ਇਕਬਾਲ ਸਿੰਘ ਲਾਲਪੁਰਾ
1983 ਜਦੋਂ ਢਿਲਬਾਂ ਨੇੜੇ ਬੱਸ ਵਿੱਚੋਂ 6 ਬੇਦੋਸ਼ੇ ਯਾਤਰੀਆਂ ਦੇ ਕਤਲਾਂ ਤੋਂ ਬਾਦ , ਸਰਦਾਰ ਦਰਬਾਰਾ ਸਿੰਘ ਦੀ ਕਾਂਗਰਸ ਸਰਕਾਰ ਡਿਸਮਿਸ ਹੋਈ ਸੀ , ਉਦੋ ਤੋਂ ਹੀ ਸਿੱਧੇ ਜਾ ਅਸਿਧੇ ਢੰਗ ਨਾਲ ਪੰਜਾਬ ਵਿੱਚ ਨੋਕਰ ਸ਼ਾਹੀ ਤੇ ਪੁਲਿਸ ਦਾ ਰਾਜ ਹੈ , ਸਰਕਾਰ ਕੋਈ ਵੀ ਬਣਾਏ !! ਜਿਵੇਂ ਪਾਕਿਸਤਾਨ ਵਿੱਚ 1956 ਤੋਂ ਫੌਜ ਦਾ ਹੀ ਰਾਜ ਹੈ , ਰਾਸ਼ਟਰਪਤੀ , ਪ੍ਰਧਾਨ ਮੰਤਰੀ ਕੋਈ ਵੀ ਬਣੇ !!
ਅਫਸਰਾ ਨੂੰ ਇਕ ਰਾਜਸੀ ਧੜੇ ਨੂੰ ਖੁਸ਼ ਕਰਨ ਲਈ ਵਿਰੋਧੀਆਂ ਨੂੰ ਬਦਨਾਮ ਕਰਨ ਲਈ ਭ੍ਰਿਸ਼ਟਾਚਾਰ ਦੇ ਪਰਚੇ ਦੇਣੇ ਵੀ ਆਉਂਦੇ ਹਨ ਤੇ ਦੋਸ਼ੀਆਂ ਨੂੰ ਬਰੀ ਕਰਾਉਣਾ ਵੀ ਆਉਂਦਾ ਹੈ ਤਾਂ ਜੋ ਦੋਵੇਂ ਥੱਲੇ ਲੱਗੇ ਰਹਿਣ ! ਲੁਧਿਆਣਾ ਘੁਟਾਲੇ ਦੇ ਫੈਸਲਾ ਆਉਂਦੇ 12 ਸਾਲ ਦਾ ਸਮਾਂ ਲੱਗ ਗਿਆ !! ਮੁੱਖ ਮੰਤਰੀ ਵਿਰੁੱਧ ਗਵਾਹੀ ਕੋਣ ਦੇ ਸਕਦਾ ਹੈ !!
ਜਦੋਂ 2002 ਵਿੱਚ ਬਾਦਲ ਪਰਿਵਾਰ ਵਿਰੁੱਧ ਮੁਕਦਮੇ ਦਰਜ ਹੋਏ ਤਾ ਮੇਰੇ ਅਧੀਨ ਕੰਮ ਕਰ ਚੁੱਕੇ ਇਕ ਐਸ ਪੀ ਸਾਹਿਬ ਨੇ ਮੇਰੇ ਇਕ ਰਿਸ਼ਤੇਦਾਰ ਅਕਾਲੀ ਐਮ ਐਲ ਏ ਤੇ ਮੁਕੱਦਮਾ ਦਰਜ ਕਰ ਦਿੱਤਾ, ਉਹ ਬਾਦਲ ਪਰਿਵਾਰ ਦਾ ਨੇੜੂ ਸੀ ! ਕਪਤਾਨ ਸਾਹਿਬ ਪੁਲਿਸ ਜੁੰਡਲ਼ੀ ਦਾ ਸਰਗਰਮ ਲੀਡਰ ਸੀ ਤੇ ਐਮ ਐਲ ਏ ਸਾਹਿਬ ਦੇ ਘਰੋਂ ਤਿੰਨ ਲੱਖ ਰੁਪਏ ਵੀ ਬਿਨਾ ਲਿਖੇ ਪੜੇ ਲੈ ਗਏ !! ਇਹ ਆਖਣ ਤੇ ਕਿ ਸਰਕਾਰ ਬਦਲ ਜਾਣੀ ਹੈ ਇਸ ਲੁੱਟ ਲਈ ਜਬਾਬ ਦੇਣ ਪਵੇਗਾ !! ਆਖਣ ਲਗਾ ਅਕਾਲੀਆਂ ਨੂੰ ਵੀ ਸਾਡੀ ਲੋੜ ਪੈਣੀ ਹੈ ਤੁਹਾਡੀ ਨਹੀਂ ਪਰਚੇ ਦੇਣ ਤੇ ਬਰੀ ਕਰਾਉਣ ਦਾ ਕੰਮ ਅਸੀਂ ਹੀ ਕਰ ਸਕਦੇ ਹਾਂ !!
ਉਹ ਠੀਕ ਸੀ ਅਗਲੇ ਮੁੱਖ ਮੰਤਰੀ ਦੀ ਟੀਮ ਵਿੱਚ ਉਹ ਸਭ ਤੋਂ ਅੱਗੇ ਸੀ !!ਗਵਾਹੀ ਤਾਂ ਕੀ ਦੇਣੀ ਸੀ , ਦਸਤਖ਼ਤਾਂ ਤੋਂ ਵੀ ਮੁੱਕਰ ਗਏ, ਸਾਰੇ ਹੀ ਗਵਾਹ ਬੈਠਾ ਦਿੱਤੇ ਗਏ, ਮੁੱਖ ਮੰਤਰੀ ਸਾਹਿਬ ਬਰੀ ਹੋ ਗਏ ! ਗਵਾਹੀ ਤੋਂ ਮੁਕਰਣ ਵਾਲ਼ਿਆਂ ਨੂੰ ਇਨਾਮ ਮਿਲੇ ! ਜੱਜ ਸਾਹਿਬ ਆਪਣੇ ਦਸਤਖ਼ਤਾਂ ਤੋਂ ਇਨਕਾਰ ਕਰਨ ਵਾਲ਼ਿਆਂ ਵਿਰੁੱਧ ਕਾਰਵਾਈ ਕਰਨ ਦਾ ਹੁਕਮ ਲਿਖ ਗਏ !!
ਦੋਸ਼ੀ ਅਫਸਰ ਮਸਲਾ ਮਾਨਯੋਗ ਹਾਈ ਕੋਰਟ ਲੈ ਗਏ , ਸਰਕਾਰ ਤਾਂ ਦੋਸ਼ੀ ਅਫਸਰਾ ਨਾਲ ਸੀ , ਕੇਸ ਲੰਬਾ ਚਲਿਆ , ਇਸ ਦਾ ਲਾਭ ਵੀ ਇਕ ਹਾਈਕੋਰਟ ਦੇ ਜੱਜ ਸਾਹਿਬ ਲੈ ਗਏ , ਜਿਨਾ ਕੁਝ ਦੇਰ ਬਾਦ ਰਿਟਾਇਰ ਹੋਣਾ ਸੀ , ਮੁਕੱਦਮਾ ਠੱਪ ਜੱਜ ਸਾਹਿਬ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਸਰਕਾਰ ਨੇ ਬਣਾ ਦਿੱਤੇ !!
ਕੈਪਟਨ ਅਮਰਿੰਦਰ ਸਿੰਘ ਨੂੰ ਬਰੀ ਕਰਾਉਣ ਵਾਲ਼ਿਆਂ ਨੂੰ ਇਨਾਮ ਤਾ ਮਿਲਣੇ ਹੀ ਹਨ ਪਰ ਜਿਹੜਾ ਪੈਸਾ ਇੰਨਾਂ ਨਅਹਿਲ ਅਫਸਰਾ ਤੇ ਪਿਛਲੇ 17 ਸਾਲ ਤੇ ਖਰਚ ਹੋ ਰਹੀ ਰਕਮ , ਮੇਰੇ ਤੇ ਹੋਰ ਆਮ ਆਦਮੀਆਂ ਦੇ ਟੈਕਸ ਵਿੱਚੋਂ ਸੀ , ਇਸਦਾ ਜਬਾਬ ਲੈਣ ਦਾ ਮੈਂ ਅਧਿਕਾਰੀ ਹਾਂ !!
ਪਰ ਜਾਇਏ ਕਿਸ ਕੋਲ ਇਸਦਾ ਮੁੱਲ ਵੀ ਕੋਈ ਹੋਰ ਜੱਜ ਕਿਸੇ ਕਮਿਸ਼ਨ ਦਾ ਮੈਂਬਰ ਬਣ ਬੱਟ ਲਵੇਗਾ ! !
ਆਈ ਪੀ ਐਸ ਤੇ ਆਈ ਏ ਐਸ ਅਫਸਰਾ ਦੀ ਕੇਂਦਰੀ ਕੰਟਰੋਲਿਗ ਅਥਾਰਟੀ ਵੀ ਬਿਨਾ ਦੰਦਾ ਦੇ ਸ਼ੇਰ ਨਹੀਂ ਕੇਵਲ ਭੇੜਿਆ ਹੀ ਹੈ !!
ਭਾਰਤ ਦਾ ਲੋਕ ਤੰਤਰ ਤੇ ਅਜ਼ਾਦੀ ਦਾ ਗਲਾ ਸਭ ਕੁਰਸੀਆਂ ਵਾਲੇ ਮਿਲ ਕੇ ਘੁੱਟ ਰਹੇ ਹਨ !! ਆਮ ਨਾਗਰਿਕ ਤਾਂ ਕੀ ਐਮ ਐਲ ਏ ਸਾਹਿਬ ਐਸ ਪੀ ਸਾਹਿਬ ਤੋਂ ਆਪਣਾ ਤਿੰਨ ਲ਼ਖ ਨਹੀਂ ਲੈ ਸਕੇ !!
ਮੁੱਖ ਮੰਤਰੀ ਜੀ ਬਰੀ ਹੋਣ ਤੇ ਵਧਾਈ !
test