ਇਕਬਾਲ ਸਿੰਘ ਲਾਲਪੁਰਾ
ਸਰਦਾਰ ਹਰੀ ਸਿੰਘ ਨਲਵਾ ਸ਼ੇਰ ਨਹੀਂ ਸ਼ੇਰਾਂ ਦਾ ਸ਼ੇਰ ਸੀ !! ਮਹਾਰਾਜਾ ਰਣਜੀਤ ਸਿੰਘ , ਜੋ ਉਮਰ ਵਿੱਚ ਉਸ ਤੋਂ 10 ਸਾਲ ਵੱਡੇ ਸਨ ,ਨੇ ਉਸਦੀ ਕਾਬਲੀਅਤ ਪਹਿਚਾਨ ਕੇ , ਉਸ ਨੂੰ ਛੋਟੀ ਉਮਰ ਵਿੱਚ ਹੀ ਫੌਜਾ ਦਾ ਜਰਨੈਲ ਤੇ ਗਵਰਨਰ ਬਣਾ ਦਿੱਤਾ ਸੀ !!
ਕੌਮ ਦੇ ਗ਼ਦਾਰਾਂ ਕਾਰਨ ਬਿਮਾਰ ਨਲਵਾ ਲੜਾਈ ਲੜਦੇ ਸ਼ਹੀਦ ਹੋ ਗਏ !! ਮਹਾਰਾਜ ਸਾਹਿਬ ਲਈ ਇਹ ਸਭ ਤੋਂ ਦੁੱਖ ਦੀ ਘੜੀ ਸੀ !! ਜੇਕਰ ਸਰਦਾਰ ਨਲਵਾ ਮਹਾਰਾਜ ਸਾਹਿਬ ਤੋਂ ਵਾਦ 10 ਸਾਲ ਜਿਉਂਦੇ ਰਹਿੰਦੇ ਤਾਂ ਖਾਲਸਾ ਤੇ ਭਾਰਤ ਦਾ ਇਤਿਹਾਸ ਕੁਝ ਹੋਰ ਨਾ ਹੁੰਦਾ ?
ਪਰ ਅਸੀਂ ਅੱਜ ਤੱਕ ਵੀ ਕਿਸੇ Defence Academy ਦਾ ਨਾ ਜਾ ਸਨਮਾਨ ਸਰਦਾਰ ਹਰੀ ਸਿੰਘ ਨਲਵਾ ਦੇ ਨਾ ਤੇ ਨਹੀਂ ਰਖਿਆ , ਸ਼ਾਇਦ ਕੌਮੀ ਲੀਡਰ ਸ਼ਿਪ, ਸ਼ੇਰਾਂ, ਸਿੰਘਾਂ ਦੀਆ ਕਹਾਣੀਆਂ, ਬਚਿਆ ਤੋਂ ਦੂਰ ਰੱਖ ਕੇ ਕੌਮੀ ਸਰਮਾਇਆ ਤੇ ਜਜਬਾਤ ਆਪਣੇ ਹੱਕ ਵਿੱਚ ਵਰਤਣਾ ਚਾਹੁੰਦੀ ਹੈ !!
ਸਿੰਘਾਂ ਦੀ ਕੌਮ ਵਿੱਚ ਸ਼ੇਰ ਹੀ ਪੈਦਾ ਹੁੰਦੇ ਹਨ , ਜਿੱਥੇ ਵੀ ਲੋੜ ਪੈਂਦੀ ਹੈ ਕੋਈ ਨਾ ਕੋਈ ਸ਼ੇਰ ਅੱਗੇ ਆ ਖੜਾ ਹੁੰਦਾ ਹੈ !! ਇੰਨਾਂ ਬਹਾਦੁਰ ਸ਼ੇਰਾਂ ਦੀ ਸੂਚੀ ਤੇ ਗਾਥਾਵਾਂ ਬਹੁਤ ਲੰਬੀਆ ਹਨ !!
ਮੈਂ ਗੱਲ ਪੁੰਛ ਨੂੰ ਬਚਾਉਣ ਵਾਲੇ ਸ਼ੇਰ ਦੀ ਕਰਦਾ ਹਾਂ !! 1947 ਈ ਨੂੰ ਜਦੋਂ ਪਾਕਿਸਤਾਨ ਨੇ ਫੌਜ ਤੇ ਕਬਾਇਲੀ ਰਜਾਕਾਰਾ ਰਾਹੀਂ ਜੰਮੂ ਕਸ਼ਮੀਰ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਤਾ 1 ਕਮਾਉਂ ਰੈਜੀਮੈਟ ਦੇ ਕਮਾਂਡਰ ਲੈਫਟੀਨੈਂਟ ਕਰਨਲ ਪ੍ਰੀਤਮ ਸਿੰਘ ਸੰਧੂ ਬਿਮਾਰ ਸਨ, ਜਦੋਂ ਆਰਮੀ ਹੈੱਡ ਕੁਆਟਰ ਗਇਆਂ ਕਰਨਲ ਸੰਧੂ ਨੂੰ ਸੰਗੀਨ ਹਾਲਾਤਾਂ ਦਾ ਪਤਾ ਲਗਾ ਤਾ ਤੁਰੰਤ ਆਪਣੀ ਬਿਮਾਰੀ ਦੀ ਪ੍ਰਵਾਹ ਨਾ ਕਰਦੇ ਪੁੰਛ ਪੁੱਜੇ !!
ਹਾਲਾਤ ਪਾਕਿਸਤਾਨ ਫੌਜ ਦੇ ਹੱਕ ਵਿੱਚ ਸਨ !! ਕਰੀਬ 1400 ਕਿੱਲੋ ਮੀਟਰ ਇਲਾਕੇ ਤੇ ਉਨਾ ਦਾ ਘੇਰਾ ਮਜ਼ਬੂਤ ਸੀ , 40000 ਦੇ ਕਰੀਬ ਹਿੰਦੂ , ਸਿੱਖ ਤੇ ਮੁਸਲਮਾਨ ਹਿਜਰਤ ਕਰਨ, ਬੇਇੱਜ਼ਤ ਹੋਣ ਜਾ ਮਰਨ ਲਈ ਮਜਬੂਰ ਸਨ !! ਉਚ ਫ਼ੌਜੀ ਅਧਿਕਾਰੀ ਤੇ ਸਰਕਾਰ ਪਿੱਛੇ ਹਟਣ ਤੇ ਇਲਾਕਾ ਖਾਲ਼ੀ ਕਰਨ ਦੇ ਹੱਕ ਵਿੱਚ ਸਨ !!
ਪਰ ਕਰਨਲ ਪ੍ਰੀਤਮ ਸਿੰਘ ਦੇ ਮਨ ਵਿੱਚ, ਸਿਰ ਤਲੀ ਤੇ ਧਰ ਕੇ ਲੜਣ ਮਰਨ ਦਾ ਚਾਉ ਸੀ, ਬੁਜਦਿਲੀ ਵਾਲੇ ਹੁਕਮਾਂ ਦੀ ਉਲ਼ੰਘਣ ਕਰ, ਬਹੁਤ ਥੋੜੇ ਹਥਿਆਰਾਂ ਤੇ ਅਸਲੇ ਨਾਲ, ਆਮ ਨਾਗਰਿਕਾਂ ਨੂੰ ਹੌਸਲਾ ਦੇ ਉਸਨੇ ਲੜਾਈ ਕਰਨ ਦਾ ਫੈਸਲਾ ਕੀਤਾ !! ਸਿੰਘਾਪੁਰ ਦੀ ਲੜਾਈ ਵਿੱਚ ਜਖਮੀ ਕਰਨਲ ਸੰਧੂ ਅੰਗਰੇਜ਼ ਵੱਲੋਂ ਮਿਲਟਰੀ ਕਰਾਸ ਨਾਲ ਸਨਮਾਨਿਤ ਸੀ !! ਕਬਰਸਤਾਨ ਦੀ ਹੀ ਏਅਰਸਟਰਿਪ ਤਿਆਰ ਕਰ ਲਈ, ਜਿੱਥੋਂ ਬਾਬਾ ਮੇਹਰ ਸਿੰਘ ਵਰਗੇ ਮਹਾਨ ਪਾਈਲਟ ਸਿਵਲੀਅਨ ਨੂੰ ਬਚਾ ਕੇ ਲੈ ਗਏ !!
ਨਵੰਵਰ 1947 ਤੋਂ ਅਕਤੂਬਰ 1948 ਤੱਕ ਲਗਾਤਾਰ ਲੜਾਈ ਲੜ ਬ੍ਰਗੇਡੀਅਰ ਪ੍ਰੀਤਮ ਸਿੰਘ ਸੰਧੂ ਨੇ ਦੇਸ਼ ਦਾ ਇਕ ਵੱਡਾ ਹਿੱਸਾ ਪਾਕਿਸਤਾਨ ਜਾਣ ਤੋਂ ਬਚਾ ਲਿਆ !! ਬ੍ਰਗੇਡੀਅਰ ਸੰਧੂ ਤਾ ਉਦੋ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਨੂੰ ਵੀ ਕਬਜ਼ੇ ਵਿੱਚ ਕਰਨ ਲਈ ਤਤਪਰ ਸੀ !!ਪਰ ਰਾਜਸੀ ਫੈਸਲਾ ਕੁਝ ਹੋਰ ਸੀ , ਜਿਸ ਕਰਕੇ ਇਹ ਸਮੱਸਿਆ ਅੱਜ ਤੱਕ ਬਣੀ ਹੋਈ ਹੈ !!
ਪੁੰਛ ਦੇ ਹਰ ਸ਼ਹਿਰੀ ਨੇ ਸਰਦਾਰ ਪ੍ਰੀਤਮ ਸਿੰਘ ਦੀ ਬਹਾਦੁਰੀ , ਯੁਧਨੀਤੀ , ਕਾਬਲੀਅਤ ਤੇ ਔਖੇ ਸਮੇਂ ਲੋਕਾਂ ਨਾਲ ਪਿਆਰ ਵੇਖਿਆ ਸੀ , ਜਿਸਨੂੰ ਆਪਣੀ ਭਾਸ਼ਾ ਵਿੱਚ ਉਨਾ ਨੇ ਸ਼ੇਰ ਬਚਾ ਆਖ ਕੇ ਸਤਿਕਾਰ ਦਿੱਤਾ !! 72 ਸਾਲ ਵਾਦ ਵੀ ਪੁੰਛ ਨੂੰ ਬਚਾਉਣ ਵਾਲੇ ਸ਼ੇਰ ਦੀਆ ਫੋਟੋ ਤੇ ਬੁੱਤ ਹਰ ਪੁੰਛ ਵਾਸੀ ਆਪਣੇ ਘਰ ਰੱਖਣਾ ਸ਼ੁਭ ਸ਼ਗਣ ਸਮਝਦਾ ਹੈ !! ਅਜਿਹਾ ਪੁੱਤਰ ਪੈਦਾ ਹੋਵੈ ਮਾਂਵਾਂ ਫੋਟੋ ਤੋਂ ਮਨੰਤਾ ਮੰਗਦੀਆਂ ਹਨ !! ਇਸ ਸ਼ੇਰ ਬਚਾ ਲੋਕ ਨਾਇਕ ਮਹਾਨ ਜਰਨੈਲ ਨੂੰ ਕੀ ਇਨਾਮ ਦਿੱਤਾ ?
ਜਿਹੜੇ ਕਦੇ ਲੜਾਈ ਦੇ ਮੈਦਾਨ ਵਿੱਚ ਨਹੀਂ ਵੜੇ ਸਨ ਉਹ ਬ੍ਰਗੇਡੀਅਰ ਪ੍ਰੀਤਮ ਸਿੰਘ ਦੀ ਸ਼ੋਹਰਤ ਬਰਦਾਸ਼ਤ ਨਾ ਕਰ ਸਕੇ !! ਇਹ ਠੀਕ ਹੈ ਕਿ ਮਹਾਨ ਜਰਨੈਲ ਬਹਾਦੁਰੀ ਨਾਲ ਸੱਚ ਬੋਲਣ ਵਾਲਾ ਸੀ , ਸੱਚ ਤਾ ਕੜਵਾ ਹੁੰਦਾ ਹੈ , ਝੂਠੇ ਤੇ ਬੁਝਦਿਲ ਦੁਸ਼ਮਣ ਬਣ ਗਏ !!
ਸਨ 1951 ਵਿੱਚ ਬ੍ਰਗੇਡੀਅਰ ਪ੍ਰੀਤਮ ਸਿੰਘ ਤੇ ਕਰੀਬ 10000 ਰੁਪਏ ਮੁੱਲ ਦੇ ਕਾਰਪਟ ਹੇਰਾ ਫੇਰੀ ਕਰਨ ਦਾ ਦੋਸ਼ ਲਾ ਦਿੱਤਾ !! ਜਨਰਲ ਥਮੈਆ ਨੇ ਆਖਿਆ ਸ਼ਰਮ ਕਰੋ ਕਿਉ ਇਕ ਬਹਾਦੁਰ ਤੇ ਇਮਾਨਦਾਰ ਅਫਸਰ ਜਿਸ ਕੋਲ ਜੰਗ ਵੇਲੇ ਬੇਪਨਾਹ ਪੈਸਾ ਤੇ ਸਰਮਾਇਆ ਹੱਥ ਵਿੱਚ ਸੀ ਨਾਲ ਜ਼ੁਲਮ ਕਰ ਰਹੇ ਹੋ !! ਪਰ ਦੁਸ਼ਮਣਾਂ ਨੇ ਸਜ਼ਾ ਦੇ ਦਿੱਤੀ !!
ਅੱਜ ਵੀ ਸ਼ੇਰ ਬਚਾ ਪੁੰਛ ਦਾ ਲੋਕ ਹੀਰੋ ਹੈ !!
ਕੀ ਇਤਿਹਾਸ ਨੂੰ ਠੀਕ, ਕਰਨ ਜਾ ਕਰਾਉਣ ਤੇ ਮਹਾਨ ਜਰਨੈਲ ਨੂੰ ਮਰਨੋਉਪਰੰਤ ਹੀ ਸਹੀ ਇਨਸਾਫ ਦੁਆਉਣ ਲਈ ਸਾਨੂੰ ਉੱਦਮ ਨਹੀਂ ਕਰਨਾ ਚਾਹੀਦਾ ?
ਕੀ ਮਾਨਯੋਗ ਭਾਰਤ ਦੇ ਰਾਸ਼ਟਰਪਤੀ ਜੀ ਨੂੰ ਆਪਣੇ ਅਧਿਕਾਰਾਂ ਦਾ ਯੋਗ ਇਸਤੇਮਾਲ ਕਰ , ਬ੍ਰਗੇਡੀਅਰ ਪ੍ਰੀਤਮ ਸਿੰਘ ਨੂੰ ਮੁੜ ਬਹਾਲ ਕਰਨ ਤੇ ਬਣਦੇ ਪੈਸੇ ਨਾਲ ਪੁੰਛ ਤੇ ਪੰਜਾਬ ਵਿੱਚ ਉਨਾ ਦੀ ਯਾਦ ਵਿੱਚ ਕਾਲੇਜ ਸਥਾਪਿਤ ਕਰਨ ਲਈ ਬੇਨਤੀ ਨਹੀਂ ਕਰਨੀ ਚਾਹੀਦੀ ?
ਇਸ ਵਾਰੇ ਇਕ ਬੇਨਤੀ ਪੱਤਰ ਤਿਆਰ ਕਰ ਭੇਜਣ ਦਾ ਵਿਚਾਰ ਹੈ , ਆਪ ਦੇ ਸਹਿਯੋਗ ਦੀ ਆਸ ਨਾਲ !!
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫ਼ਤਿਹ !!
test