ਇਕਬਾਲ ਸਿੰਘ ਲਾਲਪੁਰਾ
ਸ਼ੁੱਕਰਵਾਰ, 2 ਜੇਠ, ਜੇਠ ਵਦੀ 8 (15 May 2020)
ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅੱਜ ਦੇ ਦਿਨ 1606 ਈ : ਵਿੱਚ ਦੋ ਤਲਵਾਰਾਂ, ਇਕ ਪੀਰੀ ਦੀ ਇਕ ਮੀਰੀ ਦੀ, ਪਹਿਣ ਛੇਵੇਂ ਨਾਨਕ ਦਾ ਰੂਪ ਬਣ ਗੁਰਤਾ ਗੱਦੀ ਤੇ ਬਿਰਾਜੇ !!
ਦਲ ਭੰਜਣ ਗੁਰ ਸੂਰਮਾ
ਵਡ ਜੋਧਾ ਬੁਹ ਪਰ-ਉਪਕਾਰੀ !!
ਚਲੀ ਪੀੜੀ ਸੋਡੀਆਂ ਰੂਪ ਵਖਾਵਣ
ਬਾਰੋਵਾਰੀ !!
ਪੰਜ ਪਿਆਲੇ ਪੰਜਪੀਰ ਛਠਮ ਪੀਰ ਬੈਠਾ ਗੁਰ ਭਾਰੀ !!
ਦੁਨੀਆ ਦੇ ਧਾਰਮਿਕ ਇਤਿਹਾਸ ਵਿੱਚ ਅੱਜ ਦਾ ਦਿਨ ਜੁਗ ਪਲਟਾਉ ਹੈ !! ਦਲ ਭੰਜਣ ਤੇ ਪਰ-ਉਪਕਾਰੀ ਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅੱਜ ਦੇ ਦਿਨ 1606 ਈ : ਵਿੱਚ ਦੋ ਤਲਵਾਰਾਂ, ਇਕ ਪੀਰੀ ਦੀ ਇਕ ਮੀਰੀ ਦੀ, ਪਹਿਣ ਛੇਵੇਂ ਨਾਨਕ ਦਾ ਰੂਪ ਬਣ ਗੁਰਤਾ ਗੱਦੀ ਤੇ ਬਿਰਾਜੇ !!
ਸ਼ਸਤਰ ਗਰੀਬ ਦੀ ਰਖਿਆ ਤੇ ਜਰਵਾਣੇ ਦੀ ਭਖਿਆ , ਲਈ ਜ਼ਰੂਰੀ ਹਨ , ਚਾਰ ਜੰਗਾਂ ਜਿੱਤ ਕੇ ਵੀ ਇਕ ਇੰਚ ਥਾਂ ਤੇ ਕਬਜ਼ਾ ਨਹੀਂ ਕੀਤਾ !! ਇਹ ਗੱਲ ਸੁਨਣ ਨਾਲ .ਸ਼ਿਵਾ ਜੀ ਮਰਹੱਟਾ ਦੇ ਗੁਰੂ ਸਮਰੱਥ ਰਾਮ ਦਾਸ ਜੀ ਦੀ ਸੋਚ ਬਦਲ ਗਈ !! ਕੇਸਾਧਾਰੀ ਸ਼ਿਵਾ ਜੀ ਦੇ ਜੀਵਨ ਤੇ ਗੁਰੂ ਜੀ ਦੀ ਸਿੱਖਿਆ ਦਾ ਪ੍ਰਭਾਵ . ਸਮਰੱਥ ਰਾਮ ਦਾਸ ਜੀ ਰਾਹੀਂ ਹੋਇਆ ਸੀ !!
ਪਿਤਾ, ਪੁੱਤਰ, ਪੋਤੇ ਤੇ ਪੜਪੋਤਿਆਂ ਦੀ ਕੁਰਬਾਨੀ ਦੇਣ ਵਾਲੇ ਗੁਰੂ ਨੂੰ ਕਿਸ ਅੱਖਰ ਨਾਲ ਸ਼ਰਧਾ ਪੇਸ਼ ਕੀਤੀ ਜਾ ਸਕਦੀ ਹੈ?
ਹਮ ਪਾਪੀ ਤੂੰ ਬਖ਼ਸ਼ਣ ਹਾਰ !!
ਇਤਿਹਾਸ ਪੜੋ ਤੇ ਗੁਰੂ ਦਾ ਪੰਥ ਦਾ ਅਸਲੀ ਰੂਪ ਲੋਕਾਂ ਵਿੱਚ ਪੇਸ਼ ਕਰਨ ਦੀ ਜ਼ੁੰਮੇਵਾਰੀ ਲਇਏ !!
ਵਾਹਿਗੁਰੂ ਜੀ ਕੀ ਫ਼ਤਿਹ !!
test