ਇਕਬਾਲ ਸਿੰਘ ਲਾਲਪੁਰਾ
ਸਿੱਖ ਕੌਮ ਦੁਨੀਆ ਦਾ ਨਵੀਨਤਮ ਧਰਮ ਹੈ !!1469ਈ ਤੋਂ 1708 ਈ ਤੱਕ ਸ਼੍ਰੀ ਗੁਰੂ ਨਾਨਕ ਦੇਵ ਜੀ 239 ਸਾਲ ਦਸ ਜਾਮਿਆਂ ਵਿੱਚ ਸਰਗੁਣ ਰੂਪ ਵਿੱਚ ਵਿਚਰੇ ਤੇ ਅੱਜ ਵੀ ਸ਼ਬਦ ਰੂਪ ਵਿੱਚ ਮਨੁੱਖਤਾ ਦੀ ਅਗਵਾਈ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਰੂਪ ਧਾਰ ਸਾਡੇ ਵਿੱਚ ਮੌਜੂਦ ਹਨ !!
ਸਾਇਂਸ, ਸਮਾਜ , ਧਰਮ , ਆਰਥਿਕਤਾ, ਕੁਦਰਤ, ਰਾਜਨੀਤੀ, ਵੈਦਗੀ ਜਾ ਡਾਕਟਰੀ ਆਦਿ ਦੀ ਕੋਈ ਚੀਜ਼ ਨਹੀਂ ਜਿਸ ਵਾਰੇ ਅਗਵਾਈ ਲਈ ਕਿਸੇ ਵੀ ਸ਼ਰਧਾਵਾਨ ਗੁਰਮੁਖ ਨੂੰ ਕਿਸੇ ਹੋਰ ਪਾਸੇ ਵੇਖਣ ਦੀ ਲੋੜ ਨਹੀਂ ਹੈ !!
ਗੁਰੂ ਕਾਲ ਤੋਂ ਹੀ ਪੁਜਾਰੀ ਤੇ ਸਰਕਾਰੀ ਬਾਬਰਕੇ ਇਸ ਨਵੇ ਪੰਥ ਤੇ ਸਿਧਾਂਤ ਦੇ ਵੈਰੀ ਰਹੇ ਹਨ , ਇਸ ਕਾਰਨ ਹੀ ਗੁਰੂ ਸਾਹਿਬਾਨ ਨੂੰ ਕੈਦ ਤੇ ਸ਼ਹੀਦ ਵੀ ਕੀਤਾ ਗਿਆ , ਪਰ ਹਰ ਸ਼ਹਾਦਤ ਤੋਂ ਵਾਦ ਪੰਥ ਹੋਰ ਮਜ਼ਬੂਤ ਤੇ ਮਕਬੂਲ ਹੁੰਦਾ ਰਿਹਾ ਹੈ !!
1710 ਵਿੱਚ ਤਾ ਸਿੱਖ ਨੂੰ ਵੇਖਦਿਆਂ ਹੀ ਕਤਲ ਕਰ ਸਰਕਾਰੀ ਇਨਾਮ ਪ੍ਰਾਪਤ ਕਰਨ ਦਾ ਹੁਕਮ ਹੋਇਆ ਜੋ ਸਰਕਾਰ ਖਾਲਸਾ ਦੇ ਸਥਾਪਿਤ ਹੋਣ ਤੱਕ ਲਾਗੂ ਰਿਹਾ ! ਸ਼੍ਰੀ ਹਰਿਮੰਦਰ ਸਾਹਿਬ ਤੇ ਸ਼੍ਰੀ ਅਕਾਲ ਤਖਤ ਵੀ ਢਹਿ ਢੇਰੀ ਕੀਤੇ ਗਏ , ਪਰ ਹਰ ਜ਼ੁਲਮ ਨੇ ਖਾਲਸਾ ਨੂੰ ਮਜ਼ਬੂਤ ਕੀਤਾ ਤੇ ਤਖਤਾਂ ਦੀ ਸ਼ਾਨ ਵਧਾਈ !!
ਖਾਲਸਾ ਸਭ ਧਰਮਾਂ ਤੇ ਉਨਾ ਨੂੰ ਮੰਨਣ ਵਾਲ਼ਿਆਂ ਦਾ ਸਤਿਕਾਰ ਹੀ ਨਹੀਂ ਕਰਦਾ ਬਲਕਿ ਗੁਰੂ ਕਾਲ ਤੋਂ ਹੀ ਉਨਾ ਦੇ ਪੂਜਾ ਸਥਾਨ ਬਣਾ ਕੇ ਦੇਣ ਵਿੱਚ ਖ਼ੁਸ਼ੀ ਮਹਿਸੂਸ ਕਰਦਾ ਰਿਹਾ ਹੈ !! ਮੁਗਲਾ ਤੇ ਅਹਿਮਦ ਸ਼ਾਹ ਅਬਦਾਲੀ ਨੇ ਵੀ ਕੁਝ ਕੱਚੇ ਪਿੱਲੇ ਲਾਲਚ ਦੇ ਕੇ ਆਪਣੇ ਵੱਲ ਤੋਰੇ ਸਨ , ਪਰ ਖਾਲਸਾ ਪੰਥ ਉਨਾ ਨੂੰ ਪਹਿਚਾਨ ਕਰ ਪਿੱਛੇ ਹੱਟ ਗਿਆ ਸੀ !!
ਬਾਬਾ ਬੰਦਾ ਸਿੰਘ , ਸਰਦਾਰ ਦਰਬਾਰਾ ਸਿੰਘ , ਭਾਈ ਮੰਨੀ ਸਿੰਘ , ਨਵਾਬ ਕਪੂਰ ਸਿੰਘ , ਸਰਦਾਰ ਜਸਾ ਸਿੰਘ ਆਹਲੂਵਾਲੀਆ , ਸਰਦਾਰ ਚੜਤ ਸਿੰਘ , ਹਰੀ ਸਿੰਘ ਭੰਗੀ , ਜਸਾ ਸਿੰਘ ਰਾਮਗੜੀਆ ਆਦਿ ਨੇ ਕਰੀਬ 90 ਸਾਲ ਜਾਨ ਦੀ ਪ੍ਰਵਾਹ ਨਾ ਕਰਦੇ ਕੌਮ ਦੀ ਅਗਵਾਈ ਕਰਦਿਆਂ ਦਿੱਲੀ ਤੇ ਲਾਹੌਰ ਦੇ ਤਖਤ ਤੇ ਕਬਜ਼ਾ ਕਰ ਲਿਆ !
ਅਹਿਮਦ ਸ਼ਾਹ ਅਬਦਾਲੀ ਦੇ ਦਰਬਾਰੀ ਵੀ ਸਿੱਖ ਕੌਮ ਦੀ ਬਹਾਦੁਰੀ ਦੀਆ ਬਾਤਾਂ ਪਾਉਂਦਾ ਨਹੀਂ ਥੱਕਦੇ , ਨਾਲੇ ਸਿੱਖ ਭੇਸ ਵਿੱਚ ਮੁਖ਼ਬਰਾਂ ਨੂੰ ਵੀ ਨੰਗੇ ਕਰਦੇ ਹਨ ! ਸਰਕਾਰ ਖਾਲਸਾ ਦਾ , ਮਹਾਰਾਜਾ ਧਰਮ ਵਿੱਚ ਦਖ਼ਲ ਨਹੀਂ ਦਿੰਦਾ ਸੀ , ਗਲਤੀ ਦੀ ਮੁਆਫ਼ੀ ਲਈ ਵੀ ਸ਼੍ਰੀ ਅਕਾਲ ਤਖਤ ਦੇ ਸਾਮ੍ਹਣੇ ਇਮਲੀ ਦੇ ਦਰਖ਼ਤ ਨਾਲ ਬੱਝ ਕੋੜੇ ਖਾਣ ਲਈ ਵੀ ਤਿਆਰ ਸੀ !! ਪਰ ਅੰਗਰੇਜ਼ ਸਭਰਾ ਤੇ ਚਿੱਲਿਆਂ ਵਾਲੀ ਦੀ ਹਾਰ ਨਹੀਂ ਬਰਦਾਸ਼ਤ ਕਰ ਸਕਿਆ , ਬੇਗੈਰਤੇ ਤੇ ਭੇਖੀ ਜਰਨੈਲ ਬਿੱਕ ਗਏ ਪਰ ਫੌਜਾ ਨੇ ਅੰਗਰੇਜ਼ ਦੇ ਛੱਕੇ ਛੁੜਾ ਦਿੱਤੇ !!
ਅੰਗਰੇਜ਼ ਨੇ ਸਿੱਖ ਕੌਮ ਨੂੰ ਖਤਮ ਕਰਨ ਦੀ ਹੀ ਬਊਂਤ ਬਣਾਈ ਤੇ ਗੁਰਧਾਮਾਂ ਨੂੰ ਸਿੱਖ ਸਿਧਾਂਤ ਦੇ ਪਹਿਰੇਦਾਰ ਦੀ ਥਾਂ ਵਿਭਚਾਰ ਦੇ ਅੱਡੇ ਬਣਾ ਦਿੱਤੇ !! ਅੰਗਰੇਜ਼ ਦਾ ਹਮਲਾ ਗੁਰਮਿਤ ਸਿਧਾਂਤ ਤੇ ਸੀ !! ਸਿੰਘ ਸਭਾ ਤੋਂ ਲੈ ਹਰ ਲਹਿਰ ਦੇ ਖ਼ਾਤਮੇ ਲਈ ਆਪਣੇ ਪਾਲਤੂ ਤੇ ਸਿਧਾਂਤ ਵਿਰੋਧੀ ਅੱਗੇ ਲਾ ਜਰਨਲ ਨੇਲਸਨ ਤੇ ਡਾਇਰ ਵਰਗਿਆਂ ਨੂੰ ਸਿੱਖ ਬਣਾ ਸਨਮਾਨਿਤ ਕਰਵਾ ਦਿੱਤਾ !!
ਇਹ ਸਿਧਾਂਤ ਦੀ ਸੱਟ ਨਾ ਸਹਾਰਦੇ ਸਰਦੂਲ ਸਿੰਘ ਕਵੀਸ਼ਰ ਨੇ ਕੌਮ ਲਈ ਜਾਨ ਦੇਣ ਵਾਲ਼ਿਆਂ ਯੋਧਿਆਂ ਦੀ ਭਰਤੀ ਕਰ ਅੰਗਰੇਜ਼ ਨੂੰ ਰਕਾਬਗੰਜ ਸਾਹਿਬ ਦੀ ਦਿਵਾਰ ਬਣਾਉਣ ਲਈ ਮਜਬੂਰ ਕਰ ਦਿੱਤਾ !!
ਗੁਰਦਵਾਰਾ ਸੁਧਾਰ ਲਹਿਰ ਨੇ ਮਹੰਤਾਂ ਤੋਂ ਕੁਰਬਾਨੀਆਂ ਦੇ ਕੇ ਗੁਰਦਵਾਰਾ ਸਾਹਿਬਾਨ ਅਜ਼ਾਦ ਤਾ ਕਰਵਾ ਲਏ , ਪਰ ਧਰਮ ਵਿੱਚ ਰਾਜਨੀਤੀ ਅੰਗਰੇਜ਼ ਪੱਖੀ ਤੇ ਅੰਗਰੇਜ਼ ਵਿਰੋਧੀ ਬਣ ਦਾਖਲ ਕਰ ਦਿੱਤੀ !! ਸਿੱਖ ਸਿਧਾਂਤ ਮੁੜ ਜਾਗ੍ਰਿਤ ਕਰਨ ਦਾ ਉੱਦਮ ਸਿਫ਼ਰ ਹੀ ਰਿਹਾ ! ਕਿਉਕੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਰਾਜਸੀ ਪਾਰਟੀ ਦੇ ਨੁਮਾਇੰਦੇ ਬਣਦੇ ਹਨ ਉਨਾ ਦੇ ਜੀਵਨ ਵਿੱਚ ਧਰਮ ਨਾਲ਼ੋਂ ਰਾਜਨੀਤੀ ਪ੍ਰਧਾਨ ਪ੍ਰਗਟ ਹੁੰਦੀ ਹੈ !!
ਅੱਜ ਦੇ ਸਮੇਂ ,ਸਿੱਖ ਰਾਜਨੀਤੀ ਦੀ ਸਰਦਾਰੀ ਉਸ ਕੋਲ ਹੈ ਜਿਸ ਦਾ ਗੁਰਦਵਾਰਾ ਸਾਹਿਬਾਨ ਦੀ ਗੋਲਕ ਤੇ ਕਬਜ਼ਾ ਹੈ !! ਜਿਸ ਲਈ ਮੈਂਬਰਾਂ ਦੇ ਬੱਚੇ ਤੇ ਰਿਸ਼ਤੇਦਾਰ ਭਰਤੀ ਕਰਨ ਦੀ ਰਿਸ਼ਵਤ , ਸਰਕਾਰੀ ਗਨਮੈਨਾ ਦੀ ਤਾਇਨਾਤੀ ਤੇ ਹੋਰ ਲਾਲਚ ਨਾਲ ਆਪਣੇ ਫਰਜ਼ਾਂ ਤੇ ਜਬਾਬਦੇਹੀ ਦੀ ਥਾਂ ਬਿਕਾਉ ਮਾਲ ਬਣਾ ਦਿੱਤਾ ਜਾਂਦਾ ਹੈ ! ਅਸੂਲ ਪ੍ਰਸਤਾਂ ਦਾ ਦਮ ਘੁਟਦਾ ਹੈ ਪਰ ਪੁੱਛ ਗਿਛ ਕੋਈ ਨਹੀਂ !! ਚੌਣ ਹੋਇਆ 5 ਦੀ ਥਾਂ 9 ਸਾਲ ਪੂਰੇ ਹੋਣ ਵਾਲੇ ਹਨ , ਇਸ ਵਾਰੇ ਆਨੇ ਬਹਾਨੇ ਗੱਲ ਲਮਕਾਈ ਜਾ ਰਹੀ ਹੈ !
ਕੁਝ ਦਿਨ ਪਹਿਲਾਂ ਰਾਸ਼ਨ ਲੈਣ ਬਦਲੇ ,ਦਰਬਾਰ ਸਾਹਿਬ ਦੇ ਪ੍ਰਬੰਧਕਾਂ ,ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਪਨਾਹ ਦੇਣ ਵਾਲੇ ਤੇ ਪੁਰ ਅਮਨ ਧਰਨਾਕਾਰੀਆ ਤੇ ਗੋਲੀ ਚਲਾ ਕੇ ਮਾਰਨ ਵਾਲੇ ਪੁਲਿਸ ਅਫਸਰ ਦਾ ਸਨਮਾਨ , ਇਹ ਦਰਸਾਉਂਦਾ ਹੈ , ਕਿ ਗੁਰਮਿਤ ਸਿਧਾਂਤ ਨੂੰ ਢਾਹੁਣ ਦਾ ਕੰਮ ਅੰਗਰੇਜ਼ ਵਾਂਗ , ਅਜੇ ਵੀ ਜਾਰੀ ਹੈ ਤੇ ਅੰਗਰੇਜ਼ ਪ੍ਰਸਤ ਰਹੇ ਪਰਿਵਾਰ ਹੀ ਆਪਣੇ ਬਜ਼ੁਰਗਾਂ ਵਾਲ਼ੀਆਂ ਗਲਤੀਆਂ ਫੇਰ ਅੱਗੇ ਲੱਗ ਕੇ ਦਹੁਰਾ ਰਹੇ ਹਨ !!
ਸ਼੍ਰੀ ਹਰਿਮੰਦਰ ਸਾਹਿਬ ਤੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਵਿਰੋਧੀਆਂ ਵੱਲੋਂ ਢਾਹੁਣ ਤੋਂ ਵਾਦ ਮੁੜ ਉਸਾਰੀ ਲਈ ਜਿੰਨੀਆਂ ਇੱਟਾਂ ਲਗੀਆ ਹਨ ਉਸ ਤੋਂ ਜ਼ਿਆਦਾ ਸਿਧਾਂਤ ਦੀ ਪਾਲਨਾ ਕਰਦੇ ਸਿੰਘਾਂ ਨੇ ,ਸਿਰ ਦੇ ਕੇ ਕੁਰਬਾਨੀਆਂ ਦਿਤਿਆ ਹਨ !!
ਗੁਰਮਿਤ ਦਾ ਕੋਈ ਵੀ ਧਾਰਨੀ ਸਿਧਾਂਤ ਨੂੰ ਕਦੇ ਵੀ ਸੱਟ ਨਹੀਂ ਮਾਰੇਗਾ ਤੇ ਸਿਧਾਂਤ ਨੂੰ ਸੱਟ ਮਾਰਨ ਵਾਲਾ ਪ੍ਰਬੰਧਕ, ਤਾ ਤਖਤ ਢਾਹੁਣ ਵਾਲ਼ਿਆਂ ਤੋਂ ਵੀ ਵੱਡੇ ਦੋਸ਼ੀ ਹਨ !! ਇਹ ਅਪਰਾਧੀ ਤੇ ਇੰਨਾਂ ਦੇ ਸਰਪ੍ਰਸਤ ਲੋਕ ਕਚੈਹਰੀ ਵਿੱਚ ਬੇਨਕਾਬ ਹੋਣੇ ਚਾਹੀਦੇ ਹਨ !
ਕੀ ਅਸੀਂ ਤਖਤ ਤੇ ਸਿਧਾਂਤ ਢਹਿੰਦੇ ਮੂਕ ਦਰਸ਼ਕ ਬਣ ਵੇਖਦੇ ਰਹਾਂਗੇ ?
test