼ੂਅਲ ਪੱਧਰ ਉੱਚਾ ਹੋਇਆ ਅਤੇ ਦਰਸ਼ਕਾਂ ਨੂੰ ਨਵੇਂ ਦ੍ਰਿਸ਼ ਦੇਖਣ ਨੂੰ ਮਿਲੇ। ਵਿਦੇਸ਼ੀ ਲੋਕੇਸ਼ਨਾਂ ਕਾਰਨ ਪੰਜਾਬੀ ਫਿਲਮਾਂ ਹੋਰ ਆਕਰਸ਼ਕ ਬਣੀਆਂ ਅਤੇ ਉਨ੍ਹਾਂ ਦੀ ਅੰਤਰਰਾਸ਼ਟਰੀ ਪਹੁੰਚ ਵਧੀ।

ਸਿਰਫ਼ ਫਿਲਮਾਂ ਹੀ ਨਹੀਂ ਬਲਕਿ NRI ਦਰਸ਼ਕਾਂ ਦੇ ਸਮਰਥਨ ਨੇ ਬਹੁਤ ਸਾਰੇ ਪੰਜਾਬੀ ਕਲਾਕਾਰਾਂ ਨੂੰ ਵਿਸ਼ਵ ਪੱਧਰ ‘ਤੇ ਮਸ਼ਹੂਰ ਕੀਤਾ ਹੈ। ਜਿਵੇਂ ਦਿਲਜੀਤ ਦੁਸਾਂਝ, ਗਿੱਪੀ ਗਰੇਵਾਲ, ਐਮੀ ਵਿਰਕ, ਨੀਰੂ ਬਾਜਵਾ, ਗੁਰਦਾਸ ਮਾਨ ਅਤੇ ਅਮਰਿੰਦਰ ਗਿੱਲ ਵਰਗੇ ਨਾਂਅ ਸ਼ਾਮਿਲ ਹਨ। ਵਿਦੇਸ਼ਾਂ ਵਿੱਚ ਹੋਣ ਵਾਲੇ ਸ਼ੋਅ, ਪ੍ਰੀਮੀਅਰ ਅਤੇ ਫੈਨ ਇਵੈਂਟਸ ਇਨ੍ਹਾਂ ਕਲਾਕਾਰਾਂ ਨੂੰ ਅੰਤਰਰਾਸ਼ਟਰੀ ਪਛਾਣ ਦਿੰਦੇ ਹਨ।

ਇਹ ਕਹਿਣਾ ਅਤਿਕਥਨੀ ਨਹੀਂ ਹੋਵੇਗਾ ਕਿ NRI ਦਰਸ਼ਕਾਂ ਦੀ ਵਜ੍ਹਾ ਨਾਲ ਪੰਜਾਬੀ ਫਿਲਮ ਉਦਯੋਗ ਨੂੰ ਇੱਕ ਸਥਿਰ ਆਮਦਨ ਸਰੋਤ ਮਿਲਿਆ ਹੈ। ਵਿਦੇਸ਼ੀ ਟਿਕਟਾਂ ਦੀ ਕੀਮਤ ਭਾਰਤ ਨਾਲੋਂ ਵੱਧ ਹੋਣ ਕਰਕੇ ਫਿਲਮਾਂ ਨੂੰ ਜ਼ਿਆਦਾ ਕਮਾਈ ਹੁੰਦੀ ਹੈ। ਇਸ ਆਮਦਨ ਨਾਲ ਨਿਰਮਾਤਾ ਵੱਡੇ ਪ੍ਰੋਜੈਕਟਾਂ ਵਿੱਚ ਨਿਵੇਸ਼ ਕਰਨ ਦਾ ਹੌਸਲਾ ਕਰਦੇ ਹਨ ਅਤੇ ਨਵੇਂ ਕਲਾਕਾਰਾਂ ਨੂੰ ਮੌਕੇ ਮਿਲਦੇ ਹਨ। ਦਿਲਜੀਤ ਦੁਸਾਂਝ ਇੱਕ ਇੰਟਰਵਿਊ ਵਿੱਚ ਕਹਿੰਦੇ ਹਨ ਕਿ ਵਿਦੇਸ਼ੀ ਦਰਸ਼ਕਾਂ ਨੇ ਹੀ ਪੰਜਾਬੀ ਸਿਨੇਮਾ ਨੂੰ ਉੱਪਰ ਚੁੱਕਿਆ ਹੈ। ਉਹ ਕਹਿੰਦੇ ਹਨ:

“ਸਾਨੂੰ ਨਾ ਸਿਰਫ਼ ਉੱਤਰੀ ਭਾਰਤ ਵਿੱਚ ਪੰਜਾਬੀ ਫਿਲਮਾਂ ਲਈ ਜਿਆਦਾ ਦਰਸ਼ਕ ਮਿਲ ਰਹੇ ਹਨ, ਸਗੋਂ ਮੁੰਬਈ, ਪੂਨੇ ਅਤੇ ਕੋਲਕਾਤਾ ਵਰਗੀਆਂ ਹੋਰ ਥਾਵਾਂ ‘ਤੇ ਵੀ ਪੰਜਾਬੀ ਫਿਲਮਾਂ ਦੀ ਪ੍ਰਸਿੱਧੀ ਵੱਧ ਰਹੀ ਹੈ। ਵਿਦੇਸ਼ਾਂ ਵਿੱਚ ਵੀ ਦਰਸ਼ਕ ਹਮੇਸ਼ਾ ਸਾਡਾ ਸਮਰਥਨ ਕਰਦੇ ਰਹੇ ਹਨ। ਉਨ੍ਹਾਂ ਤੋਂ ਬਿਨਾਂ ਅਸੀਂ ਪੰਜਾਬੀ ਸਿਨੇਮਾ ਨੂੰ ਇੰਨੀਆਂ ਉੱਚਾਈਆਂ ‘ਤੇ ਨਹੀਂ ਲੈ ਜਾ ਸਕਦੇ ਸੀ।”

NRI ਪਰਿਵਾਰਾਂ ਦੇ ਯੋਗਦਾਨ ਉਤੇ ਗਿੱਪੀ ਗਰੇਵਾਲ ਇੱਕ ਇੰਟਰਵਿਊ ਵਿੱਚ ਕਹਿੰਦੇ ਹਨ:

“ਅਦਾਕਾਰ ਬਣਨ ਤੋਂ ਪਹਿਲਾਂ ਹੀ ਦਿਲਜੀਤ ਅਤੇ ਮੇਰੇ ਲਈ ਬਹੁਤ ਕੁਝ ਸੀ, ਕਿਉਂਕਿ ਅਸੀਂ ਵਿਦੇਸ਼ਾਂ ਵਿੱਚ ਵੀ ਆਪਣੀ ਗਾਇਕੀ ਲਈ ਮਸ਼ਹੂਰ ਸੀ। ਸਾਡੇ ਸੰਗੀਤ ਦੀ ਕਦਰ ਕਰਨ ਵਾਲੇ ਦਰਸ਼ਕ ਸਾਡੀਆਂ ਫਿਲਮਾਂ ਵੀ ਦੇਖਣ ਆਉਂਦੇ ਹਨ।”

ਨੀਰੂ ਬਾਜਵਾ ਵੀ ਇਸ ਵਿਸ਼ੇ ਨੂੰ ਗੰਭੀਰਤਾ ਨਾਲ ਲੈਂਦੀ ਹੋਈ ਕਹਿੰਦੀ ਹੈ:

“ਪੰਜਾਬੀ ਸਿਨੇਮਾ ਦੀ ਤਾਕਤ ਉਸਦੇ ਵਫ਼ਾਦਾਰ ਦਰਸ਼ਕ ਹਨ, ਜਿਨ੍ਹਾਂ ਵਿੱਚ ਵੱਡੀ ਗਿਣਤੀ NRI ਪੰਜਾਬੀਆਂ ਵੀ ਹਨ।”

ਸਰਗੁਣ ਮਹਿਤਾ ਤਾਜ਼ਾ ਇੱਕ ਇੰਟਰਵਿਊ ਵਿੱਚ ਕਹਿੰਦੀ ਹੈ:

“ਪੰਜਾਬੀ ਫਿਲਮ ਇੰਡਸਟਰੀ ਕੁੱਝ ਸਾਲਾਂ ਵਿੱਚ 7-10 ਫਿਲਮਾਂ ਸਾਲ ਤੋਂ ਵੱਧ ਕੇ 80 ਫਿਲਮਾਂ ਤੱਕ ਪਹੁੰਚ ਗਈ ਹੈ ਅਤੇ ਇਸ ਵਿੱਚ ਮੁੱਖ ਭੂਮਿਕਾ ਵਿਦੇਸ਼ੀਆਂ ਦੀ ਹੈ।”

ਵੱਖ-ਵੱਖ ਸਮੇਂ ਉਤੇ ਦਿੱਤੇ ਇਹਨਾਂ ਬਿਆਨਾਂ ਦੇ ਆਧਾਰਿਤ ਉਤੇ ਅਸੀਂ ਕਹਿ ਸਕਦੇ ਹਾਂ ਕਿ ਪਾਲੀਵੁੱਡ ਦੀਆਂ ਕਈ ਵੱਡੀਆਂ ਹਸਤੀਆਂ ਸਵੀਕਾਰ ਕਰ ਚੁੱਕੀਆਂ ਹਨ ਕਿ ਪੰਜਾਬੀ ਸਿਨੇਮਾ ਦੀ ਆਰਥਿਕ ਮਜ਼ਬੂਤੀ, ਅੰਤਰਰਾਸ਼ਟਰੀ ਪਛਾਣ ਅਤੇ ਬਾਕਸ ਆਫਿਸ ਸਫਲਤਾ ਦੇ ਪਿੱਛੇ NRI ਦਰਸ਼ਕਾਂ ਦੀ ਅਹਿਮ ਭੂਮਿਕਾ ਹੈ। ਫਿਲਮ ‘ਮਸਤਾਨੇ‘ ਨੇ ਦੱਖਣੀ ਕੋਰੀਆ ਅਤੇ ਅਫਰੀਕਾ ਵਿੱਚ ਪੰਜਾਬੀ ਡਾਇਸਪੋਰਾ ਦੀ ਕਾਫ਼ੀ ਮੌਜੂਦਗੀ ਕਾਰਨ ਪ੍ਰਸਿੱਧੀ ਪ੍ਰਾਪਤ ਕੀਤੀ। 30 ਦੇਸ਼ਾਂ ਵਿੱਚ ‘ਕੈਰੀ ਔਨ ਜੱਟਾ 3′ ਦੀ ਸ਼ਾਨਦਾਰ ਰਿਲੀਜ਼ਿੰਗ ਅਤੇ ਸਪੈਨਿਸ਼ ਉਪਸਿਰਲੇਖਾਂ ਨਾਲ ਸੰਪੂਰਨ ਪੰਜਾਬੀ ਸਿਨੇਮਾ ਦੀ ਵਿਸ਼ਵਵਿਆਪੀ ਅਪੀਲ ਨੂੰ ਦਰਸਾਉਂਦੀ ਹੈ।

ਧਾਰਮਿਕ ਵਿਸ਼ਿਆਂ ਵਾਲੀਆਂ ਫਿਲਮਾਂ ਦੀ ਵਿਦੇਸ਼ਾਂ ‘ਚ ਚੜ੍ਹਾਈ

ਧਿਆਨਦੇਣ ਯੋਗ ਗੱਲ ਹੈ ਕਿ ਧਾਰਮਿਕ ਥੀਮ ਵਾਲੀਆਂ ਫਿਲਮਾਂ ਨੇ ਵਿਦੇਸ਼ਾਂ ਵਿੱਚ ਜਿਆਦਾ ਪ੍ਰਸ਼ੰਸਾ ਪ੍ਰਾਪਤ ਕੀਤੀ ਹੈ। ਹੈਰੀ ਬਾਵੇਜਾ ਦੀ ‘ਚਾਰ ਸਾਹਿਬਜ਼ਾਦੇ’, ਜਿਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਦੀਆਂ ਕੁਰਬਾਨੀਆਂ ਨੂੰ ਦਰਸਾਇਆ ਸੀ, ਉਸਨੂੰ ਵਿਆਪਕ ਪ੍ਰਸ਼ੰਸਾ ਮਿਲੀ। ਪੰਜਾਬੀ ਫਿਲਮਾਂ ਨੂੰ ਵਿਦੇਸ਼ੀ ਭਾਸ਼ਾਵਾਂ ਵਿੱਚ ਡਬ ਕਰਨਾ ਦਰਸ਼ਕਾਂ ਦੀ ਗਿਣਤੀ ਵਧਾਉਣ ਦਾ ਇੱਕ ਤਰੀਕਾ ਹੈ।

ਪਾਕਿਸਤਾਨੀ ਪੰਜਾਬੀਆਂ ਵਿੱਚ ਪੰਜਾਬੀ ਫਿਲਮਾਂ ਲਈ ਪਿਆਰ

ਭਾਵੇਂ ਕਿ ਭਾਰਤੀ ਪੰਜਾਬੀ ਫਿਲਮਾਂ ਵਿੱਚ ਭਾਰਤੀ ਪੰਜਾਬੀਆਂ ਅਤੇ ਪਾਕਿਸਤਾਨੀ ਪੰਜਾਬੀਆਂ ਵਿਚਕਾਰ ਜੁਗਲਬੰਦੀ ਦਾ ਰੁਝਾਨ ਕਾਫੀ ਪੁਰਾਣਾ ਹੈ, ਪਰ ਪੰਜਾਬੀ ਫਿਲਮ “ਚੱਲ ਮੇਰਾ ਪੁੱਤ“ ਰਾਹੀਂ ਇਹ ਹੋਰ ਤੇਜ਼ ਹੋ ਗਿਆ। ਇਹ ਕਹਿਣਾ ਗਲਤ ਨਹੀਂ ਹੋਏਗਾ ਕਿ ਡਾਇਸਪੋਰਾ ਪੰਜਾਬੀਆਂ ਦੇ ਤਾਣੇ-ਬਾਣੇ ਦੀ ਅਸਲ ਨਬਜ਼ ਨੂੰ ਪਾਲੀਵੁੱਡ ਹੀਰੋ ਅਮਰਿੰਦਰ ਗਿੱਲ ਨੇ ਚੰਗੀ ਤਰ੍ਹਾਂ ਫੜਿਆ ਹੈ ਅਤੇ ਪਾਕਿਸਤਾਨੀ ਪੰਜਾਬੀਆਂ ਅਤੇ ਭਾਰਤੀ ਪੰਜਾਬੀਆਂ ਦੇ ਸੁਮੇਲ ਨੂੰ ਉਨ੍ਹਾਂ ਦੀਆਂ ਫਿਲਮਾਂ ਵਿੱਚ ਡਾਇਸਪੋਰਾ ਨੂੰ ਵਧੇਰੇ ਸਹਿਜ ਢੰਗ ਨਾਲ ਪੇਸ਼ ਕੀਤਾ ਹੈ। ਫਿਲਮ “ਚੱਲ ਮੇਰਾ ਪੁੱਤ” ਪੱਛਮੀ ਅਤੇ ਪੂਰਬੀ ਪੰਜਾਬ ਦੇ ਨੌਜਵਾਨਾਂ ਦੀ ਕਹਾਣੀ ਹੈ। ਪੰਜਾਬੀ ਫਿਲਮਾਂ ਦੋਵਾਂ ਦੇਸ਼ਾਂ ਅਤੇ ਪਾਕਿਸਤਾਨੀ ਪੰਜਾਬੀਆਂ ਦੇ ਦਿਲੋਂ ਬੰਧਨ ਅਤੇ ਵਿਰਾਸਤ ਨੂੰ ਮੁੜ ਸੁਰਜੀਤ ਕਰਦੀ ਜਾਪਦੀ ਹੈ। ਅਮਰਿੰਦਰ ਗਿੱਲ ਦੀਆਂ ਡਾਇਸਪੋਰਾ ਸਫਲ ਫਿਲਮਾਂ “ਲਵ ਪੰਜਾਬ”, “ਅਸ਼ਕੇ” ਅਤੇ “ਲਾਈਏ ਜੇ ਯਾਰੀਆਂ” ਨੇ ਵੀ ਵਿਦੇਸ਼ਾਂ ਵਿੱਚ ਪੰਜਾਬੀ ਪਰਵਾਸ ਨੂੰ ਦਿਖਾਇਆ ਹੈ। ਤਾਂ ਅਸੀਂ ਕਹਿ ਸਕਦੇ ਹਾਂ ਕਿ ਜਿੱਥੇ ਪੰਜਾਬੀ ਫਿਲਮਾਂ ਦੂਜੇ ਦੇਸ਼ਾਂ ਵਿੱਚ ਰਹਿੰਦੇ ਭਾਰਤੀ ਪੰਜਾਬੀ ਦਰਸ਼ਕਾਂ ਨੂੰ ਮੋਹਿਤ ਕਰਦੀਆਂ ਹਨ, ਉੱਥੇ ਹੀ ਪਾਕਿਸਤਾਨੀ ਪੰਜਾਬੀ ਵੀ ਵੱਧ-ਚੜ੍ਹ ਕੇ ਪੰਜਾਬੀ ਫਿਲਮਾਂ ਦੇਖਦੇ ਹਨ। ਇੱਕ ਰਿਪੋਰਟ ਅਨੁਸਾਰ ਦਿਲਜੀਤ ਦੁਸਾਂਝ ਦੀ ਪੰਜਾਬੀ ਫਿਲਮ ‘ਸਰਦਾਰ ਜੀ 3’ ਇੱਕਲੇ ਪਾਕਿਸਤਾਨ ਵਿੱਚੋਂ ਕਾਫੀ ਜਿਆਦਾ ਕਲੈਕਸ਼ਨ ਕਰਦੀ ਹੈ।

ਵਿਦੇਸ਼ਾਂ ਵਿੱਚ ਪੰਜਾਬੀ ਭਾਈਚਾਰਾ

ਪੰਜਾਬੀਆਂ ਨੂੰ ਦੁਨੀਆ ਦੀ ਸਭ ਤੋਂ ਵੱਡੀ ਪ੍ਰਵਾਸੀ ਕੌਮਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਅੰਦਾਜ਼ਨ 30 ਤੋਂ 35 ਲੱਖ ਪੰਜਾਬੀ ਮੂਲ ਦੇ ਲੋਕ ਭਾਰਤ ਤੋਂ ਬਾਹਰ ਵੱਸਦੇ ਹਨ, ਜਿਨ੍ਹਾਂ ਵਿੱਚੋਂ ਵੱਡੀ ਗਿਣਤੀ ਕੈਨੇਡਾ, ਯੂਕੇ, ਅਮਰੀਕਾ ਅਤੇ ਆਸਟ੍ਰੇਲੀਆ ਵਿੱਚ ਰਹਿੰਦੀ ਹੈ। ਇੱਕ ਰਿਪੋਰਟ ਅਨੁਸਾਰ ਮੁੱਖ ਦੇਸ਼ਾਂ ਵਿੱਚ ਪੰਜਾਬੀਆਂ ਦੀ ਆਬਾਦੀ ਹੇਠ ਲਿਖੇ ਅਨੁਸਾਰ:

ਦੇਸ਼ ਪੰਜਾਬੀਆਂ ਦੀ ਗਿਣਤੀ
ਕੈਨੇਡਾ 8 ਤੋਂ 10 ਲੱਖ
ਯੂਕੇ 7 ਤੋਂ 8 ਲੱਖ
ਸੰਯੁਕਤ ਰਾਜ ਅਮਰੀਕਾ 5 ਤੋਂ 7 ਲੱਖ
ਆਸਟ੍ਰੇਲੀਆ 2.5 ਤੋਂ 3 ਲੱਖ
ਨਿਊਜ਼ੀਲੈਂਡ 70 ਹਜ਼ਾਰ ਤੋਂ 1 ਲੱਖ
ਇਟਲੀ 2 ਲੱਖ ਦੇ ਨੇੜੇ–ਤੇੜੇ
ਸੰਯੁਕਤ ਅਰਬ ਅਮੀਰਾਤ ਲੱਖਾਂ ਦੀ ਗਿਣਤੀ ਵਿੱਚ ਪੰਜਾਬੀ ਮਜ਼ਦੂਰ ਅਤੇ ਕਾਰੋਬਾਰੀ ਭਾਈਚਾਰਾ
ਜਰਮਨੀ 15 ਹਜ਼ਾਰ ਤੋਂ 21 ਹਜ਼ਾਰ

ਸਿੱਟਾ

…ਉੱਪਰ ਕੀਤੀ ਗਈ ਇਸ ਚਰਚਾ ਦੇ ਆਧਾਰਿਤ ਉਤੇ ਅਸੀਂ ਕਹਿ ਸਕਦੇ ਹਾਂ ਕਿ ਪੰਜਾਬੀ ਫਿਲਮ ਉਦਯੋਗ ਨੂੰ ਅੱਜ ਜਿਸ ਉਚਾਈ ‘ਤੇ ਦੇਖਿਆ ਜਾਂਦਾ ਹੈ, ਉਸ ਵਿੱਚ NRI ਭਾਈਚਾਰੇ ਦਾ ਯੋਗਦਾਨ ਅਤਿ ਮਹੱਤਵਪੂਰਨ ਹੈ। ਉਨ੍ਹਾਂ ਨੇ ਦਰਸ਼ਕ, ਨਿਵੇਸ਼ਕ, ਪ੍ਰਮੋਟਰ ਵਜੋਂ ਕੰਮ ਕੀਤਾ ਹੈ। ਵਿਦੇਸ਼ੀ ਬਾਜ਼ਾਰਾਂ ਨੇ ਪੰਜਾਬੀ ਫਿਲਮਾਂ ਨੂੰ ਆਰਥਿਕ ਸਥਿਰਤਾ ਦਿੱਤੀ, ਜਦਕਿ NRI ਦਰਸ਼ਕਾਂ ਨੇ ਉਨ੍ਹਾਂ ਨੂੰ ਵਿਸ਼ਵ ਪੱਧਰ ‘ਤੇ ਪਛਾਣ ਵੀ ਦਿਵਾਈ। ਅੱਜ ਪੰਜਾਬੀ ਸਿਨੇਮਾ ਸਿਰਫ਼ ਪੰਜਾਬ ਤੱਕ ਸੀਮਿਤ ਨਹੀਂ ਰਿਹਾ, ਸਗੋਂ ਇੱਕ ਵਿਸ਼ਵ ਪੱਧਰੀ ਸਿਨੇਮਾ ਵਜੋਂ ਉਭਰਿਆ ਹੈ ਅਤੇ ਇਸ ਸਫਲਤਾ ਦੇ ਪਿੱਛੇ NRI ਪੰਜਾਬੀਆਂ ਦਾ ਯੋਗਦਾਨ ਅਮੁੱਲ ਹੈ।

ETV BHARAT


Share

Filed Under: News

Primary Sidebar

Mahraja Ranjit Singh Portal

Maharaja Ranjit Singh is an icon of Punjab and Punjabis. He is also called Sher-e-Punjab (Lion of Punjab) in view of the respect that is due to him for his bravery and visionary leadership which led to the creation of the Sikh Empire (Sarkaar-e-Khalsa). The Punjab Pulse has dedicated a portal to the study of the Maharaja with the view to understand his life and identify his strengths for emulation in our culture and traditions. The study will emcompass his life, his reign, his associates, his family and all other aspects pertaining to the Sikh Empire.

Go to the Portal

More to See

Sri Guru Granth Sahib

August 24, 2025 By Jaibans Singh

Century-old gurdwara demolished in Pakistan; Sikh representatives seek action

June 30, 2026 By News Bureau

ਸਰਕਾਰੀ ਗੋਦਾਮ ‘ਚ ਦੇਰ ਰਾਤ ਹੋਈ ਵੱਡੀ ਲੁੱਟ

June 30, 2026 By News Bureau

Tags

AAP Amritsar Bangladesh BJP CAA Captain Amarinder Singh Capt Amarinder Singh China Congress COVID CPEC Farm Bills FATF General Qamar Bajwa Guru Angad Dev JI Guru Gobind Singh Guru Granth Sahib Guru Nanak Dev Ji Harmandir Sahib Imran Khan Indian Army ISI Kartarpur Corridor Kartarpur Sahib Kashmir LAC LeT LOC Maharaja Ranjit Singh Narendra Modi operation sindoor Pakistan PLA POJK President Xi Jinping Prime Minister Narednra Modi PRime Minister Narendra Modi Punjab QUAD RSS SAD SFJ SGPC Sikh Sukhbir Badal

Featured Video

More Posts from this Category

Footer

Text Widget

This is an example of a text widget which can be used to describe a particular service. You can also use other widgets in this location.

Examples of widgets that can be placed here in the footer are a calendar, latest tweets, recent comments, recent posts, search form, tag cloud or more.

Sample Link.

Recent

  • Punjab athlete Rashdeep Kaur achieves Asian Games qualifying mark in 400m
  • Century-old gurdwara demolished in Pakistan; Sikh representatives seek action
  • ਸਰਕਾਰੀ ਗੋਦਾਮ ‘ਚ ਦੇਰ ਰਾਤ ਹੋਈ ਵੱਡੀ ਲੁੱਟ
  • ਪੰਜਾਬ ‘ਚ ਵੱਡੀ ਵਾਰਦਾਤ, ਅੱਧੀ ਰਾਤੀ ਸਕੂਲ ਪ੍ਰਿੰਸੀਪਲ ਦਾ ਬੇਰਹਿਮੀ ਨਾਲ ਕਤਲ
  • ਮਾਵਾਂ ਧੀਆਂ ਸਤਿਕਾਰ ਯੋਜਨਾ ਦੀ ਰਜਿਸਟ੍ਰੇਸ਼ਨ ਦੌਰਾਨ ਪੱਖਪਾਤ

Search

Tags

AAP Amritsar Bangladesh BJP CAA Captain Amarinder Singh Capt Amarinder Singh China Congress COVID CPEC Farm Bills FATF General Qamar Bajwa Guru Angad Dev JI Guru Gobind Singh Guru Granth Sahib Guru Nanak Dev Ji Harmandir Sahib Imran Khan Indian Army ISI Kartarpur Corridor Kartarpur Sahib Kashmir LAC LeT LOC Maharaja Ranjit Singh Narendra Modi operation sindoor Pakistan PLA POJK President Xi Jinping Prime Minister Narednra Modi PRime Minister Narendra Modi Punjab QUAD RSS SAD SFJ SGPC Sikh Sukhbir Badal

Copyright © 2026 · The Punjab Pulse

Developed by Web Apps Interactive