ਇਕਬਾਲ ਸਿੰਘ ਲਾਲਪੁਰਾ
ਸ਼੍ਰੀ ਗੁਰੂ ਨਾਨਕ ਦੇਵ ਜੀ – ਮਹਾਨ ਕ੍ਰਾਂਤੀ
ਪੰਜਾਬ ਭਾਰਤ ਦਾ ਸਰਹੱਦੀ ਸੂਬਾ ਹੈ , ਦੇਸ਼ ਦੀ ਵੰਡ ਤੋਂ ਪਹਿਲਾਂ ਵੀ,ਇਸ ਦੀ ਸਰਹੱਦ ਅਫ਼ਗ਼ਾਨਿਸਤਾਨ ਨਾਲ ਲਗਦੀ ਸੀ ਤੇ ਦਰਾ ਖੈਬਰ ਰਾਹੀਂ ਹਰ ਧਾੜਬੀ ਦਾ ਮੁਕਾਬਲਾ ਵੀ ,ਪਹਿਲਾਂ ਪੰਜਾਬੀਆਂ ਨੇ ਹੀ ਕੀਤਾ ਹੈ ,ਭਾਵੇਂ ਉਹ ਸਿਕੰਦਰ ਹੋਵੈ ਜਾ ਅਬਦਾਲੀ ! ਇਸ ਧਰਤੀ ਤੇ ਬੇਦਾਂ ਦੀ ਰਚਨਾ ਵੀ ਹੋਈ , ਬੁੱਧ ਧਰਮ ਦਾ ਪ੍ਰਚਾਰ ਵੀ ਹੋਇਆ ਤੇ ਬਾਬਾ ਨਾਨਕ ਨੇ ਬਾਣੀ ਵੀ ਉਚਾਰੀ ਹੈ !
ਪੰਜਾਬ ਦੇ ਇਤਿਹਾਸ ਵਿੱਚ ਪੋਰਸ ਤੋਂ ਬਾਦ ਮਹਾਨ ਕ੍ਰਾਂਤੀ ,ਮਰਦੇ ਕਾਮਲ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਹੀ ਇਕਲੇ ਪੰਜਾਬ ਹੀ ਨਹੀਂ , ਸਗੋਂ ਪੂਰੇ ਹਿੰਦ ਨੂੰ ਖ਼ੁਆਬ ਤੋਂ ਜਗਾ ਕੇ ਲਿਆਉੰਦੀ , ਗੁਰੂ ਦੇ ਹੁਕਮ ਤੇ ਸਿਰ ਤੱਲੀ ਤੇ ਧਰਨ ਵਾਲੇ ਯੋਧਿਆਂ ਦਾ 230 ਸਾਲ ਤੱਕ ਚ੍ਰਤਿਰ ਨਿਰਮਾਣ ਵੀ ਹੋਇਆ ਹੈ ।
ਮਹਾਰਾਜਾ ਰਣਜੀਤ ਸਿੰਘ ਬਹਾਦੁਰ ਨੇ ਹਲੇਮੀ ਰਾਜ ਸਥਾਪਿਤ ਕਰ ਆਦਰਸ਼ ਰਾਜ ਦਾ ਸੰਕਲਪ ਪੇੰਸ ਕੀਤਾ , ਜਿੱਥੇ ਸੰਤ ਸਿਪਾਹੀ ,ਬਹਾਦੁਰ , ਅਸੂਲ ਪ੍ਰਸਤ , ਦਿਆਲੂ ਤੇ ਚਰਿੱਤਰ ਵਾਲਾ ਸੀ ! ਰਾਜ ਖਾਲਸਾ ਸਭ ਭਾਰਤੀਆਂ ਦਾ ਸਾਂਝਾ ਸੀ , ਜਿਸਨੇ ਪੰਜਾਹ ਸਾਲ ਅਮਨ ਸ਼ਾਂਤੀ ਤੇ ਖ਼ੁਸ਼ਹਾਲੀ ਦਾ ਸਮਾਂ ਪੰਜਾਬ ਨੂੰ ਦਿੱਤਾ । ਜਿੱਥੇ ਯੂਰਪ ਤੇ ਅਮਰੀਕਾ ਦੇ ਲੌਕ ਨੌਕਰੀ ਕਰ ਖੁਸ਼ਕਿਸਮਤੀ ਸਮਝਦੇ ਸਨ ।
ਅੰਗਰੇਜ਼ ਨੇ ਧੋਖੇ ਨਾਲ ਇਸ ਰਾਜ ਤੇ ਕਬਜ਼ਾ ਕਰਕੇ , ਗੁਰੂ ਸਭਿਆਚਾਰ ਨੂੰ ਖਤਮ ਕਰਨ ਲਈ ਕੌਈ ਕਸਰ ਬਾਕੀ ਨਹੀਂ ਛੱਡੀ , ਧਰਮਾਂ ਫ਼ਿਰਕਿਆਂ ਦੰਡ ਭੇਦ ਹੀ ਨਹੀਂ ਪੰਜਾਬੀਆਂ ਨੂੰ ਵੰਡਣ ਲਈ ਕਲਮ , ਪੈਸਾ ਤੇ ਤਲਵਾਰ ਦੀ ਵੀ ਪੂਰੀ ਵਰਤੋਂ ਕੀਤੀ , ਇਸ ਪ੍ਰਭਾਵ ਹੇਠ ਹੀ , ਪੰਜਾਬੀ ਮਾਂ ਬੌਲੀ ਤੋਂ ਆਕੀ ਹੋ ਗਿਆ ,ਖਾਲਸਾ ਨਿਰਭਉ , ਨਿਰਵੈਰ ਤੇ ਬਹਾਦੁਰੀ ਦਾ ਰਾਹ ਛੱਡ ਈਰਖਾਲੂ ਤੇ ਝਗੜੇਬਾਜੀ ਵਿੱਚ ਗ਼ਲਤਾਨ ਹੋ ਗਿਆ । ਗੁਰੂ ਪਰੰਪਰਾ ਤੋਂ ਆਕੀ ਹੋ ਸਿੱਖ ਰਾਜੇ ਜੋ ਅੰਗਰੇਜ ਦੇ ਰਾਜ ਕੁਮਾਰ ਬਣ ਗਏ ਸਨ ਨੇ ਆਪਣੀ ਸੱਭਿਅਤਾ ਦਾ ਘਾਣ ਸ਼ੁਰੂ ਕਰ ਦਿੱਤਾ । ਗੁਰਮੁਖੀ ਤੇ ਪੰਜਾਬੀ ਦੇ ਵਿਕਾਸ ਲਈ ਉਹ ਖਾਮੋਸ਼ ਹੀ ਰਹੇ । ਦੇਸ਼ ਦੀ ਵੰਡ ਸਮੇਂ ਖਾਲਸਾ ਰਾਜ ਦੀ ਰਾਜਧਾਨੀ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਅਸਥਾਨ , ਸੱਚਾ ਸੌਦਾ ਤੇ ਕਰਤਾਰ ਪੁਰ ਸਮੇਤ ਬਹੁਤਾ ਸਿੱਖ ਇਤਿਹਾਸ ਨਾਲ ਸੰਬੰਧਤ ਇਲਾਕਾ ਪਾਕਿਸਤਾਨ ਵਿੱਚ ਹੀ ਰਹਿ ਗਿਆ ।
ਆਜ਼ਾਦੀ ਤੋਂ ਬਾਦ ਕਾਂਗਰਸ ਦੇ ਪਹਿਲਾਂ ਕੀਤੇ ਬਾਇਦੇ ਵਫਾ ਨਾ ਹੋਏ , ਅਜ਼ਾਦੀ ਦਾ ਨਿੱਘ ਮਾਨਣ ਲਈ ਪੰਜਾਬੀ ਬੌਲੀ ਵਾਲਾ ਇਲਾਕਾ ਲ਼ਭਦੇ ਆਪਸ ਵਿੱਚ ਹੀ ਵੰਡੇ ਗਏ । ਖ਼ੂਨ ਦਾ ਰਿਸ਼ਤਾ ਤੇ ਮਾਂ ਬੋਲੀ ਦੀ ਸਾਂਝ ਭੁੱਲ ,ਜਗਤ ਗੁਰੂ ਬਾਬੇ ਦੇ ਪੈਰੋਕਾਰ ਇਕ ਦੂਜੇ ਵਿਰੁੱਧ ਡਟ ਗਏ । ਪਿਛਲੇ 75 ਸਾਲ ਪੰਜਾਬ ਦਾ ਇਤਿਹਾਸ ਅੰਦੋਲਨ ਖੜੇ ਕਰਨ , ਇਕ ਦੂਜੇ ਦਾ ਵਿਰੋਧ ਕਰਨ ਤੇ ਸਰਕਾਰ ਨੂੰ ਆਪਣੀ ਸ਼ਕਤੀ ਨਾਲ ਪੰਜਾਬ ਤੇ ਪੰਜਾਬੀਅਤ ਨੂੰ ਕੁਚਲਣ ਦਾ ਮੌਕਾ ਦੇਣ ਦੀ ਇਕ ਲੰਬੀ ਦਾਸਤਾਂ ਹੈ । ਚੂ ਕਾਰ ਹੰਮਾ ਹੀਲਤੇ ਦਰ ਗੁਰਦਸ਼ਤ !! ਹਲਾਲ ਅਸਤ ਬੁਰਦਮ ਬਾ ਸ਼ਮਸ਼ੀਰ ਦਸਤ !! ਦੀ ਗੁੜਤੀ ਗੱਲ-ਬਾਤ ਰਾਹੀਂ ਮਸਲੇ ਕਰਨ ਨੂੰ ਪਹਿਲ ਦਿੰਦੀ ਹੈ , ਬਦਕਿਸਮਤੀ ਨਾਲ ਜੋ ਗੱਲ-ਬਾਤ ਨਾਲ ਪੰਜਾਬ ਦੇ ਮਸਲੇ ,ਕਾਗਂਰਸ ਕੋਲ਼ੋਂ ਹੱਲ ਕਰਾਉਣ ਲਈ ਗਏ ਸਨ , ਉਹ ਆਗੂ ਸ਼੍ਰੋਮਣੀ ਅਕਾਲੀ ਦੱਲ ਨੂੰ ਛੱਡ ਕੁਰਸੀ ਮਿਲਦੇ ਸਾਰ ਪੱਕੇ ਕਾਂਗਰਸੀ ਬਣ ਗਏ ਤੇ ਫੇਰ ਪੰਜਾਬੀਆਂ ਤੇ ਤਸ਼ਦੱਦ ਕਰਨ ਵਿਚ ਮੋਹਰੀ ਬਣੇ । ਜੋ ਪੰਥਕ ਰਵਾਇਤਾਂ ਦਾ ਘਾਣ ਇਨਾਂ ਨੇ ਕੀਤਾ ਉਹ ਸ਼ਾਇਦ ਹੋਰ ਕੌਈ ਨਹੀ ਕਰ ਸਕਦਾ ਸੀ ।
ਸਰਕਾਰ ਦੀ ਸ਼ਕਤੀ ਦਾ ਅਹਿੰਸਾ , ਜਾ ਬਰਾਬਰ ਦੀ ਸਰਕਾਰੀ ਤਾਕਤ ਹੀ ਮੁਕਾਬਲਾ ਕਰ ਸਕਦੀ ਹੈ । ਹਿੰਸਾ ਸਰਕਾਰ ਨੂੰ ਆਪਣੀ ਸ਼ਕਤੀ ਇਸਤੇਮਾਲ ਕਰਨ ਲਈ ,ਨਿਔਤਾ ਦੇਣਾ ਹੁੰਦਾ ਹੈ ਤੇ ਅਮਨ ਪਸੰਦ ਨਾਗਰਿਕਾਂ ਨੂੰ ਅੰਦੋਲਨ ਤੋਂ ਦੂਰ ਕਰਨ ਦਾ ਸਾਧਨ ਬਣਦੀ ਹੈ । ਗੁਰਦੁਆਰਾ ਸੁਧਾਰ ਲਹਿਰ 1920 ਤੋਂ 1925 ਈ ਅੰਹਿਸਾ ਦੀ ਸ਼ਕਤੀ ਦੀ ਮਿਸਾਲ ਬਣੀ ,ਜਿਸ ਅੱਗੇ ਅੰਗਰੇਜ ਸਰਕਾਰ ਨੂੰ ਗੋਡੇ ਟੇਕਣੇ ਪਏ ਸਨ । 1960 ਦੇ ਦਹਾਕੇ ਤੋਂ ਦੇਸ਼ ਨਾਲ਼ੋਂ ਵੱਖਰੇ ਹੋਣ ਦੀ ਗੱਲ ਕਰਨ ਵਾਲੇ ਬਹੁਤੇ ਸਰਕਾਰ ਨਾਲ ਮਿਲਕੇ ਅੰਦੋਲਨ ਨੂੰ ਬਦਨਾਮ ਕਰਨ ਵਾਲੇ ਹੀ ਸਨ ।
ਪੰਜਾਬ ਦੀ ਬਰਬਾਦੀ ਲਈ ਪੰਜਾਬੀ ਵੀ ਜ਼ਿੰਮੇਵਾਰ ਹਨ
ਗਵਾਂਡੀ ਵਿਦੇਸ਼ੀ ਸਰਕਾਰ ਭਾਰਤ ਨੂੰ ਕੰਮਜੋਰ ਕਰਨ ਲਈ ਯਤਨਸ਼ੀਲ ਰਹੀ ਹੈ , ਪਰ ਹਰ ਲੜਾਈ ਹਾਰੀ ਹੈ ਤੇ ਆਪਣੇ ਟੁਕੜੇ ਕਰਵਾ ਚੁੱਕੀ ਹੈ , ਪਰ ਸ਼ਰਾਰਤ ਤੋ ਬਾਜ ਨਹੀਂ ਹੋਈ । ਪੱਛਮੀ ਪੰਜਾਬ ਵਿਚ ਅਜ਼ਾਦੀ ਤੋਂ ਬਾਦ ਪਿੱਛੇ ਰਹੇ ਹਰ ਹਿੰਦੂ ਸਿੱਖ ਨੂੰ ਧਰਮ ਪ੍ਰਵਰਤਣ ਕਰਨ ਲਈ ਮਜਬੂਰ ਹੋਣਾ ਪਿਆ ਸੀ , ਅੱਜ ਉੱਥੇ ਇਕ ਵੀ ਹਿੰਦੂ ਸਿੱਖ ਨਹੀਂ ਬਚਿਆ । ਸਰਕਾਰ ਨਾਲ ਲੜਾਈ ਦਾ ਕੋਈ ,ਲਾਭ ਪਾਤਰੀ ਵੀ ਹੁੰਦਾ ਹੈ , ਨੁਕਸਾਨ ਉਠਾਉਣ ਵਾਲਿਆਂ ਨੂੰ ਘੱਟ ਹੀ ਕੌਈ ਪੁੱਛਦਾ ਹੈ ਜਾ ਮਿਲਦਾ ਹੈ , 1978 ਤੋ 1993 ਤਕ ਪੰਜਾਬ ਦੀ ਕਤਲੌ ਗਾਰਤ ਦੇ ਲਾਭ ਪਾਤਰੀਆਂ ਦੀ ਦੇਣ ਤੇ ਪ੍ਰਾਪਤੀ ਦਾ ਇਤਿਹਾਸ ਸਾਡੇ ਸਾਮਣੇ ਹੈ। ਕਿਸਾਨ ਅੰਦੋਲਨ ਕਰਨ ਵਾਲੇ ਤੇ ਲਾਭ ਖੱਟਣ ਵਾਲੇ ਕੌਣ ਕੌਣ ਹਨ ?
ਇਸ ਦਾ ਮਤਲਬ ਇਹ ਨਹੀਂ ਕਿ ਪੰਜਾਬ ਵਿਚ ਕੋਈ ਸਮੱਸਿਆ ਹੀ ਨਹੀਂ , ਪੰਜਾਬੀ ਬੌਲੀ ਦਾ ਵਿਕਾਸ , ਪੰਜਾਬ ਦੀਆਂ ਮੰਗਾ ਰਾਜਧਾਨੀ, ਭਾਖੜਾ ਡੈਮ ਦਾ ਕੰਟਰੋਲ , ਪੰਜਾਬੀ ਬੌਲਦੇ ਇਲਾਕੇ ਤੇ ਦਰਿਆਈ ਪਾਣੀਆਂ ਦਾ ਫੈਸਲਾ ਪਿਛਲੇ 56 ਸਾਲ ਤੋਂ ਲਟਕਿਆ ਹੋਇਆ ਹੈ , ਰਾਜੀਵ ਲੋੰਗੋਵਾਲ ਸਮਝੌਤਾ ਅੱਜ ਵੀ ਊਠ ਦਾ ਬੁਲ ਬਣਿਆ ਹੋਇਆ ਹੈ , ਪਰ ਲਗਦਾ ਹੈ ਪੰਜਾਬੀਆ ਨੇ ਸਮਝੌਤਾ ਤੋੜਨ ਵਾਲਿਆਂ ਨੂੰ ਮੁਆਫ ਕਰ ਦਿੱਤਾ ਹੈ , ਇਸੇ ਕਾਰਨ ਤਿੰਨ ਵਾਰ ਉਹ ਸਰਕਾਰ ਬਣਾਉਣ ਵਿੱਚ ਸਫਲ ਰਹੇ , ਹੋ ਸਕਦਾ ਹੈ ਅੰਦੋਲਨ ਦੇ ਲਾਭ ਖੱਟਣ ਵਾਲੇ ਉਨਾਂ ਤੋਂ ਵੀ ਭੈੜੇ ਨਿਕਲੇ ਹੋਣ ।
ਆਰਥਿਕ ਰੂਪ ਵਿਚ ਪੰਜਾਬ ਕੰਗਾਲ ਹੋਣ ਕਿਨਾਰੇ ਹੈ , ਨਵੇਂ ਤਾਂ ਕੀ ਲੱਗਣੇ ਸਨ ,ਪੁਰਾਣੇ ਕਾਰਖਾਨੇ ਵੀ ਬੰਦ ਹੋ ਰਹੇ ਹਨ , ਕਿਸਾਨ ਖ਼ੁਦਕੁਸ਼ੀਆਂ ਕਰ ਰਿਹਾ ਹੈ , ਨੌਜਵਾਨ ਦੇਸ਼ ਛੱਡ ਕੇ ਭੱਜ ਰਿਹਾ, ਪੰਜਾਬ ਕੇਵਲ ਗੈਂਗਸਟਰਾਂ ਤੇ ਨਸ਼ਾ ਵੇਚਣ ਵਾਲਿਆਂ ਦੇ ਹਵਾਲੇ ਲਗਦਾ ਹੈ ।
ਆਰਥਿਕ ਰੂਪ ਵਿੱਚ ਇਕ ਨੰਬਰ ਸੂਬਾ ਥੱਲਿਓਂ ਦੂਜੇ ਨੰਬਰ ਤੇ ਪੁੱਜ ਗਿਆ ਹੈ । ਇਮਾਨਦਾਰੀ ਤੇ ਇੰਸਾਫ ਪੰਖ ਲਗਾ ਕੇ ਉੜ ਗਿਆ ਹੈ । ਗੈੰਗਸਟਰਾਂ ਨੇ ਪੰਜਾਬ ਨੂੰ ਅਸੁਰੱਖਿਅਤ ਥਾਂ ਬਣਾ ਦਿੱਤਾ ਹੈ , ਜਿੱਥੋਂ ਹਰ ਵਿਅਕਤੀ ਜਾਨ ਬਚਾਉਣ ਲਈ ਭੱਜਣਾ ਚਾਹੁੰਦਾ ਹੈ ।
ਪੰਜਾਬ ਦੀ ਬਰਬਾਦੀ ਲਈ ਕੰਮਜੋਰ ਪੰਜਾਬੀ ਵੀ ਜ਼ਿੰਮੇਵਾਰ ਹਨ , ਕਿਉਂ ਨਹੀਂ ,ਇੰਨੀ ਕੁੱਟ ਖਾ ਕੇ ਤੇ ਉਜਾੜਾ ਪਾ , ਜਿੱਥੋਂ ਨੌਜਵਾਨ ਭੱਜ ਕੇ ਵਿਦੇਸ਼ਾਂ ਵੱਲ ਜਾ ਰਿਹਾ ਹੈ , ਪੰਜਾਬੀ ਕਰਜ਼ੇ ਦੀ ਮਾਰ ਥੱਲੇ ਹਨ , ਅਸੀਂ ਇਕੱਠੇ ਹੋਕੇ ਵਿਚਾਰ ਕਰ , ਭਾਈਚਾਰਕ ਸਾਂਝ ਮਜ਼ਬੂਤ ਕਰਕੇ , ਤਰੱਕੀ ਦਾ ਰਾਹ ਕਿਉਂ ਨਹੀਂ ਫੜਦੇ ? ਅੰਦੋਲਨ ਦਾ ਰਾਹ ਪਾਉਣ ਵਾਲੇ ਕੇਵਲ ਪੰਜਾਬ ਨੂੰ ਅਸ਼ਾਂਤ ਰੱਖਣਾ ਚਾਹੁੰਦੇ ਹਨ ।
ਪੰਜਾਬ ਅਮਨ ਤੇ ਵਿਕਾਸ ਮੰਗਦਾ ਹੈ । ਪੰਜਾਬ ਦੇ ਵਿਕਾਸ ਤੇ ਖ਼ੁਸ਼ਹਾਲੀ ਲਈ ਬਹਾਦੁਰ ਤੇ ਦੂਰਅੰਦੱਸ਼ ਪੰਜਾਬੀਆ ਨੂੰ ਇਕਮਿਕ ਹੋਣ ਦੀ ਲੋੜ ਹੈ । ਬਿਨਾਂ ਵਿਕਾਸ ਤੇ ਸ਼ਾਂਤੀ ਦਾ ਮਾਡਲ ਪੇਸ਼ ਕੀਤਿਆਂ ਗੁਰਾਂ ਦੇ ਨਾਂ ਤੇ ਜਿਉਣ ਵਾਲੇ ਪੰਜਾਬ ਨੂੰ ਫਿਰਕੂ ਲੀਹਾਂ ਤੇ ਵੰਡਣ ਦਾ ਯਤਨ .ਸਿਵਿਆਂ ਦੇ ਰਾਹ ਪਾਉਣ ਵਾਲੀ ਗੱਲ ਹੈ । ਪੰਜਾਬ ਨੂੰ ਧਰਮ ਤੇ ਵੰਡਣ ਵੱਲ ਲੱਗੇ ਕਾਨੂੰਨ ਦੀ ਉਲ਼ੰਘਣਾਂ ਕਰਨ ਵਾਲਾ ਹਰ ਸ਼ਖਸ਼ ਸਜ਼ਾ ਦਾ ਹੱਕਦਾਰ ਹੈ , ਉਸ ਦਾ ਪਹਿਰਾਵਾ ਭਾਵੇਂ ਕੁਝ ਵੀ ਹੋਵੇ ,ਪਰ ਰਾਜ ਸਰਕਾਰਾਂ ਅੱਗ ਲੱਗਣ ਤੱਕ ਦਾ ਇੰਤਜਾਰ ਕਿਉਂ ਕਰਦੀਆਂ ਹਨ ? ਪੰਜਾਬ ਅਮਨ ਤੇ ਵਿਕਾਸ ਮੰਗਦਾ ਹੈ ।
(ਇਕਬਾਲ ਸਿੰਘ ਲਾਲਪੁਰਾ – ਚੈਅਰਮੈਨ ਕੌਮੀ ਘੱਟ ਗਿਣਤੀ ਕਮਿਸ਼ਨ ਤੇ ਮੈਂਬਰ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਭਾਰਤ ਸਰਕਾਰ – 9780003333)
test