ਇਕਬਾਲ ਸਿੰਘ ਲਾਲਪੁਰਾ
ਅਜ ਤੋਂ 183 ਸਾਲ ਪਹਿਲਾਂ 1839 ਈ ਨੂੰ ਸ਼ੇਰੇ ਪੰਜਾਬ ਇਸ ਨਾਸਵਾਨ ਸੰਸਾਰ ਨੂੰ ਅਲਵਿਦਾ ਆਖ ਗਏ !
ਸ਼ੇਰੇ ਪੰਜਾਬ ਦਾ ਲਕਬ ਉਨਾਂ ਦੀ ਸ਼ਰੀਰਕ ਸ਼ਕਤੀ ਦੀ ਸਿਫਤ ਕਰਦਿਆਂ ਵਿਰੋਧੀਆਂ ਵਲੋਂ ਮਹਾਰਾਜਾ ਸਾਹਿਬ ਲਈ ਵਰਤਿਆ ਜਾਂਦਾ ਸੀ ! ਜੋ ਬਹਾਦੁਰ ਤੋਂ ਇਲਾਵਾ ਦਿਆਲੂ ਤੇ ਇਨਸਾਫ ਦੀ ਮਿਸਾਲ ਵੀ ਸਨ ! ਖਾਲਸਾ ਰਾਜ ਹਲੇਮੀ ਰਾਜ ਦੇ ਗੁਰੂ ਸੰਕਲਪ ਨੂੰ ਮੂਰਤੀ ਬਾਨ ਕਰਦਾ ਸੀ !
ਬਿਮਾਰੀ ਦੀ ਹਾਲਾਤ ਵਿਚ ਮਹਾਰਾਜਾ ਸਾਹਿਬ ਨੇ ਅਕਾਲ ਚਲਾਣੇ ਤੋਂ ਚਾਰ ਦਿਨ ਪਹਿਲਾਂ ਆਪਣੇ ਪਰਿਵਾਰ , ਅਹਿਲਕਾਰਾਂ ਤੇ ਕੌਮ ਦੇ ਨਾਂ ਸੰਦੇਸ਼ ਦਿਤਾ ਜੋ ਸ਼ੇਰੇ ਪੰਜਾਬ ਦੀ ਅੰਤਿਮ ਇਸ਼ਾ ਸੀ । ਸਮਕਾਲੀ ਇਤਿਹਾਸਕਾਰਾਂ ਕੌਲ ਪੁਜੇ ਅਸਲੀ ਸ਼ਬਦ ਅਜ ਵੀ ਵਿਚਾਰਨ ਯੋਗ ਹਨ ।
“ ਬਹਾਦਰ ਖਾਲਸਾ ਜੀ , ਆਪ ਨੇ ਖਾਲਸਾ ਰਾਜ ਦੀ ਸਥਾਪਨਾ ਲਈ ਜੋ ਅਣਥਕ ਘਾਲਣਾਵਾਂ ਘਾਲੀਆਂ ਹਨ ਅਤੇ ਆਪਣੇ ਲਹੂ ਦੀਆਂ ਜੋ ਨਦੀਆਂ ਵਹਾਈਆਂ ਹਨ , ਉਹ ਨਿਸਫਲ ਨਹੀਂ ਗਈਆਂ । ਇਸ ਸਮੇਂ ਆਾਪਣੇ ਆਲੇ -ਦੁਆਲੇ ਜੋ ਕੁਝ ਦੇਖ ਰਹੇ ਹੋ , ਸਭ ਕੁਝ ਆਪ ਦੀਆਂ ਕੁਰਬਾਨੀਆਂ ਤੇ ਘਾਲਣਾਵਾਂ ਦਾ ਫਲ ਹੈ । ਮੈਂ ਗੁਰੂ ਤੇ ਆਪ ਦੇ ਭਰੋਸੇ ਇਕ ਸਧਾਰਨ ਪਿੰਡ ਤੋਂ ਉਠ ਕੇ ਲਗਭਗ ਸਾਰੇ ਪੰਜਾਬ ਤੇ ਇਸ ਤੋਂ ਬਾਹਰ ਅਫਗਾਨਿਸਤਾਨ , ਕਸ਼ਮੀਰ , ਤਿਬਤ ਦੀਆਂ ਕੰਧਾਂ ਤੱਕ ਖਾਲਸੇ ਦਾ ਰਾਜ ਸਥਾਪਿਤ ਕਰ ਦਿਤਾ ਹੈ ! ਹੁਣ ਕੁਝ ਦਿਨਾ ਦਾ ਮੇਲਾ ਹੈ ਥੋੜੇ ਸਮੇਂ ਤੱਕ ਮੈਂ ਆਪ ਤੋਂ ਸਦਾ ਵਾਲਤੇ ਵਿਦਾ ਹੋ ਜਾਵਾਂਗਾ , ਮੈਥੋਂ ਜੋ ਕੁਝ ਸਰ ਆਈ ਏ ਤੁਹਾਡੀ ਸੇਵਾ ਕਰ ਚਲਿਆ ਹਾਂ ਹੰਨੇ ਹੰਨੇ ਦੀ ਸਰਦਾਰੀ ਦੇ ਮਣਕੇ ਭੰਨ ਕੇ ਇਕ ਕੈਂਠਾ ਬਣਾ ਦਿਤਾ ਹੈ । ਇਕ ਲੜੀ ਵਿਚ ਪਰੁਚੇ ਰਹੋਗੇ ਤਾਂ ਬਾਦਸ਼ਾਹ ਬਣੇ ਰਹੋਗੇ , ਨਿਖੜ ਜਾਉਗੇ ਤਾਂ ਮਾਰੇ ਜਾਉਗੇ ।
ਪਿਆਰੇ ਖਾਲਸਾ ਜੀ ਤੁਹਾਡੀ ਤੇਗ ਦੀ ਧਾਂਕ ਸੰਸਾਰ ਵਿਚ ਪਈ ਹੋਈ ਹੈ , ਡਰ ਹੈ ਤਾਂ ਇਸ ਗੱਲ ਦਾ ਕਿ ਕਿਤੇ ਇਹ ਤੇਗ ਤੁਹਾਡੇ ਆਪਣੇ ਘਰ ਨਾ ਖੜਕਣ ਲੱਗ ਪਵੇ , ਤੁਸੀਂ ਗੁਰੂ ਕਲਘੀਧਰ ਦੇ ਖੰਡੇ ਦਾ ਅੰਮ੍ਰਿਤ ਛਕਿਆ ਹੈ , ਜਿਸ ਵਿੱਚ ਜਮਾਨੇ ਦੀ ਨੀਤੀ ਛੁਪੀ ਹੋਈ ਹੈ , ਸਦਾ ਪਤਾਸਿਆਂ ਵਾਂਗ ਘੁਲ ਮਿਲ ਕੇ ਰਹਿਣਾ , ਜੇ ਸਮਾਂ ਆ ਬਣੇ ਤਾਂ ਖੰਡੇ ਵਾਂਗ ਸਖਤ ਤੇ ਤੇਜ ਵੀ ਹੋ ਜਾਇਓ , ਗਰੀਬ ਦੁਖੀਏ ਦੀ ਢਾਲ ਤੇ ਜਾਲਮ ਦੇ ਸਿਰ ਤਲਵਾਰ ਬਣ ਕੇ ਚਮਕਿਓ, ਦੁਸ਼ਮਣ ਦੀਆਂ ਚਾਲਾਂ ਤੋਂ ਸਾਵਧਾਨ ਰਹਿਣਾ , ਆਜਾਦੀ ਮੈਨੂੰ ਜਾਨ ਨਾਲੋਂ ਪਿਆਰੀ ਹੈ , ਸਿੰਘਾਂ ਦੇ ਝੰਡੇ ਸਦਾ ਊਚੇ ਰਹਿਣ , ਮੇਰੀ ਅੰਤਿਮ ਇੱਛਾ ਹੈ ।
ਓਪਰੇ ਜੇ ਪੰਜਾਬ ਦੀ ਧਰਤੀ ਤੇ ਪੈਰ ਧਰਨਗੇ ਤਾਂ ਮੇਰੀ ਛਾਤੀ ਉੁਤੇ ਧਰਨਗੇ , ਗੈਰਾਂ ਦੇ ਝੰਡੇ ਸਾਹਮਣੇ ਝੁਕਣਾ ਮੇਰੀ ਅਣਖ ਨੂੰ ਵੇਚਣਾ ਹੋਵੇਗਾ , ਤੁਸੀਂ ਕਿਸੇ ਦੇ ਗੁਲਾਮ ਬਣ ਜਾਓਗੇ ਤਾਂ ਮੇਰੀ ਰੂਹ ਕਲਪੇਗੀ , ਹੁਣ ਹੋਰ ਵਧੇਰੇ ਕਹਿਣ ਦਾ ਸਮਾਂ ਨਹੀਂ ਹੈ “ ਫੇਰ ਮਹਾਰਾਜਾ ਸਾਹਿਬ ਸਭ ਨੂੰ ਰੋਂਦਿਆਂ ਛਡ ਬੇਹੋਸ਼ ਹੋ ਗਏ , ਡਾਕਟਰ ਹਕੀਮ ਵੈਦ ਸਭ ਹਾਰ ਗਏ , ਮਹਾਰਾਜਾ ਅਕਾਲ ਪੁਰਖ ਦੇ ਚਰਨਾ ਵਿਚ ਜਾ ਵਿਰਾਜੇ ।
ਚਾਲਬਾਜ ਅੰਗਰੇਜ ਨੇ ਮਹਾਰਾਜਾ ਸਾਹਿਬ ਦੀ ਅੰਤਿਮ ਇਸ਼ਾ ਦੀ ਪੂਰਤੀ ਬਲ ਕੁਝ ਨਹੀਂ ਹੋਣ ਦਿਤਾ , ਮਜਬੂਤ ਤੇ ਅਮੀਰ ਖਾਲਸਾ ਰਾਜ 10 ਸਾਲ ਦੇ ਅੰਦਿਰ ਹੀ ਗੁਲਾਮ ਹੋ ਗਿਆ ਤੇ ਮਹਾਰਾਜਾ ਦੀ ਛਾਤੀ ਤੇ ਵਿਦੇਸ਼ੀ ਪੈਰ ਰਖਿਆ ਗਿਆ , ਪਰਿਵਾਰ ਦੇ ਬਹੁਤੇ ਜੀਅ ਕਤਲ ਕਰ ਦਿਤੇ ਗਏ । ਮਾਸੂਮ ਬਾਲ ਬਾਦਸ਼ਾਹ ਇਸਾਈ ਬਣਾ ਲੁਟ ਲਿਆ ਗਿਆ । ਮਾਤਾ ਜਿੰਦ ਕੌਰ ਨੇ ਅੰਨੀ ਹੋ ਕੇ ਪੁਤਰ ਨੂੰ ਮੁੜ ਸਿੰਘ ਸਜਣ ਲਈ ਪ੍ਰੇਰਿਆ । ਪੌਤਰੀ ਨਾਲ ਅੰਗਰੇਜ ਤੋ ਡਰਦੇ ਕਿਸੇ ਸਿੱਖ ਨੇ ਵਿਆਹ ਨਹੀਂ ਕੀਤਾ ।
ਆਜਾਦੀ ਤੋਂ ਵਾਦ ਵੀ ਉਸ ਵਿਰਾਸਤ ਨੂੰ ਅਗੇ ਵਧਾਉਣ ਲਈ ਕੁਝ ਨਹੀਂ ਹੋਇਆ , ਮਾਸਟਰ ਤਾਰਾ ਸਿੰਘ , ਪ੍ਰੋਫੈਸਰ ਸਾਹਿਬ ਸਿੰਘ ਤੇ ਡਾਕਟਰ ਇੰਦਰਜੀਤ ਸਿੰਘ ਆਦਿ ਨੇ ਨਵੇਂ ਸਿੰਘ ਸਜ ਜੋ ਸੇਵਾ ਸਿੱਖ ਤੇ ਪੰਜਾਬ ਦੀ ਕੀਤੀ ਉਹ ਕੌਈ ਕਾਂਗਰਸ ਪ੍ਰਸਤ ਤੇ ਅੰਗਰੇਜ ਪ੍ਰਸਤ ਸਿੱਖ ਨਹੀਂ ਕਰ ਸਕਿਆ । ਆਪਣੇ ਤੇ ਪਰਾਏ ਦੀ ਪਹਿਚਾਣ ਹੀ ਸਿੱਖਾਂ ਨੂੰ ਭੁਲਾ ਦਿਤੀ ।
ਕਾਂਗਰਸ ਨੇ ਬਿਲਯੂ ਸਟਾਰ , ਬੁਡ ਰੋਜ , ਬਲੈਕ ਥੰਡਰ , ਦਿਲੀ ਕਤਲੇ ਆਮ ਦੇ ਤੌਹਫੇ ਦਿਤੇ ਜਾਂ ਝੂਠੇ ਲਾਰੇ ਦਿਤੇ , ਕਿਸੱ ਨੇ ਕਦੇ ਇਸ ਵਾਰੇ ਸੋਚਿਆ ਹੈ ?
ਸਿੱਖ ਕੌਮ ਦੇ ਮਸੀਹਾ ਬਝੋਂ ਸਨਮਾਨੇ ਸ਼੍ਰੀ ਨਰਿੰਦਰ ਮੌਦੀ ਜੀ ਸੇਵਾ ਤੇ ਦਰਿਆ ਦਿਲੀ ਵਿਚ ਕਿਥੇ ਖੋਟ ਹੈ ? ਉਸ ਤੋਂ ਲਾਭ ਲੈਣ ਦੀ ਥਾਂ ਵਿਰੋਧ ਕਿਉਂ ? ਇਨੇ ਇਹਸਾਨ ਫਰਮੋਸ਼ ਤਾਂ ਸਿੱਖ ਨਹੀਂ ਹੁੰਦੇ!
ਅਸੀਂ ਸ਼ਰਮਿੰਦਾ ਹਾਂ ਸ਼ੇਰੇ ਪੰਜਾਬ , ਤੇਰੀ ਫੋਟੋ ਪੰਜਾਬ ਦੇ ਦਫਤਰਾਂ ਵਿਚੋਂ ਰੂਸ ਤੇ ਚੀਨ ਸਮਰਥਕਾਂ ਨੇ ਲਾਹ ਦਿਤੀ ਹੈ । ਇਸ ਲਈ ਮੈਂ ਆਪ ਤੋਂ ਮੁਆਫੀ ਮੰਗਦਾਂ ਹਾਂ !
ਆਪ ਦੀ ਦਰਿਆ ਦਿਲੀ ਦੀਆਂ ਬਾਤਾਂ ਦੁਨਿਆ ਵਿਚ ਹਨ ਪਰ ਲਾਹੌਰ ਕਿਲੇ ਵਿਚ ਤੇਰਾ ਬੁਤ ਹੀ ਸਿੱਖਾਂ ਨੂੰ ਨਫਰਤ ਕਰਨ ਵਾਲਿਆਂ ਨੇ ਤੌੜਿਆ ਹੈ ਤੇ ਉਨਾਂ ਦੇ ਹਮੈਤੀ ਤਾਂ ਗੁਰੂ ਪੰਥ ਦੇ ਸੇਵਕ ਨਹੀਂ ਦੁਸ਼ਮਣ ਹੋਣੇ ਚਾਹੀਦੇ ਸਨ !
ਅਤੰਕ ਨਾਲ ਤੇਰੇ ਸਪਨਿਆਂ ਦਾ ਪੰਜਾਬ ਉਜੜਣ ਨਹੀਂ ਦਿਆਗੇਂ , ਦੇ ਵਾਇਦੇ ਤੇ ਅਰਦਾਸ ਨਾਲ , ਸਾਨੂੰ ਮੁਆਫ ਕਰ ਦਿਉ ਤੇ ਉਹ ਕੰਮ ਕਰਾਓ ਜੋ ਗੁਰੂ ਤੇ ਆਪ ਦੀ ਆਤਮਾ ਨੂੰ ਭਾਵੇ !
ਸ਼ੇਰੇ ਪੰਜਾਬ ਜਿੰਦਾ ਹੈ ਹਰ ਨੇਕ ਪੰਜਾਬੀ ਦੇ ਦਿਲ ਵਿਚ !
ਵਾਹਿਗੁਰੂ ਮਹਾਰਾਜਾ ਦੀ ਆਤਮਾ ਤੇ ਕੰਮ ਸਾਡਾ ਮਾਰਗ ਦਰਸ਼ਨ ਕਰਨ !
ਵਾਹਿਗੁਰੂ ਜੀ ਕੀ ਫਤਿਹ !!
test