ਇਕਬਾਲ ਸਿੰਘ ਲਾਲਪੁਰਾ
ਬੁਰਿਆਈ ਤੇ ਅਛਾਈ ਦੀ ਜਿੱਤ ਦੇ ਦੋ ਪਹਿਲੂ ਅੱਜ ਦੇ ਦਿਨ ਨੂੰ ਇਤਿਹਾਸਕ ਬਣਾਉੰਦੇ ਹਨ !!
ਭਗਵਾਨ ਰਾਮ ਰਾਵਨ ਤੇ ਜਿੱਤ ਪ੍ਰਾਪਤ ਕਰ ਅਯੋਦਿਆ ਵਾਪਸ ਪਰਤੇ !!ਖੁਸ਼ੀ ਦਾ ਦਿਨ ਸੀ !!
ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਜਹਾਂਗੀਰ ਦੀ ਗਵਾਲੀਅਰ ਜੇਲ ਤੋਂ 52 ਰਾਜਿਆਂ ਦੀ ਰਿਹਾਈ ਕਰਵਾ ਵਾਪਸ ਪਰਤੇ ! ਬੇਅੰਤ ਖੁਸ਼ੀ ਦਾ ਦਿਨ ਸੀ !!
ਮਰਿਯਾਦਾ ਪਰਸ਼ੋਤਮ ਸ਼੍ਰੀ ਰਾਮ ਦੇ ਆਦਰਸ਼ ਤੇ ਬੰਦੀ ਛੋੜ ਮੀਰੀ ਪੀਰੀ ਦੇ ਮਾਲਕ ਦੇ ਭੈ ਰਹਿਤ ਹਲੇਮੀ ਰਾਜ ਦੇ ਸੰਕਲਪ ਲਈ ਜੀਵੰਤ ਉਦਾਹਰਣ ਬਨਣਾ, ਇਕ ਨਵੇ ਸਮਾਜ ਦੀ ਸਿਰਜਣ ਵੱਲ ਵੱਡਾ ਕਦਮ ਹੋ ਸਕਦਾ ਹੈ !!
ਮੱਸਿਆ ਦੀ ਹਨੇਰੀ ਰਾਤ ਨੂੰ ਵਾਹਰ ਦੀਪ ਜਲਾ ਚਾਨਣ ਕਰ , ਤੋਹਫ਼ਿਆਂ ਦੀ ਵੰਡ ਤੇ ਪਟਾਕਿਆਂ ਦੇ ਚਲਾਉਣ ਨਾਲ ਕੀ ਅਸੀਂ ਦਿੱਤੇ ਮਹਾਨ ਆਦਰਸ਼ਾਂ ਦੀ ਪੂਰਤੀ ਕਰ ਲੈਂਦੇ ਹਾਂ ?
ਹਨੇਰਾ ਮੱਸਿਆ ਦਾ ਨਹੀਂ ਅਗਿਆਨਤਾ ਤੇ ਝੂਠ ਦਾ ਹੈ !!
ਕੀ ਹਨੇਰਾ ਭ੍ਰਿਸ਼ਟਾਚਾਰ ਤੇ ਬੇਇਨਸਾਫੀ ਦਾ ਨਹੀਂ ?
ਕੀ ਹਨੇਰਾ , ਖਨਣ ਮਾਫੀਆ, ਸ਼ਰਾਬ ਮਾਫੀਆ, ਕੇਵਲ ਤੇ ਟਰਾਂਸਪੋਰਟ ਮਾਫੀਆ ਦੀ ਲੁੱਟ ਦਾ ਨਹੀਂ ?
ਕੀ ਹਨੇਰਾ ਬੇਰੁਜ਼ਗਾਰੀ ਤੇ ਕਿਸਾਨ ਵੱਲੋਂ ਮਜਬੂਰੀ ਵੱਸ ਕੀਤੀਆਂ ਖ਼ੁਦਕੁਸ਼ੀਆਂ ਨਾਲ ਨਹੀਂ ?
ਕੀ ਹਨੇਰਾ ਧਾਰਮਿਕ ਸਰਮਾਇਆ ਲੁੱਟੇ ਜਾਣ ਦਾ ਨਹੀਂ ?
ਕੀ ਹੱਲ ਕੇਵਲ ਰਾਮ ਰਾਜ ਤੇ ਹਲੇਮੀ ਰਾਜ ਵਿੱਚ ਵੰਡ ਕਰ ਇਕ ਦੂਜੇ ਤੇ ਦੋਸ਼ ਲਾਉਣਾ ਹੈ ?
ਕੀ ਹੱਲ ਮਾਨਸ ਦੀ ਏਕਤਾ, ਸਦਭਾਵਨਾ ਤੇ ਸਭ ਗੁਰ ਪੀਰ ਹਮਾਰੇ ਮਨ ਹਲੇਮੀ ਰਾਜ ਸਥਾਪਿਤ ਕਰਨ ਲਈ ਵਿਚਾਰ ਕਰ ਸਾਂਝੀ ਰਣਨੀਤੀ ਨਾਲ, ਜ਼ੁਲਮ ਤੇ ਜਾਲਮ ਨੂੰ ਰੋਕਣ ਲਈ ਉੱਦਮ ਕਰਨ ਨਾਲ ਨਹੀਂ ਹੋਵੇਗਾ?
ਕੀ ਉਹਨਾ ਸਭ 52 ਰਾਜਿਆਂ ਦੇ ਵਾਰਿਸਾਂ ਵੱਲੋਂ ਗੁਰੂ ਘਰ ਦਿਵਾਲੀ ਤੇ ਹਾਜ਼ਰੀ ਭਰ , ਗੁਰੂ ਪ੍ਰਤੀ ਆਪਣਾ ਸਤਿਕਾਰ ਪੇਸ਼ ਨਹੀਂ ਕਰਨਾ ਚਾਹੀਦਾ?
ਲੋੜ ਅੱਜ ਭਗਵਾਨ ਸ਼੍ਰੀ ਰਾਮ ਤੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਪੈਰੋਕਾਰਾਂ ਦੇ ਇਕੱਠੇ ਹੋ ਅਮਨ ਤੇ ਇਨਸਾਫ ਦੇ ਹਲੇਮੀ ਰਾਜ ਲਈ ਉੱਦਮ ਕਰਨ ਦੀ ਹੈ !!
ਕੀ ਅਸੀਂ ਉੱਦਮ ਕਰ ਰਹੇ ਹਾਂ ਜਾ ਕਰ ਸਕਦੇ ਹਾਂ ?
52 ਕਲੀਆਂ ਵਾਲਾ ਗੁਰੂ ਸਾਹਿਬ ਦਾ ਬਸਤਰ ਹਰ ਇਕ ਨੂੰ ਇਕ ਕਲੀ ਫੜਨ ਲਈ ਪ੍ਰੇਰਿਤ ਕਰ ਰਿਹਾ ਹੈ !!
ਦਿਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਕੋਟਨ ਕੋਟਿ ਵਧਾਇਆਂ !!
(ਇਕਬਾਲ ਸਿੰਘ ਲਾਲਪੁਰਾ, ਨੈਸ਼ਨਲ ਸਪੋਕਸਪਰਸਨ, ਭਾਰਤੀ ਜਨਤਾ ਪਾਰਟੀ)
test