ਸੰਸਾਰ ਦੀ ਜਨਨੀ ਅੋਰਤ ਹੈ , ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਚੰਗੀ ਮਤ ਦੀ ਜਨਨੀ ਵੀ ,ਮਾਤਾ ਨੂੰਹੀ ਅੰਕਿਤ ੇਕੀਤਾ ਤੇ ਸੰਸਾਰ ਦੀ ਪਾਲਣਾ ਕਰਨ ਵਾਲੀ ਧਰਤੀ ਵੀ ਮਾਂ ਦਸਿਆ !!
ਜਿਸ ਤੋਂ ਬਿਨਾ ਜਨਮ , ਪਾਲਣਾ ਤੇ ਚੰਗੀ ਮਤ ਨਹੀਂ ਮਿਲ ਸਕਦੀ ਉਹ ਤਾਂ ਫੇਰ ਪੂਜਣ ਯੋਗ ਹੈ !
ਗੁਰਬਾਣੀ ਰਾਹੀਂ ਪਤੀ ਤਾਂ ਕੇਵਲ ਪਰਮਾਤਮਾ ਹੈ , ਬਾਕੀ ਸਭ ਜੀਵ ਇਸਤਰੀਆਂ ਹਨ !!
ਸਮਾਜ ਵਿੱਚ ਔਰਤ ਬਰਾਬਰ ਦੀ ਭਾਈਵਾਲ ਹੈ ,ਉਸ ਤੋਂ ਬਿਨਾ ਖ਼ੁਸ਼ਹਾਲੀ ਕਿਵੇਂ ਸਭੰਵ ਹੈ ? ਫੇਰ ਉਸਦਾ ਦਰਜਾ ਨੀਵਾਂ ਕਿਵੇਂ ਹੋਇਆ !!
ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ!! ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ !! ਭੰਡ ਮੁਆ ਭੰਡ ਭਾਲੀਐ ਭੰਡੁ ਹੋਵੈ ਬੰਧਾਨੁ !! ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨੁ !!
ਅੋਰਤ ਰਾਹੀਂ ਪੈਦਾ ਹੋਇਦਾ ਹੈ , ਉਸ ਦੇ ਪੇਟ ਵਿੱਚ ਹੀ ਇੰਸਾਨੀ ਸ਼ਰੀਰ ਬਣਦਾ ਹੈ !! ਇਸਤ੍ਰੀ ਨਾਲ ਹੀ ਕੁੜਮਾਈ ਤੇ ਵਿਆਹ ਹੁੰਦਾ ਹੈ , ਉਸ ਰਾਹੀਂ ਹੀ ਸੰਬੰਧ ਬਣਦੇ ਹਨ ਤੇ ਇਸਤਰੀ ਰਾਹੀਂ ਮਨੁੱਖਤਾ ਦੀ ਉਤਪਤੀ ਦਾ ਰਾਹ ਚੱਲਦਾ ਹੈ ! ਜੇਕਰ ਇਸਤਰੀ ਮਰ ਜਾਏ ਤਾਂ ਹੋਰ ਇਸਤਰੀ ਦੀ ਭਾਲ ਕਰੀਦੀ ਹੈ ਤੇ ਇਸਤਰੀ ਤੋਂ ਹੀ ਹੋਰਾਂ ਨਾਲ ਅੱਗੇ ਰਿਸ਼ਤੇ ਬਣਦੇ ਹਨ ! ਔਰਤ ਹੀ ਰਾਜਿਆ ਦੀ ਜਨਮ ਦਾਤੀ ਹੈ !! ਉਸ ਨੂੰ ਮੰਦੀ ,ਭੈੜੀ ਜਾਂ ਅਪਵਿੱਤਰ ਕਿਵੇਂ ਆਖਿਆ ਜਾ ਸਕਦਾ ਹੈ !!
ਭੰਡਹੁ ਹੀ ਭੰਡੁ ਊਪਜੈ ਭੰਡਿ ਭੰਡੈ ਬਾਝੁ ਨ ਕੋਇ !! ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ !!
ਜਿਤੁ ਮੁੱਖਿ ਸਦਾ ਸਲਾਹੀਐ ਭਾਗਾ ਰਤੀ ਚਾਰਿ !!ਨਾਨਕ ਤੇ ਮੁੱਖ ਊਜਲੇ ਤਿਤੁ ਸਚੈ ਦਰਬਾਰਿ !!
ਇਸਤਰੀ ਤੋਂ ਹੀ ਇਸਤਰੀ ਪੈਦਾ ਹੁੰਦੀ , ਉਸ ਤੋਂ ਬਿਨਾ ਕੋਈ ਮਨੁੱਖ ਪੈਦਾ ਨਹੀਂ ਹੋ ਸਕਦਾ !!
ਕੇਵਲ ਇਕ ਅਕਾਲ ਪੁਰਖ ਹੀ ਹੈ ਜੋ ਇਸਤਰੀ ਤੋਂ ਪੈਦਾ ਨਹੀਂ ਪੈਦਾ ਹੁੰਦਾ !! ਜੋ ਮੁੱਖ ਅਕਾਲ ਪੁਰਖ ਦੀ ਸਦਾ ਸਿਫ਼ਤ ਸਲਾਹ ਕਰਦੇ ਹਨ ਉਹ ਹੀ ਉਹ ਹੀ ਮੱਥਾ ਭਾਗਾਂ ਵਾਲਾ ਹੈ ਉਹ ਹੀ ਉਸਦੇ ਦਰਬਾਰ ਵਿੱਚ ਸੋਹਣੇ ਲੱਗਦੇ ਹਨ !!
ਅੱਜ ਤੋਂ ਕਰੀਬ 500 ਸਾਲਾ ਦੁਨੀਆ ਭਰ ਵਿੱਚ ਅੋਰਤ ਤਿਰਸਕਾਰੀ ਜਾਂਦੀ ਸੀ ਗੁਰੂ ਨਾਨਕ ਦੇਵ ਜੀ ਨੇ ਉਸ ਨੂੰ ਪੂਰਨ ਸਤਿਕਾਰ ਦੇਣ ਦੀ ਗੱਲ ਆਖੀ !!
ਅੋਰਤ ਮਰਦ ਤੋਂ ਕਿਸੇ ਤਰਾਂ ਘੱਟ ਨਹੀਂ ,ਇਸੇ ਲਈ ਅਰਧ ਆਂਗਣੀ ਭਾਵ ਅੱਧਾ ਸ਼ਰੀਰ ਹੈ ਤੇ ਪਤੀ ਪਤਨੀ ਨੂੰ ਇਕ ਜੋਤਿ ਦੁਇ ਮੂਰਤੀ ਬਨਣਾ ਆਖਿਆ !! ਅੋਰਤ ਤੋਂ ਬਿਨਾ ਮਰਦ ਅਧੂਰਾ ਹੈ ਤੇ ਮਰਦ ਤੋਂ ਬਿਨਾ !!
ਧਨ ਪਿਰੁ ਏਹਿ ਨ ਆਖੀਅਨਿ ਬਹਿਸ ਇਕਠੇ ਹੋਇ !!
ਏਕ ਜੋਤਿ ਦੁਇ ਮੂਰਤੀ ਧਨ ਪਿਰੁੁ ਕਹੀਐ ਸੋਇ !!
ਗੁਰੂ ਸਾਹਿਬ ਨੇ ਏਕਾ ਨਾਰੀ ਜਤੀ ਕਹਾਵੇ ਗ੍ਰਿਸਤੀ ਜੀਵਨ ਨੂੰ ਉੱਤਮ ਦਸਿਆ !!
ਅੋਰਤ ਦੇ ਘਰ ਦੇ ਕੰਮ ਤੇ ਜ਼ੁੰਮੇਵਾਰੀ ਨੂੰ ਘੱਟ ਨਹੀਂ ਅੰਕਿਤ ਕੀਤਾ ਜਾ ਸਕਦਾ ਪਰ ਜੇਕਰ ਉਹ ਚਾਹੇ ਤਾਂ ਹੋਰ ਕੰਮ ਕਰਕੇ ਵੀ ਪਰਿਵਾਰ ਦੀ ਤਰੱਕੀ ਵਿੱਚ ਸਹਿਯੋਗ ਕਰ ਸਕਦੀ ਹੈ !! ਆਦਮੀ ਸਮਾਜ ਵਿੱਚ ਵਿਚਰਦਾ ਹੈ ਔਰਤ ਘਰ ਦੀ ਮਾਲਕ ਹੁੰਦੀ ਹੈ , ਕਈ ਵਾਰੀ ਉਹ ਅਜਿਹੀ ਰਾਏ ਵੀ ਦੇ ਦਿੰਦੀ ਹੈ ਜਿਸ ਨਾਲ ਬੰਦਾ ਸਮਾਜਿਕ ਜ਼ੁਮੇਵਾਰੀ ਚੰਗੀ ਤਰਾਂ ਨਿਭਾ ਨਹੀਂ ਸਕਦਾ ਤੇ ਅਪਮਾਨਿਤ ਹੋ ਇਕੱਲਾ ਪੈ ਜਾਂਦਾ ਹੈ !!ਔਰਤ ਮਰਦ ਰੱਬ ਦੇ ਬਣਾਏ ਹਨ !!
ਗੁਰਬਾਣੀ ਸੁਚੇਤ ਕਰਦੀ ਹੈ !! ਜ਼ੋਰਾਂ ਦਾ ਆਖਿਆ ਪੁਰਖ ਕਮਵਦੇ ਸੇ ਅਪਵਿਤ ਅਮੇਧ ਖਲਾ !! ਕਾਮਿ ਵਿਆਪੇ ਕੁਸੁਧ ਨਰ ਸੇ ਜ਼ੋਰਾਂ ਪੁਛਿ ਚਲਾ !! ਸਤਿਗੁਰ ਕੈ ਆਖਿਐ ਜੋ ਚਲੈ ਸੋ ਸਤਿ ਪੁਰਖੁ ਭਲ ਭਲਾ !! ਜ਼ੋਰਾਂ ਪੁਰਖ ਸਭਿ ਆਪਿ ਉਪਾਇਨੁ ਹਰਿ ਖੇਲ ਸਭਿ ਖਿਲਾ !!
ਗੁਰੂ ਸਾਹਿਬਾਨ ਨੇ ਜੀਵਨ ਵਿੱਚ ਪਵਿੱਤਰਤਾ ਲਈ ਅੋਰਤਾਂ ਦੇ ਨਾਚ ਵੇਖਣ ਤੇ ਗੀਤ ਸੁਨਣ ਤੋਂ ਖਾਲਸਾ ਤੇ ਪਾਬੰਦੀ ਲਾਈ !!
ਹੁਕਮ ਹੈ , ਇਸਤਰੀ ਦੀ ਇਜ਼ਤ ਕਰਨੀ , ਸੰਗਤ ਵਿੱਚ ਆਈ ਮਾਈ ਭੈਣ ਨੂੰ ਬੁਰੀ ਨਜ਼ਰ ਨਾਲ ਨਹੀਂ ਵੇਖਣਾ !! ਧੀ ਭੈਣ ਦਾ ਮੁੱਲ ਨਹੀਂ ਵਟਣਾ , ਆਪਣੀ ਔਰਤ ਤੋਂ ਵਿਨ੍ਹਾ ਸੇਜ ਦੀ ਸਾਂਝ ਨਹੀਂ ਕਰਨੀ , ਵੇਸਵਾ ਗਮਨ ਨਹੀਂ ਕਰਨਾ , ਅੋਰਤਾਂ ਦੇ ਰਾਗ ਨਹੀਂ ਸੁਨਣੇ , ਪਰਾਈ ਔਰਤ ਕੋਲ ਨਹੀਂ ਜਾਣਾ , ਵਿਚਾਰ ਕੇ ਧੀ ਭੈਣ ਦਾ ਰਿਸ਼ਤਾ ਕਰਨਾ !! ਕੁੜੀ ਮਾਰ ਨਾਲ ਮਿਲ ਵਰਤਣ ਨਹੀਂ ਰੱਖਣਾ !!
ਪਰ ਸਮਾਜ ਵਿੱਚ ਪਵਿੱਤਰਤਾ ਲਈ ਅੋਰਤ ਵੀ ਮਰਿਯਾਦਾ ਵਿੱਚ ਰਹੇ ਸੁੰਦਰ ਬਣ ਕੇ ਰਹੇ ਪਰ ਨੁਮਾਇਸ਼ ਨਾ ਬਣੇ ,ਸੱਚਾ ਤੇ ਸੁੱਚਾ ਜੀਵਨ ਬਤੀਤ ਕਰੇ !
ਇਸ ਮਰਿਯਾਦਾ ਦੀ ਧਾਰਨੀ ਬੀਬੀਆਂ ਨੇ ਹੀ ਗੁਰੂ ਹੁਕਮਾਂ ਨੂੰ ਸਮਰਪਿਤ ਜੀਵਨ ,ਬਹਾਦਰੀ , ਗਿਆਨ ਤੇ ਕੁਰਬਾਨੀ ਨਾਲ ਕੌਮ ਦਾ ਮਹਿਲ ਉਸਾਰਿਆ !!
ਗੁਰੂ ਸਾਹਿਬਾਨ ਨੇ ਤਾਂ ਬੀਬੀਆਂ ਨੂ ਪ੍ਰਤੱਖ ਰੂਪ ਵਿੱਚ ਮਹਾਨ ਬਣਾ ਦਿੱਤਾ , ਪਰ ਕਿਧਰੇ ਅੋਰਤ ਨੂੰ ਪੈਰ ਦੀ ਜੁੱਤੀ ਆਖਣ ਵਾਲ਼ਿਆਂ , ਪੜ੍ਹਦੇ ਵਿੱਚ ਰੱਖ, ਮੁੱਲ ਪਾਉਣ ਵਾਲ਼ਿਆਂ ਜਾਂ ਉਸ ਸਭ ਪਾਪਾ ਦੀ ਜਨਨੀ ਆਖ ਕੇ ਨਿੰਦਣ ਵਾਲ਼ਿਆਂ ਦੀ ਝੂਠੀ ਚੱਕਾ ਚੋਦੰ ਵੇਖਕੇ ਬੀਬੀਆਂ ਕੁਰਾਹੇ ਪੈ ਨੁਮਾਇਸ਼ ਬਨਣ ਦੇ ਰਾਹ ਨਾ ਪੈ ਜਾਣ ਇਸ ਗੱਲ ਵੱਲੋਂ ਗੁਰੂ ਸਾਹਿਬਾਨ ਨੇ ਸੁਚੇਤ ਕੀਤਾ ਹੈ !!
ਵਾਹਿਗੁਰੂ ਜੀ ਕੀ ਫ਼ਤਿਹ !!
test