ਇਕਬਾਲ ਸਿੰਘ ਲਾਲਪੁਰਾ
ਪਿਛਲੇ ਕੁਝ ਸਾਲਾਂ ਤੋਂ ਚੰਗੇ ਬਣਾਉਣ ਤੇ ਸੇਹਤ ਯਾਬ ਕਰਨ ਦੇ ਨਾਂ ਤੇ ਬਹੁਤ ਗਰੀਬ ਤੇ ਕੁਝ ਅੰਮ੍ਰਿਤ ਧਾਰੀ ਸਿੰਘ ਸਿੰਘਣੀਆਂ ਸਮੇਤ ਆਮ ਪੰਜਾਬੀਆਂ ਨੂੰ ਚਮਤਕਾਰ ਕਰਕੇ ਜੋੜਾਂ ਦੇ ਦਰਦ , ਗੁਰਦੇ , ਦਿਲ ਤੇ ਕੈਂਸਰ ਆਦਿ ਤੋਂ ਠੀਕ ਹੋਣ ਦਾ ਡਰਾਮਾ ਵਿਖਾ ਕੇ ਇਕ ਖ਼ਾਸ ਧਰਮ ਵਿੱਚ ਸ਼ਾਮਲ ਹੋਣ ਲਈ ਪਰ੍ਰੇਆ ਜਾ ਰਿਹਾ ਹੈ!!
ਗਲ ਵਿੱਚੋਂ ਪਵਿੱਤਰ ਗਾਤਰਾ ਉਤਾਰ ਕੇ ਇਕ ਖ਼ਾਸ ਪ੍ਰਭੂ ਦੀ ਸ਼ਰਨ ਤੇ ਉਸ ਤੇ ਵਿਸ਼ਵਾਸ ਲਿਆਉਣ ਲਈ ਆਖਿਆ ਜਾ ਰਹਿਆ ਹੈ!!
ਇਸ ਝੂਠ ਨੂੰ ਸੱਚ ਮੰਨਣ ਕਾਰਨ ਕੁਝ ਮਰੀਜ਼ ਤਾ ਮਰ ਵੀ ਗਏ ਤੇ ਕੁਝ ਦੀ ਹਾਲਤ ਵਿਗੜ ਗਈ ਹੈ !!
ਕੇਵਲ ਇਕ ਪ੍ਰਾਰਥਨਾ ਤੇ ਗੁਰੂ ਜੇ ਕਰ ਸਭ ਕੁਝ ਠੀਕ ਕਰ ਸਕਦਾ ਹੈ ਤਾਂ ਹਸਪਤਾਲ ਬੰਦ ਕਰਕੇ ਪਰ੍ਰਾਥਨਾ ਸਭਾਵਾਂ ਹੀ ਨਹੀਂ ਕਰ ਲੈਣੀਆਂ ਚਾਹੀਦੀਆਂ ਹਨ?
ਅੱਜ ਕਲ ਤਾਂ ਕਰੋਨਾ ਦੀ ਬਿਮਾਰੀ ਨੇ ਸਾਰੇ ਸੰਸਾਰ ਨੂੰ ਪੀੜਤ ਕੀਤਾ ਹੋਇਆ ਹੈ, ਕਿਉ ਨਹੀਂ ,ਇਹ ਪੁਜਾਰੀ ਅਰਦਾਸ ਕਰ ਤੇ ਚੰਗੇ ਕਰਨ ਦੀ ਸਭਾ ਕਰ ਮਨੁੱਖਤਾ ਨੂੰ ਇਸ ਬਿਮਾਰੀ ਤੋਂ ਬਚਾਉੰਦੇ?
ਧਰਮ ਪਰਿਵਰਤਨ ਲਈ ਮੁਫ਼ਤ ਵਿੱਦਿਆ , ਇਲਾਜ ਤੇ ਵਿਦੇਸ਼ਾਂ ਵਿੱਚ ਰੋਜ਼ਗਾਰ ਤੇ ਨਾਗਰਿਕਤਾ ਦੇ ਝਾਂਸੇ ਦਿੱਤੇ ਜਾਂਦੇ ਹਨ!! ਕੀ ਸੰਵਿਧਾਨ ਜਾ ਧਰਮ ਇਸ ਦੀ ਆਗਿਆ ਦਿੰਦਾ ਹੈ?
ਰੱਬ ਦਾ ਕੋਈ ਸ਼ਰੀਕ ਨਹੀਂ ਹੁੰਦਾ, ਮਨੁੱਖ ਨੂੰ ਉਸਦਾ ਸਿਮਰਣ ਕਰਨ ਤੇ ਉਸ ਦੀ ਬਣਾਈ ਮਨੁੱਖਤਾ ਦੀ ਸੇਵਾ ਤੇ ਸੁਰੱਖਿਆ ਕਰਨ ਦਾ ਮਾਰਗ ਗੁਰੂ ਨਾਨਕ ਦੇਵ ਜੀ ਨੇ 239 ਸਾਲ ਦਸ ਸਰੂਪ ਵਿੱਚ ਵਿਚਰ ਕੇ ਲੋਕਾਈ ਨੂੰ ਦਸਿਆ!!
ਛੇਵੇਂ ਨਾਨਕ ਨੂੰ ਆਪਣੇ ਪੁੱਤਰ ਬਾਬਾ ਅਟੱਲ ਰਾਏ ਜੀ ਵੱਲੋਂ ,ਮਰੇ ਹੋਏ ਦੋਸਤ ਮੋਹਣ ਨੂੰ ਜ਼ਿੰਦਾ ਕਰਨਾ , ਤੇ ਵੱਡੇ ਪੁੱਤਰ ਬਾਬਾ ਗੁਰਦਿਤਾ ਜੀ ਵੱਲੋਂ ਮਰੀ ਹੋਈ ਗਾਂ ਜ਼ਿੰਦਾ ਕਰਨੀ , ਰੱਬ ਦੀ ਬਰਾਬਰੀ ਪ੍ਰਵਾਨ ਨਹੀਂ ਹੋਈ , ਇਸ ਲਈ ਤੁਰੰਤ ਦੋਵਾ ਨੂੰ ਸ਼ਰੀਰ ਤਿਆਗਣ ਦਾ ਹੁਕਮ ਦਿੱਤਾ ਤੇ ਉਹ ਦੋਵੈ ਆਪ ਹੀ ਪ੍ਰਭੂ ਵਿੱਚ ਲੀਨ ਹੋ ਗਏ !! ਗੁਰੂ ਪਿਤਾ ਦੀ ਆਪਣੀ ਰੁਹਾਨੀ ਤਾਕਤ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ!!
ਦਸਵੇਂ ਰੂਪ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅਭੇਦ ਕਰਨ ਸਮੇਂ ਬਾਬਾ ਬੰਦਾ ਸਿੰਘ ਬਹਾਦੁਰ ਨੂੰ ਕੇਵਲ ਸਚੇ ਮਨ ਤੇ ਪੂਰਨ ਵਿਸ਼ਵਾਸ ਨਾਲ ਗੁਰਮਿਤ ਦੇ ਰਾਹ ਤੇ ਸਮਾਜ ਦੀ ਸੁਰੱਖਿਆ ਤੇ ਸੇਵਾ ਕਰਨ ਦੀ ਹਦਾਇਤ ਕੀਤੀ ਸੀ, ਜਿਸਨੇ ਪੂਰਨ ਵਿਸ਼ਵਾਸ ਨਾਲ ਮੁਗਲ ਰਾਜ ਦੀਆ ਜੜ ਪੁੱਟ ਦਿੱਤੀ!!
ਸ਼ਰੀਰਕ ਤੇ ਮਾਨਸਿਕ ਤੰਦਰੁਸਤੀ ਦਾ ਰਾਹ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਹੈ!!
ਗੁਰਮਿਤ ਅਣਖ ,ਅਨੰਦ ਤੇ ਚੜਦੀ ਕਲਾ, ਭੈ ਰਹਿਤ ਤੇ ਸੱਚ ਦਾ ਮਾਰਗ ਦੱਸਦੀ ਹੈ!!
ਕਪਟੀ ਤੇ ਪਾਖੰਡੀਆ ਨੂੰ ਗੁਰੂ ਨਾਨਕ ਨੇ ਉਨਾ ਦੇ ਘਰ ਪੁੱਜ ਕੇ ਅਕਲ ਬਖ਼ਸ਼ੀ ਸੀ ,ਕੀ ਅਸੀਂ ਗੁਰੂ ਨਾਨਕ ਦੇ ਰਾਹ ਦੇ ਪਾਂਧੀ ਇੰਨਾਂ ਝੂਠੇ ਤੇ ਗੁਮਰਾਹ ਕਰਕੇ ਧਰਮ ਪਰਵਰਤਣ ਕਰਵਾਉਣ ਵਾਲ਼ਿਆਂ ਨੂੰ ਨੰਗਾ ਕਰਕੇ ਮੁਆਫ਼ੀ ਮੰਗਣ ਤੇ ਭੱਜਣ ਲਈ ਮਜਬੂਰ ਨਹੀਂ ਕਰ ਸਕਦੇ?
ਮੈਂ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਇਸ ਗੰਭੀਰ ਸਮੱਸਿਆ ਵੱਲ ਧਿਆਨ ਦੇਣ ਤੇ ਸੱਚ ਸਪਸ਼ਟ ਕਰਨ ਦੀ ਬੇਨਤੀ ਕਰਦਾ!!
ਗੁਰੂ ਪੁੱਤਰਾਂ ਤੇ ਪੰਥ ਦਰਦੀਆਂ ਨੂੰ ਇਸ ਵੱਲ ਸੁਚੇਤ ਹੋਣ , ਇਕ ਜੁੱਟ ਹੋਣ ਤੇ ਅੱਗੇ ਆਉਣ ਦੀ ਬੇਨਤੀ ਕਰਦਾ ਹਾਂ!!
test