ਇਕਬਾਲ ਸਿੰਘ ਲਾਲਪੁਰਾ
“ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤ ਸਾਰੇ !!
ਗੁਰਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਿਖੁ ਗੁਰੂ ਨਿਸਤਾਰੇ !!”
ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆ ਕੁਲ ਮਨੁੱਖਤਾ ਨੂੰ ਕੋਟਿਨ ਕੋਟਿ ਵਧਾਇਆ !!
ਜੋ ਸੰਸਾਰ ਅੰਦਿਰ ਅੰਡਜ, ਜੇਰਜ, ਸੇਤਜ ਤੇ ਉਤਭੁਜ ਰਾਹੀਂ ਆਉੰਦਾ ਹੈ ਜਾ ਪੈਦਾ ਹੁੰਦਾ ਹੈ , ਉਹ ਨਾਸ਼ਵਾਨ ਹੁੰਦਾ ਹੈ ,
ਪਰ ਰੱਬ ਤੇ ਉਸਨੂੰ ਮਿਲਣ ਦਾ ਰਾਹ ਦੱਸਣ ਵਾਲੀ ਗੁਰਬਾਣੀ ,ਸਦਾ ਸੰਸਾਰ ਨੂੰ ਸੇਧ ਦੇਣ ਲਈ ਹਾਜ਼ਰ ਰਹਿੰਦੀ ਹੈ !!
ਗੁਰਮਿਤ ਅਨੂਸਾਰ ਸਤਿਗੁਰ ਕੀ ਬਾਣੀ ਸਤਿ ਸਰੂਪ ਹੈ ਗੁਰਬਾਣੀ ਬਣੀਐ !!
ਗੁਰਬਾਣੀ ਕਿਵੇਂ ਜੀਵੀਏ , ਇਹ ਉਪਰਾਲਾ ਅਸੀਂ ਕਰਨਾ ਹੈ !!
ਪੰਚਮ ਪਾਤਿਸਾਹ ਨੇ ਗ੍ਰੰਥ ਸਾਹਿਬ ਦੀ ਮਰਿਯਾਦਾ ਵੀ ਆਪ ਸਥਾਪਿਤ ਕੀਤੀ ਸੀ !!
ਗੁਰਬਾਣੀ ਜੀਵਨ ਦੇ ਹਰ ਪੱਖ ਵਾਰੇ ਗਿਆਨ ਦੇਣ ਦੇ ਸਮਰੱਥ ਹੈ !! ਹਰ ਸਿੱਖ ਘੱਟੋ ਘੱਟ ਇਕ ਸਹਿਜ ਪਾਠ ਹਰ ਕਰੇ , ਤੇ ਇਕ ਪਰਿਵਾਰ ਨਾਲ ਇਹ ਗਿਆਨ ਸਾਂਝਾ ਕਰਨ ਵੱਲ ਤੁਰੇ ਦੀ ਅਰਦਾਸ ਬੇਨਤੀ ਨਾਲ !!
ਵਾਹਿਗੁਰੂ ਜੀ ਕੀ ਫ਼ਤਿਹ !!
test