ਇਕਬਾਲ ਸਿੰਘ ਲਾਲਪੁਰਾ
ਪੰਜਾਬ 1839 ਈ ਤੋ ਪਹਿਲਾ ਇਕ ਮਜ਼ਬੂਤ , ਸ਼ਾਂਤੀ ਭਰਪੂਰ ਤੇ ਵਿਕਸਿਤ ਦੇਸ਼ ਸੀ !! ਅੰਗਰੇਜ਼ ਇਤਿਹਾਸਕਾਰ ਇੱਥੋਂ ਦੇ ਮਹਾਰਾਜਾ ਨੂੰ ਪੰਜਾਬ ਦਾ ਸ਼ੇਰ ਲਿਖਦੇ ਹਨ !! ਬੱਬਰ ਸ਼ੇਰ ਦੇ ਰਾਜ ਵਿੱਚ ਆਪਸੀ ਪਿਆਰ ਵੀ ਸੀ ਤੇ ਸਭ ਧਰਮਾਂ ਦਾ ਸਤਿਕਾਰ ਵੀ!!
ਸੁੱਖੀ ਵਸਦੇ ਮੁਸਲਮਾਨ , ਹਿੰਦੂ ਦੇਸ਼ ਦੇ ਵਿਕਾਸ ਲਈ ਖਾਲਸਾ ਨਾਲ਼ ਮੋਢੇ ਨਾਲ ਮੋਢਾ ਲਾ ਕੇ ਅੱਗੇ ਵਧਦੇ ਸਨ !! ਇਸ ਸਭ ਤੋ ਅਮੀਰ ਤੇ ਮਜ਼ਬੂਤ ਰਾਜ ਦੀ ਗਵਾਹੀ ਦੁਨੀਆ ਭਰਦੀ ਹੈ !!ਮਹਾਰਾਜਾ ਸਾਹਿਬ ਨੂੰ , ਦੁਨੀਆ ਦੇ ਇਤਿਹਾਸ ਵਿੱਚ ਅੱਜ ਤੱਕ ਦਾ ਦਿਆਲੂ ਬਾਦਸ਼ਾਹ ,ਖੋਜੀ ਮਨੰਦੇ ਹਨ ਤੇ ਸਰਦਾਰ ਹਰੀ ਸਿੰਘ ਨਲਵਾ ਨੂੰ ਦੁਨੀਆ ਦਾ ਸਭ ਤੋਂ ਬਹਾਦੁਰ ਤੇ ਦੂਰਅੰਦੇਸ਼ ਜਰਨੈਲ !!
ਅੰਗਰੇਜ਼ ਦੀ ਪਾੜੋ ਤੇ ਰਾਜ ਕਰੋ ਦੀ ਨੀਤੀ ਨੇ ,ਅੱਧੇ ਸਰਦਾਰ ਤਾਂ ਪਹਿਲਾਂ ਹੀ ਅਜ਼ਾਦ ਹਸਤੀ ਭੁੱਲਾ ਕੇ ਗੁਲਾਮ ਬਣਾ ਲਏ ਸਨ , ਉਹ ਰਾਜਾ ਦੀ ਥਾਂ ਅੰਗਰੇਜ਼ ਦੇ ਰਾਜਕੁਮਾਰ ਬਣ ,ਖਾਲਸਾ ਰਾਜ ਦੇ ਦੁਸ਼ਮਣ ਬਣ ਚੁੱਕੇ ਸਨ , ਬਾਕੀ ਅਹਿਲਕਾਰ ਸ਼ੇਰੇ ਪੰਜਾਬ ਦੇ ਅੱਖਾਂ ਮੀਟਦਿਆਂ ਹੀ ਗ਼ਦਾਰ ਹੋ ਗਏ !! ਦੇਸ਼ ਗੁਲਾਮ ਹੋ ਗਿਆ !!
ਮਹਾਰਾਜਾ ਦਲੀਪ ਸਿੰਘ ਦਾ ਧਰਮ ਪਰਿਵਰਤਨ ਕਰਵਾ, ਇਸਾਈ ਬਣਾ ਲਿਆ ਗਿਆ, ਜਦੋਂ ਉਹ ਦੁਬਾਰਾ ਆਪਣੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਮੁੜਿਆ ਤਾਂ ਇਕ ਵੀ ਧੜਾ ਉਸ ਦੇ ਨਾਲ ਖੜਾ ਨਹੀਂ ਹੋਇਆ, ਕੇਵਲ ਸਿੱਖ ਫ਼ੌਜੀ ਉਸ ਲਈ ਜਾਨ ਦੇਣ ਲਈ ਤਿਆਰ ਸਨ ਪਰ ਸਰਦਾਰ ਬਿੱਕ ਚੁੱਕੇ ਸਨ !!
ਸਿੱਖ ਕੌਮ ਨੂੰ ਇਸਾਈ ਬਣਾਉਣ ਲਈ ਸ਼੍ਰੀ ਹਰਿਮੰਦਰ ਸਾਹਿਬ ਨੇੜੇ ਹੀ ਚਰਚ ਉਸਰਨਾਂ ਸ਼ੁਰੂ ਹੋ ਗਿਆ, ਬੁੰਗਾ ਸਰਕਾਰਾਂ ਸਮੇਤ ਬਹੁਤ ਕੁਝ ਢਾਹ ਦਿੱਤਾ ਗਿਆ !!
19ਵੀ ਸਦੀ ਦੇ ਅੰਤ ਤਕ ਆਪਣੇ ਬਚਿਆਂ ਨੂੰ ਇਸਾਈ ਬਨਣ ਤੋ ਰੋਕਣ ਲਈ ਸਿੰਘ ਸਭਾ ਲਹਿਰ ਸ਼ੁਰੂ ਹੋਈ ਪਰ ਅੰਗਰੇਜ਼ ਨੇ ਚੀਫ ਖਾਲਸਾ ਦੀਵਾਨ ਖੜਾ ਕਰ ਉਸਦਾ ਭੋਗ ਪਾ ਦਿੱਤਾ !!
20 ਵੀ ਸਦੀ ਦੇ ਆਰੰਭ ਵਿੱਚ ਗੁਰਦੁਆਰਾ ਸੁਧਾਰ ਲਹਿਰ ਜਿੱਤ ਤੋ ਵਾਦ ਧਰਮ ਦਾ ਪ੍ਰਚਾਰ ਭੁੱਲ, ਆਜ਼ਾਦੀ ਦੀ ਲੜਾਈ ਵਿੱਚ ਕੁੱਦ, ਸਭ ਤੋ ਵੱਧ ਕੁਰਬਾਨੀਆਂ ਦੇ ਬੈਠੀ !! ਪਰ ਪ੍ਰਾਪਤੀ ਮਨਫੀ ਰਹੀ !!
ਨਿੱਜੀ ਸਵਾਰਥ ਵਾਲ਼ੀਆਂ ਕਲਮਾ ਅੰਗਰੇਜ਼ ਵੱਲੋਂ ਖਾਲਸਾ ਰਾਜ ਦੇਣ ਦੀ ਗੱਲ ਕਰਦੀਆਂ ਹਨ , ਪਰ ਕੀ ਅੰਗਰੇਜ਼ ਲੇਖਕ , ਸਰਕਾਰੀ ਰਿਕਾਰਡ , ਜਾ ਮਾਸਟਰ ਤਾਰਾ ਸਿੰਘ ਸਮੇਤ ਕਿਸੇ ਆਜ਼ਾਦੀ ਘੁਲਾਟੀਏ ਨੇ ਇਸ ਦੀ ਪੁਸ਼ਟੀ ਕੀਤੀ ਹੈ ?
ਆਜ਼ਾਦੀ ਤੋਂ ਵਾਦ ਵੀ ਅਕਾਲੀਆਂ ਦਾ ਕਾਂਗਰਸ ਨਾਲ ਦੋ ਵਾਰ ਰਲੇਵਾਂ ਵੀ ਕਿਸੇ ਸਿੱਖ ਸਮੱਸਿਆ ਤੇ ਪੰਜਾਬ ਦਾ ਭਲਾ ਨਹੀਂ ਕਰ ਸਕਿਆ !! ਕਿਉਕੀ ਹੁਣ ਅੰਗਰੇਜ਼ ਪ੍ਰਸਤ ਖੱਦਰ ਪਾ ਕੇ ਅੱਗੇ ਖੜੇ ਸਨ ਤੇ ਅੱਜ ਵੀ ਹਨ !!
ਪੰਜਾਬੀ ਬੋਲੀ, ਪੰਜਾਬੀ ਸੂਬੇ, ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਕਰਾਰ ਦੇਣ ਦੀਆਂ ਮੰਗਾ ਨੂੰ ਲੈ ਕੇ ਹੋਏ ਸੰਘਰਸ਼ ਵਿੱਚ ਪ੍ਰਾਪਤੀ ਨਾਲ਼ੋਂ ਕਿਤੇ ਵੱਧ ਜਾਨੀ ਤੇ ਮਾਲੀ ਨੁਕਸਾਨ ਕਰਵਾਉਣ ਦੇ ਦੋਸ਼ੀ ਕਉਣ ਹਨ ?
ਰਾਜੀਵ ਲੋੰਗੋਵਾਲ ਸਮਝੋਤਾ ਲਾਗੂ ਨਾ ਕਰਨ ਜਾ ਭੁੱਲ ਜਾਣ ਦੇ ਦੋਸ਼ੀ ਕਿਉਣ ਹਨ ?
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਗੱਲ ਨਾਲ ਸ਼ੁਰੂ ਹੋਈਆ 1970 ਦੇ ਦਹਾਕੇ ਦਾ, ਸੰਘਰਸ਼ ਹਜ਼ਾਰਾਂ ਜਾਨਾਂ ਲੈ ਚੁੱਕਾ ਹੈ , ਮਸਲਾ ਉੱਥੇ ਦਾ ਉੱਥੇ ਹੀ ਨਹੀਂ ਸਗੋਂ ਭੈੜਾ ਹੋ ਚੁੱਕਾ ਹੈ ,ਹੁਣ ਦੋਸ਼ੀ ਨਿਰੰਕਾਰੀ ਨਾ ਹੋਕੇ ,ਸੌਦਾ ਸਾਧ ,ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਸਰਕਾਰ ਵੀ ਨਜ਼ਰ ਆਉੰਦੀ ਹੈ !!
ਝੂਠੇ ਮੁਕਾਬਲੇ ਕਰਨ ਵਾਲੇ, ਸਿੱਖਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਅੱਗੇ ਮਰਜੀਵੜੇ ਬਣਾਉਣ ਵਾਲ਼ਿਆਂ, ਦੀ ਮੁੱਛ ਦੇ ਵਾਲ ਬਣ ਕੇ ਲੋਕਾਂ ਨੂੰ ਕੁੱਟਦੇ ਤੇ ਲੁੱਟਦੇ ਰਹੇ ਹਨ ਤੇ ਅੱਜ ਵੀ ਇਹ ਕੰਮ ਜਾਰੀ ਹੈ !! ਫੇਰ ਇਨਸਾਫ ਕਿਸ ਤੋਂ ਮਿਲੇ ?
ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਫ਼ਲਸਫ਼ਾ !! ਘਾਲਿ ਖਾਇ ਕਿਛੁ ਹੱਥੋਂ ਦੇਇ !! ਮਨੁੱਖਤਾ ਨਾਲ ਪਿਆਰ , ਦਿਆਲੂ ਪਨ ਤੇ ਸੇਵਾ ਦੀ ਬਾਤ ਪਾਉਂਦਾ ਹੈ, ਪਰ ਪੰਜਾਬ ਵਿੱਚ ਤਾ !ਚੜਿਆ ਮਹੀਨਾ ਪੋਹ ਹੱਕ ਜਿਨਾ ਦੇ ਆਪਣੇ ਆਪੇ ਲੈਣਗੇ ਖੋ ! ਦੀ ਗੱਲ ਕਰਨ ਤੇ ਬੰਦੂਕ ਨਾਲ ਕ੍ਰਾਂਤੀ ਲਿਆਉਣ ਵਾਲ਼ਿਆਂ ਦਾ ਬੌਲ ਬਾਲਾ ਹੈ , ਰੂਸ , ਪੂਰਬੀ ਜਰਮਨੀ , ਚਾਕੋ ਸਲੋਵਾਕੀਆ ਨੂੰ ਤੋੜਨ ਤੋ ਬਾਦ ਇਹ ਲੋਕ ਭੇਖ ਬਦਲ ਪੰਥ ਦੇ ਅੱਗੇ ਲੱਗ ਚੀਨ ਵਾਂਗ ਲੋਕ ਤੰਤਰ ਦੇ ਵੈਰੀ ਬਣ ਸੜਕਾਂ ਤੇ ਉਪਦਰਬ ਨਹੀਂ ਮਚਾ ਰਹੇ ਹਨ ? ਝਾਤੀ ਮਾਰੋ ਕਿੰਨੇ ਨਕਸਲਬਾੜੀਆਂ ਨੇ ਰੂਪ ਤੇ ਸੋਚ ਬਦਲੀ ਹੈ ? ਕਿਧਰੇ ਸਿੱਖ ਫ਼ਲਸਫ਼ੇ ਦੇ ਵਿਰੋਧੀ ਪੰਜਾਬ ਦੀ ਸ਼ਾਂਤੀ ਭੰਗ ਤਾਂ ਨਹੀਂ ਕਰਵਾ ਰਹੇ ? ਇੱਥੇ ਤਾਂ ਪੰਜਾਬ ਜਿਉੰਦਾ ਗੁਰਾਂ ਦੇ ਗੀਤ ਚੰਗੇ ਲੱਗਦੇ ਹਨ !!
ਕੀ ਪੰਜਾਬ ਦੇ ਕਾਰਖ਼ਾਨੇ ਤੇ ਬਿਓਪਾਰ ਇੰਨਾਂ ਤਬਾਹ ਨਹੀਂ ਕਰ ਦਿੱਤਾ ,ਜਿਸ ਕਾਰਨ ਨੌਜਵਾਨ ਖ਼ੁਦਕੁਸ਼ੀ ਕਰਨ ਜਾਂ ਦੇਸ਼ ਤੋ ਭਜਨ ਲਈ ਮਜਬੂਰ ਹਨ ?
ਬਦਕਿਸਮਤੀ ਹੈ, ਕਿ ਨਾਕਾਮ ਮੋਰਚੇ ਲਾਉਣ ਵਾਲੇ , ਸਿੱਖ ਕੌਮ ਦੇ ਕਾਤਲ ਤੇ ਗੁਰਮਿਤ ਫ਼ਲਸਫ਼ੇ ਦੇ ਵਿਰੋਧੀ ,ਇਕ ਮੰਚ ਤੇ ਲੋਕ ਤੰਤਰ ਦਾ ਘਾਣ ਕਰਦੇ ਨਜ਼ਰ ਆਉਂਦੇ ਹਨ !!
ਗੱਲ-ਬਾਤ ਹਰ ਸਮੱਸਿਆ ਦਾ ਹੱਲ ਹੁੰਦਾ ਹੈ ,ਗੁਰਮਿਤ ਵੀ ਕਿਛੁ ਸੁਣੀਐ ਕਿਛੁ ਕਹੀਏ ਦੀ ਗੱਲ ਕਰਦੀ ਹੈ !!
ਕਾਨੂੰਨ ਕੋਈ ਵੀ ਅੰਤਿਮ ਨਹੀਂ ਹੁੰਦਾ ਭਾਰਤ ਦੇ ਸੰਵਿਧਾਨ ਵਾਗਂ ਤਰਮੀਮ ਸਭੰਵ ਵੀ ਹੈ !!
ਜੇਕਰ ਖੇਤੀ ਕਾਨੂੰਨ ਰਾਜ ਸਰਕਾਰ ਦੇ ਅਧਿਕਾਰ ਵਿੱਚ ਹੈ ਫੇਰ ਹਜ਼ਾਰਾਂ ਕਿਸਾਨ ਖ਼ੁਦਕੁਸ਼ੀ ਕਿਉਂ ਕਰ ਰਹੇ ਹਨ ?
ਸਸਤੇ ਤੇ ਸਮੇਂ ਤੇ ਖਾਦ ਬੀਜ ਦਾ ਪ੍ਰਬੰਧ ਸੂਬਾ ਸਰਕਾਰ ਕਿਓਂ ਨਹੀਂ ਕਰਦੀਆਂ ?
ਉਪਜ ਨੂੰ ਪਰੋਸਸ ਕਰਨ ਤੇ ਸਟੋਰ ਕਰਕੇ ਦੂਜੇ ਸੂਬਿਆਂ ਤੇ ਦੇਸ਼ਾਂ ਵਿੱਚ ਵੇਚਣ ਦਾ ਸੂਬਾ ਸਰਕਾਰਾਂ ਨੇ 72 ਸਾਲ ਵਿੱਚ ਕੀ ਪ੍ਰਬੰਧ ਕੀਤਾ ?
ਕੀ ਇਸ ਕਿਸਾਨੀ ਅੰਦੋਲਨ ਦਾ ਸੰਬੰਧ ਕਿਸੇ ਇਕ ਧਰਮ ਨਾਲ ਹੈ ?
ਕੀ ਇਹ ਅੰਦੋਲਨ ਦੇਸ਼ ਤੋ ਵੱਖ ਹੋਣ ਦੀ ਗੱਲ ਕਰਨ ਵਾਲ਼ਿਆਂ ਦਾ ਹੈ ਜਾ ਭਾਰਤ ਦੇ ਵਿਦੇਸ਼ੀ ਵਿਰੋਧੀਆਂ ਦੇ ਧਨ ਨਾਲ ਚਲਾਇਆ ਜਾ ਰਿਹਾ ਹੈ ? ਜੇਕਰ ਨਹੀਂ ਤਾਂ ਉਨਾ ਦਾ ਵਿਰੋਧ ਕਿਉਂ ਨਹੀਂ ?
ਜੇਕਰ ਕੇਂਦਰ ਸਰਕਾਰ ਦੇ ਇਹ ਖੇਤੀ ਕਾਨੂੰਨ ਲਾਹੇਵੰਦ ਨਹੀਂ ਲੱਗਦੇ ਤਾਂ ਚੰਗੇ ਕਾਨੂੰਨਾਂ ਦਾ ਖਰੜਾ ਕਿੱਥੇ ਹੈ ?
ਵਕਤ ਦੀ ਸਰਕਾਰ ਤੋਂ ਸਿੱਖ ਕੀ ਆਸ ਰੱਖਦੇ ਹਨ ਕੀ ਕਿਸੇ ਸਪਸ਼ਟ ਕੀਤਾ ਹੈ ?
ਸਿੱਖ ਕੌਮ ਨਾਲ ਝੂਠੇ ਵਾਇਦੇ ਤੇ ਜ਼ੁਲਮ ਦੀ ਜ਼ੁੰਮੇਵਾਰ ਕੀ ਕਾਂਗਰਸ ਹੈ ਜਾ ਭਾਰਤੀ ਜਨਤਾ ਪਾਰਟੀ ?
ਗ਼ੈਰ ਕਾਨੂੰਨੀ ਮਾਇਨਿੰਗ , ਨਸ਼ਿਆ ਦਾ ਬਿਉਪਾਰ , ਭ੍ਰਿਸ਼ਟਾਚਾਰ , ਲੈੰਡ ਮਾਫੀਆ , ਸ਼ਰਾਬ ਮਾਫੀਆ , ਕੇਵਲ ਮਾਫੀਆ , ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀ .ਕਿਸ ਦੀ ਪਨਾਹ ਵਿੱਚ ਹਨ ?
ਅਸ਼ਾਂਤੀ , ਝਗੜੇ ਤੇ ਕਤਲੋਗਾਰਤ ਵਿਕਾਸ ਦਾ ਮਾਰਗ ਨਹੀਂ ,ਇਸ ਲ਼ਈ ਸ਼ਾਂਤੀ ਤੇ ਸੁਹਿਰਦ ਗੱਲ-ਬਾਤ ਦੀ ਲੋੜ ਹੁੰਦੀ ਹੈ !!
ਪੰਜਾਬ ਤੇ ਕੌਮ ਦਾ ਵਿਕਾਸ ਅਸ਼ਾਂਤੀ ਨਾਲ ਨਹੀਂ ਸਗੋਂ ਚੰਗੇ ਮਾਹੌਲ ਵਿੱਚ ਗੱਲ-ਬਾਤ ਰਾਹੀਂ ਹੀ ਸਭੰਵ ਹੈ !! ਨਹੀਂ ਤਾਂ ਪੰਜਾਬ ਦੇ ਨਾਮਵਰ ਕਾਰੋਬਾਰੀ ਤਾਂ ਪਹਿਲਾਂ ਹੀ ਇੱਥੇ ਨਿਵੇਸ਼ ਨਹੀਂ ਕਰ ਰਹੇ ਤੇ ਦੂਜਿਆਂ ਸੂਬਿਆਂ ਵੱਲ ਮੂੰਹ ਕਰ ਚੁੱਕੇ ਹਨ ਤੇ ਵਾਹਰੋ ਕੋਈ ਪੰਜਾਬ ਵੱਲ ਆਉਣਾ ਨਹੀਂ ਚਾਹੁੰਦਾ !!
ਪੰਜਾਬ ਸ਼ਾਂਤ ਹੋਵੈ , ਪੰਜਾਬ ਵਿੱਚ ਗੁਰੂਆਂ ਦੇ ਫ਼ਲਸਫ਼ੇ ਨਾਲ ਸਭ ਜਿਉਣ ਤੇ ਮੁੜ ਪੰਜਾਬ ਭਾਰਤ ਹੀ ਨਹੀਂ ਦੁਨੀਆ ਵਿੱਚ ਅਬਲ ਹੋਵੈ ਦੀ ਅਰਦਾਸ ਨਾਲ !!
ਵਾਹਿਗੁਰੂ ਜੀ ਕੀ ਫ਼ਤਿਹ !!
test