ਇਕਬਾਲ ਸਿੰਘ ਲਾਲਪੁਰਾ
ਸਮਾਜ ਵਿੱਚ ਆਰਥਿਕ, ਰਾਜਨੀਤਕ, ਧਾਰਮਿਕ ਤੇ ਸਮਾਜਿਕ ਗਿਰਾਵਟ ਤੋਂ ਛੁਟਕਾਰਾ ਪਾਉਣ ਲਈ ਨਵੇ ਆਗੂ ਤੇ ਸੰਗਠਨ ਬਣਦੇ ਹਨ ! ਪੰਜਾਬ ਦੇਸ਼ ਸਰਕਾਰ ਖਾਲਸਾ ਤੋਂ ਵਾਦ, ਅੰਗਰੇਜ਼ ਵੱਲੋਂ ਲਾਲਚ ਤੇ ਦਬਾਉ ਨਾਲ ਇਸਾਈ ਧਰਮ ਫੈਲਾਉਣ ਵਿਰੁੱਧ ਸਿੰਘ ਸਭਾ ਲਹਿਰ ਤੋਂ ਚੀਫ ਖਾਲਸਾ ਦੀਵਾਨ ਤੇ ਐਸ ਜੀ ਪੀ ਸੀ ਤੱਕ ਦਾ ਸਫਰ ਸਿੱਖ ਸਮਾਜ ਨੇ ਵੇਖਿਆ !!
ਸਮੇਂ ਨਾਲ ਅੰਗਰੇਜ਼ ਸਰਕਾਰ ਨੇ ਵੀ ਘੁਸਪੈਠ ਲਹਿਰਾ ਵਿੱਚ ਕੀਤੀ ਤੇ ਉਨਾਂ ਨੂੰ ਆਪਣੇ ਮੰਜਿਲ ਤੇ ਮਕਸਦ ਤੋਂ ਭਟਕਾ ਕੇ ਖਤਮ ਜਾ ਕੰਮਜੋਰ ਕਰ ਦਿੱਤਾ !!
ਐਸ ਜੀ ਪੀ ਸੀ ਨੂੰ ਤਾਂ ਦੋਹਰੀ ਮਾਰ ਪਈ, 1920 ਤੋਂ ਹੀ ਜਿੱਥੇ ਇਕ ਪਾਸੇ ਅੰਗਰੇਜ਼ ਪ੍ਰਸਤ ਸਨ, ਉਥੇ ਦੂਜੇ ਪਾਸਾ ਕਾਂਗਰਸ ਨਾਲ ਮਿਲ, ਰਾਜਨੀਤਿਕ ਬਣ ਗਏ, ਧਰਮ ਅੱਜ ਤੱਕ ਵੀ ਸੰਸਥਾਂ ਦੇ ਅਜੰਡੇ ਤੇ ਨਹੀਂ, ਕਿਸੇ ਵੀ ਐਸ ਜੀ ਪੀ ਸੀ ਮੈਂਬਰ ਨੂੰ ਗੁਰਮਿਤ ਪ੍ਰਚਾਰ ਕਰਦੇ ਨਹੀਂ ਵੇਖਿਆ, ਗੁਰਦਵਾਰਾ ਸਾਹਿਬਾਨ ਇਕ ਮਰਿਯਾਦਾ ਨਾਲ ਨਹੀਂ ਬੱਝੇ !! ਨਿਰਮਲ ਪੰਥ ਲਈ ਵੀ ਕਰਮ ਕਾਂਡ ਬਣ ਗਏ !!
ਅਜ਼ਾਦੀ ਤੋਂ ਪਹਿਲਾ ਸਿੱਖ ਵਿਦਿਆਰਥੀਆਂ ਨੇ ਵਿੱਦਿਆ ਦੇ ਫੈਲਾਉ ਤੇ ਲੀਡਰਸ਼ਿਪ ਦੇ ਗੁਣ ਪੈਦਾ ਕਰਨ ਲਈ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਗਠਨ ਕੀਤਾ, ਬਹੁਤ ਸਾਰੇ ਵਿਦਿਵਾਨ, ਅਫਸਰ, ਡਾਕਟਰ, ਇੰਜਨੀਅਰ ਤੇ ਸਿੱਖ ਆਗੂ ਇਸ ਲਹਿਰ ਨੇ ਦਿੱਤੇ !!
1978 ਤੋਂ ਫਡਰੇਸ਼ਨ ਦਾ ਧਿਆਨ ਵਿੱਦਿਆ ਤੋਂ ਅੱਗੇ ਰਾਜਨੀਤੀ ਵੱਲ ਹੋ ਗਿਆ, ਪਿਛਲੇ 27/28 ਸਾਲ ਵਿੱਚ ਫੈਡਰੇਸ਼ਨ ਰਾਜਨੀਤਿਕ ਧੜਿਆਂ ਦੇ ਹਿੱਸਾ ਬਣ ਗਈ ਤੇ ਟੁਕੜੇ ਟੁਕੜੇ ਹੋ ਸਿੱਖ ਵਿੱਦਿਆਰਥੀਆਂ ਤੋਂ ਦੂਰ ਹੋ ਚੁੱਕੀ ਹੈ !! ਬਾਬੇ ਬਣੇ ਪ੍ਰਧਾਨ ਨਾ ਦੇ ਫੈਡਰੇਸ਼ਨੀਏ ਹਨ, ਵਿੱਦਿਆਰਥੀ ਨਾਲ ਉਨਾ ਦੇ ਕੋਈ ਨਹੀਂ ਲਗਦਾ ਤੇ ਇਸ ਸੰਸਥਾ ਦੇ ਨਿਯਮ ਤੇ ਨਿਸ਼ਾਨੇ ਦਾ ਭੋਗ ਪੈ ਗਿਆ !!
1920 ਵਿੱਚ ਗੁਰਦਵਾਰਾ ਸਾਹਿਬਾਨ ਦੀ ਮਰਿਯਾਦਾ ਲਈ ਜਾਨ ਦੇਣ ਲਈ ਆਏ ਆਗੂਆਂ ਨੂੰ ਧਰਮ ਦੀ ਮਜ਼ਬੂਤੀ ਕਰਨ ਨਾਲ਼ੋਂ ਰਾਜਨੀਤੀ ਵਿੱਚ ਹੱਥ ਅਜ਼ਮਾਈ ਚੰਗੀ ਲੱਗੀ, ਭੌਲੇ ਪੰਛੀ ਅੱਜ ਵੀ ਆਜਾਦੀ ਲਈ ਫਾਂਸੀ, ਜੇਲਾ ਤੇ ਕੁਰਬਾਨੀਆਂ ਦੀ ਆਡੀਉ ਵੀਡੀਉ ਬਣਾ ਬਣਾ ਪਾ ਰਹੇ ਹਨ !! ਇਨਾਂ ਕੁਝ ਕੁਰਬਾਨ ਕਰ, ਨਾ ਧਰਮ ਦੀ ਤਰੱਕੀ ਤੇ ਬਚਾਉ ਕਰ ਸਕੇ, ਨਾ ਕੁਝ ਰਾਜਨੀਤੀ ਵਿੱਚੋਂ ਲੈ ਕੇ ਕੌਮ ਨੂੰ ਦੇ ਸਕੇ !!
ਲੱਭਿਆ ਸਿੱਖ ਚਰਿੱਤਰ ਤੇ ਕੁਰਬਾਨੀ ਵਾਲੇ ਸਭਿਆਚਾਰ ਦਾ ਨੁਕਸਾਨ !! ਪੈਸੇ ਬਣਾਉਣ ਲਈ ਅਪਰਾਧੀਆਂ ਦੇ ਸਾਥੀ ਹੋ ਨਸ਼ੇ ਵਿਕਾਉਣ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲ਼ਿਆਂ ਦੇ ਸਹਿਯੋਗ ਹੋਣ ਦੇ ਦੋਸ਼ਾਂ ਤੋਂ ਬਚਾਉ ਲਈ, ਸਹਾਰੇ ਲ਼ਭਦੇ ਕਦੇ ਇਕ ਪਾਰਟੀ ਤੇ ਕਦੇ ਦੂਜੀ ਪਾਰਟੀ , ਦੇ ਪੈਰਾਂ ਤੇ ਡਿਗਦੇ ਵੇਖੈ ਜਾ ਸਕਦੇ ਹਨ !!
ਧਰਮ ਤਾਂ ਗੁਰੂ ਸਾਹਿਬਾਨ, ਉਨਾ ਦੇ ਪਰਿਵਾਰ ਤੇ ਖਾਲਸੇ ਦੇ ਖ਼ੂਨ ਨਾਲ ਸਿੰਜਇਆ ਹੋਇਆ ਹੈ ਤੇ ਖਤਮ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਪਰ ਬੇਅਸੂਲੀ, ਨਿਸ਼ਾਨੇ ਤੋਂ ਭਟਕਣ ਤੇ ਦੂਜਿਆਂ ਦੇ ਹੱਥ ਖੇਲ, ਸਿੱਖ ਭਾਵਨਾਵਾਂ ਤੇ ਖਰੇ ਨਾ ਉਤਰਣ ਕਾਰਨ ਸਾਰੇ ਧੜੇ ਭਾਵੇਂ ਖਾੜਕੂ ਅਖਵਾਉਣ ਜਾ ਅਜ਼ਾਦੀ ਵਾਲੇ ਤੇ ਭਾਵੇਂ ਵੱਧ ਅਧਿਕਾਰਾਂ ਵਾਲੇ ਜਾ ਇਸੇ ਤਨਖ਼ਾਹ ਤੇ ਕੰਮ ਕਰਨ ਵਾਲੇ ਹਾਸ਼ੀਏ ਤੁਰ ਗਏ ਲੱਗਦੇ ਹਨ !!
ਵਾਹਿਗੁਰੂ ਕੌਮ ਦਾ ਭਲਾ ਕਰੇ !!
ਵਾਹਿਗੁਰੂ ਜੀ ਕੀ ਫ਼ਤਿਹ !!
test