ਇਕਬਾਲ ਸਿੰਘ ਲਾਲਪੁਰਾ
ਕਾਲੀ ਸੂਚੀ ਵਿੱਚੋਂ 312 ਵਿਦੇਸ਼ ਵਸਦੇ ਸਿੰਘਾਂ ਦੇ ਨਾਂ ਖ਼ਾਰਜ ਕਰਕੇ , ਪ੍ਰਧਾਨ ਮੰਤਰੀ ਜੀ ਨੇ ਉਂਨਾਂ ਦੇ ਪੰਜਾਬ ਆਉਣ ਦੀ ਪਾਬੰਦੀ ਖਤਮ ਕਰ ਦਿੱਤੀ ਹੈ !! ਇਹ ਕੰਮ ਕਿਸੇ ਦੀ ਸਲਾਹ ਨਾਲ ਨਹੀਂ ਉਂਨਾਂ ਆਪਣੇ ਵਿਵੇਕ ਨਾਲ ਕੀਤਾ ਹੈ !!
ਪਿਛਲੇ ਕਰੀਬ 5 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ ਜਦੋਂ ਤੋਂ ਉਂਨਾਂ ਨੇ ਦਿੱਲੀ ਸਿੱਖ ਕਤਲੇ ਆਮ ਦੇ ਦੋਸ਼ੀਆਂ ਨੂੰ ਸਜ਼ਾ ਕਰਾਉਣ ਲਈ ਯਤਨ ਅਰੰਭੇ ਹਨ !! ਕੁਝ ਵੱਡੇ ਦੋਸ਼ੀ ਸਜ਼ਾ ਵੀ ਹੋਏ ਹਨ !!
ਬਹੁਤ ਕੁਝ ਹੋਣਾ ਅਜੇ ਬਾਕੀ ਹੈ , ਕਤਲੇ ਆਮ ਪੀੜਤ ਪਰਿਵਾਰ ਅੱਜ ਵੀ ਆਰਥਿਕ ਰੂਪ ਵਿੱਚ ਕਾਰੋਵਾਰ , ਨੋਕਰੀਆਂ ਤੇ ਘਰ ਬਣਾਉਣ ਯੋਗ ਨਹੀਂ ਹੋਏ !!
ਬਹੁਤ ਸਾਰੇ ਭੜਕੀਆਂ ਭਾਵਨਾਵਾਂ ਅਧੀਨ ਗ਼ੁੱਸੇ ਵਿੱਚ ਕਈ ਸੰਗੀਨ ਜੁਰਮ ਕਰ ਬੈਠੇ ਹਨ ਜੋ ਹੁਣ ਕਰੀਬ 26/27 ਸਾਲ ਤੋਂ ਵੱਧ ਸਮੇਂ ਤੋਂ ਘਰੋਂ ਵਹਿੜੇ ਹੋਏ ਵਿਦੇਸ਼ਾਂ ਵਿੱਚ ਕਾਲੇਪਾਣੀ ਵਾਂਗ ਸਜ਼ਾ ਕੱਟ ਰਹੇ ਹਨ , ਇੰਨਾਂ ਦੇ ਮੁਕਦਿਮਆਂ ਤੇ ਦਯਾ ਨਾਲ ਵਿਚਾਰ ਕਰ ਮੁਆਫ਼ੀ ਵਾਰੇ ਵਿਚਾਰ ਦੀ ਲੋੜ ਹੈ !! ਇਹ ਕੰਮ ਰਾਜ ਸਰਕਾਰਾਂ ਆਪ ਵੀ ਕਰ ਸਕਦੀਆਂ ਹਨ !!
ਬੇਗੁਨਾਹਾਂ ਦੇ ਝੂਠੇ ਪੁਲਿਸ ਮੁਕਾਬਲਿਆਂ ਰਾਹੀਂ ਕੀਤੇ ਕਤਲਾਂ ਦੇ ਦੋਸ਼ੀਆਂ ਵਿਰੁੱਧ ਕਾਰਵਾਈ ਅਜੇ ਵੜੀ ਮੱਠੀ ਰਫ਼ਤਾਰ ਨਾਲ ਚਲ ਰਹੀ ਹੈ !!
ਮਾਰੇ ਗਏ ਸਿੱਖਾਂ ਦੇ ਪਰਿਵਾਰਾਂ ਨਾਲ ਕੁਝ ਹਮਦਰਦੀ ਕਰਨ ਦੀ ਲੋੜ ਹੈ !!
ਕਿਸੇ ਵੀ ਪੰਥ ਹਿਤੇਸ਼ੀ ਪਾਰਟੀ ਨੇ ਇਹ ਮਸਲੇ ਸੰਗਠਿਤ ਰੂਪ ਵਿੱਚ ਪ੍ਰਧਾਨ ਮੰਤਰੀ ਜੀ ਦੇ ਵਿਚਾਰ ਅਧੀਨ ਨਹੀਂ ਲਿਆਉਂਦੇ !! ਰਾਜ ਸਰਕਾਰਾਂ ਨੇ ਆਪ ਵੀ ਕੁਝ ਨਹੀਂ ਕੀਤਾ !!
ਪ੍ਰਧਾਨ ਮੰਤਰੀ ਜੀ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲ ਜਨਮ ਸ਼ਤਾਬਦੀ ਮਨਾਉਣ ਲਈ ਖੁਲੇ ਦਿਲ ਨਾਲ ਮਦਦ ਕੀਤੀ ਸੀ , ਹੁਣ 550 ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਦੁਨੀਆਂ ਭਰ ਦੇ ਭਾਰਤੀ ਹਾਈ ਕਮਿਸ਼ਨਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ !!
ਸਿੱਖ ਅਮਨ ਪਸ਼ੰਦ , ਸੇਵਾਦਾਰ , ਵਫ਼ਾਦਾਰ , ਕੁਰਬਾਨੀ ਵਾਲੇ ਤੇ ਅਹਿਸਾਨ ਦੀ ਕਦਰ ਕਰਨ ਵਾਲੀ ਕੌਮ ਹੈ !!
ਇਸੇ ਕਾਰਣ ,ਇੰਨਾਂ ਸਾਰੇ ਚੰਗੇ ਕੰਮਾਂ ਲਈ ,ਪ੍ਰਧਾਨ ਮੰਤਰੀ ਭਾਈ ਨਰਿੰਦਰ ਮੌਦੀ ਜੀ ਦੀ ਪ੍ਰਸ਼ੰਸ਼ਾ ਕਰਣੀ ਬਣਦੀ ਹੈ !!
test