• Skip to main content
  • Skip to secondary menu
  • Skip to primary sidebar
  • Skip to footer
  • Home
  • About Us
  • Contact Us

The Punjab Pulse

Centre for Socio-Cultural Studies

  • Areas of Study
    • Social & Cultural Studies
    • Religious Studies
    • Governance & Politics
    • National Perspectives
    • International Perspectives
    • Communism
  • Activities
    • Conferences & Seminars
    • Discussions
  • News
  • Resources
    • Books & Publications
    • Book Reviews
  • Icons of Punjab
  • Videos
  • Academics
  • Agriculture
  • General

ਘੱਲੂਘਾਰਾ ਤੀਜਾ ਜਾ ਸਾਕਾ ਨੀਲਾ ਤਾਰਾ ਦੇ 39 ਸਾਲ ਪੂਰੇ !!

June 1, 2023 By Iqbal Singh Lalpura

Share

ਇਕਬਾਲ ਸਿੰਘ ਲਾਲਪੁਰਾ 

ਪੰਜਾਬ ਵਸਦੇ ਸਿੱਖ ਤੇ ਵਿਸ਼ਵ ਭਰ ਵਿਚ ਵਸਦਾ ਖਾਲਸਾ  ਪੰਥ,  ਜੂਨ 1984 ਤੋਂ  ਵਾਦ, ਹਰ ਸਾਲ 1 – 7 ਜੂਨ ਤੱਕ ਦਾ ਸਮਾਂ ਤੀਜੇ ਘੱਲੂਘਾਰਾ,  ਦੇ ਸਪਤਾਹ ਵਝੋ ਮਨਾਇਆ ਜਾਂਦਾ ਹੈ !!

19 ਜੁਲਾਈ 1982 ਨੂੰ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਵੱਲੋਂ ਭਾਈ ਅਮਰੀਕ ਸਿੰਘ ਤੇ ਭਾਈ ਠਾਰਾ ਸਿੰਘ ਨੂੰ ਪੁਲਿਸ ਵੱਲੋਂ ਗਿਰਫਤਾਰ ਕਰਨੇ ਦੇ ਵਿਰੋਧ ਵਿੱਚ , ਤੇ ਉਨਾ ਦੀ, ਬਿਨਾ ਸ਼ਰਤ ਰਿਹਾਈ ਲਈ ਡੀ ਸੀ ਅੰਮ੍ਰਿਤਸਰ ਦੀ ਕੋਠੀ ਸਾਮ੍ਹਣੇ ਧਰਨਾ ਲਾ ਕੇ ਮੋਰਚੇ ਦਾ ਆਰੰਭ ਕੀਤਾ ਸੀ !! ਸੰਤ ਜਰਨੈਲ ਸਿੰਘ ਆਪ, ਦਰਬਾਰ ਸਾਹਿਬ ਅੰਦਿਰ ਗੁਰੂ ਨਾਨਕ ਨਿਵਾਸ ਵਿੱਚ ਆ ਗਏ!! ਹਰ ਰੋਜ਼ 51 ਮੈਂਬਰੀ ਜਥਾ ਗ੍ਰਿਫ਼ਤਾਰੀ ਲਈ  ਆਪਣੇ ਆਪ ਨੂੰ ਪੇਸ਼ ਕਰਦਾ ਸੀ, ਜਿਨਾ ਨੂੰ ਕੋਤਵਾਲੀ ਨੇੜਿਉ ਗਿਰਫਤਾਰ ਕਰਕੇ ਜੇਲ ਵਿੱਚ ਭੇਜ ਦਿੱਤਾ ਸੀ !!

ਕਪੂਰੀ  ਵਿਖੇ, ਸਤਲੁਜ ਯੁਮਨਾ ਲਿੰਕ ਨਹਿਰ  ਦੀ ਖੁਦਾਈ ਵਿਰੁੱਧ , ਅਪ੍ਰੈਲ 1982  ਤੋਂ ਲਗਾ  ਅਕਾਲੀ ਦਲ ਦਾ ਮੋਰਚਾ ਵੀ 4 ਅਗਸਤ 1982 ਨੂੰ ਇਸ ਵਿੱਚ ਸ਼ਾਮਿਲ ਹੋ ਗਿਆ !!

ਇਹ ਬਣ ਗਿਆ ਧਰਮ ਯੁੱਧ ਮੋਰਚਾ !!

ਜਥੇਦਾਰ ਜਗਦੇਵ ਸਿੰਘ ਤਲਵੰਡੀ ਤੇ ਸਰਦਾਰ ਸੁਖਜਿੰਦਰ ਸਿੰਘ ਜੋ ਸ਼੍ਰੋਮਣੀ ਅਕਾਲੀ ਦਲ ਲੋੰਗੋਵਾਲ  ਤੋਂ ਵੱਖ ਹੋ ਚੁੱਕੇ ਸਨ, ਉਹ ਵੀ ਇਸ ਧਰਮ ਯੁੱਧ ਵਿੱਚ ਸ਼ਾਮਿਲ ਹੋ ਗਏ !! ਸੰਤ ਹਰਚੰਦ ਸਿੰਘ ਲੋਗੋਵਾਲ ਇਸ ਮੋਰਚੇ ਦੇ ਡਿਕਟੇਟਰ ਬਣੇ !

19 ਜੁਲਾਈ 1982  ਤੋਂ 1 ਜੂਨ 1984 ਤੱਕ ਕਰੀਬ 1 ਸਾਲ 10 ਮਹੀਨੇ 12 ਦਿਨ ਚਲੇ ਇਸ ਮੋਰਚੇ ਨੇ ਕਈ ਰੂਪ ਬਦਲੇ, ਅਮਨ ਕਾਨੂੰਨ ਦੀ ਸਥਿਤੀ ਵਦ ਤੋਂ ਵਦਤਰ  ਹੋ ਗਈ !! ਗੱਲ-ਬਾਤ  ਦੇ ਦੌਰ ਬੇ ਸਿੱਟਾ ਰਹੇ !!

ਪਹਿਲੀ ਜੂਨ 1984 ਨੂੰ ਕੇਂਦਰ ਸਰਕਾਰ ਦੀ ਨਿਤੀ ਹੇਠ, ਸੀ ਆਰ ਪੀ ਤੇ ਬੀ ਐਸ ਐਫ ਦੇ ਜਵਾਨਾਂ ਨੇ ਸ਼੍ਰੀ ਗੁਰੂ ਰਾਮ ਦਾਸ ਲੰਗਰ ਵੱਲ, ਦਿਨੇ ਕਰੀਬ 12.40 ਵਜੇ ਫਾਇਰਿੰਗ ਸ਼ੁਰੂ ਕਰ ਦਿੱਤੀ !! ਸ਼ਾਮ ਤੱਕ 8 ਲੋਕ ਅੰਦਿਰ ਮਾਰੇ ਗਏ !! ਜਬਾਬੀ ਫਾਇਰਿੰਗ ਅੰਦਰੋਂ ਵੀ ਹੋਈ !!

ਦੇਸ਼ ਤੋਂ ਵੱਖ ਹੋਣ ਦੀ ਕੋਈ ਮੰਗ ਨਹੀਂ ਸੀ , 99.5.%.ਜੁਰਮ ਦਰਬਾਰ ਸਾਹਿਬ ਤੋਂ ਵਾਹਰ ਹੋ ਰਹੇ ਸਨ !!

ਘੱਲੂਘਾਰਾ 1746 ਈ ਤੇ 1762 ਈ ਵਿੱਚ ਛੋਟੇ ਤੇ ਵੱਡੇ ਘੱਲੂਘਾਰੇ ਹੋਏ ਸਨ, ਯਹੀਆ ਖਾ ਤੇ ਅਬਦਾਲੀ ਇਸ ਕਤਲੋ ਗ਼ਾਰਤ ਦੇ ਹੁਕਮ ਦੇਣ ਵਾਲੇ ਸਨ !!

ਤੀਜਾ ਘੱਲੂਘਾਰਾ ਆਜ਼ਾਦ ਤੇ ਲੋਕ ਰਾਜ ਦੀ ਸਰਕਾਰ ਸਮੇਂ ਹੋਇਆ , ਹੁਕਮ ਦੇਣ ਵਾਲੇ ਵੀ ਚੁਣੇ ਲੋਕ ਨੁਮਾਇੰਦੇ ਸਨ,  ਫੌਜ ਦਾ ਸੁਪਰੀਮ ਕਮਾਂਡਰ ਵੀ ਇਕ ਸਿੱਖ ਸੀ !!ਜ਼ਖ਼ਮ ਸ਼ਰੀਰਕ ਤੇ ਮਾਨਸਿਕ ਸਿੱਖ ਕੌਮ ਦੇ ਲੱਗੇ ਹਨ, ਮਲਮ ਲਾਉਣ ਦਾ ਕੰਮ ਕੀ ਹੋਇਆ ਤੇ ਕਿਸ ਨੇ ਕੀਤਾ ?

ਆਉ ਇਕ ਹਫ਼ਤਾ ਇਸ ਘਟਨਾ ਕ੍ਰਮ ਦੀ ਪੜਚੋਲ ਤੇ ਸਵੈ ਪੜਚੋਲ ਵੀ ਕਰੀਏ !! ਪੰਜਾਬ ਜਿਉਂਦਾ ਹੈ ਗੁਰਾਂ ਦੇ ਨਾ ਤੇ !!

ਖੁੱਲ ਕੇ ਰਾਏ ਦੇਣ ਲਈ ਸਭ ਸਵਤੰਤਰ ਹਨ !!

2 ਜੂਨ 1984

2 ਜੂਨ 1984 ਅੱਜ ਤੋਂ ਪੂਰੇ 36 ਸਾਲ ਪਹਿਲਾ !! ਅਮਨ ਕਾਨੂੰਨ ਦੀ ਬਿਗੜ ਰਹੀ ਸਥਿਤੀ ਤੇ ਕਾਬੂ ਪਾਉਣ ਲਈ ਪੰਜਾਬ ਫੌਜ ਦੇ ਹਵਾਲੇ ਕਰ ਦਿੱਤਾ  ਗਿਆ !!, ਪੰਜਾਬ  ਵਿੱਚ ਅਕਤੂਬਰ 1983 ਤੋਂ ਗਵਰਨਰ ਦਾ ਰਾਜ ਸੀ !!

ਚੰਡੀਗੜ੍ਹ ਗਵਰਨਰ ਹਾਊਸ ਵਿੱਚ ਪੰਜਾਬ ਦੇ ਉਸ ਸਮੇਂ ਦੇ ਹੋਮ ਸੈਕਟਰੀ ਸ਼੍ਰੀ ਅਮਰੀਕ ਸਿੰਘ ਪੂਨੀ ਨੇ ਪੰਜਾਬ ਨੂੰ ਫੌਜ ਹਵਾਲੇ ਕਰਨ ਦੀ ਬੇਨਤੀ ਤੇ ਦਸਤਖ਼ਤ ਕੀਤੇ ! ਸ਼੍ਰੀ ਕੇ ਡੀ ਵਾਸੁਦੇਵਾ ਵੀ ਹਾਜ਼ਰ ਸੀ !! ਪੰਜਾਬ ਦੇ ਗਵਰਨਰ ਸ਼੍ਰੀ ਬੀ ਡੀ ਪਾਂਡੇ ਸਨ !! ਕਿਸੇ ਜਿਲੇ ਦੇ ਡਿਪਟੀ ਕਮਿਸ਼ਨਰ ਨੂੰ ਫੌਜ ਨੂੰ ਕਾਰਵਾਈ ਲਈ ਆਗਿਆ ਦੀ ਲੋੜ ਨਹੀਂ ਰਹਿ ਗਈ ਸੀ ਤੇ ਨਾ ਹੀ ਕਿਸੇ ਨੇ ਇਸ ਦਾ ਵਿਰੋਧ ਕੀਤਾ !!

ਰੇਲ ਰੋਡ ਤੇ ਹਵਾਈ ਸੇਵਾਵਾਂ ਬੰਦ ਕਰ ਦਿਤਿਆਂ ਗਇਆਂ ! ਸ੍ਰੀ ਦਰਬਾਰ ਸਾਹਿਬ ਦੀ ਬਿਜਲੀ ਤੇ ਪਾਣੀ ਦੀ ਸਪਲਾਈ ਬੰਦ ਕਰ ਦਿੱਤੀ ਗਈ !!

ਉਸ ਰੋਜ਼ ਸ੍ਰੀ ਗੁਰੂ ਅਰਜਣ ਦੇਵ ਜੀ ਦਾ ਸ਼ਹੀਦੀ ਪੁਰਬ ਵੀ ਸੀ , ਦੂਰ ਨੇੜੇ ਤੋਂ ਹਜ਼ਾਰਾਂ ਸੰਗਤਾਂ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਣ ਲਈ ਆਇਆਂ ਹੋਈਆਂ ਸਨ !! ਸੀ ਆਰ ਪੀ ਤੇ ਬੀ ਐਸ ਐਫ ਵੱਲੋਂ ਰੁਕ ਰੁਕ ਕੇ ਫਾਈਰੰਗ ਵੀ ਜਾਰੀ ਸੀ !!

ਉਸ ਤੋਂ ਪਹਿਲਾ ਵਕਤ ਦੇ ਆਈ ਜੀ ਪੁਲਿਸ ਪੰਜਾਬ ਸ਼੍ਰੀ ਪ੍ਰੀਤਮ ਸਿੰਘ ਭਿੰਡਰ ਦੇ ਦਫਤਰ ਵਿੱਚ ਉਚ ਫ਼ੌਜੀ ਅਧਿਕਾਰੀ ਪੰਜਾਬ ਖੁਫੀਆ ਵਿਭਾਗ ਦੇ ਉਚ ਅਫਸਰਾ ਨੂੰ ਮਿਲੇ ਸਨ , ਜਿਨਾ ਸ਼੍ਰੀ ਦਰਬਾਰ ਸਾਹਿਬ ਅੰਦਰਲੇ ਹਾਲਾਤਾਂ ਤੇ ਸੰਤ ਜਰਨੈਲ ਸਿੰਘ ਵੱਲੋਂ ਜਬਾਬੀ ਹਮਲਾ ਕਰਨ ਦੀ ਗੱਲ ਸਪਸ਼ਟ ਕਰ ਦਿੱਤੀ ਸੀ !! ਇਹ ਵੀ ਦਸਿਆ ਸੀ ਕਿ ਕਰੀਬ 125 ਅਜਿਹੇ ਸਿੰਘ ਵੀ ਨਾਲ ਹਨ ਜੋ ਅੰਤਿਮ ਸਮੇਂ ਤੱਕ ਲੜ ਕੇ ਮਰਨ ਤੱਕ ਜਾਣਗੇ !!

ਜੂਨ ਦਾ ਮਹੀਨਾ ਤੇ ਅਤਿ ਦੀ ਗਰਮੀ ਸੀ !!

ਪੰਜਾਬ ਵਿੱਚ ਫਿਰਕੂ ਮਤ ਭੇਦ ਪੈਦਾ ਹੋਣ ਦੀ ਇਕ ਲੰਬੀ ਕਹਾਣੀ ਸੀ !! ਗੁਰਦਵਾਰਾ ਸ਼੍ਰੀ ਗੁਰੂ ਕੇ ਮਹਿਲ ਅੰਮ੍ਰਿਤਸਰ ਨੂੰ ਅੱਗ ਲਾਉਣ ਦੀ ਘਟਨਾ, ਸਿਗਰਟ ਬੀੜੀ ਦੇ ਹੱਕ ਵਿੱਚ ਤੇ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਕਰਾਰ ਦੇਣ ਦੀ ਮੰਗ ਦਾ ਵਿਰੋਧ , ਸ਼੍ਰੀ ਦਰਬਾਰ ਸਾਹਿਬ ਦਾ ਮਾਡਲ ਤੇ ਸ਼੍ਰੀ ਗੁਰੂ ਰਾਮ ਦਾਸ ਜੀ ਦਾ ਚਿੱਤਰ ਰੇਲਵੇ ਸਟੇਸ਼ਨ ਅੰਮ੍ਰਿਤਸਰ ਵਿੱਚ ਤੋੜਨ , ਢਿਲਵਾ ਵਿੱਚ ਇਕ ਫ਼ਿਰਕੇ ਦੇ ਛੇ ਵਿਅਕਤੀਆਂ ਦਾ ਬੱਸ ਵਿੱਚੋਂ ਲਾਹ ਕੇ ਮਾਰਨ ਵਰਗੀਆਂ ਵਾਰਦਾਤਾਂ ਨੇ ਦੋਨਾ ਵੱਡੇ ਫ਼ਿਰਕਿਆਂ ਵਿੱਚ ਇਕ ਦੂਜੇ ਪ੍ਰਤੀ ਸ਼ੰਕੇ ਪੈਦਾ ਕਰ ਦਿੱਤੇ ਸਨ ! ਪੰਜਾਬੀ ਬੋਲੀ , ਗੁਰਮੁਖੀ ਲਿਪੀ , ਸ਼੍ਰੀ ਗੁਰੂ ਨਾਨਕ ਦੇਵ ਯੁਨੀਵਰਸਟੀ ਦੀ ਸਥਾਪਨਾ ਦਾ ਵਿਰੋਧ ਦੀ ਲੜੀ ਟੁੱਟਣ ਦਾ ਨਾ ਨਹੀਂ ਲੈ ਰਹੀ ਸੀ !!

ਸਰਕਾਰ ਤੇ ਸਮਾਜਿਕ ਆਗੂਆ ਵੱਲੋਂ ਉਸ ਵਕਤ ਤੇ ਅੱਜ ਤੱਕ ਵੀ ਫਿਰਕੂ ਸਦਭਾਵਨਾ ਬਣਾਉਣ ਲਈ ਕੋਈ ਵੱਡਾ ਉਪਰਾਲਾ ਨਹੀਂ ਕੀਤਾ ਗਿਆ !!

ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲ਼ਿਆਂ , ਵਿਸਾਖੀ ਵਾਲੇ ਦਿਨ ਜਾਣ ਬੁੱਝ ਕੇ ਅੰਮ੍ਰਿਤਸਰ ਵਿੱਚ ਸਮਾਗਮ ਕਰਕੇ ਸਮੱਸਿਆ ਖੜੀ ਕਰਨ ਵਾਲ਼ਿਆਂ ਵਿਰੁੱਧ ਸਭ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਸੀ ਤੇ ਹੁਣ ਵੀ ਕਰਨਾ ਚਾਹੀਦਾ ਹੈ!!

3 ਜੂਨ 1984

ਐਤਵਾਰ 3 ਜੂਨ 1984 ਸਾਰਾ ਪੰਜਾਬ ਫੌਜ ਹਵਾਲੇ ਸੀ , ਮੁਕੰਮਲ ਕਰਫਿਉ ਲਗਾ ਹੋਇਆ ਸੀ !! ਸ਼੍ਰੀ ਦਰਬਾਰ ਸਾਹਿਬ ਆਉਣ ਜਾਣ ਵਾਲ਼ਿਆਂ ਦੀ ਗਿਣਤੀ ਨਾ ਦੇ ਬਰਾਬਰ ਸੀ !! ਸ਼ਹਿਰ ਵਿੱਚ ਦੁੱਧ ਤੇ ਸਬਜ਼ੀਆਂ ਦੀ ਸਪਲਾਈ ਵੀ ਬੰਦ ਸੀ !! ਟੈਲੀਫੂਨ ਸਰਵਿਸ ਵੀ ਬੰਦ  ਕਰ ਦਿੱਤੀ ਗਈ !! ਵਿਦੇਸ਼ੀ ਪਤਰਕਾਰਾਂ ਨੂੰ ਪੰਜਾਬ ਛੱਡ ਦੇਣ ਦਾ ਹੁਕਮ ਸੀ !

ਦਰਬਾਰ ਸਾਹਿਬ ਦੇ ਵਾਹਰੋਂ ਪਬਲਿਕ ਰਿਲੇਸ਼ਨ ਵੱਲੋਂ ਅੰਦਰ ਦੇ ਲੋਕਾਂ  ਨੂੰ ਸਰੈਡਰ ਕਰਨ ਲਈ ਆਖਿਆ ਜਾ ਰਿਹਾ ਸੀ !!

ਲਾਉਡ ਸਪੀਕਰ ਦੀ ਬਹੁਤ ਘੱਟ ਆਵਾਜ ਅੰਦਿਰ ਜਾ ਰਹੀ ਸੀ, ਇਸੇ ਕਰਕੇ ਬਹੁਤੇ ਲੋਕ ਬਾਹਰ ਨਹੀਂ ਆਏ !!

ਸਰਦਾਰ ਗੁਰਦਿਆਲ ਸਿੰਘ ਪੰਧੇਰ, ਉਸ ਸਮੇਂ ਦੇ ਡੀ ਆਈ ਜੀ, ਬੀ ਐਸ ਐਫ, ਅੰਮਿ੍ਰਤਸਰ, ਵੱਲੋਂ ਜਰਨਲ ਕੇ ਐਸ ਬਰਾੜ ਦੇ ਹੁਕਮਾਂ ਨੂੰ ਵਿਚਾਰਨ ਦੀ ਗੱਲ ਕਹਿਣ ਤੇ ਹੀ ਕਾਰਵਾਈ ਕਰ ਦਿੱਤੀ ਗਈ !! ਫੌਜ ਹਮਲੇ ਦੀ ਕਾਹਲੀ ਵਿੱਚ ਸੀ ਸ਼ਾਇਦ ਬਰਾੜ ਸਾਹਿਬ ਦੂਜੇ ਵਿਆਹ ਦਾ ਹਨੀਮੂਨ ਵਿੱਚੇ ਛੱਡ ਕੇ ਮੇਰਠ ਤੋਂ ਆਏ ਸਨ !!

ਸ਼੍ਰੀ ਅਪਾਰ ਸਿੰਘ ਬਾਜਵਾ ਡੀ ਐਸ ਪੀ ਸਿਟੀ ਅੰਮ੍ਰਿਤਸਰ ਨੂੰ ਦਰਬਾਰ ਸਾਹਿਬ ਅੰਦਿਰ ਸੰਤ ਭਿੰਡਰਾਵਾਲੇ ਨੂੰ ਮਨਾਉਣ ਲਈ ਭੇਜੀਆ ਗਿਆ, ਪਰ ਉਹ  ਅਕਾਲੀ ਦਲ ਦੇ ਦਫਤਰ ਤੋਂ ਅੱਗੇ ਨਾ ਜਾ ਸਕਿਆ !! ਕੇਂਦਰੀ ਖੁਫੀਆ ਏਜੰਸੀ ਦੇ ਅਧਿਕਾਰੀ ਵੀ ਟੈਲੀਫੂਨ ਬੰਦ ਹੋਣ ਕਰਕੇ ਸੰਤ ਭਿੰਡਰਾਵਾਲੇ ਨਾਲ ਸੰਪਰਕ ਕਰ ਸਕੇ !  ਜਥੇਦਾਰ ਗੁਰਚਰਨ ਸਿੰਘ ਟੌਹੜਾ ਵੀ ਸੰਤ ਜਰਨੈਲ ਸਿੰਘ ਤੱਕ ਪਹੁੰਚ ਨਹੀਂ ਕਰ ਸਕੇ !

ਸਰਦਾਰ ਮਨਜੀਤ ਸਿੰਘ ਤਰਨ ਤਾਰਨੀ ਸੰਤ  ਹਰਚੰਦ ਸਿੰਘ ਲੋਗੋਵਾਲ ਦੇ ਕਰੀਬੀਆਂ ਵਿੱਚ ਦਰਬਾਰ ਸਾਹਿਬ ਅੰਦਿਰ ਸਨ, ਟੈਲੀਫੂਨ ਸੁਨਣ ਦੀ ਜ਼ੁੰਮੇਵਾਰੀ ਤੇ ਤਾਲਮੇਲ ਦਾ ਕੰਮ ਵਿੱਚ ਸਹਿਯੋਗ ਕਰਦੇ ਸਨ !!

ਗੋਲੀ ਵਾਹਰੋ ਫੌਜ ਵੱਲੋਂ  ਚਲ  ਰਹੀ ਸੀ , ਅੰਦਰੋਂ ਜਬਾਬ ਘੱਟ ਸੀ ਸ਼ਾਇਦ ਗੋਲੀ ਸਿੱਕਾ ਬਚਾਉਣ ਦੀ ਨੀਤੀ ਸੀ !!

ਅਜੀਬ ਇਤਿਫਾਕ ਹੈ ਕਿ ਸੰਤ ਜਰਨੈਲ ਸਿੰਘ ਨੂੰ ਸਰਡੰਰ ਕਰਾਉਣ ਜਾ ਗਿਰਫਤਾਰ ਕਰਨ ਲਈ ਫੌਜ ਤਿਆਰੀ ਕਰ ਰਹੀ ਸੀ, ਉਸਦੇ ਵਿਰੁੱਧ ਮੁਕੱਦਮਾ ਕੀ ਸੀ ?

1981 ਵਿੱਚ ਅਸਲਾ ਜਮਾਂ ਨਾ ਕਰਾਉਣ ਵਾਲੇ ਕੇਸ ਦੀ ਮੈਂ ਤਫ਼ਤੀਸ਼ ਕੀਤੀ, ਉਹ ਰਿਕਾਰਡ ਮੁਤਾਬਕ ਝੂਠਾ ਸੀ, ਕਿਉਕੀ ਉਸ ਲਸੰਸ ਤੇ ਕੋਈ ਹਥਿਆਰ ਖ਼ਰੀਦਿਆ ਹੀ ਨਹੀਂ ਸੀ ਗਿਆ !

ਲਾਲਾ ਜਗਤ ਨਰਾਇਣ ਕਤਲ ਕੇਸ ਵਿੱਚ ਚੰਦੋ ਕਲਾਂ ਬੱਸਾਂ ਸਾੜੀਆਂ ਗਇਆ, ਸੰਤ ਜਰਨੈਲ ਸਿੰਘ ਨੂੰ ਗ੍ਰਿਫ਼ਤਾਰ ਕਰਨ ਲ਼ਈ , ਅਗਲੇ ਦਿਨ ਗਿਰਫਤਾਰੀ ਕਰਨ ਲਈ , ਮਿਹਤੇ ਸੱਤ ਦਿਨ ਦੇ ਦਿੱਤੇ,  20 ਸਤੰਬਰ 1981 ਨੂੰ ਗਿਰਫਤਾਰੀ ਸਮੇਂ , 12 ਤੋਂ ਵੱਧ ਬੰਦੇ ਪੁਲਿਸ ਗੋਲੀ ਨਾਲ ਮਾਰ ਕੇ, 15 ਅਕਤੂਬਰ 1981 ਨੂੰ ਰਿਹਾ ਕਰ ਦਿੱਤਾ  ਕਿਉਕੀ ਕੋਈ ਸਬੂਤ ਪੁਲਿਸ ਪੇਸ਼ ਨਹੀਂ ਕਰ ਸਕੀ !! ਬਿਨਾ ਸਬੂਤਾਂ ਤੋਂ ਗ੍ਰਿਫ਼ਤਾਰੀ ਤੇ ਫੇਰ ਬਿਨਾ ਚਾਲਾਨ ਪੇਸ਼ ਕੀਤੇ  ਰਿਹਾਈ,  ਇਹ ਸੀ ਸਰਕਾਰੀ ਤੰਤਰ ਦੀ ਯੋਗਤਾ ,ਘੱਲੂਘਾਰਾ ਕਰਨ ਦੀ ਤਿਆਰੀ  ਤੇ ਮੁੱਖ ਦੋਸ਼ੀ ਵਿਰੁੱਧ ਮੁਕੱਦਮਾ ਇਕ ਵੀ ਨਹੀਂ ?

ਰਾਜਨੀਤੀ ਵੱਲ ਗੱਲ ਬਾਤ ਕਰਦੇ ਕਰਦੇ, ਇਕ ਦਮ ਫੌਜ ਦੀ ਚੜਾਈ ਇਕ ਵੀ ਮੰਗ ਕੇਦੰਰ ਸਰਕਾਰ ਨੇ ਮੰਨ ਕੇ , ਮਾਹੌਲ ਸ਼ਾਤਂ ਕਰਨ ਵੱਲ ਕੌਈ ਉੱਦਮ ਨਹੀਂ ਕੀਤਾ !!

ਇਹ ਸਵਾਲ ਆਉਣ ਵਾਲੀ ਪੀੜੀ ਲਈ ਬਣੇ ਰਹਿਣਗੇ !!

4 ਜੂਨ 1984

ਸੋਮਵਾਰ 4 ਜੂਨ 1984 ਨੂੰ  ਦਰਬਾਰ ਸਾਹਿਬ ਵੱਲ ਫੌਜ ਨੇ ਮੋਰਟਾਰ ਤੇ ਲਾਇਟ ਮਸ਼ੀਨ ਗਨਾਂ ਨਾਲ ਜਬਰ ਦਸਤ ਫਾਇਰਿੰਗ  ਸਵੇਰੇ 4 ਵਜੇ ਸ਼ੁਰੂ ਕਰ ਦਿੱਤੀ !! ਜਰਨਲ ਸ਼ਬੇਗ ਸਿੰਘ ਨੇ ਦਰਬਾਰ ਸਾਹਿਬ ਸਮੂਹ ਦੀਆ ਉਚੀਆ ਬਿਲਡਿੰਗਾਂ ਤੇ ਚਾਰੇ ਪਾਸੇ ਪੱਕੀ ਮੋਰਚਾ ਬੰਦੀ ਕੀਤੀ ਹੋਈ ਸੀ !! ਹੇਠ ਕਮਰਿਆਂ ਵਿੱਚੋਂ ਵੀ  ਖਾੜਕੂਆ ਵੱਲੋਂ ਫਾਇਰਿੰਗ ਹੋ ਰਹੀ ਸੀ !!

ਬੁੰਗਾ ਰਾਮਗੜੀਆ ਤੇ  ਗੁਰੂ ਨਾਨਕ ਨਿਵਾਸ ਦੇ ਪਿੱਛੇ ਪਾਣੀ ਦੀ ਟੈਂਕੀ ਤੇ ਮੋਰਟਾਰ ਗੰਨ ਨਾਲ ਹਮਲਾ ਕੀਤਾ ਜਾ ਰਿਹਾ ਸੀ ! ਇਤਿਹਾਸਿਕ ਬੁੰਗੇ ਨੂੰ ਕਾਫ਼ੀ ਨੁਕਸਾਨ ਪੁੱਜਿਆ !!

ਫ਼ੌਜੀ ਕਮਾਡੋਂ ਪਰਿਕਰਮਾ ਵਿੱਚ ਉਤਰਦੇ ਹੀ ਗੋਲ਼ੀਆਂ ਦਾ ਸ਼ਿਕਾਰ ਹੋਣ ਲੱਗ ਪਏ !! ਦੋਵੈ ਪਾਸੇ ਭਾਰੀ  ਜਾਨੀ ਨੁਕਸਾਨ ਹੋ ਰਿਹਾ ਸੀ !!

ਸੰਤ ਜਰਨੈਲ ਸਿੰਘ, ਜਰਨਲ ਸ਼ੁਬੇਗ ਸਿੰਘ, ਭਾਈ ਅਮਰੀਕ ਸਿੰਘ ਆਦਿ ਸ਼੍ਰੀ ਅਕਾਲ ਤਖਤ ਸਾਹਿਬ ਵੱਲ ਮੋਰਚਾ ਲਾ ਕੇ ਬੈਠੇ ਸਨ !! ਸੰਤ ਹਰਚੰਦ ਸਿੰਘ ਲੋੰਗੋਵਾਲ, ਜਥੇਦਾਰ ਗੁਰਚਰਨ ਸਿੰਘ ਟੌਹੜਾ, ਬਲਵੰਤ ਸਿੰਘ ਰਾਮੂਵਾਲੀਆ, ਮਨਜੀਤ ਸਿੰਘ ਤਰਨਤਾਰਨੀ, ਅਬਨਾਸ਼ੀ ਸਿੰਘ ਆਦਿ, ਟੌਹੜਾ ਸਾਹਿਬ ਦੀ ਰਹਾਇਸ਼ ਵਿੱਚ ਸਨ !!

ਖਾੜਕੂ ਫੌਜ ਦਾ ਮੁਕਾਬਲਾ ਕਰ ਰਹੇ ਸਨ, ਅਕਾਲੀ ਆਗੂ ਦੋਹਰੀ ਮਾਰ ਥੱਲੇ ਸਨ !! ਮਨੁੱਖਤਾ ਦਾ ਘਾਣ ਹੋ ਰਿਹਾ ਸੀ !!

ਸੁਖਦੇਵ ਸਿੰਘ ਬੱਬਰ, ਮੋਹਣ ਸਿੰਘ ਬਜਾਜ ਆਦਿ ਬੱਬਰ ਗਲੀ ਬਾਗ਼ਬਾਲੀ ਵੱਲੋਂ ਪਹਿਲਾ ਹੀ ਖਿਸਕ ਗਏ ਸਨ !!

ਇੰਦਰਜੀਤ ਸਿੰਘ ਬਾਗ਼ੀ ਵਰਦੀਆਂ ਗੋਲ਼ੀਆਂ ਵਿੱਚ ਬੀਬੀ ਅਮਰਜੀਤ ਕੋਰ ਨੂੰ  ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਰਦਾਰ ਗੁਰਚਰਨ ਸਿੰਘ ਟੌਹੜਾ ਦੀ ਰਹਾਇਸ਼ ਤੱਕ ਸ਼ਾਮ ਨੂੰ ਲੈ ਆਇਆ !!

ਫ਼ੌਜੀ ਅਫਸਰਾਂ ਦੇ 2 ਘੰਟੇ ਵਿੱਚ  ਸੰਤ ਜਰਨੈਲ ਸਿੰਘ ਤੇ ਸਾਥੀਆਂ ਨੂੰ ਕਾਬੂ ਕਰਨ ਦੇ ਦਮਗਜੇ ਸਹੀ ਸਾਬੁਤ ਨਹੀਂ ਹੋਏ !!

ਫੌਜ ਸਾਰੇ ਪੰਜਾਬ ਵਿੱਚ ਕਾਰਵਾਈ ਕਰ ਰਹੀ ਸੀ 40 ਤੋਂ ਵੱਧ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੀ ਤਾਲਾਸ਼ੀ , ਗ੍ਰਿਫ਼ਤਾਰੀਆਂ ਤੇ ਮੁਕਾਬਲਿਆਂ ਵਿੱਚ ਲੋਕ ਮਰ ਰਹੇ ਸਨ !!

ਬਾਹਰ ਕਰਫਿਉ ਦੀ ਸਖ਼ਤੀ ਸੀ ਤੇ ਅੰਦਿਰ ਗੋਲ਼ੀਆਂ ਨਾਲ ਸਭ ਨੂੰ ਅੰਦਿਰ ਰਹਿਣ ਲਈ ਮਜਬੂਰ ਕੀਤਾ ਜਾ ਰਿਹਾ ਸੀ , ਇਸੇ ਤਰਾ ਹੀ ਚਲ ਰਿਹਾ ਸੀ !!

ਪੁਲਿਸ , ਸੀ ਆਰ ਪੀ ਤੇ ਬੀ ਐਸ ਐਫ ਫੌਜ ਥੱਲੇ ਕੰਮ ਕਰ ਰਹੀ ਸੀ, ਸਿਵਲ ਪ੍ਰਸ਼ਾਸਨ ਵੀ ਫੌਜ ਦੀ ਹਰ ਤਰਾਂ ਮਦਦ ਕਰ ਰਿਹਾ ਸੀ !!

ਇਸ ਦਿਨ ਮਰਨ ਵਾਲ਼ਿਆਂ ਦੀ ਗਿਣਤੀ 100 ਤੋਂ ਟੱਪ ਗਈ ਸੀ !!

Destruction of Akal Takth

5 ਜੂਨ 1984

5 ਜੂਨ 1984 ਦਿਨ ਮੰਗਲ਼ਵਾਰ ਸਵੇਰੇ ਤੋਂ ਫੌਜ, ਸੀ ਆਰ ਪੀ ਤੇ ਬੀ ਐਸ ਐਫ ਵੱਲੋਂ ਦਰਬਾਰ ਸਾਹਿਬ ਦੇ ਨੇੜੇ ਅੰਦਰ ਤੇ ਬਾਹਰਲੀਆਂ ਇਮਾਰਤਾਂ ਵੱਲ ਫਾਇਰਿੰਗ ਕੀਤੀ ਜਾ ਰਹੀ, 25 ਪਾਉੰਡਰ ਮੋਰਟਾਰ ਗੰਨਾ ਤੇ ਮਸ਼ੀਨ ਗੰਨਾ ਵੀ ਚਲ ਰਹੀਆਂ ਸਨ !!

ਇਸ ਜ਼ਬਰਦਸਤ ਹਮਲੇ ਨਾਲ ਬ੍ਰਹਮਬੂਟਾ ਅਖਾੜਾ ਜੋ ਸ਼੍ਰੀ ਗੁਰੂ ਰਾਮ ਦਾਸ ਲੰਗਰ ਦੇ ਨੇੜੇ ਹੈ ਤੇ ਟੈਪੰਲ ਵਿਅਉ ਹੋਟਲ ਤੇ ਫੌਜ ਦਾ ਕਬਜ਼ਾ ਹੋ ਗਿਆ, ਖਾੜਕੂ ਜਾ ਤਾ ਮਾਰੇ ਗਏ ਜਾ ਪਰਿਕਰਮਾ ਵੱਲ ਲੁਕ ਛੁਪ ਕੇ  ਨਿਕਲ ਗਏ !!

ਪਾਣੀ ਵਾਲੀ ਟੈਂਕੀ ਵਾਲਾ ਤੇ ਬੂੰਗਾ ਰਾਮਗੜੀਆ ਦਾ ਮੋਰਚਾ ਵੀ ਟੁੱਟ ਚੁੱਕਾ ਸੀ !!

ਸ਼੍ਰੀ ਹਰਿਮੰਦਰ ਸਾਹਿਬ ਅੰਦਿਰ ਦੇ ਗ੍ਰੰਥੀ ਸਿੰਘ ਭੁੱਖੇ ਭਾਣੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਨਿਭਾ ਰਹੇ ਸਨ, ਸ਼ਰਧਾਲੂ ਕੋਈ ਵੀ ਉੱਥੇ ਪੁੱਜ ਨਹੀਂ ਸੀ ਸਕਦਾ !!

ਧਰਮ-ਯੁੱਧ ਮੋਰਚੇ ਵਿੱਚ ਗਿ੍ਰਫਤਾਰੀ ਦੇਣ ਲਈ ਇਕ ਜਥਾ ਮਾਲਬੇ ਤੋਂ ਗੁਰੂ ਰਾਮ ਦਾਸ ਸਰਾਂ ਵਿੱਚ ਠਹਿਰਾਇਆ ਹੋਇਆ ਸੀ! ਬਹੁਤ ਸਾਰੇ ਸ਼ਰਧਾਲੂ ਵੀ ਸਰਾਵਾਂ ਵਿੱਚ ਸਨ!! ਫੌਜ ਦੀਆ ਗੋਲ਼ੀਆਂ ਨਾਲ ਮਰਨ ਵਾਲ਼ਿਆਂ ਵਿੱਚ ਵੱਡੀ ਗਿਣਤੀ ਉਨਾ ਦੀ  ਹੀ ਸੀ!!

ਸਭ ਤੋਂ ਵੱਡੀ ਸਮੱਸਿਆ ਰੋਟੀ ਪਾਣੀ ਦੀ ਸੀ, ਜੂਨ ਦੀ ਤਪਦੀ ਗਰਮੀ ਵਿੱਚ ਪਿਆਸ ਨਾਲ ਹਰ ਵਿਅਕਤੀ ਔਖਾ ਸੀ !! ਜਥੇਦਾਰ ਟੌਹੜਾ, ਸੰਤ ਲੋੰਗੋਵਾਲ ਤੇ ਉਨਾ ਦੇ ਸਾਥੀ ਵੀ ਪਾਣੀ ਲਈ ਤੜਪ ਰਹੇ ਸਨ !! ਸ਼ਰਧਾਲੂਆ ਨਾਲ ਆਏ ਛੋਟੇ ਬਚਿਆ ਦੀ ਹਾਲਤ ਬਹੁਤ ਮਾੜੀ ਸੀ , ਭੁੱਖਿਆਂ ਨੂੰ ਵੀ ਦੋ ਦਿਨ ਹੋ ਗਏ ਸਨ !!

ਹੁਣ ਲੜਾਈ ਆਰ ਪਾਰ ਦੀ ਹੋ ਰਹੀ ਸੀ !! ਪਰਿਕਰਮਾ ਵਿੱਚ ਰਾਤ ਦੇ ਹਨੇਰੇ ਵਿੱਚ ਦਾਖਲ ਹੋ ਰਹੇ ਕਮਾੰਡੋ ਕਮਰਿਆਂ ਵਿੱਚ ਬੈਠੇ ਖਾੜਕੂਆ ਦੀ। ਗੋਲੀ ਦਾ ਸ਼ਿਕਾਰ ਹੋ ਰਹੇ ਸਨ !!

ਦੁਪਹਿਰ ਤੋਂ ਬਾਦ ਸੰਤ ਜਰਨੈਲ ਸਿੰਘ ਵੱਲੋਂ ਭੇਜੇ ਚਾਰ ਸਿੰਘ ਸੰਤ ਲੋਗੋਵਾਲ ਤੇ ਜਥੇਦਾਰ ਟੌਹੜਾ ਦੇ ਕਮਰੇ ਵਿੱਚ ਪੁੱਜੇ ਤੇ ਉਨਾ ਨੇ ਸੰਤ ਜਰਨੈਲ ਸਿੰਘ ਦਾ ਸੁਨੇਹਾ ਦਿੱਤਾ, ਕਿ ਸੰਤਾ ਨੇ ਆਖਿਆ ਹੈ  “ਕਿ ਅਕਾਲੀ ਆਗੂ ਖਾਲਿਸਤਾਨ ਦਾ ਐਲਾਨ ਕਰ ਦੇਣ, ਫੇਰ ਪਾਕਿਸਤਾਨ ਮਦਦ ਤੇ ਆ ਜਾਵੇਗਾ,“ ਸੰਤ ਲੋਗੋਵਾਲ ਤਾ ਚੁੱਪ ਰਹੇ , ਪਰ ਜਥੇਦਾਰ ਟੌਹੜਾ ਨੇ ਜਬਾਬ ਦਿੱਤਾ ਕਿ “ਟੈਲੀਫੂਨ  ਕੱਟ ਦਿੱਤੇ ਗਏ ਹਨ, ਪ੍ਰੈਸ ਨਾਲ ਤਿੰਨ ਦਿਨ ਦਾ ਸੰਪਰਕ ਨਹੀਂ ਹੈ, ਅਸੀਂ ਇਹ ਬਿਆਨ ਦੇਣ ਵਿੱਚ ਅਸਮਰਥ ਹਾਂ, ਸੰਤਾ ਨੂੰ ਸੁਨੇਹਾ ਦੇ ਦਿਉ ਕਿ ਉਹ ਖਾਲਿਸਤਾਨ ਦਾ ਐਲਾਨ ਕਰ ਦੇਣ ਅਕਾਲੀ ਦਲ ਤੁਹਾਡੇ ਨਾਲ ਹੈ“ ਨੋਜਵਾਨ ਵਾਪਸ ਚਲੇ ਗਏ !!

ਦੋਵੈ ਵੱਡੇ ਲੀਡਰ ਤਾ ਇਸ ਸੰਸਾਰ ਵਿੱਚ ਨਹੀਂ ਪਰ , ਸਰਦਾਰ ਬਲਵੰਤ ਸਿੰਘ ਰਾਮੂਵਾਲੀਆ ਤੇ ਸਰਦਾਰ ਮਨਜੀਤ ਸਿੰਘ ਤਰਨਤਾਰਨੀ ਤੇ ਬੀਬੀ ਅਮਰ ਜੀਤ ਕੌਰ ਤੇ ਹੋਰ ਇਸਦੇ ਗਵਾਹ ਅਜੇ ਮੌਜੂਦ ਹਨ !! ਘਰਾਂ ਵਿੱਚ ਕੈਦ ਪੰਜਾਬ ਫੌਜ ਦੀ ਗੌਲ਼ੀ ਤੋਂ ਡਰਦਾ ਸਹਿਮਿਆ ਹੋਇਆ ਬੈਠਾ ਸੀ !

ਇਸ ਸਾਰੇ  ਘਟਨਾ ਕ੍ਰਮ ਲਈ ਕੋਣ ਜ਼ੁੰਮੇਵਾਰ ਸੀ, ਕੇੰਦਰ  ਦੀ ਉਸ ਸਮੇਂ ਦੀ ਸਰਕਾਰ, ਮੌਕਾ ਪ੍ਰਸਤ ਰਾਜਸੀ ਆਗੂ ਕਿ ਵਿਦੇਸ਼ੀ ਤਾਕਤਾਂ ? ਇਹ ਸਵਾਲਾਂ ਦੇ ਜਬਾਬ  ਇਤਿਹਾਸ ਤੇ ਆਉਣ ਵਾਲ਼ੀਆਂ ਨਸਲਾਂ ਜ਼ਰੂਰ ਮੰਗਣਗੀਆਂ !! ਗੱਲ ਇਹ ਵੀ ਹੋਵੇਗੀ ਕਿ ਇਸ ਦੀ ਭਰਪਾਈ ਲਈ ਕੌਮੀ ਆਗੂਆਂ ਨੇ ਕੀ ਉੱਦਮ ਕੀਤਾ ?

6 ਜੂਨ 1984

6 ਜੂਨ 1984 ਬੁੱਧਵਾਰ ਸਵੇਰ ਤੱਕ, ਫੌਜ ਨੇ ਸਾਰੀ 5 ਜੂਨ ਰਾਤ  ਤੋਂ ਜਾਰੀ ਹਮਲੇ ਨਾਲ ਦਰਬਾਰ ਸਾਹਿਬ ਦੇ ਨਾਲ ਲੱਗਦੀਆਂ ਬਿਲਡਿੰਗਾਂ ਤੇ ਕਬਜ਼ਾ ਕਰ ਲਿਆ ਸੀ !!

ਅੱਧੀ ਰਾਤ ਆਰਮਡ ਪਰਸਨਲ ਕੈਰੀਅਰ ਵੇਹੀਕਲ ਦੇ ਤਬਾਹ ਹੋਣ ਨਾਲ ਕੇੰਦਰ ਦੀ ਮਨਜ਼ੂਰੀ ਨਾਲ ਫੌਜ ਨੇ ਟੈਂਕ ਅੰਦਿਰ ਲਿਆ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਡਾ ਹਿੱਸਾ ਢਾਹ ਦਿੱਤਾ, ਇਸ ਦੇ ਨਾਲ ਹੀ ਸੰਤ ਜਰਨੈਲ ਸਿੰਘ, ਭਾਈ ਅਮਰੀਕ ਸਿੰਘ, ਜਨਰਲ ਸ਼ੁਬੇਗ ਸਿੰਘ ਆਦਿ ਵੱਡੇ ਆਗੂ ਵੀ ਸ਼ਹੀਦ ਹੋ ਗਏ !!

ਇਕ ਦੋ ਨੋਜਵਾਨਾ ਵੱਲੋਂ  ਗੋਲ਼ੀਆਂ ਚਲਾਉਣ ਦੇ ਜਬਾਬ ਵਿੱਚ ਗੁਰੂ ਰਾਮ ਦਾਸ ਸਰਾਂ ਵਿੱਚ ਠਹਿਰੇ ਬਹੁਤ ਯਾਤਰੂ ਮਾਰ ਦਿੱਤੇ !!

ਹੱਥ ਖੜੇ ਕਰਨ ਵਾਲ਼ਿਆਂ ਵਿੱਚੋਂ ਵੀ ਬਹੁਤ ਕੰਧ ਨਾਲ ਖੜੇ ਕਰਕੇ ਗੋਲ਼ੀਆਂ ਦਾ ਸ਼ਿਕਾਰ ਬਣਾ ਦਿੱਤਾ !!

ਮਰਨ ਵਾਲ਼ਿਆਂ ਦੀ ਗਿਣਤੀ ਆਪਣੇ ਆਪਣੇ ਅੰਦਾਜ਼ੇ ਹਨ, ਪਰ ਜਦੋਂ ਅਨੁਸ਼ਾਸਨ ਵਿੱਚ ਕੰਮ ਕਰਨ ਵਾਲੀ ਫੌਜ ਭਾਵੁਕ ਹੋ ਕੇ ਹੱਥ ਖੜੇ ਕਰਨ ਵਾਲ਼ਿਆਂ ਤੇ ਨਿਹੱਥਿਆਂ ਨੂੰ ਗੋਲ਼ੀਆਂ ਨਾਲ ਭੁੰਨ ਦੇਵੇ ਤਾ ਕਾਨੂੰਨ ਦੀ ਇਜ਼ਤ ਤਾ ਕਿਸੇ ਵੀ ਨਹੀਂ ਕੀਤੀ ?

ਦੋ ਹਜ਼ਾਰ ਤੋਂ ਵੱਧ ਔਰਤਾਂ ਤੇ ਮਰਦ ਬੱਚੇ ਪਿਆਸ ਨਾਲ ਤੜਫਦੇ ਬਨੇ ਹੋਏ ਸਨ , ਚਾਰ ਦਿਨ ਪਿਆਸੇ ਰਹਿਣਾ ਬੜਾ ਮੁਸ਼ਕਲ ਕੰਮ ਸੀ !!

ਸੰਤ ਹਰਚੰਦ ਸਿੰਘ ਲੋਗੋਵਾਲ, ਜਥੇਦਾਰ ਗੁਰਚਰਨ ਸਿੰਘ ਟੌਹੜਾ, ਸਰਦਾਰ ਮਨਜੀਤ ਸਿੰਘ ਤਰਨ ਤਾਰਨੀ, ਦਰਸ਼ਨ ਸਿੰਘ ਈਸਾਪੁਰ, ਅਬਨਾਸ਼ੀ ਸਿੰਘ ਤੇ ਬੀਬੀ ਅਮਰਜੀਤ ਕੌਰ ਗਿਰਫਤਾਰ ਕਰ ਲਏ ਗਏ !! ਕਾਬੂ ਤਾ ਸਰਦਾਰ ਬਲਵੰਤ ਸਿੰਘ ਰਾਮੂਵਾਲਿਆ ਵੀ ਕਰ ਲਏ ਸਨ ਪਰ ਗਿਰਫਤਾਰ ਕਿਉ ਨਹੀਂ ਹੋਏ ? ਇਹ ਭੇਦ ਉਹ ਹੀ ਦਸ ਸਕਦੇ ਹਨ !!

ਮਹਿਲ ਸਿੰਘ ਬੱਬਰ ਨੇ ਪਾਕਿਸਤਾਨ ਵਿੱਚ ਇਕ ਸਿੱਖ ਜਥੇ ਦੇ ਆਗੂ ਨੂੰ ਦਸਿਆ ਸੀ ਕਿ ਉਹ ਏਅਰ ਫੋਰਸ ਵਿੱਚੋਂ ਰਿਟਾਇਰ ਹਨ ਤੇ ਵਾਇਰਲੈਸ ਕਰਨਾ ਜਾਣਦੇ ਹਨ !! ਸੰਤ ਜਰਨੈਲ ਸਿੰਘ ਨੇ ਉਸਨੂ ਪਾਕਿਸਤਾਨ ਨੂੰ ਵਾਇਰਲੈਸ ਕਰਨ ਲਈ ਆਖਿਆ ਸੀ ਪਰ ਫ੍ਰੀਕੁਅੰਸੀ ਕਿਸੇ ਨੂੰ ਪਤਾ ਨਹੀਂ ਸੀ !!

ਭਾਈ ਮਨਜੀਤ ਸਿੰਘ ਆਦਿ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਦੀ ਲਿਸਟ ਵਿੱਚ ਨਾਂ ਲਿਖਵਾ ਕੇ ਫੌਜ ਨੂੰ ਚਕਮਾ ਦੇ ਕੇ ਗਿਰਫਤਾਰ ਹੋ ਗਏ !! ਛੋਟੀ ਮੋਟੀ ਲੜਾਈ ਤਾ ਦੋ ਦਿਨ ਹੋਰ ਚਲੀ ਪਰ ਧਰਮ ਯੁੱਧ ਮੋਰਚੇ ਦਾ ਦੁਖਦ ਅੰਤ ਹੋ ਗਿਆ !! ਕੌਮੀ ਨੁਕਸਾਨ ਦਾ ਕੌਈ ਮਾਪ ਦੰਡ ਨਹੀਂ ਪਰ ਕੌਮੀ ਆਗੂਆ ਦੀ ਦੂਰ ਅੰਦੇਸ਼ੀ ਤੇ ਕੌਮ ਨੂੰ ਸਕੰਟ ਵਿੱਚੋਂ ਬਚਾਉਣ ਲਈ ਬਹਾਦੁਰੀ ਕਿਧਰੇ ਨਜ਼ਰ ਨਹੀਂ ਆਈ !!

ਸ਼੍ਰੀ ਮਤੀ ਇੰਦਰਾ ਗਾਂਧੀ ਨੇ ਅਕਤੂਬਰ ਨਬੰਵਰ 1983 ਵਿੱਚ ਅਕਾਲੀ ਆਗੂਆ ਨਾਲ ਇਕ ਮੀਟਿੰਗ ਵਿੱਚ ਫੌਜ ਦਰਬਾਰ ਸਾਹਿਬ ਅੰਦਿਰ ਭੇਜਣ ਦੀ ਧਮਕੀ ਦੇ ਦਿੱਤੀ ਸੀ, ਜਥੇਦਾਰ ਟੌਹੜਾ ਨੇ ਇਸ ਵਾਰੇ ਮਤਾ ਵੀ ਐਸ ਜੀ ਪੀ ਸੀ ਵੱਲੋਂ ਪਾ ਦਿੱਤਾ ਸੀ !! ਪਰ ਕੌਮੀ ਨੀਤੀ ਕੋਈ ਨਹੀਂ ਬਣਾਈ !!

ਸੰਤ ਲੋਗੋਵਾਲ ਨੂੰ ਉਹਨਾਂ ਦੀ ਜਾਨ ਨੂੰ ਖਾੜਕੂਆ ਵੱਲੋਂ ਖ਼ਤਰੇ ਵਾਰੇ ਦਸਿਆ ਸੀ ਤੇ ਗਿਰਫਤਾਰੀ ਦੇ ਕੇ ਮੋਰਚਾ ਖਤਮ ਕਰਨ ਦੀ ਸਲਾਹ 15 ਮਈ ਨੇੜੇ ਹੀ ਦਿੱਤੀ ਗਈ ਸੀ, ਪਰ ਉਨਾ ਕੇੰਦੰਰੀ ਗ੍ਰਿਹ ਮੰਤਰੀ ਦੀ ਇਕ ਚਿੱਠੀ ਵਿਖਾਈ ਜਿਸ ਵਿੱਚ ਜਲਦੀ ਹੀ ਧਾਰਮਿਕ ਮੰਗਾ ਮਨ ਲੈਣ ਦੀ ਗੱਲ ਕੀਤੀ ਗਈ ਸੀ !! ਇਹ ਊਠ ਦਾ ਬੁਲ ਕਦੇ ਵੀ ਨਹੀਂ ਢਿਗਿਆ !! ਕਿਉਕੀ ਇਸ ਮੰਗਾ ਮੰਨਣ ਤੋਂ ਵਾਦ ਜੈਕਾਰੇ ਮਾਰਦੇ ਉਨਾ ਦਾ ਵਾਹਰ ਨਿਕਲਣ ਦਾ ਮਨਸੂਬਾ ਸੀ !!

ਇਹ ਵੱਡੇ ਕੌਮੀ ਨੁਕਸਾਨ ਦੀ ਪ੍ਰਾਪਤੀ ਕੀ ਹੋਈ?  ਅੱਜ ਵੀ ਧਾਰਮਿਕ ਤੇ ਰਾਜਨੀਤਿਕ ਆਗੂ , ਛੇ ਜੂਨ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫ਼ਸੀਲ ਤੋਂ ਭਾਸ਼ਨ , ਅੰਦਿਰ ਅਖੰਡ ਪਾਠ ਤੇ ਬਾਹਰ ਖਾਲਿਸਤਾਨ ਦੇ ਨਾਰੇ ਮਾਰ ਕੇ ਹਰ ਸਾਲ ਪੁਲਿਸ ਨੂੰ ਦਰਬਾਰ ਸਾਹਿਬ ਅੰਦਿਰ ਆਉਣ ਦਾ ਮੌਕਾ ਦਿੰਦੇ ਹਨ !! 364 ਦਿਨ ਸੁੱਤੇ ਰਹਿੰਦੇ ਹਨ !!

ਖਾਲਿਸਤਾਨ ਦੇ ਬਿਨਾ ਨਿਤੀ ਨਾਰੇ ਮਾਰਦੇ , ਪੰਜਾਬ ਨੂੰ ਖਾਲ਼ੀ – ਸਥਾਨ ਬਣਾਉਣ ਵੱਲ ਤੁਰੇ ਲੱਗਦੇ ਹਾਂ , ਪੰਜਾਬ ਵਸਦੇ ਸਿੱਖ ਭਾਈਚਾਰੇ ਦੀ ਕੀ ਰਾਏ ਹੈ ? ਨਾ ਵਿੱਦਿਆ ਹੈ ਨਾ ਰੋਜ਼ਗਾਰ ਨਾ ਹੀ ਡਾਕਟਰੀ ਸਹੂਲਤਾਂ,  ਬੱਚੇ ਭੱਜੇ ਹਨ ਬਾਹਰ ਨੂੰ ਤੇ ਪੂਰਬੀਏ ਬਣਦੇ ਜਾ ਰਹੇ ਹਨ ਮਾਲਿਕ !!

ਗੁਰਮਿਤ ਤੇ ਗੁਰਮੁਖੀ ਜ਼ਿੰਦਾ ਰੱਖਣ ਲਈ ਉੱਦਮ ਕਰਨਾ ਸਮੇਂ ਦੀ ਮੰਗ ਹੈ !!

7 ਜੂਨ 1984  

7 ਜੂਨ 1984 ਨੂੰ ਸ਼੍ਰੀ ਦਰਬਾਰ ਸਾਹਿਬ ਸਮੂਹ ਵਿੱਚੋਂ ਲਗਭਗ ਖਤਮ ਹੋ ਗਈ ਸੀ, ਪਰ ਲਾਇਬ੍ਰੇਰੀ ਵਿੱਚੋਂ ਲੱਗੀ ਅੱਗ ਦਾ ਧੂੰਆਂ ਕਈ ਦਿਨ ਤੱਕ ਨਿਕਲਦਾ ਰਿਹਾ !! ਪੂਰੇ ਪੰਜਾਬ ਤੇ 36 ਹੋਰ ਗੁਰਦੁਆਰਾ ਸਾਹਿਬਾਨ ਵਿੱਚ ਫ਼ੌਜੀ ਕਾਰਵਾਈ  ਚਲਦੀ ਰਹੀ !!

ਸਿੱਖ ਕੌਮ ਦੇ ਦਿਲ  ਤੇ ਭਾਵਨਾਵਾਂ ਨੂੰ ਲੱਗੇ ਫਟ ਅਜੇ ਤੱਕ ਵੀ ਅੱਲੇ ਹਨ !!

ਬਹੁਤ ਨੋਜਵਾਨ ਪੁਲਿਸ ਤੇ ਫ਼ੌਜੀ ਦਸਤਿਆਂ ਦੇ ਜ਼ੁਲਮ ਦੇ ਸ਼ਿਕਾਰ ਹੋਏ ਤੇ ਕਰੀਬ 400 ਤਾਂ ਬਾਰਡਰ ਪਾਰ ਗੁਆਡੀਂ ਮੁਲਕ ਪੁੱਜ ਗਏ, ਜਿਸ ਪਾਸੋਂ ਦਰਬਾਰ ਸਾਹਿਬ ਹਮਲੇ ਸਮੇਂ, ਭਾਰਤ ਤੇ ਹਮਲਾ ਕਰਨ ਦੀ ਆਸ ਕੀਤੀ ਜਾਂਦੀ ਹੈ !! ਕੁਝ ਅੱਜ ਵੀ ਊਠ ਦੇ ਬੁਲ ਡਿਗਣ ਦਾ ਇਤੰਜਾਰ ਉੱਥੇ ਬੈਠੇ ਕਰ ਰਹੇ ਹਨ !

ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦਾ ਸਵਾਗਤ  ਵੀ ਰਾਜੇ ਸ਼ੀਂਹ ਮੁਕੱਦਮ ਕੁੱਤੇ ਜਾ ਕੁੱਤਾ ਰਾਜ ਬਹਾਲੀਐ ਵਰਗੇ ਸ਼ਬਦਾਂ ਨਾਲ ਹੋਇਆ, ਇਹ ਬਲੂੰਦਰੇ ਹਿਰਦਿਆਂ ਤੋਂ  ਨਿਕਲਦੇ ਹੁੰਝੂ  ਤੇ ਦੁਰਾਅਸੀਸਾਂ ਸਨ !! ਸ਼੍ਰੀ ਅਕਾਲ ਤਖਤ ਦਾ ਢਹ ਢੇਰੀ ਹੋ ਜਾਣਾ ਇਕ ਇਤਿਹਾਸਕ ਗਲਤੀ ਸੀ, ਜਿਸਨੂੰ ਕੌਮ ਮੁਆਫ ਕਰ ਦੇਵੇਗੀ, ਇਸ ਵਾਰੇ ਤਾ ਸੋਚਣਾ ਵੀ ਗਲਤੀ ਹੋਵੇਗੀ !! ਆਸਥਾ ਦੇ ਕੇੰਦਰ ਤੇ ਗੁਰੂ ਸਾਹਿਬਾਨ ਵੱਲੋਂ ਕਰ ਕਮਲਾ ਨਾਲ ਸੇਵਾ ਕਰ ਉਸਾਰੇ ਕੇਵਲ ਇਹ ਹੀ ਦੋ ਸਥਾਨ ਹਨ !!

ਇਹ ਸਮੁੱਚਾ ਘਟਨਾਕ੍ਰਮ ਕੁਝ  ਜ਼ਰੂਰੀ ਸਵਾਲ ਵੀ ਖੜੇ ਕਰਦਾ ਹੈ ?

1,ਕੀ  ਸ਼੍ਰੀ ਦਰਬਾਰ ਸਾਹਿਬ ਤੇ ਇਸ ਫ਼ੌਜੀ ਹਮਲੇ ਤੋਂ ਬਚਿਆ ਜਾ ਸਕਦਾ ਸੀ ?

2, ਇਹ ਘਟਨਾਕ੍ਰਮ ਕਿਵੇਂ ਹੋਇਆ ਤੇ ਭਵਿਖ ਵਿੱਚ ਅਜਿਹਾ ਨਾ ਹੋਵੈ , ਇਸ ਵਾਰੇ ਸੰਬੰਧਤ ਧਿਰਾਂ ਦੀ ਕੀ ਰਣਨੀਤੀ ਬਣੀ ?

3 ,ਇਸ ਨਾਲ ਸੰਬੰਧਤ ਧਿਰਾਂ ਨੇ ਕੀ ਪ੍ਰਾਪਤੀ ਕੀਤੀ ?

4, ਕੀ ਇਹ ਧਰਮ ਸਥਾਨ ਜੋ ਪਰ੍ਰੇਣਾ ਸਰੋਤ ਤੇ ਆਸਥਾ ਦੇ ਕੇੰਦਰ ਹਨ ,ਸਿੱਖ ਰਾਜਨੀਤੀ ਦਾ ਕਦੇ ਕੇੰਦਰ ਰਹੇ ਹਨ , ਗੁਰੂ ਸਾਹਿਬਾਨ ਦਾ ਜੀਵਨ ਕਾਲ , ਮਿਸਲਾਂ ਤੇ ਖਾਲਸਾ ਰਾਜ ਦਾ ਪੰਜਾਹ ਸਾਲ ਦਾ ਇਤਿਹਾਸ ਕੀ ਸੇਧ ਦਿੰਦਾ ਹੈ ?

5 , ਪਿਛਲੇ 36 ਸਾਲ ਵਿੱਚ ਇਸ ਰਾਹੀਂ ਹੋਏ ਨੁਕਸਾਨ ਦੀ ਭਰਪਾਈ ਲਈ ਸਰਕਾਰਾਂ ਤੇ ਪੰਥਕ ਆਗੂਆ ਨੇ ਕੀ ਕਾਰਵਾਈ ਕੀਤੀ ਤੇ  ਨੋਜਵਾਨਾ ਵੱਲੋਂ ,ਭਾਵਨਾਵਾਂ ਅਧੀਨ ਹੋਈਆ ਗਲਤੀਆਂ ਨੂੰ ਮੁਆਫ ਕਰਨ ਤੇ ਮੁੱਖ ਧਾਰਾ ਵਿੱਚ ਸਥਾਪਿਤ ਕਰਨ ਲਈ ਕੀ ਕੀਤਾ ?

6, ਪੰਜਾਬੀ ਬੋਲੀ ਜਾ ਸ਼੍ਰੀ ਗੁਰੂ ਗ੍ਰਥੰ ਸਾਹਿਬ ਦੀ ਬੇਅਦਬੀ ਦੇ ਵਿਰੁੱਧ ਸੰਘਰਸ਼ ਕਰਦੇ ਅਕਾਲੀ ਜਾ ਸਿੱਖ ਲੀਡਰਾਂ ਦੇ ਢੰਗ ਨਾਲ ਸਹਿਮਤ ਨਾ ਹੁੰਦੇ ਹੋਏ  ਤੇ ਸਿੱਧੇ ਜਾ ਅਸਿਧੇ ਢੰਗ ਨਾਲ ਵਿਰੋਧ ਜਾ ਅਸਿਹਮਤੀ ਪ੍ਰਗਟ ਕਰਦੇ ਪਏ  ਸਮਾਜਿਕ ਦੁਫੇੜ ਨੂੰ ਖਤਮ, ਕਰਨ ਲਈ ਸੰਬੰਧਤ ਧਿਰਾਂ ਨੇ ‘ਪੰਜਾਬ ਜੁਆਂਦਾ ਗੁਰਾਂ ਦੇ ਨਾਂ ਤੇ , ਵਾਲੇ ਭਾਈਚਾਰੇ ਦੀ ਬਹਾਲੀ ਲਈ ਕੀ ਕੀਤਾ ?

7, ਕੀ ਗਵਾਡੀਂ ਮੁਲਕ ਸਿੱਖ ਸਮਾਜ ਤੇ ਧਰਮ ਦਾ ਹਿਤੈਸ਼ੀ ਹੈ ? ਜਾ ਆਪਣੇ ਸੌੜੇ ਹਿਤਾਂ ਲਈ ਕੌਮੀ ਭਾਵਨਾਵਾਂ ਨਾਲ ਖਿਲਵਾੜ ਕਰ ਰਿਹਾ ਹੈ ?

8, ਕੁਝ ਐਸ ਜੀ ਪੀ ਸੀ ਵੱਲੋਂ ਨਿਯੁਕਤ ਐਕਟ ਅਨੂਸਾਰ  ਪੁਜਾਰੀ ਜਾ ਪੰਥਕ ਸ਼ਬਦਾਵਲੀ ਵਿੱਚ ਜਥੇਦਾਰ ,ਪੂਰੀ ਕੌਮ ਜੋ ਦੁਨੀਆ ਭਰ ਵਿੱਚ ਬੈਠੀ ਹੈ ,ਵਾਰੇ ਫੈਸਲਾ ਲੈ ਸਕਦੇ ਹਨ ? ਜਾ ਕਿਸੇ ਰਾਜਨੀਤਿਕ  ਪਾਰਟੀ ਜਾ ਪਾਰਟੀਆਂ ਨਾਲ ਸੰਬੰਧਤ ਤੇ ਪ੍ਰਚਾਰਕਾਂ ਦੇ ਕੁਝ ਜਥੇਦਾਰ ਕੌਮੀ ਫ਼ੈਸਲੇ ਲੈ ਸਕਦੇ ਹਨ ? ਜਾ ਯਹੂਦੀਆਂ ਜਾ ਹੋਰ ਧਰਮਾਂ ਵਾਂਗ, ਕੋਈ ਸਰਬਪ੍ਰਵਾਨਿਤ ਸੰਸਥਾ ਕੌਮੀ ਫ਼ੈਸਲਿਆਂ ਲਈ ਨਹੀਂ ਬਨਣੀ ਚਾਹੀਦੀ ?

9, ਪੂਰੇ ਪੰਜਾਬ ਤੇ ਖ਼ਾਸ ਕਰਕੇ ਸਿੱਖ ਸਮਾਜ ਦਾ 1982 ਤੋਂ 1993 ਤੱਕ ਚਲੇ ਸੰਘਰਸ਼ ਤੇ ਹੁਣ ਤੱਕ ਸੁਲਘਦੀ ਅੱਗ ਨੂੰ ਬੁਝਾਉਣ ਤੇ ਪੰਜਾਬੀ ਦੀ ਆਰਥਿਕ ਤਰੱਕੀ ਲਈ ਕੀ ਹੋਇਆ ਤੇ ਹੋਣਾ ਚਾਹੀਦਾ ਹੈ ਵਾਰੇ  ਕੇਂਦਰੀ ਤੇ ਪੰਜਾਬ ਸਰਕਾਰ ਦੀ ਨੀਤੀ ਕੀ ਹੈ ?

10 ,ਕੀ 20/25 ਸਾਲ ਤੋਂ ਜੇਲ੍ਹਾਂ ਵਿੱਚ ਬੰਦ ਸਜ਼ਾ ਪੂਰੀ ਕਰ ਚੁੱਕੇ ਸਿੱਖਾਂ ਨੂੰ ਰਿਹਾ ਨਹੀਂ ਕਰ ਦੇਣਾ ਚਾਹੀਦੀ ?

ਸਵਾਲ ਤਾ ਹੋਰ ਵੀ ਬਹੁਤ ਸਾਰੇ ਹਨ !!

ਪਹਿਲੇ ਸਵਾਲ ਦੇ ਜਬਾਬ ਵਾਰੇ ,ਆਪਣੀ ਰਾਏ ਪੇਸ਼ ਕਰਦਾ ਹਾਂ ,ਕਿਉਕੀ ਇਸ ਸਾਰੇ ਘਟਨਾਕ੍ਰਮ ਜਾ ਇਤਿਹਾਸ ਦਾ ਹਿੱਸਾ ਰਿਹਾ ਹਾਂ !! ਜੇਕਰ ਸਮੇਂ ਤੇ ਨੇਕ ਨਿਯਤ ਨਾਲ ਕੰਮ ਕੀਤਾ ਜਾਂਦਾ,  ਤਾਂ ਇਸ ਦੀ ਬਿਲਕੁਲ ਲੋੜ ਨਹੀਂ  ਪੈਣੀ ਸੀ !!ਸਰਕਾਰ ਦੀ ਬੇਇਮਾਨੀ  ਜੋ ਇੰਦਰਾ ਨੂੰ ਦੇਵੀ ਬਣਾ 1984 ਦੇ ਅੰਤ ਵਿੱਚ ਸਿੱਖਾਂ ਦੀ ਬਲੀ ਦੇ ਕੇ ਚੋਣ ਜਿੱਤਣਾ ਚਾਹੁੰਦੀ ਸੀ , ਅਕਾਲੀ ਆਗੂਆ ਦੀ ਕਾਇਰਤਾ ਤੇ ਮੌਕਾ ਪ੍ਰਸਤੀ ਤੇ ਖਾੜਕੂਆਂ ਦੀ ਰਾਜਨੀਤੀਕ ਦਾਉ ਪੇਚਾਂ ਵਾਰੇ ਅਗਿਆਨਤਾ , ਬਾਕੀ ਪੰਜਾਬੀ ਆਗੂਆ ਵੱਲੋਂ ਸੱਚ ਲਈ ਹਾ ਦਾ ਨਾਰਾ ਨਾ ਮਾਰਨਾ ਜ਼ੁੰਮੇਵਾਰ ਲਗਦਾ ਹੈ !!

ਵਿਚਾਰ ਆਪਣੇ ਆਪਣੇ ਹੁੰਦੇ ਹਨ, ਇਸ ਵਾਰੇ ਚਰਚਾ ਹੀ ਨਹੀਂ ਵਿਚਾਰ ਕਰ ਰਣਨੀਤੀ ਸਮੇਂ ਦੀ ਲੌੜ ਹੈ !!

ਵਾਹਿਗੁਰੂ ਜੀ ਕੀ ਫ਼ਤਿਹ !!


Share
test

Filed Under: Social & Cultural Studies, Stories & Articles Tagged With: Amritsar, General Vaidya, Indian Army, Indira Gandhi, Jarnail Singh Bhindrawala, Operation Blue Star

Primary Sidebar

More to See

Sri Guru Granth Sahib

August 27, 2022 By Jaibans Singh

ਪ੍ਰਾਪਰਟੀ ਡੀਲਰ ਦੇ ਦਫ਼ਤਰ ’ਤੇ ਗੋਲੀਆਂ ਚਲਾਈਆਂ

May 22, 2025 By News Bureau

ਆਂਗਣਵਾੜੀ ਮੁਲਾਜ਼ਮਾਂ ਵੱਲੋਂ ਡੀਸੀ ਦਫ਼ਤਰ ਅੱਗੇ ਮੁਜ਼ਾਹਰਾ

May 22, 2025 By News Bureau

Tags

AAP Amritsar Bangladesh BJP CAA Captain Amarinder Singh Capt Amarinder Singh China Congress COVID CPEC Farm Bills FATF General Qamar Bajwa Guru Angad Dev JI Guru Gobind Singh Guru Granth Sahib Guru Nanak Dev Ji Harmandir Sahib Imran Khan Indian Army ISI Kartarpur Corridor Kartarpur Sahib Kashmir LAC LeT LOC Maharaja Ranjit Singh Narendra Modi operation sindoor Pakistan PLA POJK President Xi Jinping Prime Minister Narednra Modi PRime Minister Narendra Modi Punjab QUAD RSS SAD SFJ SGPC Sikh Sukhbir Badal

Featured Video

More Posts from this Category

Footer

Text Widget

This is an example of a text widget which can be used to describe a particular service. You can also use other widgets in this location.

Examples of widgets that can be placed here in the footer are a calendar, latest tweets, recent comments, recent posts, search form, tag cloud or more.

Sample Link.

Recent

  • Indo-Pak conflict: Sindoor turned into barood, says PM Modi
  • ਪ੍ਰਾਪਰਟੀ ਡੀਲਰ ਦੇ ਦਫ਼ਤਰ ’ਤੇ ਗੋਲੀਆਂ ਚਲਾਈਆਂ
  • ਆਂਗਣਵਾੜੀ ਮੁਲਾਜ਼ਮਾਂ ਵੱਲੋਂ ਡੀਸੀ ਦਫ਼ਤਰ ਅੱਗੇ ਮੁਜ਼ਾਹਰਾ
  • ਮੁਹੱਲਾ ਕਲੀਨਿਕ ’ਚ ਚੋਰੀ ਘਟਨਾਵਾਂ ਕਾਰਨ ਸੁਰੱਖਿਆ ਪ੍ਰਣਾਲੀ ’ਤੇ ਸਵਾਲ ਖੜੇ ਹੋਏ
  • Punjab: ਸਰਪੰਚ ਦੀ ਧੀ ਨਸ਼ੀਲੇ ਪਦਾਰਥ ਸਮੇਤ ਗ੍ਰਿਫ਼ਤਾਰ

Search

Tags

AAP Amritsar Bangladesh BJP CAA Captain Amarinder Singh Capt Amarinder Singh China Congress COVID CPEC Farm Bills FATF General Qamar Bajwa Guru Angad Dev JI Guru Gobind Singh Guru Granth Sahib Guru Nanak Dev Ji Harmandir Sahib Imran Khan Indian Army ISI Kartarpur Corridor Kartarpur Sahib Kashmir LAC LeT LOC Maharaja Ranjit Singh Narendra Modi operation sindoor Pakistan PLA POJK President Xi Jinping Prime Minister Narednra Modi PRime Minister Narendra Modi Punjab QUAD RSS SAD SFJ SGPC Sikh Sukhbir Badal

Copyright © 2025 · The Punjab Pulse

Developed by Web Apps Interactive