ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਦੁਨੀਆ ਭਰ ਵਿੱਚ ਯਤਨ ਹੋ ਰਹੇ ਹਨ !!
ਸਿੱਖ ਧਰਮ ਨੂੰ ਮੰਨਣ ਵਾਲ਼ਿਆਂ ਦੀ ਵੱਡੀ ਗਿਣਤੀ ਭਾਰਤ ਵਿੱਚ ਰਹਿੰਦੀ ਹੈ !! 2011 ਦੀ ਜਨਗੰਨਣਾ ਅਨੂਸਾਰ ਇਹ ਕਰੀਬ 2.40 ਕਰੋੜ ਹੈ ਇਕੱਲੇ ਪੰਜਾਬ ਵਿੱਚ ਹੀ 1.60 ਕਰੋੜ ਹੈ !! ਬਾਕੀ 5/6 ਸੂਬੇ ਅਜਿਹੇ ਹਨ ਜਿੱਥੇ ਸਿੱਖ ਆਬਾਦੀ ਕਨੇਡਾ , ਅਮਰੀਕਾ ਜਾ ਇੰਗਲੈਡ ਆਦਿ ਨਾਲ਼ੋਂ ਵੱਧ ਹੈ !!
ਕਨੇਡਾ ਵਿੱਚ ਤਾਂ ਇਸ ਵਾਰ 18 ਮੈਂਬਰ ਪਾਰਲੀਮੈਂਟ ਵੀ ਚੁਣੇ ਗਏ ਹਨ ਜੋ ਵਧਾਈ ਦੇ ਪਾਤਰ ਹਨ !! ਇਕ ਵੀਰ ਤਾਂ ਕੇਂਦਰੀ ਪਾਰਟੀ ਦਾ ਆਗੂ ਵੀ ਹੈ !!
ਕੁਝ ਦੇਸ਼ਾਂ ਦੀ ਪਾਰਲੀਮੈਂਟ ਵਿੱਚ ਸਿੱਖ ਅਰਦਾਸ ਨਾਲ ਸ਼ੈਸ਼ਨ ਸ਼ੁਰੂ ਹੋਏ ਹਨ , ਸਿੱਖ ਧਰਮ ਵਾਰੇ ਚਰਚਾ ਹੋਈ ਜਾ ਹੋ ਰਹੀ ਹੈ , ਵਿਦੇਸ਼ੀ ਸਟੇਟ ਅਸੈਬਲੀਆ ਵਿੱਚ ਰਾਜਸੀ ਧੜੇਬੰਦੀ ਤੋਂ ਉਠ ਕੇ ਗੁਰੂ ਫ਼ਲਸਫ਼ੇ ਨੂੰ ਸਲਾਹਿਆ ਜਾ ਰਿਹਾ ਹੈ !!
ਕਨੇਡਾ ਦੇ ਚੁਣੇ ਸਿੱਖ ਮੈਂਬਰ ਪਾਰਲੀਮੈਂਟ ਅਮ੍ਰਿਤਧਾਰੀ ਪੂਰਨ ਗੁਰ ਸਿੱਖ ਹਨ ਪਰ ਪੰਥ ਦੇ ਘਰ ਪੰਜਾਬ ਜੋ ਗੁਰਾਂ ਦੇ ਨਾ ਨਾਲ ਜਿਉਂਦਾ ਹੈ , ਵਿੱਚ ਕੇਵਲ ਇਕ ਹੀ ਅਜਿਹਾ ਵਿਅਕਤੀ ਹੈ ,ਜੋ ਸਿੱਖ ਦੀ ਪਰਿਭਾਸ਼ਾ ਵਿੱਚ ਪੂਰਨ ਲਗਦਾ ਹੈ , ਹੋ ਸਕਦਾ ਉਸ ਦੀ ਵੀ ਕੋਈ ਮਜਬੂਰੀ ਹੋਵੇ !!
ਪਾਰਲੀਮੈਂਟ ਦੀ ਗੱਲ ਛੱਡੋ ਉੱਥੇ ਗੁਰਮਿਤ ਦੀ ਗੱਲ ਕਿਸ ਕਰਨੀ ਹੈ , ਪੰਜਾਬ ਅਸੈਬਲੀ ਵਿੱਚ ਵੀ ਪਾਰਟੀਬਾਜ਼ੀ ਤੋਂ ਉਤੇ ਉਠ ਨਾ ਕੋਈ ਅਖੰਡ ਪਾਠ ਕਰਾਉਣ ਦੀ ਗੱਲ ਹੈ , ਨਾ ਗੁਰਮਿਤ ਫ਼ਲਸਫ਼ੇ ਤੇ ਚਰਚਾ ਦੀ , ਲਗਦਾ ਨਹੀਂ ਵਰਜਿਤ ਪੁਜਾਰੀਆਂ ਤੋਂ ਬਿਨਾ ਕੋਈ ਮੈਂਬਰ , ਸਿੰਘ ਅਰਦਾਸ ਕਰਨ ਦੀ ਵੀ ਹਿੰਮਤ ਜਾ ਗਿਆਨ ਰੱਖਦਾ ਹੋਵੈ !!
ਖਾਲਸਾ ਦੀ ਜਨਮ ਭੂਮੀ ਦੇ ਨੇੜੇ ਕੇਂਦਰ ਸਰਕਾਰ , ਪਾਕਿਸਤਾਨ ਸਰਕਾਰ , ਨਿਪਾਲ ਸਰਕਾਰ ਤਾਂ ਸਰਗਰਮ ਹੈ , ਪਰ ਆਪੇ ਬਣੀ ਸਿੱਖ ਆਗੂ ਜਮਾਤ ਤਾਂ 9.50 ਕਰੋੜ ਦਾ ਸ਼ਾਮਿਆਨਾ ਲਗਾ ਕੇ , ਚਿੱਟਾ ਰੰਗ ਤੇ ਸੜਕਾਂ ਤੇ ਗੁਰੂ ਗ੍ਰੰਥ ਸਾਹਿਬ ਘੁਮਾ ਕਿ ਜ਼ੁਮੇਵਾਰੀ ਤੋਂ ਮੁਕਤ ਹੋਣ ਨੂੰ ਫਿਰਦੀ ਹੈ !!
ਖੇਰੂੰ ਖੇਰੂੰ ਤੇ ਦਿਸ਼ਾ ਹੀਨ ਪੰਥ ਵੱਲੋਂ ਨਵੀਂ ਪੀੜੀ ਲਈ ਕੀ ਉਦਾਹਰਣ ਪੇਸ਼ ਹੋ ਰਹੀ ਹੈ ? ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਇਆ !! ਵਾਲ਼ੀਆਂ ਥਾਂਵਾਂ ਤੇ ਪ੍ਰਚਾਰ ਕੇੰਦਰ ਸਥਾਪਿਤ ਕਰਨਾ ਤਾਂ ਕਿਸੇ ਦੇ ਚਿੱਤ ਚੇਤੇ ਵੀ ਨਹੀਂ !!
ਕੀ ਅਸੀਂ ਪਿੰਡ ਪੱਧਰ ਤੇ ਗੁਰਮਿਤ ਫ਼ਲਸਫ਼ੇ ਨੂੰ ਦ੍ਰਿੜ੍ਹ ਕਰਨ ਤੇ ਪ੍ਰਚਾਰ ਲਈ ਕੁਝ ਕਰ ਸਕਦੇ ਹਾਂ ?
ਕੀ ਅਸੀਂ ਅਗਲੇ ਗੁਰ ਪੁਰਬ ਤੱਕ ਆਪਣਿਆਂ ਨੂੰ ਹੀ ਗੁਰਮਿਤ ਵਾਰੇ ਕੁਝ ਦਸ ਸਕਾਂਗੇ ?
ਪੰਜਾਬ ਹੀ ਗੁਰਮਿਤ ਫ਼ਲਸਫ਼ੇ ਤੋਂ ਦੂਰ ਚਲਾ ਜਾਵੇ ਇਸ ਤੋਂ ਪਹਿਲਾਂ ਜ਼ਰੂਰ ਕੁਝ ਕਰਨ ਦੀ ਲੋੜ ਹੈ !!
ਸੱਚ ਬੋਲਣ ਲਈ ਮੁਆਫ਼ੀ !!
test