ਪੁਲਿਸ ਗੱਡੀ ਵਿੱਚ ਬੈਠ ਨਸ਼ਾ ਖਰੀਦਣ ਵਾਲੇ ਏਐੱਸਆਈ ‘ਤੇ ਵੱਡੀ ਕਾਰਵਾਈ ਹੋਈ ਹੈ। ਮੁਲਜ਼ਮ ਏਐੱਸਆਈ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।
12 ਮਈ, 2026 – ਅਬੋਹਰ: ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇੱਕ ਵੀਡੀਓ ਨੇ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਵਾਇਰਲ ਵੀਡੀਓ ਵਿੱਚ 112 ਹੈਲਪਲਾਈਨ ਗੱਡੀ ਵਿੱਚ ਤਾਇਨਾਤ ਇੱਕ ਪੁਲਿਸ ਅਧਿਕਾਰੀ ਮੋਟਰਸਾਈਕਲ ‘ਤੇ ਸਵਾਰ ਦੋ ਨੌਜਵਾਨਾਂ ਤੋਂ ਇੱਕ ਸ਼ੱਕੀ ਵਸਤੂ ਲੈਂਦਾ ਦਿਖਾਈ ਦੇ ਰਿਹਾ ਹੈ। ਜਿਸ ਇਲਾਕੇ ਦੀ ਇਹ ਵੀਡੀਓ ਹੈ ਇਹ ਕਾਫੀ ਲੰਬੇ ਸਮੇਂ ਤੋਂ ਨਸ਼ਾ ਤਸਕਰੀ ਲਈ ਜਾਣਿਆ ਜਾਂਦਾ ਹੈ। ਵਾਇਰਲ ਇਹ ਵੀਡੀਓ ਅਬੋਹਰ ਦੇ ਇਲਾਕੇ ਦੀ ਦੱਸੀ ਜਾ ਰਹੀ ਹੈ।
ਗੱਡੀ ਵਿੱਚ ਬੈਠ ਖਰੀਦਿਆ ਸੀ ਨਸ਼ਾ
ਜਾਣਕਾਰੀ ਮੁਤਾਬਕ ਵੀਡੀਓ ਵਿੱਚ ਸੜਕ ਦੇ ਕਿਨਾਰੇ 112 ਪੁਲਿਸ ਦੀ ਇੱਕ ਗੱਡੀ ਰੁਕੀ ਹੋਈ ਦਿਖਾਈ ਦੇ ਰਹੀ ਹੈ। ਇਸ ਦੌਰਾਨ ਦੋ ਨੌਜਵਾਨ ਇੱਕ ਮੋਟਰਸਾਈਕਲ ‘ਤੇ ਆਉਂਦੇ ਹਨ ਅਤੇ ਗੱਡੀ ਵਿੱਚ ਬੈਠੇ ਪੁਲਿਸ ਅਧਿਕਾਰੀ ਨੂੰ ਇੱਕ ਸ਼ੱਕੀ ਵਸਤੂ ਦਿੰਦੇ ਹਨ। ਸੋਸ਼ਲ ਮੀਡੀਆ ‘ਤੇ ਦਾਅਵੇ ਕੀਤੇ ਗਏ ਸਨ ਕਿ ਅਧਿਕਾਰੀ ਕਥਿਤ ਤੌਰ ‘ਤੇ ਨਸ਼ੀਲੇ ਪਦਾਰਥ ਖਰੀਦ ਰਿਹਾ ਸੀ। ਹਾਲਾਂਕਿ, ਸ਼ੁਰੂ ਵਿੱਚ ਇਸਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਸੀ।
ਵਿਰੋਧੀਆਂ ਵੱਲੋਂ ਘੇਰੀ ਜਾ ਰਹੀ ਸੀ ਸਰਕਾਰ
ਵਿਧਾਇਕ ਸੰਦੀਪ ਜਾਖੜ ਨੇ ਵੀ ਪੁਲਿਸ ਦੀ ਕਾਰਗੁਜ਼ਾਰੀ ‘ਤੇ ਸਵਾਲ ਚੁੱਕਦੇ ਹੋਏ ਮੁੱਖ ਮੰਤਰੀ ਅਤੇ ਪੁਲਿਸ ਡਾਇਰੈਕਟਰ ਜਨਰਲ ਨੂੰ ਸੋਸ਼ਲ ਮੀਡੀਆ ‘ਤੇ ਟੈਗ ਕੀਤਾ ਅਤੇ ਕਾਰਵਾਈ ਦੀ ਮੰਗ ਕੀਤੀ। ਇਸ ਦੇ ਨਾਲ ਹੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵੱਲੋਂ ਵੀਡੀਓ ਸਾਂਝੀ ਕਰ ਨਸ਼ੇ ਨੂੰ ਲੈਕੇ ਸਵਾਲ ਚੁੱਕੇ ਗਏ ਸਨ ਉੱਤੇ ਸਰਕਾਰ ਉੱਤੇ ਤਿੱਖੇ ਨਿਸ਼ਾਨੇ ਸਾਧੇ ਗਏ।
“ਪਹਿਰੇਦਾਰਾਂ ‘ਤੇ ਕੌਣ ਨਜ਼ਰ ਰੱਖੇਗਾ। ਬਦਨਾਮ ਕਿਰਦਾਰਾਂ ਵੱਲੋਂ ਰੋਜ਼ਾਨਾ ਸੀਡ ਫਾਰਮ ਰੋਡ ‘ਤੇ ਆਪਣਾ ਕਾਰੋਬਾਰ ਕਰਨ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ। ਸਥਾਨ ਸੀਡ ਫਾਰਮ ਰੋਡ, ਅਬੋਹਰ ਹੈ। ਉਮੀਦ ਹੈ ਕਿ ਫਾਜ਼ਿਲਕਾ ਪੁਲਿਸ ਜਾਂਚ ਕਰੇਗੀ।”- ਸੰਦੀਪ ਜਾਖੜ, ਵਿਧਾਇਕ
“ਯੁੱਧ ਨਸ਼ੇ ਵਿਰੁੱਧ ” ਮੁਹਿੰਮ ਨੂੰ ਅੱਗੇ ਵਧਾਉਂਦੀ ਹੋਈ @BhagwantMann ਦੀ ਪੁਲਿਸ❗
ਇਹ ਵੀਡੀਓ ਦੇਖ ਹੈਰਾਨੀ ਹੋਈ ਕਿ ਜਿੰਨ੍ਹਾਂ ਨੇ ਨਸ਼ਾ ਰੋਕਣਾ ਉਹ ਖੁੱਦ ਤਸਕਰਾਂ ਤੋਂ ਨਸ਼ਾ ਖਰੀਦ ਰਹੇ ਹਨ❗
ਇਸਤੋਂ ਪਹਿਲਾਂ ਆਪ ਵਿਧਾਇਕਾਂ ਅਤੇ ਮੰਤਰੀਆਂ ਦੇ ਕਰੀਬੀ ਨਸ਼ਾ ਵੇਚਦੇ ਹੋਏ ਫੜੇ ਗਏ ਤੇ ਹੁਣ ਪੁਲਿਸ ਇਹ ਕੰਮ ਕਰ ਰਹੀਂ ਹੈ❗
ਪੰਜਾਬ ਦੀ ਨਿਕੰਮੀ… pic.twitter.com/Sbs4M9jJ7y
— Harsimrat Kaur Badal (@HarsimratBadal_) May 11, 2026
ਹਰਸਿਮਰਤ ਕੌਰ ਬਾਦਲ ਨੇ ਐਕਸ ਉੱਤੇ ਲਿਖਿਆ “ਨਸ਼ਿਆਂ ਵਿਰੁੱਧ ਜੰਗ” ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ, ਭਗਵੰਤ ਮਾਨ ਦੀ ਪੁਲਿਸ ! ਇਹ ਵੀਡੀਓ ਦੇਖ ਕੇ ਮੈਂ ਹੈਰਾਨ ਰਹਿ ਗਿਆ ਕਿ ਜਿਨ੍ਹਾਂ ਨੂੰ ਨਸ਼ੇ ਰੋਕਣੇ ਹਨ, ਉਹ ਖੁਦ ਤਸਕਰਾਂ ਤੋਂ ਨਸ਼ੇ ਖਰੀਦ ਰਹੇ ਹਨ ! ਪਹਿਲਾਂ, ‘ਆਪ‘ ਵਿਧਾਇਕਾਂ ਅਤੇ ਮੰਤਰੀਆਂ ਦੇ ਨਜ਼ਦੀਕੀ ਸਾਥੀ ਨਸ਼ੇ ਵੇਚਦੇ ਫੜੇ ਗਏ ਸਨ, ਅਤੇ ਹੁਣ ਪੁਲਿਸ ਇਹ ਕੰਮ ਕਰ ਰਹੀ ਹੈ ! ਪੰਜਾਬ ਦੀ ਬੇਕਾਰ ‘ਆਪ‘ ਸਰਕਾਰ ਦੀ ਝੂਠੀ ਮੁਹਿੰਮ ਸਿਰਫ ਅਖ਼ਬਾਰਾਂ ਅਤੇ ਇਸ਼ਤਿਹਾਰਾਂ ਵਿੱਚ ਹੈ; ਜ਼ਮੀਨੀ ਹਕੀਕਤ ਸਭ ਦੇ ਸਾਹਮਣੇ ਹੈ !”
ਅਬੋਹਰ ਵਿੱਚ ਪੁਲਿਸ ਮੁਲਾਜਿਮ ਵੱਲੋਂ ਮੋਟਰ ਸਾਈਕਲ ਸਵਾਰਾਂ ਪਾਸੋਂ ਕੋਈ ਨਸ਼ੀਲੀ ਵਸਤੂ ਬਰਾਮਦ ਕਰਨ ਸਬੰਧੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਖ਼ਬਰ ਸਬੰਧੀ ਫਾਜ਼ਿਲਕਾ ਪੁਲਿਸ ਦਾ ਸਪਸ਼ਟੀਕਰਨ।
Clarification by Fazilka Police regarding the news going viral on social media about a police employee in Abohar allegedly… pic.twitter.com/ACjsObopWL
— Fazilka Police (@FazilkaPolice) May 11, 2026
ਮਾਮਲਾ ਭਖਣ ‘ਤੇ ਹੋਈ ਕਾਰਵਾਈ
ਵੀਡੀਓ ਵਾਇਰਲ ਮਾਮਲੇ ਦੇ ਵਿੱਚ ਹੁਣ ਪੁਲਿਸ ਵੱਲੋਂ ਕਾਰਵਾਈ ਕਰ ਦਿੱਤੀ ਗਈ ਹੈ। ਦੱਸਿਆ ਕਿ ਵਾਇਰਲ ਵੀਡੀਓ 4-5 ਦਿਨ ਪੁਰਾਣਾ ਹੈ। ਅਧਿਕਾਰੀ ਮੁਤਾਬਕ ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ 112 ਹੈਲਪਲਾਈਨ ‘ਤੇ ਤਾਇਨਾਤ ਐਸਐਸਆਈ ਬਲਵਿੰਦਰ ਸਿੰਘ ਨੇ ਜਸ਼ਨ ਨਾਮ ਦੇ ਇੱਕ ਨੌਜਵਾਨ ਨੂੰ ਬੁਲਾਇਆ ਸੀ, ਜੋ ਕਿ ਉਸਦਾ ਜਾਣਕਾਰ ਸੀ ਅਤੇ ਉਸ ਤੋਂ 500 ਰੁਪਏ ਵਿੱਚ ਨਸ਼ੀਲਾ ਪਦਾਰਥ ਖਰੀਦਿਆ ਸੀ। ਪੁਲਿਸ ਸੁਪਰਡੈਂਟ ਦੇ ਅਨੁਸਾਰ, ਐਸਐਸਆਈ ਬਲਵਿੰਦਰ ਸਿੰਘ ਨੂੰ ਜਾਂਚ ਤੋਂ ਬਾਅਦ ਸਸਪੈਂਡ ਕਰ ਦਿੱਤਾ ਗਿਆ ਹੈ ਅਤੇ ਅਗੇਲਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Yudh nashean virudh 2’. It’s great that @FazilkaPolice took quick action on the video I had posted this morning. Just like every organization there are black sheep everywhere, so @DGPPunjabPolice, please weed them out. Also, @BhagwantMann ji, in Abohar, it’s 500 rs for one dose… pic.twitter.com/DYpTzgZzuP
— Sandeep Jakhar (ਜਾਖੜ/जाखड़) (@SandeepJakharpb) May 11, 2026
ਵਿਧਾਇਕ ਸੰਦੀਪ ਜਾਖੜ ਦੀ ਇੱਕ ਹੋਰ ਅਪੀਲ
ਵਿਧਾਇਕ ਸੰਦੀਪ ਜਾਖੜ ਨੇ ਐਕਸ ਉੱਤੇ ਲਿਖਿਆ “ਯੁੱਧ ਨਾਸ਼ੀਆਂ ਵਿਰੁਧ 2′। ਇਹ ਬਹੁਤ ਵਧੀਆ ਹੈ ਕਿ ਫਾਜ਼ਿਲਕਾ ਪੁਲਿਸ ਨੇ ਅੱਜ ਸਵੇਰੇ ਮੇਰੇ ਦੁਆਰਾ ਪੋਸਟ ਕੀਤੀ ਗਈ ਵੀਡੀਓ ‘ਤੇ ਤੁਰੰਤ ਕਾਰਵਾਈ ਕੀਤੀ। ਹਰ ਸੰਗਠਨ ਵਾਂਗ, ਹਰ ਜਗ੍ਹਾ ਕਾਲੀਆਂ ਭੇਡਾਂ ਹਨ, ਇਸ ਲਈ ਡੀਜੀਪੀ ਪੰਜਾਬ ਪੁਲਿਸ, ਕਿਰਪਾ ਕਰਕੇ ਉਨ੍ਹਾਂ ਨੂੰ ਬਾਹਰ ਕੱਢੋ। ਨਾਲ ਹੀ, ਭਗਵੰਤ ਮਾਨ ਜੀ, ਅਬੋਹਰ ਵਿੱਚ, ‘ਚਿੱਟੇ‘ ਦੀ ਇੱਕ ਖੁਰਾਕ ਲਈ 500 ਰੁਪਏ ਹਨ। ਤੁਹਾਡੀ ਜਾਣਕਾਰੀ ਲਈ।”
ETV BHARAT